Health Tips: ਆਯੁਰਵੈਦ ਮੁਤਾਬਕ ਰਾਤ ਨੂੰ ਕਦੇ ਵੀ ਭੁੱਲ ਕੇ ਨਾ ਖਾਓ ਇਹ ਚੀਜ਼ਾਂ, ਹੋ ਸਕਦੈ ਨੁਕਸਾਨ

Thursday, Nov 09, 2023 - 02:14 PM (IST)

ਜਲੰਧਰ (ਬਿਊਰੋ) - ਆਯੁਰਵੈਦ ਅਨੁਸਾਰ ਰਾਤ ਦੇ ਸਮੇਂ ਅਵੱਤ, ਪਿੱਟ, ਕਫ਼ ਨੂੰ ਧਿਆਨ ਵਿੱਚ ਰੱਖਦੇ ਹੋਏ ਹੀ ਭੋਜਨ ਕਰਨਾ ਚਾਹੀਦਾ ਹੈ। ਬਹੁਤ ਸਾਰੀਆਂ ਚੀਜ਼ਾਂ ਅਜਿਹੀਆਂ ਹਨ, ਜਿਨ੍ਹਾਂ ਦਾ ਸੇਵਨ ਰਾਤ ਦੇ ਸਮੇਂ ਨਹੀਂ ਕਰਨਾ ਚਾਹੀਦਾ। ਰਾਤ ਦੇ ਸਮੇਂ ਖਾਣ ਵਾਲੀਆਂ ਚੀਜ਼ਾਂ ਸਿਰਫ ਢਿੱਡ ਨੂੰ ਹੀ ਨਹੀਂ ਸਗੋਂ ਪੂਰੇ ਸਰੀਰ ਨੂੰ ਪ੍ਰਭਾਵਿਤ ਕਰਦੀਆਂ ਹਨ। ਦਰਅਸਲ ਆਯੁਰਵੈਦ ਅਨੁਸਾਰ ਕਈ ਚੀਜ਼ਾਂ ਹਨ, ਜੋ ਰਾਤ ਨੂੰ ਨਹੀਂ ਖਾਣੀਆਂ ਚਾਹੀਦੀਆਂ। ਇਸੇ ਲਈ ਅੱਜ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਰਾਤ ਦੇ ਸਮੇਂ ਕਿਹੜੀਆਂ ਚੀਜ਼ਾਂ ਦੀ ਵਰਤੋਂ ਨਹੀਂ ਕਰਨੀ ਚਾਹੀਦੀ, ਜੋ ਸਾਡੀ ਸਿਹਤ ਲਈ ਭਾਰੀ ਹੋ ਸਕਦੀਆਂ ਹਨ ...

ਆਪਣੇ ਭੋਜਨ ’ਚ ਜ਼ਰੂਰ ਸ਼ਾਮਲ ਕਰੋ ਇਹ 6 ਜੂਸ
ਆਯੁਰਵੈਦ ਮੁਤਾਬਕ ਹਰੇਕ ਵਿਅਕਤੀ ਨੂੰ ਆਪਣੇ ਭੋਜਨ ਵਿਚ ਮੀਠਾ, ਨਮਕੀਨ, ਖੱਟਾ, ਤਿੱਖਾ ਅਤੇ ਕਸੈਲਾ ਸੁਆਦ ਜ਼ਰੂਰ ਸ਼ਾਮਲ ਕਰਨਾ ਚਾਹੀਦਾ ਹੈ। ਇਨ੍ਹਾਂ ਚੀਜ਼ਾਂ ਨੂੰ ਸ਼ਾਮਲ ਕਰਨ ਨਾਲ ਸਰੀਰ ’ਚ ਪੋਸ਼ਕ ਤੱਤਾਂ ਦਾ ਸੰਤੁਲਨ ਰਹਿੰਦਾ ਹੈ। 

PunjabKesari

ਰਾਤ ਦੇ ਸਮੇਂ ਇਨ੍ਹਾਂ ਚੀਜ਼ਾਂ ਦਾ ਕਦੇ ਨਾ ਕਰੋ ਸੇਵਨ

ਦਹੀ
ਆਯੂਰਵੈਦ ਮੁਤਾਬਕ ਰਾਤ ਦੇ ਖਾਣੇ ਨਾਲ ਦਹੀ ਖਾਣਾ ਚੰਗਾ ਨਹੀਂ ਹੁੰਦਾ, ਕਿਉਂਕਿ ਇਸ ਨਾਲ ਕਫ (ਬਲਗਮ) ਬਣਦਾ ਹੈ। ਇਸ ਦੀ ਥਾਂ ਤੁਸੀਂ ਛਾਛ ਲੈ ਲਓ। ਇਸ 'ਚ ਮਿਠਾਸ ਅਤੇ ਖੱਟਾਸ ਦੋਵੇਂ ਹੁੰਦੀਆਂ ਹਨ, ਜੋ ਸਰੀਰ ਲਈ ਠੀਕ ਨਹੀਂ। ਆਯੁਰਵੈਦ ਦੇ ਹਿਸਾਬ ਨਾਲ ਅਜਿਹਾ ਕਰਨ ਨਾਲ ਬਲਗਮ ਦੀ ਸਮੱਸਿਆ ਵੱਧਦੀ ਹੈ। ਇਸ ਨਾਲ ਗਲੇ ’ਚ ਖਰਾਸ਼ ਵੀ ਹੋ ਸਕਦੀ ਹੈ।

ਦੁੱਧ
ਜੇਕਰ ਤੁਹਾਨੂੰ ਰਾਤ ਦੇ ਸਮੇਂ ਦੁੱਧ ਪੀਣ ਦੀ ਆਦਤ ਹੈ ਤਾਂ ਤੁਸੀਂ ਉਸ ’ਚ ਥੋੜਾ ਜਿਹਾ ਬਦਲਾਅ ਲੈ ਆਓ। ਰਾਤ ਦੇ ਸਮੇਂ ਘੱਟ ਫੈਟ ਵਾਲਾ ਅਤੇ ਗਾਂ ਦਾ ਦੁੱਧ ਪੀਓ। ਨਾਲ ਹੀ ਇਸ ਗੱਲ ਦਾ ਵੀ ਧਿਆਨ ਰੱਖੋਂ ਕਿ ਰਾਤ ਦੇ ਸਮੇਂ ਠੰਡੇ ਦੀ ਥਾਂ ਗਰਮ ਦੁੱਧ ਦਾ ਸੇਵਨ ਕਰੋ। ਗਰਮ ਦੁੱਧ ਸਰੀਰ ’ਚ ਜਲਦੀ ਪਚ ਜਾਂਦਾ ਹੈ। 

ਪ੍ਰੋਟੀਨ ਚੀਜ਼ਾਂ ਤੋਂ ਰਹੋ ਦੂਰ
ਰਾਤ ਦੇ ਭੋਜਨ ’ਚ ਪ੍ਰੋਟੀਨ ਭਰਪੂਰ ਚੀਜ਼ਾਂ ਦਾਲ, ਹਰੀ ਸਬਜ਼ੀਆਂ, ਕੜੀ ਪੱਤਾ ਅਤੇ ਫਲ ਕਦੇ ਨਾ ਖਾਓ। ਇਸ ਨਾਲ ਪਾਚਨ ਨਾਲ ਜੁੜੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਜੇਕਰ ਤੁਸੀਂ ਇਨ੍ਹਾਂ ਸਾਰੀਆਂ ਚੀਜ਼ਾਂ ਦਾ ਸੇਵਨ ਕਰਨਾ ਵੀ ਚਾਹੁੰਦੇ ਹੋ ਤਾਂ ਘੱਟ ਖਾਓ, ਤਾਂਕਿ ਕੋਈ ਨੁਕਸਾਨ ਨਾ ਹੋ ਸਕੇ।

PunjabKesari

ਤਿੱਖਾ ਭੋਜਨ
ਰਾਤ ਨੂੰ ਸੌਣ ਤੋਂ ਪਹਿਲਾਂ ਤਿੱਖਾ ਭੋਜਨ ਨਹੀਂ ਖਾਣਾ ਚਾਹੀਦਾ। ਇਸ ਨਾਲ ਪੇਟ ਗੈਸ ਬਣਦੀ ਹੈ, ਜਿਸ ਨਾਲ ਤੁਹਾਡੀ ਨੀਂਦ ਖਰਾਬ ਹੋਵੇਗੀ ਅਤੇ ਸਿਹਤ 'ਤੇ ਅਸਰ ਪਵੇਗਾ।

ਚਾਕਲੇਟ
ਕਿਹਾ ਜਾਂਦਾ ਹੈ ਕਿ ਰਾਤ ਨੂੰ ਮਿੱਠਾ ਨਹੀਂ ਖਾਣਾ ਚਾਹੀਦਾ। ਸੌਣ ਤੋਂ ਪਹਿਲਾਂ ਚਾਕਲੇਟ ਨਾ ਖਾਓ। ਇਸ ਤਰ੍ਹਾਂ ਕਰਨ ਨਾਲ ਤੁਸੀਂ ਨੀਂਦ ਨਾ ਆਉਣ ਦੀ ਬਿਮਾਰੀ ਦੇ ਸ਼ਿਕਾਰ ਹੋ ਸਕਦੇ ਹੋ।

ਫਾਸਟ ਫੂਡ
ਸੌਣ ਤੋਂ ਪਹਿਲਾਂ ਫਾਸਟ ਫੂਡ ਖਾਣ ਨਾਲ ਭਾਰ ਵੱਧ ਦਾ ਹੈ । ਇਸ ਲਈ ਰਾਤ ਨੂੰ ਫਾਸਟ ਫੂਡ ਦੀ ਵਰਤੋਂ ਨਾ ਕਰੋ। ਇਸ ਦੇ ਇਲਾਵਾ ਇਹ ਜਲਦੀ ਹਜ਼ਮ ਵੀ ਨਹੀਂ ਹੁੰਦਾ।

PunjabKesari


sunita

Content Editor

Related News