ਰੋਜ਼ ਖਾਓ 3 ਖਜੂਰ, ਸਰਦੀਆਂ ''ਚ ਰਹੋਗੇ Fit ਤੇ Active

Wednesday, Nov 12, 2025 - 05:53 PM (IST)

ਰੋਜ਼ ਖਾਓ 3 ਖਜੂਰ, ਸਰਦੀਆਂ ''ਚ ਰਹੋਗੇ Fit ਤੇ Active

ਹੈਲਥ ਡੈਸਕ- ਸਰਦੀਆਂ ਦੇ ਮੌਸਮ 'ਚ ਸਿਹਤਮੰਦ ਅਤੇ ਤੰਦਰੁਸਤ ਰਹਿਣ ਲਈ ਆਪਣੀ ਡਾਇਟ 'ਚ ਖਜੂਰ ਨੂੰ ਸ਼ਾਮਲ ਕਰਨਾ ਬਹੁਤ ਜ਼ਰੂਰੀ ਹੈ। ਇਸ ਨੂੰ “ਸਰਦੀਆਂ ਦਾ ਸੁਪਰਫੂਡ” ਵੀ ਕਿਹਾ ਜਾਂਦਾ ਹੈ ਕਿਉਂਕਿ ਇਸ 'ਚ ਕਾਰਬੋਹਾਈਡਰੇਟ, ਪ੍ਰੋਟੀਨ, ਕੈਲਸ਼ੀਅਮ, ਪੋਟੈਸ਼ੀਅਮ, ਆਇਰਨ, ਮੈਗਨੀਸ਼ੀਅਮ ਅਤੇ ਫਾਸਫੋਰਸ ਵਰਗੇ ਅਹਿਮ ਪੋਸ਼ਕ ਤੱਤ ਵੱਧ ਮਾਤਰਾ 'ਚ ਹੁੰਦੇ ਹਨ।

ਖਜੂਰ ਦੇ ਮੁੱਖ ਸਿਹਤ ਲਾਭ:

1. ਹੱਡੀਆਂ ਦੀ ਮਜ਼ਬੂਤੀ ਲਈ:

ਖਜੂਰ 'ਚ ਮੌਜੂਦ ਕੈਲਸ਼ੀਅਮ, ਫਾਸਫੋਰਸ ਅਤੇ ਮੈਗਨੀਸ਼ੀਅਮ ਹੱਡੀਆਂ ਅਤੇ ਦੰਦਾਂ ਨੂੰ ਮਜ਼ਬੂਤ ਬਣਾਉਂਦੇ ਹਨ। ਇਹ ਓਸਟੀਓਪੋਰੋਸਿਸ ਵਰਗੀਆਂ ਬੀਮਾਰੀਆਂ ਤੋਂ ਬਚਾਅ 'ਚ ਵੀ ਮਦਦਗਾਰ ਹੁੰਦੇ ਹਨ।

2. ਪਾਚਨ ਤੰਤਰ ਸੁਧਾਰਦਾ ਹੈ:

ਖਜੂਰ 'ਚ ਫਾਈਬਰ ਦੀ ਭਰਪੂਰ ਮਾਤਰਾ ਹੁੰਦੀ ਹੈ ਜੋ ਪਾਚਨ ਕਿਰਿਆ ਨੂੰ ਬਿਹਤਰ ਬਣਾਉਂਦਾ ਹੈ। ਇਹ ਕਬਜ਼ ਤੋਂ ਰਾਹਤ ਦਿੰਦਾ ਹੈ ਅਤੇ ਅੰਤੜੀਆਂ ਨੂੰ ਸਿਹਤਮੰਦ ਰੱਖਦਾ ਹੈ।

3. ਕੋਲੈਸਟਰੋਲ ਘਟਾਉਣ 'ਚ ਮਦਦਗਾਰ:

ਖਜੂਰ ਦਿਲ ਦੀ ਸਿਹਤ ਲਈ ਫਾਇਦੇਮੰਦ ਹੁੰਦਾ ਹੈ। ਇਸ 'ਚ ਪੋਟੈਸ਼ੀਅਮ, ਫਾਈਬਰ ਅਤੇ ਐਂਟੀਆਕਸੀਡੈਂਟ ਹੁੰਦੇ ਹਨ ਜੋ ਖਰਾਬ ਕੋਲੈਸਟਰੋਲ ਨੂੰ ਘਟਾਉਂਦੇ ਅਤੇ ਧਮਨੀਆਂ ਨੂੰ ਸਾਫ਼ ਰੱਖਣ 'ਚ ਮਦਦ ਕਰਦੇ ਹਨ।

4. ਤੁਰੰਤ ਊਰਜਾ ਪ੍ਰਦਾਨ ਕਰਦਾ ਹੈ:

ਖਜੂਰ 'ਚ ਕੁਦਰਤੀ ਸ਼ੂਗਰ ਹੁੰਦੀ ਹੈ ਜੋ ਤੁਰੰਤ ਤਾਕਤ ਅਤੇ ਊਰਜਾ ਦਿੰਦੀ ਹੈ। ਇਹ ਥਕਾਵਟ ਤੇ ਕਮਜ਼ੋਰੀ ਦੂਰ ਕਰਨ 'ਚ ਮਦਦ ਕਰਦਾ ਹੈ।

ਖਜੂਰ ਖਾਣ ਦਾ ਸਹੀ ਤਰੀਕਾ:

  • ਰਾਤ ਨੂੰ ਖਜੂਰ ਨੂੰ ਪਾਣੀ 'ਚ ਭਿਓਂ ਕੇ ਸਵੇਰੇ ਖਾਲੀ ਪੇਟ ਖਾਣਾ ਸਭ ਤੋਂ ਲਾਭਦਾਇਕ ਹੁੰਦਾ ਹੈ।
  • ਤੁਸੀਂ ਖਜੂਰ ਦੀ ਸਮੂਦੀ ਜਾਂ ਖਜੂਰ ਵਾਲਾ ਦੁੱਧ ਵੀ ਪੀ ਸਕਦੇ ਹੋ।
  • ਇਕ ਦਿਨ 'ਚ 3 ਤੋਂ 4 ਖਜੂਰ ਖਾਣੇ ਉੱਚਿਤ ਮੰਨੇ ਜਾਂਦੇ ਹਨ।

ਨੋਟ– ਇਹ ਆਰਟੀਕਲ ਸਿਰਫ਼ ਆਮ ਜਾਣਕਾਰੀ ਲਈ ਹੈ। ਆਪਣੀ ਖੁਰਾਕ ਵਿੱਚ ਕੋਈ ਬਦਲਾਅ ਕਰਨ, ਕਿਸੇ ਵੀ ਬਿਮਾਰੀ ਨਾਲ ਸਬੰਧਤ ਕੋਈ ਵੀ ਉਪਾਅ ਕਰਨ ਜਾਂ ਕੋਈ ਵੀ ਘਰੇਲੂ ਨੁਸਖਾ ਅਪਣਾਉਣ ਤੋਂ ਪਹਿਲਾਂ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲਓ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News