ਜਵਾਨੀ ਨਹੀਂ, ਬੁਢਾਪੇ ''ਚ ਜ਼ਿਆਦਾ ਤੇਜ਼ੀ ਨਾਲ ਕੰਮ ਕਰਦੈ ਦਿਮਾਗ ! ਨਵੀਂ ਰਿਸਰਚ ''ਚ ਹੋਇਆ ਵੱਡਾ ਖੁਲਾਸਾ

Saturday, Nov 08, 2025 - 12:55 PM (IST)

ਜਵਾਨੀ ਨਹੀਂ, ਬੁਢਾਪੇ ''ਚ ਜ਼ਿਆਦਾ ਤੇਜ਼ੀ ਨਾਲ ਕੰਮ ਕਰਦੈ ਦਿਮਾਗ ! ਨਵੀਂ ਰਿਸਰਚ ''ਚ ਹੋਇਆ ਵੱਡਾ ਖੁਲਾਸਾ

ਵੈੱਬ ਡੈਸਕ- ਅਕਸਰ ਇਹ ਮੰਨਿਆ ਜਾਂਦਾ ਹੈ ਕਿ ਇਨਸਾਨ ਦੀ ਅਕਲ ਅਤੇ ਸੋਚਣ ਦੀ ਸਮਰੱਥਾ ਜਵਾਨੀ 'ਚ ਸਭ ਤੋਂ ਵੱਧ ਹੁੰਦੀ ਹੈ। ਪਰ ਯੂਨੀਵਰਸਿਟੀ ਆਫ ਵੈਸਟਰਨ ਆਸਟ੍ਰੇਲੀਆ ਦੀ ਇਕ ਨਵੀਂ ਰਿਸਰਚ ਨੇ ਇਸ ਧਾਰਨਾ ਨੂੰ ਪੂਰੀ ਤਰ੍ਹਾਂ ਬਦਲ ਦਿੱਤਾ ਹੈ। ਜਰਨਲ ‘ਇੰਟੈਲੀਜੈਂਸ’ (Intelligence) 'ਚ ਪ੍ਰਕਾਸ਼ਿਤ ਇਸ ਅਧਿਐਨ ਅਨੁਸਾਰ, ਇਨਸਾਨ ਦਾ ਦਿਮਾਗ ਅਸਲ 'ਚ 55 ਤੋਂ 60 ਸਾਲ ਦੀ ਉਮਰ 'ਚ ਆਪਣੀ ਸਭ ਤੋਂ ਵਧੀਆ ਕਾਰਗੁਜ਼ਾਰੀ ਦਿਖਾਉਂਦਾ ਹੈ।

55 ਤੋਂ ਬਾਅਦ ਦਿਮਾਗ ਦੀ ਤਾਕਤ ਵਧਦੀ ਹੈ

ਇਸ ਰਿਸਰਚ ਦੇ ਮੁੱਖ ਵਿਗਿਆਨੀ ਗਿਲਜ਼ ਈ. ਗਿਗਨਾਕ (Giles E. Gignac) ਨੇ ਦੱਸਿਆ ਕਿ ਜਿੱਥੇ ਸਰੀਰਕ ਊਰਜਾ 25 ਤੋਂ 35 ਦੀ ਉਮਰ 'ਚ ਸਭ ਤੋਂ ਵੱਧ ਹੁੰਦੀ ਹੈ, ਉੱਥੇ ਸੋਚਣ-ਵਿਚਾਰਣ ਅਤੇ ਤਰਕ ਦੀ ਸਮਰੱਥਾ 55 ਤੋਂ 60 ਦੀ ਉਮਰ 'ਚ ਸਭ ਤੋਂ ਮਜ਼ਬੂਤ ਹੁੰਦੀ ਹੈ।
ਉਨ੍ਹਾਂ ਅਨੁਸਾਰ, 70 ਤੋਂ 80 ਸਾਲ ਦੀ ਉਮਰ 'ਚ ਵੀ ਬਹੁਤ ਸਾਰੇ ਲੋਕ ਪਹਿਲਾਂ ਨਾਲੋਂ ਜ਼ਿਆਦਾ ਸੰਤੁਲਿਤ ਸੋਚ ਦਰਸਾਉਂਦੇ ਹਨ। ਭਾਵਨਾਤਮਕ ਸਥਿਰਤਾ (emotional stability) ਵੀ 75 ਸਾਲ ਤੱਕ ਵਧਦੀ ਰਹਿੰਦੀ ਹੈ।

ਕਿਸ ਉਮਰ 'ਚ ਕਿਹੜੀ ਸਮਰੱਥਾ ਸਭ ਤੋਂ ਵੱਧ ਹੁੰਦੀ ਹੈ

  • 25–35 ਸਾਲ: ਸਰੀਰਕ ਤਾਕਤ ਤੇ ਊਰਜਾ ਦਾ ਸਿਖਰ ਸਮਾਂ
  • 40 ਸਾਲ ਤੋਂ ਬਾਅਦ: ਫ਼ੈਸਲੇ ਕਰਨ ਅਤੇ ਵਿਸ਼ਲੇਸ਼ਣ ਦੀ ਸਹੀ ਸਮਰੱਥਾ ਵਧਦੀ ਹੈ
  • 55–60 ਸਾਲ: ਦਿਮਾਗੀ ਸਮਰੱਥਾ ਦਾ ਸਭ ਤੋਂ ਉੱਚਾ ਦਰਜਾ — ਤਰਕ, ਅਨੁਭਵ ਤੇ ਵਿਵੇਕ ਦਾ ਸੰਤੁਲਨ
  • 65–75 ਸਾਲ: ਭਾਵਨਾਤਮਕ ਸਥਿਰਤਾ ਵਧਦੀ ਹੈ
  • 75 ਤੋਂ ਬਾਅਦ: ਨੈਤਿਕ ਜੱਜਮੈਂਟ (ਸਹੀ ਅਤੇ ਗਲਤ ਦੀ ਪਛਾਣ) ਹੋਰ ਮਜ਼ਬੂਤ ਹੋ ਜਾਂਦੀ ਹੈ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News