ਕਿਉਂ ਬਣਦੀਆਂ ਨੇ ਰਸੌਲੀਆਂ? ਕੀ ਹੈ ਇਸ ਦਾ ਹੱਲ? ਜ਼ਰੂਰ ਪੜ੍ਹੋ ਇਹ ਖ਼ਬਰ
Tuesday, Jan 10, 2023 - 12:20 PM (IST)
            
            ਜਲੰਧਰ (ਬਿਊਰੋ) – ਔਰਤਾਂ ਨਾਲ ਜੁੜੀਆਂ ਸਿਹਤ ਸਮੱਸਿਆਵਾਂ ’ਚੋਂ ਇਕ ਯੂਟਿਰਸ ਨਾਲ ਜੁੜੀਆਂ ਸਮੱਸਿਆਵਾਂ ਵੀ ਹਨ, ਜੋ ਅੱਜ-ਕੱਲ ਵਿਆਹੁਤਾ ਜਾਂ ਟੀਨਏਜ ਦੋਵਾਂ ’ਚ ਹੀ ਸੁਣਨ ਨੂੰ ਮਿਲ ਰਹੀਆਂ ਹਨ। 10 ’ਚੋਂ 7 ਔਰਤਾਂ ਬੱਚੇਦਾਨੀ ਨਾਲ ਜੁੜੀ ਕਿਸੇ ਨਾ ਕਿਸੇ ਸਮੱਸਿਆ ਨਾਲ ਜੂਝ ਰਹੀਆਂ ਹਨ। ਭਾਰਤੀ ਔਰਤਾਂ ਦਾ ਢਿੱਡ ਵਧਣ ਦਾ ਇਕ ਕਾਰਨ ਇਹ ਵੀ ਹੈ।
ਕੀ ਹੈ ਬੱਚੇਦਾਨੀ ’ਚ ਕੈਂਸਰ
ਬੱਚੇਦਾਨੀ ’ਚ ਸੋਜ ਤੇ ਛੋਟੇ-ਛੋਟੇ ਸਿਸਟ ਤੇ ਰਸੌਲੀਆਂ ਬਣਨੀਆਂ ਛੋਟੀ ਉਮਰ ’ਚ ਹੀ ਸ਼ੁਰੂ ਹੋ ਜਾਂਦੀਆਂ ਹਨ। ਤੁਹਾਨੂੰ ਦੱਸ ਦੇਈਏ ਕਿ ਇਨ੍ਹਾਂ ਤਿੰਨਾਂ ਸਮੱਸਿਆਵਾਂ ਦਾ ਸੰਪਰਕ ਸਾਡੇ ਲਾਈਫ ਸਟਾਈਲ ਨਾਲ ਹੈ। ਬਾਹਰ ਦਾ ਫਰਾਈਡ ਗੈਰ-ਸਿਹਤਮੰਦ ਭੋਜਨ ਖਾਣਾ, ਸਰੀਰਕ ਕਸਰਤ ਨਾ ਕਰਨਾ ਤੇ ਕੰਮ ਦਾ ਤਣਾਅ, ਇਹ ਸਾਰੀਆਂ ਚੀਜ਼ਾਂ ਬੱਚੇਦਾਨੀ ’ਚ ਰਸੌਲੀਆਂ ਤੇ ਸੋਜ ਪੈਦਾ ਕਰਦੀਆਂ ਹਨ, ਜਿਸ ਨਾਲ ਪੀਰੀਅਡਸ ਪ੍ਰਾਬਲਮ ਸ਼ੁਰੂ ਹੋ ਜਾਂਦੀ ਹੈ। ਇਹ ਬਾਂਝਪਨ ਤੇ ਬੱਚੇਦਾਨੀ ਦੇ ਕੈਂਸਰ ਦਾ ਖ਼ਤਰਾ ਬਣ ਸਕਦੀ ਹੈ, ਜਿਸ ਨੂੰ ਬੱਚੇਦਾਨੀ ਫਾਈਬ੍ਰਾਇਡ ਕਹਿੰਦੇ ਹਨ। ਉਂਝ ਤਾਂ 50-55 ਸਾਲ ਦੀ ਔਰਤ ’ਚ ਸੋਜ ਉਦੋਂ ਆਉਂਦੀ ਹੈ, ਜਦੋਂ ਮੇਨੋਪੋਜ਼ ਦਾ ਸਮਾਂ ਨੇੜੇ ਹੁੰਦਾ ਹੈ, ਯਾਨੀ ਪੀਰੀਅਡਸ ਬੰਦ ਹੋਣ ਵਾਲੇ ਹੋਣ ਪਰ ਪੀ. ਸੀ. ਓ. ਐੱਸ. ਦੀ ਸਮੱਸਿਆ ਹੈ ਤਾਂ ਉਸ ਨੂੰ ਵੀ ਸੋਜ ਹੋ ਸਕਦੀ ਹੈ। ਉਥੇ ਹੀ 20 ਤੋਂ 40 ਸਾਲ ਦੀਆਂ ਕੁੜੀਆਂ ਦੀ ਬੱਚੇਦਾਨੀ ’ਚ ਸੋਜ ਦਾ ਕਾਰਨ ਕਬਜ਼ ਜਾਂ ਐਸੇਡਿਟੀ ਹੋ ਸਕਦੀ ਹੈ।
ਕਿਵੇਂ ਪਤਾ ਲਗਾਈਏ ਕਿ ਯੂਟਿਰਸ ’ਚ ਸੋਜ ਆ ਗਈ ਹੈ?
- ਲਗਾਤਾਰ ਢਿੱਡ ਵਧਣਾ
 - ਢਿੱਡ ਦਰਦ, ਗੈਸ ਤੇ ਕਬਜ਼ ਹੋਣਾ
 - ਪਿੱਠ ’ਚ ਦਰਦ
 - ਪ੍ਰਾਈਵੇਟ ਪਾਰਟ ’ਚ ਖੁਜਲੀ ਜਾਂ ਜਲਣ
 - ਪੀਰੀਅਡਸ ’ਚ ਤੇਜ਼ ਦਰਦ ਤੇ ਠੰਡ ਲੱਗਣਾ
 - ਸਰੀਰਕ ਸਬੰਧ ਦੌਰਾਨ ਦਰਦ
 - ਵਾਰ-ਵਾਰ ਪਿਸ਼ਾਬ ਆਉਣਾ
 - ਲੂਜ਼ ਮੋਸ਼ਨ, ਉਲਟੀਆਂ
 
ਉਂਝ ਤਾਂ ਯੂਟਿਰਸ ਨਾਲ ਜੁੜੀ ਸਮੱਸਿਆ ’ਚ ਡਾਕਟਰੀ ਜਾਂਚ ਕਰਵਾਉਣਾ ਬਹੁਤ ਜ਼ਰੂਰੀ ਹੈ ਪਰ ਕੁਝ ਘਰੇਲੂ ਉਪਾਅ ਵੀ ਇਸ ’ਚ ਲਾਭਕਾਰੀ ਸਿੱਧ ਹੋ ਸਕਦੇ ਹਨ
- ਨਿੰਮ ਦੇ ਪੱਤੇ ਤੇ ਸੁੰਢ ਨੂੰ ਪਾਣੀ ’ਚ ਉਬਾਲ ਕੇ ਕਾੜਾ ਬਣਾਓ। ਦਿਨ ’ਚ ਇਸ ਦੀ 1 ਵਾਰ ਵਰਤੋਂ ਕਰੋ। ਇਸ ਨਾਲ ਸੋਜ ਠੀਕ ਹੋਵੇਗੀ।
 - ਦਿਨ ’ਚ 2 ਵਾਰ ਹਲਦੀ ਵਾਲਾ ਦੁੱਧ ਪੀਓ। ਤੁਸੀਂ ਬਦਾਮ ਦੁੱਧ ਦਾ ਕਾੜਾ ਬਣਾ ਕੇ ਪੀ ਸਕਦੇ ਹੋ।
 - 1/4 ਚਮਚ ਮੁਲੱਠੀ ਪਾਊਡਰ ਨੂੰ ਗਰਮ ਪਾਣੀ ’ਚ ਮਿਲਾ ਕੇ ਪੀਓ।
 - 1 ਚਮਚਾ ਪੀਸੀ ਹੋਈ ਅਲਸੀ ਦੇ ਬੀਜ ਨੂੰ ਦੁੱਧ ’ਚ ਉਦੋਂ ਤਕ ਉਬਾਲੋ, ਜਦੋਂ ਤੱਕ ਉਹ ਅੱਧਾ ਨਾ ਹੋ ਜਾਵੇ। ਰਾਤ ਨੂੰ ਸੌਣ ਤੋਂ ਪਹਿਲਾਂ ਇਸ ਦੀ ਵਰਤੋਂ ਕਰੋ।
 - ਇਨ੍ਹਾਂ ਗੱਲਾਂ ਦਾ ਰੱਖੋ ਧਿਆਨ
 
ਨਿਯਮਿਤ ਅਲਟਰਾ ਸਾਊਂਡ ਟੈਸਟ ਕਰਵਾਉਂਦੇ ਰਹੋ
- ਅਸੁਰੱਖਿਅਤ ਸੈਕਸ ਨਾ ਕਰੋ
 - ਸਿਹਤਮੰਦ ਖੁਰਾਕ ਖਾਓ
 - ਜ਼ਿਆਦਾ ਕਸਰਤ ਨਾ ਕਰੋ ਤੇ ਯੋਗਾ ਜ਼ਰੂਰ ਕਰੋ
 - ਪਾਣੀ ਜ਼ਿਆਦਾ ਪੀਓ ਤੇ ਸਰਦੀਆਂ ’ਚ ਕੋਸਾ ਪਾਣੀ ਪੀਂਦੇ ਰਹੋ
 - ਆਪਣੇ ਆਪ ਨੂੰ ਵਾਇਰਸ ਤੇ ਬੈਕਟੀਰੀਆ ਇੰਫੈਕਸ਼ਨ ਤੋਂ ਬਚਾਅ ਕੇ ਰੱਖੋ
 - ਮੋਟਾਪਾ ਬੀਮਾਰੀਆਂ ਦਾ ਘਰ ਹੈ, ਇਸ ਲਈ ਆਪਣੇ ਭਾਰ ਨੂੰ ਕੰਟਰੋਲ ’ਚ ਰੱਖੋ
 - ਜੇ ਯੂਟਿਰਸ ’ਚ ਰਸੌਲੀਆਂ ਜਾਂ ਸਿਸਟ ਬਣ ਰਹੇ ਹਨ ਤਾਂ ਡਾਕਟਰੀ ਜਾਂਚ ਕਰਵਾਓ।
 
ਦਵਾਈ ਦਾ ਕੋਰਸ ਜ਼ਰੂਰ ਪੂਰਾ ਕਰੋ ਪਰ ਲਾਈਫਸਟਾਈਲ ਨੂੰ ਸਿਹਤਮੰਦ ਬਣਾਓ ਨਹੀਂ ਤਾਂ ਇਕ ਵਾਰ ਠੀਕ ਹੋਣ ਤੋਂ ਬਾਅਦ ਇਹ ਸਮੱਸਿਆ ਦੁਬਾਰਾ ਸ਼ੁਰੂ ਹੋ ਜਾਵੇਗੀ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
 
