ਘਰੇਲੂ ਔਰਤਾਂ ਦੇ ਗੋਡੇ ਉਮਰ ਤੋਂ ਪਹਿਲਾਂ ਕਿਉਂ ਹੋ ਰਹੇ ਹਨ ਖਰਾਬ? ਜਾਣੋ ਮਾਹਰਾਂ ਦੀ ਸਲਾਹ

Sunday, Jun 06, 2021 - 05:32 PM (IST)

ਘਰੇਲੂ ਔਰਤਾਂ ਦੇ ਗੋਡੇ ਉਮਰ ਤੋਂ ਪਹਿਲਾਂ ਕਿਉਂ ਹੋ ਰਹੇ ਹਨ ਖਰਾਬ? ਜਾਣੋ ਮਾਹਰਾਂ ਦੀ ਸਲਾਹ

ਨਵੀਂ ਦਿੱਲੀ: ਅੱਜ ਕੱਲ ਲੋਕਾਂ ’ਚ ਸਮੇਂ ਤੋਂ ਪਹਿਲਾਂ ਹੀ ਗੋਡੇ ਖਰਾਬ ਹੋਣ ਦੀ ਸਮੱਸਿਆ ਦੇਖਣ ਨੂੰ ਮਿਲ ਰਹੀ ਹੈ। ਖ਼ਾਸ ਤੌਰ ’ਤੇ ਔਰਤਾਂ ’ਚ। ਇਸ ਦਾ ਕਾਰਨ ਕਿਤੇ ਨਾ ਕਿਤੇ ਗ਼ਲਤ ਲਾਈਫ ਸਟਾਈਲ ਅਤੇ ਖ਼ਰਾਬ ਖੁਰਾਕ ਹੈ। ਇਸ ਕਾਰਨ ਨਾ ਸਿਰਫ਼  ਬਰਦਾਸ਼ਤ ਹੋਣ ਵਾਲਾ ਦਰਦ ਹੰੁਦਾ ਹੈ ਸਗੋਂ ਇਸ ਨਾਲ ਉੱਠਣ, ਬੈਠਣ ਅਤੇ ਚੱਲਦੇ ਸਮੇਂ ਵੀ ਕਾਫ਼ੀ ਪ੍ਰੇਸ਼ਾਨੀ ਹੁੰਦੀ ਹੈ। 
ਔਰਤਾਂ ਦੇ ਗੋਡੇ ਜਲਦੀ ਹੁੰਦੇ ਹਨ ਖਰਾਬ
ਸੋਧ ਦੀ ਮੰਨੀਏ ਤਾਂ 60 ਫੀਸਦੀ ਔਰਤਾਂ ਅਜਿਹੀਆਂ ਹਨ ਜੋ ਹੱਡੀਆਂ ਨਾਲ ਜੁੜੀਆਂ ਸਮੱਸਿਆਵਾਂ ਜਿਵੇਂ ਆਰਥਰਾਈਟਿਸ ਨਾਲ ਜੂਝ ਰਹੀਆਂ ਹਨ। ਇਨ੍ਹਾਂ ’ਚੋਂ ਜ਼ਿਆਦਾਤਰ ਔਰਤਾਂ ਘਰੇਲੂ ਹੁੰਦੀਆਂ ਹਨ। ਇਸ ਦਾ ਕਾਰਨ ਹੈ ਆਪਣੀ ਸਿਹਤ ਅਤੇ ਖੁਰਾਕ ਵੱਲ ਠੀਕ ਤਰ੍ਹਾਂ ਨਾਲ ਧਿਆਨ ਨਾ ਦੇਣਾ। ਉੱਧਰ ਔਰਤਾਂ ’ਚ ਗੋਡਿਆਂ ਦੀਆਂ ਸਮੱਸਿਆਵਾਂ ਜਲਦ ਸ਼ੁਰੂ ਹੋਣ ਦਾ ਕਾਰਨ ਮੋਟਾਪਾ, ਕਸਰਤ ਨਾ ਕਰਨਾ, ਧੁੱਪ ’ਚ ਘੱਟ ਰਹਿਣਾ, ਹਾਈ ਹੀਲਸ ਪਾਉਣਾ ਅਤੇ ਖਰਾਬ ਪੋਸ਼ਣ ਵੀ ਹੈ। 
ਕੀ knee ਰਿਪਲੇਸਮੈਂਟ ਸਰਜਰੀ ਨਾਲ ਗੋਡੇ ਹੋ ਸਕਦੇ ਹਨ ਠੀਕ
ਕਈ ਲੋਕਾਂ ਨੂੰ ਲੱਗਦਾ ਹੈ ਕਿ ਜੁਆਇੰਡ ਪਲੇਸਮੈਂਟ ਭਾਵ ਨੀ-ਰਿਪਲੇਸਮੈਂਟ ਸਰਜਰੀ ਕਰਵਾ ਲਈ ਹੈ ਤਾਂ ਹੁਣ ਉਨ੍ਹਾਂ ਕੋਈ ਪ੍ਰਾਬਲਮ ਨਹੀਂ ਆਵੇਗੀ। ਜਦੋਂਕਿ ਅਜਿਹਾ ਨਹੀਂ ਹੈ। ਸਰਜਰੀ ਤੋਂ ਬਾਅਦ ਵੀ ਸਿਹਤ ਦਾ ਖ਼ਾਸ ਧਿਆਨ ਰੱਖਣ ਦੀ ਲੋੜ ਹੁੰਦੀ ਹੈ, ਨਹੀਂ ਤਾਂ ਇਹ ਸਮੱਸਿਆ ਵੱਧ ਸਕਦੀ ਹੈ। 

PunjabKesari
ਬੱਚਿਆਂ ਨੂੰ ਵੀ ਹੋ ਸਕਦੀ ਹੈ ਸਮੱਸਿਆ
ਬੱਚਿਆਂ ’ਚ ਕੈਲਸ਼ੀਅਮ ਦੀ ਬਹੁਤ ਘਾਟ ਹੋਣਾ। ਇਸ ਤੋਂ ਇਲਾਵਾ ਜੰਕ ਫੂਡਸ ਦੀ ਵਰਤੋਂ ਅਤੇ ਗ਼ਲਤ ਲਾਈਫ ਸਟਾਈਲ ਵੀ ਇਸ ਦਾ ਕਾਰਨ ਹੈ। ਉੱਧਰ ਜੋ ਬੱਚੇ ਫਿਜੀਕਲ ਐਕਟੀਵਿਟੀ ਘੱਟ ਕਰਦੇ ਹਨ ਉਨ੍ਹਾਂ ਨੂੰ ਵੀ ਸਮੇਂ ਤੋਂ ਪਹਿਲਾਂ ਗੋਡੇ ਖਰਾਬ ਹੋਣ ਦੀ ਸਮੱਸਿਆ ਦਾ ਸਾਹਮਣੇ ਕਰਨਾ ਪੈਂਦਾ ਹੈ। 
ਸਮੇਂ ਤੋਂ ਪਹਿਲਾਂ ਗੋਡੇ ਖਰਾਬ ਹੋਣ ਦਾ ਇਹ ਵੀ ਹੈ ਕਾਰਨ
-ਲੋੜ ਤੋਂ ਜ਼ਿਆਦਾ ਕਸਰਤ
-ਪ੍ਰੋਟੀਨ ਅਤੇ ਕੈਲਸ਼ੀਅਮ ਦੀ ਘਾਟ ਕਾਰਨ
-ਟ੍ਰੇਡਮੀਲ ’ਤੇ ਜ਼ਿਆਦਾ ਦੌੜਣਾ
-ਭਰਪੂਰ ਨੀਂਦ ਨਾ ਲੈਣਾ
-ਜ਼ਿਆਦਾ ਦੇਰ ਤੱਕ ਇਕ ਹੀ ਥਾਂ ’ਤੇ ਬੈਠੇ ਰਹਿਣਾ
-ਗ਼ਲਤ ਖਾਣਾ ਪੀਣ
ਹਾਈ ਹੀਲ ਪਾਉਣਾ

PunjabKesari

ਚੱਲੋ ਹੁਣ ਅਸੀਂ ਤੁਹਾਨੂੰ ਕੁਝ ਅਜਿਹੇ ਟਿਪਸ ਦੱਸਦੇ ਹਾਂ ਜਿਸ ਨਾਲ ਤੁਸੀਂ ਸਮੇਂ ਤੋਂ ਪਹਿਲਾਂ ਗੋਡੇ ਖਰਾਬ ਹੋਣ ਦੀ ਸਮੱਸਿਆ ਤੋਂ ਬਚ ਸਕਦੇ ਹੋ।
1. ਸਭ ਤੋਂ ਪਹਿਲਾਂ ਤਾਂ ਜ਼ਿਆਦਾ ਤੋਂ ਜ਼ਿਆਦਾ ਫਿਜ਼ੀਕਲ ਐਕਟੀਵਿਟੀ ਕਰੋ। ਰੋਜ਼ਾਨਾ ਘੱਟ ਤੋਂ ਘੱਟ 45-50 ਮਿੰਟ ਕਸਰਤ ਜਾਂ ਯੋਗ ਜ਼ਰੂਰ ਕਰੋ। 
2. ਖੁਰਾਕ ’ਚ ਹੈਲਦੀ ਚੀਜ਼ਾਂ ਜਿਵੇਂ-ਹਰੀਆਂ ਸਬਜ਼ੀਆਂ, ਮੌਸਮੀ ਫ਼ਲ, ਨੱਟਸ, ਬੀਨਸ, ਦਾਲਾਂ, ਨਾਰੀਅਲ ਪਾਣੀ, ਜੈਤੂਨ ਤੇਲ ਅਤੇ ਜੂਸ ਆਦਿ ਲਓ। 
3. ਨਾਲ ਹੀ ਇਸ ਗੱਲ ਦਾ ਧਿਆਨ ਰੱਖੋ ਕਿ ਤੁਹਾਡੀ ਖੁਰਾਕ ’ਚ ਪ੍ਰੋਟੀਨ, ਕੈਲਸ਼ੀਅਮ ਅਤੇ ਵਿਟਾਮਿਨ ਡੀ ਵਰਗੇ ਜ਼ਰੂਰੀ ਤੱਤ ਹੋਣ ਕਿਉਂਕਿ ਇਹ ਹੱਡੀਆਂ ਲਈ ਬਹੁਤ ਜ਼ਰੂਰੀ ਹੈ। 
4. ਭਾਰ ਜ਼ਿਆਦਾ ਹੋਣ ਨਾਲ ਜੋੜਾਂ, ਗੋਡਿਆਂ ਆਦਿ ’ਤੇ ਬਹੁਤ ਜ਼ੋਰ ਪੈਂਦਾ ਹੈ। ਅਜਿਹੇ ’ਚ ਬਿਹਤਰ ਹੋਵੇਗਾ ਕਿ ਤੁਸੀਂ ਮੋਟਾਪੇ ਨੂੰ ਕੰਟਰੋਲ ਕਰੋ। 
5. ਸਿਗਰਟਨੋਸ਼ੀ ਅਤੇ ਸ਼ਰਾਬ ਦਿਲ, ਫੇਫੜਿਆਂ ਤੋਂ ਇਲਾਵਾ ਹੱਡੀਆਂ ਲਈ ਵੀ ਹਾਨੀਕਾਰਨ ਹੈ ਇਸ ਲਈ ਇਸ ਤੋਂ ਦੂਰ ਰਹੋ। 
6. ਜ਼ਿਆਦਾ ਦੇਰ ਤੱਕ ਇਕ ਹੀ ਥਾਂ ’ਤੇ ਬੈਠਣ। ਦਫ਼ਤਰ ’ਚ ਵਿਚ-ਵਿਚਾਲੇ 5-6 ਮਿੰਟ ਦਾ ਬਰੇਕ ਲੈਂਦੇ ਰਹੋ। 
7. ਜੋੜਾਂ ’ਚ ਜ਼ਿਆਦਾ ਤੇਜ਼ ਦਰਦ ਹੋਣ ’ਤੇ ਅਰੰਡੀ ਦੇ ਤੇਲ ਨਾਲ ਮਾਲਿਸ਼ ਕਰੋ। ਇਸ ਨਾਲ ਦਰਦ ਤੋਂ ਰਾਹਤ ਮਿਲੇਗੀ। ਨਾਲ ਹੀ ਸੋਜ ਵੀ ਘੱਟ ਹੋਵੇਗੀ। 


author

Aarti dhillon

Content Editor

Related News