ਸਿਵਲ ਹਸਪਤਾਲ ’ਚ ਫਿਰ ਭਿੜੀਆਂ 2 ਧਿਰਾਂ, ਐਮਰਜੈਂਸੀ ਵਾਰਡ ਤੱਕ ਪੁੱਜਾ ਘਰੇਲੂ ਕਲੇਸ਼

Sunday, Nov 23, 2025 - 09:31 AM (IST)

ਸਿਵਲ ਹਸਪਤਾਲ ’ਚ ਫਿਰ ਭਿੜੀਆਂ 2 ਧਿਰਾਂ, ਐਮਰਜੈਂਸੀ ਵਾਰਡ ਤੱਕ ਪੁੱਜਾ ਘਰੇਲੂ ਕਲੇਸ਼

ਲੁਧਿਆਣਾ (ਰਾਜ) : ਸਿਵਲ ਹਸਪਤਾਲ ’ਚ ਸ਼ਨੀਵਾਰ ਦੁਪਹਿਰ ਉਸ ਸਮੇਂ ਮਾਹੌਲ ਗਰਮਾ ਗਿਆ, ਜਦੋਂ ਮੈਡੀਕਲ ਕਰਵਾਉਣ ਆਏ 2 ਪਰਿਵਾਰ ਆਪਸ ’ਚ ਉਲਝ ਪਏ। ਦੋਵੇਂ ਧਿਰਾਂ ਨੇ ਇਕ-ਦੂਜੇ ਨੂੰ ਜੰਮ ਕੇ ਗਾਲੀ-ਗਲੋਚ ਕੀਤਾ ਅਤੇ ਗੱਲ ਹੱਥੋਪਾਈ ਤੱਕ ਪੁੱਜ ਗਈ। ਘਟਨਾ ਦਾ ਸੀ. ਸੀ. ਟੀ. ਵੀ. ਵੀਡੀਓ ਵੀ ਸਾਹਮਣੇ ਆਇਆ ਹੈ, ਜਿਸ ’ਚ ਦੋਵੇਂ ਧਿਰਾਂ ਇਕ-ਦੂਜੇ ਨਾਲ ਧੱਕਾ-ਮੁੱਕੀ ਕਰਦੀਆਂ ਅਤੇ ਆਸ-ਪਾਸ ਮੌਜੂਦ ਲੋਕ ’ਚ ਬਚਾਅ ਦਾ ਯਤਨ ਕਰਦੇ ਦਿਖਾਈ ਦੇ ਰਹੇ ਹਨ। ਸੂਚਨਾ ਮਿਲਦੇ ਹੀ ਸਿਵਲ ਹਸਪਤਾਲ ਚੌਕੀ ਦੀ ਪੁਲਸ ਮੌਕੇ ’ਤੇ ਪੁੱਜੀ ਅਤੇ ਦੋਵੇਂ ਧਿਰਾਂ ਤੋਂ ਪੁੱਛਗਿੱਛ ਕੀਤੀ।

ਇਹ ਵੀ ਪੜ੍ਹੋ : ਦਿੱਲੀ 'ਚ ਜ਼ਹਿਰੀਲੀ ਹੋਈ ਹਵਾ, ਪ੍ਰਦੂਸ਼ਣ ਨੂੰ ਕੰਟਰੋਲ ਕਰਨ ਲਈ ਵਰਕ ਫ੍ਰਾਮ ਹੋਮ ਨੂੰ ਮਨਜ਼ੂਰੀ

ਇਕ ਪੱਖ ਮਨੀਸ਼ ਨੱਈਅਰ ਮੁਤਾਬਕ, ਉਨ੍ਹਾਂ ਦੇ ਪਰਿਵਾਰ ’ਚ ਲੰਬੇ ਸਮੇਂ ਤੋਂ ਘਰੇਲੂ ਝਗੜਾ ਚੱਲ ਰਿਹਾ ਹੈ। ਦੋਸ਼ ਹੈ ਕਿ ਉਨ੍ਹਾਂ ਦੇ ਪਿਤਾ ਨੇ ਉਨ੍ਹਾਂ ਦੇ ਸਹੁਰਾ ਬਲਵਿੰਦਰ ਕੁਮਾਰ ਨੂੰ ਸ਼ਿਵਪੁਰੀ ਚੌਕ ਵਿਖੇ ਰੋਕ ਕੇ ਕੁੱਟਿਆ ਸੀ। ਇਸੇ ਸ਼ਿਕਾਇਤ ਨੂੰ ਲੈ ਕੇ ਦੋਵੇਂ ਧਿਰਾਂ ਮੈਡੀਕਲ ਕਰਵਾਉਣ ਹਸਪਤਾਲ ਪੁੱਜੀਆਂ ਸਨ ਪਰ ਇਥੇ ਵੀ ਤਣਾਅ ਵਧ ਗਿਆ।

ਦੂਜੇ ਪਾਸੇ ਅਨੂਪ ਸਚਦੇਵਾ ਨੇ ਦੱਸਿਆ ਕਿ ਉਹ ਕਾਕੋਵਾਲ ਰੋਡ ਵਿਖੇ ਆਪਣੀ ਦੁਕਾਨ ’ਤੇ ਸਨ ਤਾਂ ਕੁਝ ਲੋਕ ਆ ਧਮਕੇ ਅਤੇ ਉਨ੍ਹਾਂ ’ਤੇ ਹਮਲਾ ਕਰ ਦਿੱਤਾ। ਉਨ੍ਹਾਂ ਮੁਤਾਬਕ ਵਿਵਾਦ ਦਾ ਅਸਲੀ ਕਾਰਨ ਇਹ ਹੈ ਕਿ ਉਨ੍ਹਾਂ ਦੇ ਸਹੁਰੇ ਨੇ ਜਵਾਈ ਮਨੀਸ਼ ਨੂੰ ਬੇਦਖਲ ਕਰਨ ਦੀ ਗੱਲ ਕਹੀ, ਜਿਸ ਨਾਲ ਦੋਵੇਂ ਪਰਿਵਾਰਾਂ ਦੇ ਵਿਚ ਤਣਾਅ ਵਧ ਗਿਆ, ਜਦੋਂਕਿ ਮੁਨੀਸ਼ ਦੇ ਪਿਤਾ ਰਮੇਸ਼ ਨੱਈਅਰ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਬੇਟਾ ਪਿਛਲੇ 20-25 ਦਿਨਾਂ ਤੋਂ ਘਰ ਛੱਡ ਕੇ ਸਹੁਰੇ ਘਰ ’ਚ ਰਹਿ ਰਿਹਾ ਹੈ ਅਤੇ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਨਹੀਂ ਨਿਭਾਅ ਰਿਹਾ। ਕਈ ਵਾਰ ਸਮਝਾਉਣ ਦਾ ਯਤਨ ਕੀਤਾ ਗਿਆ ਪਰ ਹਾਲਾਤ ਸੁਧਰਨ ਦੀ ਬਜਾਏ ਹੋਰ ਵਿਗੜਦੇ ਗਏ।

ਇਹ ਵੀ ਪੜ੍ਹੋ : ਵੱਡਾ ਹਾਦਸਾ: ਵਿਆਹ 'ਚ ਸ਼ਾਮਲ ਹੋਣ ਜਾ ਰਹੇ ਅਧਿਆਪਕਾਂ ਦੀ ਕਾਰ ਸ਼ਿਪਰਾ ਨਦੀ 'ਚ ਡਿੱਗੀ, 3 ਦੀ ਮੌਤ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News