ਸੁੱਕੇ ਮੇਵੇ ਖਰੀਦਦੇ ਸਮੇਂ ਕਿਤੇ ਤੁਸੀਂ ਤਾਂ ਨਹੀਂ ਕਰਦੇ ਇਹ ਗਲਤੀ, ਇੰਝ ਕਰੋ ਅਸਲੀ-ਨਕਲੀ ਦੀ ਪਛਾਣ

Monday, Oct 07, 2024 - 05:39 PM (IST)

ਸੁੱਕੇ ਮੇਵੇ ਖਰੀਦਦੇ ਸਮੇਂ ਕਿਤੇ ਤੁਸੀਂ ਤਾਂ ਨਹੀਂ ਕਰਦੇ ਇਹ ਗਲਤੀ, ਇੰਝ ਕਰੋ ਅਸਲੀ-ਨਕਲੀ ਦੀ ਪਛਾਣ

ਹੈਲਥ ਡੈਸਕ- ਅੱਜ-ਕੱਲ੍ਹ ਮੁਨਾਫ਼ੇ ਦੇ ਨਾਂ ’ਤੇ ਹਰ ਚੀਜ਼ ਵਿੱਚ ਮਿਲਾਵਟ ਹੋ ਰਹੀ ਹੈ। ਮਸਾਲੇ ਹੋਣ ਜਾਂ ਕਾਜੂ ਅਤੇ ਬਦਾਮ ਵਰਗੇ ਸੁੱਕੇ ਮੇਵੇ, ਕਈ ਥਾਵਾਂ 'ਤੇ ਇਨ੍ਹਾਂ ਨੂੰ ਰੰਗਾਂ ਵਿਚ ਮਿਲਾ ਕੇ ਅਤੇ ਕਈ ਥਾਵਾਂ 'ਤੇ ਹੋਰ ਸਸਤੇ ਅਤੇ ਨੁਕਸਾਨਦੇਹ ਚੀਜ਼ਾਂ ਮਿਲਾ ਕੇ ਵੇਚਿਆ ਜਾ ਰਿਹਾ ਹੈ। ਹੋਲੀ, ਦੀਵਾਲੀ ਅਤੇ ਹੋਰ ਤਿਉਹਾਰਾਂ ਦੇ ਦੌਰਾਨ ਬਾਜ਼ਾਰ ਵਿੱਚ ਸੁੱਕੇ ਮੇਵਿਆਂ ਦੀ ਮੰਗ ਕਾਫ਼ੀ ਵੱਧ ਜਾਂਦੀ ਹੈ। ਅਜਿਹੇ 'ਚ ਜੇਕਰ ਤੁਸੀਂ ਸੁੱਕੇ ਮੇਵੇ ਖਰੀਦ ਰਹੇ ਹੋ ਤਾਂ ਅਸਲੀ ਅਤੇ ਨਕਲੀ ਦੀ ਪਛਾਣ ਕਰਨੀ ਆਉਣੀ ਜ਼ਰੂਰੀ ਹੈ। ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਟਿਪਸ ਦੱਸ ਰਹੇ ਹਾਂ ਜਿਨ੍ਹਾਂ ਦੀ ਮਦਦ ਨਾਲ ਤੁਸੀਂ ਨਕਲੀ ਅਤੇ ਅਸਲੀ ਸੁੱਕੇ ਮੇਵਿਆਂ ਦੀ ਪਛਾਣ ਕਰ ਸਕਦੇ ਹੋ। ਤੁਹਾਨੂੰ ਇਨ੍ਹਾਂ ਸਧਾਰਨ ਟਿਪਸ ਨੂੰ ਫਾਲੋ ਕਰਨਾ ਹੋਵੇਗਾ।

PunjabKesari
ਅਸਲੀ ਅਤੇ ਨਕਲੀ ਸੁੱਕੇ ਮੇਵਿਆਂ ਦੀ ਪਛਾਣ ਕਿਵੇਂ ਕਰੀਏ?
ਬਦਾਮ ਖਰੀਦਦੇ ਸਮੇਂ ਅਪਣਾਓ ਇਹ ਟਿਪਸ : ਅੱਜ-ਕੱਲ੍ਹ ਬਦਾਮ 'ਚ ਰੰਗਾਂ ਦੀ ਮਿਲਾਵਟ ਹੋ ਰਹੀ ਹੈ। ਬਦਾਮਾਂ ਨੂੰ ਚੰਗੀ ਕੁਆਲਿਟੀ ਦਾ ਦਿਖਾਉਣ ਲਈ, ਇਸ ਨੂੰ ਗੂੜ੍ਹਾ ਅਤੇ ਚਮਕਦਾਰ ਬਣਾਉਣ ਲਈ ਇਸ 'ਚ ਰੰਗ ਪਾਇਆ ਜਾਂਦਾ ਹੈ। ਇਸ ਲਈ ਬਦਾਮ ਖਰੀਦਦੇ ਸਮੇਂ ਉਨ੍ਹਾਂ ਨੂੰ ਆਪਣੇ ਹੱਥਾਂ 'ਤੇ ਰਗੜ ਕੇ ਚੈੱਕ ਕਰੋ। ਬਦਾਮ ਨਾ ਤਾਂ ਬਹੁਤ ਮੋਟੇ ਹੋਣੇ ਚਾਹੀਦੇ ਹਨ ਅਤੇ ਨਾ ਹੀ ਬਹੁਤ ਛੋਟੇ। ਸਿਰਫ ਮੱਧਮ ਆਕਾਰ ਦੇ ਬਦਾਮ ਹੀ ਖਰੀਦੋ।
ਕਾਜੂ ਖਰੀਦਦੇ ਸਮੇਂ ਅਪਣਾਓ ਇਹ ਟਿਪਸ- ਅੱਜ ਕੱਲ੍ਹ ਨਕਲੀ ਕਾਜੂ ਵੀ ਵਿਕ ਰਹੇ ਹਨ। ਤੁਸੀਂ ਅਸਲੀ ਕਾਜੂ ਨੂੰ ਰੰਗ ਅਤੇ ਗੰਧ ਦੁਆਰਾ ਪਛਾਣ ਸਕਦੇ ਹੋ। ਸਫੈਦ ਅਤੇ ਮਟਮੈਲੇ ਰੰਗ ਦੇ ਕਾਜੂ ਅਸਲੀ ਹੁੰਦੇ ਹਨ, ਜੇ ਕਾਜੂ ਤੇਲ ਦੀ ਮਹਿਕ ਦਿੰਦੇ ਹਨ ਜਾਂ ਪੀਲੇ ਰੰਗ ਦੇ ਦਿਖਾਈ ਦਿੰਦੇ ਹਨ, ਤਾਂ ਉਹ ਮਿਲਾਵਟੀ ਜਾਂ ਬਹੁਤ ਪੁਰਾਣੇ ਹੋ ਸਕਦੇ ਹਨ।

PunjabKesari
ਅਖਰੋਟ ਖਰੀਦਦੇ ਸਮੇਂ ਅਪਣਾਓ ਇਹ ਟਿਪਸ- ਨਕਲੀ ਅਖਰੋਟ ਦਾ ਰੰਗ ਬਹੁਤ ਗੂੜ੍ਹਾ ਹੁੰਦਾ ਹੈ। ਕਈ ਵਾਰ ਅਖਰੋਟ ਵਿੱਚੋਂ ਬਦਬੂ ਆਉਂਦੀ ਹੈ, ਜੋ ਕਿ ਖਰਾਬ ਹੋਣ ਦੀ ਨਿਸ਼ਾਨੀ ਹੈ। ਇਸ ਲਈ ਅਖਰੋਟ ਨੂੰ ਹਮੇਸ਼ਾ ਛਿਲਕਿਆਂ ਦੇ ਨਾਲ ਹੀ ਖਰੀਦੋ ਅਤੇ ਇਨ੍ਹਾਂ ਵਿੱਚ ਕੋਈ ਮਿਲਾਵਟ ਨਹੀਂ ਹੁੰਦੀ। ਅਸਲੀ ਅਖਰੋਟ ਦੀ ਗਿਰੀ ਹਲਕੀ ਭੂਰੀ ਹੁੰਦੀ ਹੈ।
ਸੌਗੀ ਖਰੀਦਣ ਵੇਲੇ ਅਪਣਾਓ ਇਹ ਟਿਪਸ- ਨਕਲੀ ਸੌਗੀ ਵੀ ਵਿਕਣ ਲੱਗ ਪਈ ਹੈ। ਇਸ ਕਿਸਮ ਦੀ ਸੌਗੀ ਨੂੰ ਮਿੱਠਾ ਬਣਾਉਣ ਲਈ ਖੰਡ ਮਿਲਾਈ ਜਾਂਦੀ ਹੈ। ਨਮੀ ਵਾਲੀ ਸੌਗੀ ਖਰੀਦਣ ਤੋਂ ਬਚੋ। ਇਹ ਨਕਲੀ ਸੌਗੀ ਹੋ ਸਕਦੀ ਹੈ। ਜੇਕਰ ਹੱਥ 'ਤੇ ਰਗੜਨ 'ਤੇ ਕੋਈ ਰੰਗ ਨਜ਼ਰ ਆਉਂਦਾ ਹੈ ਤਾਂ ਅਜਿਹੀ ਸੌਗੀ ਨਾ ਖਰੀਦੋ।
ਰੰਗ ਅਤੇ ਸਵਾਦ ਨਾਲ ਕਰੋ ਪਰਖ- ਅਸਲੀ ਅਤੇ ਨਕਲੀ ਸੁੱਕੇ ਮੇਵਿਆਂ ਨੂੰ ਰੰਗ ਅਤੇ ਸਵਾਦ ਦੁਆਰਾ ਵੀ ਪਛਾਣਿਆ ਜਾ ਸਕਦਾ ਹੈ। ਇਨ੍ਹਾਂ ਦੀ ਮਹਿਕ ਵਿਚ ਬਹੁਤ ਅੰਤਰ ਹੁੰਦਾ ਹੈ। ਜਦੋਂ ਕਿ ਨਕਲੀ ਸੁੱਕੇ ਮੇਵਿਆਂ ਦਾ ਰੰਗ ਥੋੜ੍ਹਾ ਗੂੜ੍ਹਾ ਹੁੰਦਾ ਹੈ। ਨਕਲੀ ਸੁੱਕੇ ਮੇਵੇ ਖਾਣ 'ਚ ਕੌੜੇ ਜਾਂ ਬਹੁਤ ਮਿੱਠੇ ਹੋ ਸਕਦੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Aarti dhillon

Content Editor

Related News