ਗਰਮ ਕੱਪੜੇ ਪਹਿਨਣ ਨਾਲ ਤੁਹਾਨੂੰ ਵੀ ਹੋ ਜਾਂਦੀ ਹੈ ਐਲਰਜੀ ਤਾਂ ਹੋ ਜਾਓ ਸਾਵਧਾਨ! ਹੋ ਸਕਦੀ ਹੈ ਗੰਭੀਰ ਸਮੱਸਿਆ

Tuesday, Dec 10, 2024 - 01:05 PM (IST)

ਹੈਲਥ ਡੈਸਕ -  ਸਰਦੀਆਂ ਵਿਚ, ਠੰਡ ਤੋਂ ਬਚਣ ਲਈ ਅਸੀਂ ਊਨੀ ਕੱਪੜੇ ਪਹਿਣਦੇ ਹਾਂ ਜੋ ਸਾਨੂੰ ਠੰਡ ਤੋਂ ਬਚਾਉਂਦੀ ਹੈ। ਕੱਪੜਿਆਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਮਾਰਕੀਟ ਵਿਚ ਕਈ ਵੱਖ-ਵੱਖ ਕਿਸਮਾਂ ਅਤੇ ਫੈਬਰਿਕ ਦੇ ਕੱਪੜੇ ਮਿਲਦੇ ਹਨ ਜਿਨ੍ਹਾਂ ਤੋਂ ਕਈ ਲੋਕਾਂ ਨੂੰ ਸਮੱਸਿਆ ਵੀ ਹੋ ਸਕਦੀ ਹੈ। ਜੀ ਹਾਂ, ਅਸੀਂ ਊਨੀ ਕੱਪੜੇ ਦੀ ਹੀ ਗੱਲ ਕਰ ਰਹੇ ਹਾਂ। ਕਈ ਲੋਕਾਂ ਨੂੰ ਊਨੀ ਕੱਪੜਾ ਪਹਿਨਣ ਨਾਲ ਐਲਰਜੀ ਹੋ ਸਕਦੀ ਹੈ। ਇਸ ਨਾਲ ਸਰੀਰ ਉਤੇ ਕਈ ਥਾਈਂ ਧੱਫੜ ਵੀ ਪੈ ਜਾਂਦੇ ਹਨ ਜਾਂ ਕਈ ਥਾਈਂ ਰੈੱਡਨੈੱਸ ਹੋ ਜਾਂਦੀ ਹੈ, ਜਿਸ ਕਾਰਨ ਕਈ ਲੋਕਾਂ  ਨੂੰ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਕਾਰਨ ਵਧੇਰੇ ਲੋਕਾਂ ਨੂੰ ਊਨੀ ਕਪੜੇ ਪਹਿਨਣ ਤੋਂ ਖਤਰਾ ਹੋ ਸਕਦਾ ਹੈ। ਜੋ ਇਕ ਬਿਮਾਰੀ ਦਾ ਰੂਪ ਵੀ ਧਾਰਨ ਕਰ ਸਕਦੀ ਹੈ। ਆਓ ਜਾਣਦੇ ਹਾਂ ਇਸ ਬਾਰੇ... 

ਪੜ੍ਹੋ ਇਹ ਵੀ ਖਬਰ - ਵਾਹ! ਕਾਫੀ ਪੀਣ ਨਾਲ ਵੀ ਵੱਧਦੀ ਹੈ ਉਮਰ? ਸਰੀਰ ਨੂੰ ਹੁੰਦੇ ਹਨ ਬੇਮਿਸਾਲ ਲਾਭ

ਊਨੀ ਕੱਪੜਿਆਂ ਤੋਂ ਕਿਨ੍ਹਾਂ ਨੂੰ ਖਤਰਾ ਹੈ?

ਜਿਨ੍ਹਾਂ ਲੋਕਾਂ ਦੀ ਸਕਿਨ ਸੰਵੇਦਨਸ਼ੀਲ ਹੁੰਦੀ ਹੈ, ਉਨ੍ਹਾਂ ਨੂੰ ਠੰਢ ਦੇ ਮੌਸਮ ਵਿਚ ਊਨੀ ਕੱਪੜਿਆਂ ਨਾਲ ਸਭ ਤੋਂ ਵੱਧ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਨੂੰ ਸਕਿਨ 'ਤੇ ਵਾਰ-ਵਾਰ ਖੁਜਲੀ ਅਤੇ ਲਾਲ ਧੱਫੜ ਦਾ ਅਨੁਭਵ ਹੁੰਦਾ ਹੈ। ਅਜਿਹਾ ਉਦੋਂ ਹੁੰਦਾ ਹੈ ਜਦੋਂ ਊਨੀ ਕੱਪੜਿਆਂ ਦੇ ਰੇਸ਼ੇ ਸਕਿਨ ਨਾਲ ਰਗੜਦੇ ਹਨ। ਇਸ ਕਾਰਨ ਸਕਿਨ 'ਚ ਜਲਣ ਵੀ ਸ਼ੁਰੂ ਹੋ ਜਾਂਦੀ ਹੈ।

ਪੜ੍ਹੋ ਇਹ ਵੀ ਖਬਰ - ਕੰਪਿਊਟਰ ਦੀ ਰਫਤਾਰ ਨਾਲ ਦੌੜੇਗਾ ਦਿਮਾਗ, ਬਸ ਅਪਣਾ ਲਓ ਇਹ ਤਰੀਕਾ

PunjabKesari

ਟੈਕਸਟਾਈਲ ਡਰਮੇਟਾਇਟਸ ਕੀ ਹੈ?

ਸਿਹਤ ਮਾਹਿਰਾਂ ਅਨੁਸਾਰ ਸਾਡੀ ਸਕਿਨ ਦੀਆਂ ਦੋ ਪਰਤਾਂ ਹੁੰਦੀਆਂ ਹਨ, ਐਪੀਡਰਰਮਿਸ ਅਤੇ ਡਰਮਲ। ਉਪਰਲੀ ਪਰਤ ਐਪੀਡਰਿਮਸ ਹੈ। ਐਪੀਡਰਰਮਿਸ ਅਤੇ ਹਾਈਪੋਡਰਮਿਸ ਦੇ ਵਿਚਕਾਰ ਇਕ ਡਰਮਿਸ ਪਰਤ ਹੈ। ਡਰਮਿਸ ਸਕਿਨ ਦੀ ਸੁਰੱਖਿਆ ਦਾ ਕੰਮ ਕਰਦਾ ਹੈ। ਇਸ ਦੀ ਬਣਤਰ ਫਾਈਬਰ ਵਰਗੀ ਹੁੰਦੀ ਹੈ, ਜਿਸ ਵਿਚ ਕੋਲੇਜਨ, ਲਚਕੀਲੇ ਟਿਸ਼ੂ, ਵਾਲਾਂ ਦੇ follicles,ਗ੍ਰੰਥੀਆਂ ਮੌਜੂਦ ਹੁੰਦੀਆਂ ਹਨ।

ਪੜ੍ਹੋ ਇਹ ਵੀ ਖਬਰ - ਸ਼ਰਾਬ ਪੀਣ ਦੀ ਆਦਤ ਤੋਂ ਮਿਲੇਗਾ ਛਟਕਾਰਾ, ਬਸ ਕਰ ਲਓ ਇਹ ਕੰਮ

ਕੋਲੇਜਨ ਪ੍ਰੋਟੀਨ ਦੀ ਇਕ ਕਿਸਮ ਹੈ, ਜੋ ਸਕਿਨ ਦੀ ਬਣਤਰ ਬਣਾਉਂਦੀ ਹੈ। ਖੂਨ ਦੀਆਂ ਕੋਸ਼ਿਕਾਵਾਂ ਸਕਿਨ ਦੀ ਪਰਤ ਵਿਚ ਹੀ ਮੌਜੂਦ ਹੁੰਦੀਆਂ ਹਨ, ਜਿਸਦੀ ਸੁਰੱਖਿਆ ਲਈ ਇਕ ਐਪੀਡਰਮਲ ਪਰਤ ਹੁੰਦੀ ਹੈ ਅਤੇ ਜਦੋਂ ਸਕਿਨ ਦੀ ਪਰਤ ਸੁੱਜ ਜਾਂਦੀ ਹੈ, ਤਾਂ ਇਸਨੂੰ ਡਰਮੇਟਾਇਟਸ ਕਿਹਾ ਜਾਂਦਾ ਹੈ। ਜੇਕਰ ਊਨੀ ਕੱਪੜੇ ਪਹਿਨਣ ਦੌਰਾਨ ਧੱਫੜ ਹੋ ਜਾਂਦੇ ਹਨ, ਤਾਂ ਇਸਦਾ ਸਪੱਸ਼ਟ ਮਤਲਬ ਹੈ ਕਿ ਡਰਮਿਸ ਦੀ ਪਰਤ ਖਰਾਬ ਹੋ ਗਈ ਹੈ, ਜਿਸ ਨਾਲ ਕਈ ਹੋਰ ਸਮੱਸਿਆਵਾਂ ਵੀ ਵਧ ਸਕਦੀਆਂ ਹਨ।

ਪੜ੍ਹੋ ਇਹ ਵੀ ਖਬਰ -ਕੀ ਤੁਹਾਨੂੰ ਵੀ ਲੱਗਦੀ ਐ ਜ਼ਿਆਦਾ ਠੰਡ? ਪੇਸ਼ ਆ ਸਕਦੀਆਂ ਨੇ ਇਹ ਮੁਸ਼ਕਿਲਾਂ

ਟੈਕਸਟਾਈਲ ਡਰਮੇਟਾਇਟਸ ਤੋਂ ਬਚਣ ਲਈ ਕੀ ਕਰਨਾ ਹੈ

ਸਿੱਧੇ ਊਨੀ ਕੱਪੜੇ ਪਹਿਨਣ ਦੀ ਬਜਾਏ, ਅੰਦਰ ਸੂਤੀ ਕੱਪੜੇ ਜਾਂ ਕੋਈ ਵੀ ਨਰਮ ਫਾਈਬਰ ਦੇ ਕੱਪੜੇ ਪਾਓ, ਫਿਰ ਉੱਨੀ ਕੱਪੜੇ ਪਾਓ।

ਪੁਰਾਣੇ ਊਨੀ ਕੱਪੜਿਆਂ ਨੂੰ ਪਹਿਲਾਂ ਧੁੱਪ 'ਚ ਰੱਖੋ ਅਤੇ ਫਿਰ ਉਨ੍ਹਾਂ ਨੂੰ ਡਰਾਈ ਕਲੀਨ ਕਰਵਾ ਕੇ ਪਹਿਣ ਲਓ।

ਪੜ੍ਹੋ ਇਹ ਵੀ ਖਬਰ -  ਲਗਾਤਾਰ ਹੋ ਰਿਹਾ Cough ਅਤੇ Cold ਤਾਂ ਹੋ ਜਾਓ ਸਾਵਧਾਨ! ਹੋ ਸਕਦੀ ਹੈ ਗੰਭੀਰ ਸਮੱਸਿਆ

ਊਨੀ ਕੱਪੜਿਆਂ ਦੇ ਰੇਸ਼ੇ ਦੀ ਜਾਂਚ ਕਰੋ।

ਸਾਬਣ ਦਾ pH ਮੁੱਲ 8 ਹੈ ਅਤੇ ਚਮੜੀ ਦਾ 5 ਹੈ, ਇਸ ਲਈ ਸਾਬਣ ਦੀ ਵਰਤੋਂ ਕਰਨ ਤੋਂ ਬਚੋ, ਕਿਉਂਕਿ ਇਹ ਨੁਕਸਾਨ ਪਹੁੰਚਾ ਸਕਦਾ ਹੈ।

ਨੋਟ : ਦੱਸ ਦਈਏ ਕਿ ਉਪਰ ਦਿੱਤੇ ਗਏ ਤੱਥ ਆਮ ਜਾਣਕਾਰੀ ਉਤੇ ਆਧਾਰਿਤ ਹਨ। ਜਗਬਾਣੀ ਇਸ ਦੀ ਕੋਈ ਪੁਸ਼ਟੀ ਨਹੀਂ ਕਰਦਾ।  

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ


 


Sunaina

Content Editor

Related News