ਮਾਪੇ ਹੋ ਜਾਣ ਸਾਵਧਾਨ! ਤੁਹਾਡੇ ਬੱਚੇ ਦੀ 'ਡਾਈਟ' ਬਣ ਰਹੀ ਹੈ ਬਿਮਾਰੀਆਂ ਦਾ ਘਰ, ਮਾਹਿਰਾਂ ਨੇ ਦਿੱਤੀ ਵੱਡੀ ਚਿਤਾਵਨੀ

Sunday, Mar 15, 2026 - 11:40 AM (IST)

ਮਾਪੇ ਹੋ ਜਾਣ ਸਾਵਧਾਨ! ਤੁਹਾਡੇ ਬੱਚੇ ਦੀ 'ਡਾਈਟ' ਬਣ ਰਹੀ ਹੈ ਬਿਮਾਰੀਆਂ ਦਾ ਘਰ, ਮਾਹਿਰਾਂ ਨੇ ਦਿੱਤੀ ਵੱਡੀ ਚਿਤਾਵਨੀ

ਹੈਲਥ ਟਿਪਸ - ਵਿਸ਼ਵ ਮੋਟਾਪਾ ਐਟਲਸ ਦੀ ਤਾਜ਼ਾ ਰਿਪੋਰਟ ਨੇ ਭਾਰਤ ਲਈ ਚਿੰਤਾਜਨਕ ਤਸਵੀਰ ਪੇਸ਼ ਕੀਤੀ ਹੈ। ਚੀਨ ਤੋਂ ਬਾਅਦ ਭਾਰਤ ਹੁਣ ਬੱਚਿਆਂ ਦੇ ਮੋਟਾਪੇ ਦੇ ਮਾਮਲੇ 'ਚ ਦੁਨੀਆ 'ਚ ਦੂਜੇ ਨੰਬਰ 'ਤੇ ਆ ਗਿਆ ਹੈ। ਪ੍ਰਸਿੱਧ ਪੋਸ਼ਣ ਵਿਗਿਆਨੀ ਮਾਹਿਰ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਖਾਣ-ਪੀਣ ਦੀਆਂ ਆਦਤਾਂ ਨਾ ਬਦਲੀਆਂ ਗਈਆਂ, ਤਾਂ ਬੱਚਿਆਂ 'ਚ ਉਹ ਬਿਮਾਰੀਆਂ ਦੇਖਣ ਨੂੰ ਮਿਲਣਗੀਆਂ ਜੋ ਪਹਿਲਾਂ ਸਿਰਫ਼ ਬਜ਼ੁਰਗਾਂ ਜਾਂ ਵੱਡਿਆਂ 'ਚ ਹੁੰਦੀਆਂ ਸਨ।

ਹੈਰਾਨ ਕਰਨ ਵਾਲੇ ਅੰਕੜੇ 
- ਰਿਪੋਰਟ ਅਨੁਸਾਰ ਭਾਰਤ 'ਚ 4 ਕਰੋੜ 10 ਲੱਖ ਤੋਂ ਵੱਧ ਬੱਚੇ (5-19 ਸਾਲ) ਵੱਧ ਭਾਰ (BMI) ਦਾ ਸ਼ਿਕਾਰ ਹਨ। ਇਹ ਅੰਕੜਾ 2040 ਤੱਕ ਵਧ ਕੇ 5 ਕਰੋੜ 60 ਲੱਖ ਹੋਣ ਦਾ ਅਨੁਮਾਨ ਹੈ। ਇਸ ਦਾ ਮੁੱਖ ਕਾਰਨ ਘਟੀਆ ਖੁਰਾਕ, ਮਿੱਠੇ ਪੀਣ ਵਾਲੇ ਪਦਾਰਥਾਂ ਦੀ ਵਰਤੋਂ ਅਤੇ ਸਰੀਰਕ ਗਤੀਵਿਧੀਆਂ ਦੀ ਕਮੀ ਹੈ।

ਪੈਕਟਾਂ ਵਾਲਾ ਖਾਣਾ ਬਣ ਰਿਹਾ ਹੈ 'ਜ਼ਹਿਰ'
- ਮਾਹਿਰ ਅਨੁਸਾਰ, ਸ਼ਹਿਰੀਕਰਨ ਕਾਰਨ ਸਾਡੀ ਪਰੰਪਰਾਗਤ ਖੁਰਾਕ (ਸਬਜ਼ੀਆਂ ਅਤੇ ਅਨਾਜ) ਦੀ ਜਗ੍ਹਾ ਹੁਣ ਰੈਸਟੋਰੈਂਟ ਦੇ ਖਾਣੇ, ਪੈਕਡ ਫੂਡ, ਵਾਧੂ ਖੰਡ ਅਤੇ ਮਾੜੀ ਚਰਬੀ ਨੇ ਲੈ ਲਈ ਹੈ। ਇਸ ਨਾਲ ਬੱਚਿਆਂ ਨੂੰ ਕੈਲੋਰੀ ਤਾਂ ਜ਼ਿਆਦਾ ਮਿਲ ਰਹੀ ਹੈ, ਪਰ ਲੋੜੀਂਦੇ ਪੋਸ਼ਕ ਤੱਤ ਨਹੀਂ ਮਿਲ ਰਹੇ।

ਬੱਚਿਆਂ 'ਤੇ ਹੋਣ ਵਾਲੇ ਗੰਭੀਰ ਪ੍ਰਭਾਵ 
ਵਿਗਿਆਨੀਆਂ ਨੇ ਚਿਤਾਵਨੀ ਦਿੱਤੀ ਹੈ ਕਿ ਬਚਪਨ ਦਾ ਮੋਟਾਪਾ ਸਿਰਫ਼ ਸਰੀਰਕ ਦਿੱਖ ਤੱਕ ਸੀਮਤ ਨਹੀਂ ਹੈ, ਸਗੋਂ ਇਸ ਦੇ ਭਿਆਨਕ ਨਤੀਜੇ ਨਿਕਲ ਸਕਦੇ ਹਨ :-

ਗੰਭੀਰ ਬਿਮਾਰੀਆਂ
- ਟਾਈਪ-2 ਸ਼ੂਗਰ, ਹਾਈ ਬਲੱਡ ਪ੍ਰੈਸ਼ਰ, ਦਿਲ ਦੇ ਰੋਗ ਅਤੇ ਲਿਵਰ ਦੀਆਂ ਬਿਮਾਰੀਆਂ (MASLD)।

ਹਾਰਮੋਨਲ ਬਦਲਾਅ
- ਲੜਕੀਆਂ 'ਚ ਸਮੇਂ ਤੋਂ ਪਹਿਲਾਂ ਮਾਹਵਾਰੀ ਅਤੇ ਲੜਕਿਆਂ 'ਚ ਹਾਰਮੋਨਲ ਅਸੰਤੁਲਨ।

ਮਾਨਸਿਕ ਪ੍ਰਭਾਵ
- ਮੋਟਾਪੇ ਕਾਰਨ ਬੱਚਿਆਂ 'ਚ ਆਤਮ-ਵਿਸ਼ਵਾਸ ਦੀ ਕਮੀ ਅਤੇ ਮਾਨਸਿਕ ਤਣਾਅ।

ਬਚਾਅ ਦੇ ਤਰੀਕੇ :- 

ਮਾਹਿਰਾਂ ਨੇ ਸੁਝਾਅ ਦਿੱਤਾ ਹੈ ਕਿ ਬੱਚਿਆਂ ਦੀ ਸਿਹਤ ਸੁਧਾਰਨ ਲਈ ਸਾਨੂੰ ਮੁੜ ਆਪਣੇ ਪਰੰਪਰਾਗਤ ਅਤੇ ਦੇਸੀ ਖਾਣਿਆਂ ਵੱਲ ਮੁੜਨਾ ਚਾਹੀਦਾ ਹੈ। ਰਿਫਾਇੰਡ ਤੇਲ ਅਤੇ ਖਾਲੀ ਕੈਲੋਰੀ ਵਾਲੀਆਂ ਚੀਜ਼ਾਂ ਨੂੰ ਤਿਆਗ ਕੇ ਪੌਸ਼ਟਿਕ ਆਹਾਰ ਨੂੰ ਪਹਿਲ ਦੇਣੀ ਚਾਹੀਦੀ ਹੈ।
 


author

Sunaina

Content Editor

Related News