ਸਰੀਰ ’ਚ ਪਾਣੀ ਦੀ ਘਾਟ ਨੂੰ ਪੂਰਾ ਕਰਦੈ ਹਦਵਾਣਾ, ਖੁਰਾਕ ’ਚ ਜ਼ਰੂਰ ਕਰੋ ਸ਼ਾਮਲ

Sunday, Jun 11, 2023 - 12:53 PM (IST)

ਸਰੀਰ ’ਚ ਪਾਣੀ ਦੀ ਘਾਟ ਨੂੰ ਪੂਰਾ ਕਰਦੈ ਹਦਵਾਣਾ, ਖੁਰਾਕ ’ਚ ਜ਼ਰੂਰ ਕਰੋ ਸ਼ਾਮਲ

ਜਲੰਧਰ (ਬਿਊਰੋ)– ਹਦਵਾਣਾ ਇਕ ਅਜਿਹਾ ਫਲ ਹੈ, ਜਿਸ ਨੂੰ ਲੋਕ ਗਰਮੀਆਂ ’ਚ ਖਾਣਾ ਬਹੁਤ ਜ਼ਿਆਦਾ ਪਸੰਦ ਕਰਦੇ ਹਨ। ਗਰਮੀਆਂ ’ਚ ਹਦਵਾਣੇ ਦਾ ਜ਼ਿਕਰ ਨਾ ਹੋਵੇ ਅਜਿਹਾ ਹੋ ਨਹੀਂ ਸਕਦਾ। ਹਦਵਾਣੇ ’ਚ ਪਾਣੀ ਦੀ ਮਾਤਰਾ 92 ਫ਼ੀਸਦੀ ਹੁੰਦੀ ਹੈ, ਜੋ ਗਰਮੀ ਦੇ ਸਮੇਂ ਸਰੀਰ ਨੂੰ ਡੀਹਾਈਡ੍ਰੇਸ਼ਨ ਤੋਂ ਬਚਾਉਣ ਦਾ ਕੰਮ ਕਰਦਾ ਹੈ। ਹਦਵਾਣਾ ਨਾ ਸਿਰਫ਼ ਸਰੀਰ ਨੂੰ ਠੰਡਕ ਦਾ ਅਹਿਸਾਸ ਕਰਵਾਉਂਦਾ ਹੈ, ਸਗੋਂ ਸਰੀਰ ਦੀਆਂ ਕਈ ਬੀਮਾਰੀਆਂ ਨਾਲ ਲੜਨ ’ਚ ਮਦਦ ਵੀ ਕਰਦਾ ਹੈ। ਇਸ ਤੋਂ ਇਲਾਵਾ ਖਣਿਜਾਂ, ਐਂਟੀ-ਆਕਸੀਡੈਂਟਾਂ, ਵਿਟਾਮਿਨ ਬੀ, ਸੀ ਤੇ ਏ ਨਾਲ ਭਰਪੂਰ ਹਦਵਾਣੇ ਦਾ ਸੇਵਨ ਤੁਹਾਨੂੰ ਬਹੁਤ ਸਾਰੇ ਸਿਹਤ ਲਾਭ ਦਿੰਦਾ ਹੈ।

ਹਦਵਾਣਾ ਖਾਣ ਦੇ ਫ਼ਾਇਦੇ

1. ਇਮਿਊਨ ਸਿਸਟਮ ਕਰੇ ਮਜ਼ਬੂਤ
ਵਿਟਾਮਿਨ-ਸੀ ਨਾਲ ਭਰਪੂਰ ਹਦਵਾਣੇ ਦਾ ਸੇਵਨ ਇਮਿਊਨ ਸਿਸਟਮ ਨੂੰ ਮਜ਼ਬੂਤ ਬਣਾਉਂਦਾ ਹੈ। ਇਹ ਤੁਹਾਡੀ ਬਹੁਤ ਸਾਰੀਆਂ ਬੀਮਾਰੀਆਂ ਨਾਲ ਲੜਨ ’ਚ ਸਹਾਇਤਾ ਕਰਦਾ ਹੈ।

2. ਖ਼ੂਨ ਦੀ ਘਾਟ ਕਰੇ ਪੂਰੀ 
ਹਦਵਾਣਾ ਸਿਹਤ ਲਈ ਬਹੁਤ ਫ਼ਾਇਦੇਮੰਦ ਹੈ। ਇਸ ਦਾ ਜੂਸ ਪੀਣ ਨਾਲ ਖ਼ੂਨ ਦੀ ਘਾਟ ਵੀ ਪੂਰੀ ਹੁੰਦੀ ਹੈ।

3. ਤਣਾਅ
ਹਦਵਾਣੇ ਦੀ ਤਸੀਰ ਠੰਡੀ ਹੁੰਦੀ ਹੈ। ਇਸ ਲਈ ਇਸ ਦੀ ਵਰਤੋਂ ਮਨ ਨੂੰ ਸ਼ਾਂਤ ਕਰਦੀ ਹੈ ਤੇ ਗੁੱਸੇ ਨੂੰ ਵੀ ਕੰਟਰੋਲ ਕਰਦੀ ਹੈ, ਜੋ ਤੁਹਾਨੂੰ ਤਣਾਅ ਦੀ ਸਮੱਸਿਆ ਤੋਂ ਬਚਾਉਂਦੀ ਹੈ।

4. ਕਬਜ਼ ਦੀ ਸਮੱਸਿਆ ਤੋਂ ਰਾਹਤ
ਜੇ ਤੁਸੀਂ ਕਬਜ਼ ਦੀ ਸਮੱਸਿਆ ਤੋਂ ਪ੍ਰੇਸ਼ਾਨ ਹੋ ਤਾਂ ਹਦਵਾਣਾ ਖਾਣਾ ਤੁਹਾਡੇ ਲਈ ਬਹੁਤ ਫ਼ਾਇਦੇਮੰਦ ਹੈ। 

5. ਅੱਖਾਂ ਲਈ ਲਾਭਕਾਰੀ
ਵਿਟਾਮਿਨ-ਏ ਤੇ ਸੀ ਦੀ ਭਰਪੂਰ ਮਾਤਰਾ ਕਾਰਨ ਹਦਵਾਣੇ ਦਾ ਸੇਵਨ ਅੱਖਾਂ ਲਈ ਲਾਭਕਾਰੀ ਹੈ। ਇਸ ਲਈ ਹਰ ਰੋਜ਼ ਹਦਵਾਣਾ ਖਾਓ ਜਾਂ ਇਸ ਦਾ ਜਸੂ ਜ਼ਰੂਰ ਪੀਓ।

6. ਚਮੜੀ ਲਈ ਫ਼ਾਇਦੇਮੰਦ
ਹਦਵਾਣੇ ’ਚ ਲਾਇਕੋਪੀਨ ਹੁੰਦੀ ਹੈ, ਜੋ ਚਮੜੀ ਦੀ ਚਮਕ ਨੂੰ ਬਰਕਰਾਰ ਰੱਖਣ ’ਚ ਮਦਦ ਕਰਦੀ ਹੈ। ਇਸ ਤੋਂ ਇਲਾਵਾ ਇਸ ਨੂੰ ਚਿਹਰੇ ’ਤੇ ਮਲਣ ਨਾਲ ਬਲੈਕਹੈੱਡਸ ਵੀ ਦੂਰ ਹੁੰਦੇ ਹਨ।

7. ਮੋਟਾਪਾ ਕਰੇ ਘੱਟ
ਜੇ ਤੁਸੀਂ ਵੀ ਭਾਰ ਘੱਟ ਕਰਨਾ ਚਾਹੁੰਦੇ ਹੋ ਤਾਂ ਖੁਰਾਕ ’ਚ ਹਦਵਾਣੇ ਨੂੰ ਸ਼ਾਮਲ ਕਰੋ। ਇਸ ਦਾ ਸੇਵਨ ਕਰਨ ਨਾਲ ਤੁਹਾਡੇ ਸਰੀਰ ਦੀ ਵਾਧੂ ਚਰਬੀ ਘੱਟ ਜਾਂਦੀ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News