ਦਿਨਾਂ 'ਚ ਦੂਰ ਹੋਵੇਗੀ ਗੈਸ ਤੇ ਬਦਹਜ਼ਮੀ ! ਬੱਸ ਸਵੇਰੇ ਉੱਠਦੇ ਸਾਰ ਕਰੋ ਇਸ ਚੀਜ਼ ਦਾ ਸੇਵਨ
Tuesday, Aug 12, 2025 - 11:00 AM (IST)

ਹੈਲਥ ਡੈਸਕ- ਆਯੂਰਵੇਦ ਅਨੁਸਾਰ ਸੌਂਫ ਸਿਰਫ਼ ਸੁਆਦ ਹੀ ਨਹੀਂ, ਸਿਹਤ ਲਈ ਵੀ ਬੇਹੱਦ ਲਾਭਕਾਰੀ ਹੈ। ਜਦੋਂ ਸਵੇਰੇ ਖਾਲੀ ਪੇਟ ਇਸ ਦਾ ਪਾਣੀ ਪੀਤਾ ਜਾਂਦਾ ਹੈ, ਤਾਂ ਇਹ ਪਾਚਣ ਤੰਤਰ, ਮੈਟਾਬੋਲਿਜ਼ਮ ਅਤੇ ਹਾਰਮੋਨ ਸੰਤੁਲਨ ਨੂੰ ਸੁਧਾਰਦਾ ਹੈ। ਆਮ ਤੌਰ 'ਤੇ ਲੋਕ ਸੌਂਫ ਦੀ ਤਾਸੀਰ ਠੰਡੀ ਮੰਨਦੇ ਹਨ, ਪਰ ਆਯੂਰਵੇਦ ਇਸ ਨੂੰ ਗਰਮ ਤਾਸੀਰ ਵਾਲਾ ਦੱਸਦਾ ਹੈ।
ਪੇਟ ਲਈ ਲਾਭਕਾਰੀ
ਸੌਂਫ ਗੈਸ, ਬਲੋਟਿੰਗ, ਐਸਿਡਿਟੀ ਤੇ ਕਬਜ਼ ਲਈ ਰਾਮਬਾਣ ਹੈ। ਖਾਣ ਤੋਂ ਬਾਅਦ ਚਬਾਉਣਾ ਜਾਂ ਸਵੇਰੇ ਖਾਲੀ ਪੇਟ ਇਸ ਦਾ ਪਾਣੀ ਪੀਣਾ ਪਾਚਣ ਤੰਤਰ ਨੂੰ ਸੁਧਾਰਦਾ ਹੈ ਅਤੇ ਟਾਕਸਿਨ ਨੂੰ ਬਾਹਰ ਕੱਢਦਾ ਹੈ।
ਭਾਰ ਘਟਾਉਣ 'ਚ ਮਦਦਗਾਰ
ਆਯੂਰਵੇਦ ਅਨੁਸਾਰ ਇਹ ਮੈਟਾਬੋਲਿਜ਼ਮ ਨੂੰ ਤੇਜ਼ ਕਰਦਾ ਹੈ, ਭੁੱਖ 'ਤੇ ਕਾਬੂ ਰੱਖਦਾ ਹੈ ਅਤੇ ਬਲੋਟਿੰਗ ਘਟਾਉਂਦਾ ਹੈ, ਜਿਸ ਨਾਲ ਭਾਰ ਘਟਾਉਣ 'ਚ ਮਦਦ ਮਿਲਦੀ ਹੈ।
ਔਰਤਾਂ ਲਈ ਫਾਇਦੇਮੰਦ
ਸੌਂਫ ਔਰਤਾਂ ਲਈ ਵੀ ਬਹੁਤ ਲਾਭਕਾਰੀ ਮੰਨੀ ਗਈ ਹੈ। ਇਹ ਬ੍ਰੈਸਟ ਮਿਲਕ ਵਧਾਉਣ, ਪੀਰੀਅਡ ਦੇ ਦਰਦ 'ਚ ਰਾਹਤ ਦੇਣ ਅਤੇ ਹਾਰਮੋਨ ਸੰਤੁਲਨ ਬਣਾਈ ਰੱਖਦਾ ਹੈ। ਇਸ ਕਾਰਨ ਇਸ ਨੂੰ ਤ੍ਰਿਦੋਸ਼ਿਕ ਹਰਬ ਕਿਹਾ ਜਾਂਦਾ ਹੈ।
ਮਾਡਰਨ ਸਾਇੰਸ ਵੀ ਕਰਦੀ ਹੈ ਪੁਸ਼ਟੀ
ਸੌਂਫ 'ਚ ਐਂਟੀਆਕਸੀਡੈਂਟ ਹੁੰਦੇ ਹਨ ਜੋ ਆਕਸੀਡੇਟਿਵ ਸਟ੍ਰੈੱਸ ਘਟਾਉਂਦੇ ਹਨ ਅਤੇ ਡਾਇਬਟੀਜ਼, ਦਿਲ ਦੀਆਂ ਬੀਮਾਰੀਆਂ ਅਤੇ ਕੈਂਸਰ ਦੇ ਖਤਰੇ ਨੂੰ ਘਟਾਉਂਦੇ ਹਨ।
ਸੌਂਫ ਦੇ ਪਾਣੀ ਨੂੰ ਬਣਾਉਣ ਦੇ ਤਰੀਕੇ
- ਰਾਤ ਨੂੰ 1–2 ਚਮਚ ਸੌਂਫ ਪਾਣੀ 'ਚ ਭਿਓ ਕੇ ਸਵੇਰੇ ਪੀਓ।
- ਸੌਂਫ ਨੂੰ ਥੋੜ੍ਹਾ ਜਿਹਾ ਕ੍ਰਸ਼ ਕਰ ਕੇ 2 ਕੱਪ ਪਾਣੀ 'ਚ ਉਬਾਲੋ, ਅੱਧਾ ਰਹਿ ਜਾਣ ਤੇ ਛਾਣ ਕੇ ਗਰਮ ਪੀਓ।
ਭਾਰ ਘਟਾਉਣ ਲਈ ਖਾਣ ਤੋਂ 30 ਮਿੰਟ ਪਹਿਲਾਂ ਵੀ ਪੀ ਸਕਦੇ ਹੋ। ਨਿਯਮਿਤ ਪੀਣ ਨਾਲ 2-3 ਹਫ਼ਤਿਆਂ 'ਚ ਨਤੀਜੇ ਮਿਲ ਸਕਦੇ ਹਨ। ਹਾਲਾਂਕਿ ਪ੍ਰੈਗਨੈਂਸੀ, ਹਾਰਮੋਨਲ ਗੜਬੜ, ਮਿਰਗੀ ਜਾਂ ਬਲੱਡ ਥਿਨਰ ਦਵਾਈਆਂ ਲੈ ਰਹੇ ਲੋਕਾਂ ਨੂੰ ਡਾਕਟਰ ਨਾਲ ਸਲਾਹ ਲੈਣੀ ਚਾਹੀਦੀ ਹੈ। ਸੌਂਫ ਦੇ ਨਾਲ ਜੀਰਾ ਅਤੇ ਅਜਵਾਇਨ ਮਿਲਾ ਕੇ ਪੀਣ ਨਾਲ ਫਾਇਦੇ ਹੋਰ ਵੱਧ ਜਾਂਦੇ ਹਨ।
ਨੋਟ– ਇਹ ਆਰਟੀਕਲ ਸਿਰਫ਼ ਆਮ ਜਾਣਕਾਰੀ ਲਈ ਹੈ। ਆਪਣੀ ਖੁਰਾਕ ਵਿੱਚ ਕੋਈ ਬਦਲਾਅ ਕਰਨ, ਕਿਸੇ ਵੀ ਬਿਮਾਰੀ ਨਾਲ ਸਬੰਧਤ ਕੋਈ ਵੀ ਉਪਾਅ ਕਰਨ ਜਾਂ ਕੋਈ ਵੀ ਘਰੇਲੂ ਨੁਸਖਾ ਅਪਣਾਉਣ ਤੋਂ ਪਹਿਲਾਂ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲਓ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8