ਮੁਟਿਆਰਾਂ ’ਚ ਵਧਿਆ ਡਿਜੀਟਲ ਪ੍ਰਿੰਟ ਫ੍ਰਾਕ ਦਾ ਕ੍ਰੇਜ਼

Monday, Aug 25, 2025 - 09:53 AM (IST)

ਮੁਟਿਆਰਾਂ ’ਚ ਵਧਿਆ ਡਿਜੀਟਲ ਪ੍ਰਿੰਟ ਫ੍ਰਾਕ ਦਾ ਕ੍ਰੇਜ਼

ਵੈੱਬ ਡੈਸਕ- ਅੱਜ-ਕੱਲ੍ਹ ਫੈਸ਼ਨ ਦੀ ਦੁਨੀਆ ਵਿਚ ਡਿਜੀਟਲ ਪ੍ਰਿੰਟ ਫ੍ਰਾਕ ਦਾ ਟ੍ਰੈਂਡ ਤੇਜ਼ੀ ਨਾਲ ਵਧ ਰਿਹਾ ਹੈ। ਇਹ ਨਾ ਸਿਰਫ਼ ਸਟਾਈਲਿਸ਼ ਅਤੇ ਆਧੁਨਿਕ ਹੈ, ਸਗੋਂ ਮੁਟਿਆਰਾਂ ਨੂੰ ਇਕ ਆਕਰਸ਼ਕ ਅਤੇ ਟ੍ਰੈਂਡੀ ਲੁਕ ਵੀ ਦਿੰਦੀ ਹੈ। ਡਿਜੀਟਲ ਪ੍ਰਿੰਟਿੰਗ ਇਕ ਅਜਿਹੀ ਤਕਨੀਕ ਹੈ, ਜਿਸ ਵਿਚ ਡਿਜ਼ਾਈਨ ਨੂੰ ਡਿਜੀਟਲ ਢੰਗ ਨਾਲ ਕੱਪੜੇ ’ਤੇ ਪ੍ਰਿੰਟ ਕੀਤਾ ਜਾਂਦਾ ਹੈ। ਇਹ ਰਵਾਇਤੀ ਪ੍ਰਿੰਟਿੰਗ ਤਰੀਕਿਆਂ ਤੋਂ ਵੱਖਰਾ ਹੈ ਕਿਉਂਕਿ ਇਸ ’ਚ ਰੰਗਾਂ ਅਤੇ ਡਿਜ਼ਾਈਨਾਂ ਦੀ ਕੋਈ ਹੱਦ ਨਹੀਂ ਹੁੰਦੀ। ਫ੍ਰਾਕ ਡਰੈੱਸ, ਜੋ ਪਹਿਲਾਂ ਤੋਂ ਹੀ ਆਪਣੀ ਸੁੰਦਰਤਾ ਅਤੇ ਆਰਾਮ ਲਈ ਮੁਟਿਆਰਾਂ ਦੀ ਪਸੰਦ ਬਣੀ ਹੋਈ ਹੈ, ਹੁਣ ਡਿਜੀਟਲ ਪ੍ਰਿੰਟ ਨਾਲ ਮੁਟਿਆਰਾਂ ਨੂੰ ਹੋਰ ਵੀ ਆਕਰਸ਼ਕ ਲੁਕ ਦਿੰਦੀ ਹੈ। ਡਿਜੀਟਲ ਪ੍ਰਿੰਟਿੰਗ ਦੇ ਨਾਲ ਡਿਜ਼ਾਈਨਰ ਅਣਗਿਣਤ ਪੈਟਰਨ ਅਤੇ ਰੰਗਾਂ ਦੀ ਵਰਤੋਂ ਕਰਦੇ ਹਨ। ਫੁੱਲਾਂ ਦੇ ਪ੍ਰਿੰਟ ਤੋਂ ਲੈ ਕੇ ਜਿਓਮੈਟ੍ਰਿਕ ਡਿਜ਼ਾਈਨ ਤੱਕ ਹਰ ਡਰੈੱਸ ਵਿਚ ਕੁਝ ਨਵਾਂ ਅਤੇ ਵੱਖਰਾ ਹੁੰਦਾ ਹੈ। 

ਇਸ ’ਚ ਮੁਟਿਆਰਾਂ ਆਪਣੀ ਪਰਸਨੈਲਿਟੀ ਅਤੇ ਮੌਕੇ ਦੇ ਅਨੁਸਾਰ ਵੱਖ-ਵੱਖ ਫ੍ਰਾਕ ਡਰੈੱਸ ਚੁਣਨਾ ਪਸੰਦ ਕਰਦੀਆਂ ਹਨ। ਇਹ ਡਰੈੱਸਾਂ ਹਲਕੇ ਅਤੇ ਬ੍ਰੀਦੇਬਲ ਫੈਬਰਿਕ ਜਿਵੇਂ ਕਿ ਕ੍ਰੇਪ, ਜਾਰਜੈੱਟ ਅਤੇ ਲਿਨੇਨ ਤੋਂ ਬਣਾਈਆਂ ਜਾਂਦੀਆਂ ਹਨ। ਇਹ ਗਰਮੀਆਂ ਵਿਚ ਖਾਸ ਤੌਰ ’ਤੇ ਆਰਾਮਦਾਇਕ ਹੁੰਦੀਆਂ ਹਨ ਅਤੇ ਡਿਜੀਟਲ ਪ੍ਰਿੰਟ ਨਾਲ ਇਨ੍ਹਾਂ ਦੀ ਲੁਕ ਨੂੰ ਹੋਰ ਵੀ ਨਿਖਾਰਿਆ ਜਾਂਦਾ ਹੈ। ਇਹ ਹਰ ਮੌਕੇ ਲਈ ਪ੍ਰਫੈਕਟ ਹੁੰਦੀਆਂ ਹਨ। ਇਨ੍ਹਾਂ ਨੂੰ ਮੁਟਿਆਰਾਂ ਕਾਲਜ, ਆਊਟਿੰਗ, ਪਿਕਨਿਕ, ਸ਼ਾਪਿੰਗ ਅਤੇ ਪਾਰਟੀ ਆਦਿ ਵਿਚ ਵੀ ਪਹਿਨਣਾ ਪਸੰਦ ਕਰਦੀਆਂ ਹਨ। ਇਨ੍ਹਾਂ ਨੂੰ ਸਧਾਰਨ ਅਕਸੈੱਸਰੀਜ਼ ਦੇ ਨਾਲ ਕੈਜ਼ੂਅਲ ਲੁਕ ਲਈ ਜਾਂ ਫਿਰ ਜਿਊਲਰੀ ਨਾਲ ਪਾਰਟੀ ਲੁਕ ਲਈ ਸਟਾਈਲ ਕੀਤਾ ਜਾ ਸਕਦਾ ਹੈ। 

ਡਿਜੀਟਲ ਪ੍ਰਿੰਟ ਫ੍ਰਾਕ ਡਰੈੱਸਾਂ ਨਾ ਸਿਰਫ਼ ਆਧੁਨਿਕ ਹਨ, ਸਗੋਂ ਇਹ ਮੁਟਿਆਰਾਂ ਦੀ ਸ਼ਖਸੀਅਤ ਨੂੰ ਵੀ ਨਿਖਾਰਦੀਆਂ ਹਨ। ਖਾਸ ਕਰ ਕੇ ਫੁੱਲਦਾਰ ਅਤੇ ਐਬਸਟ੍ਰੈਕਟ ਪ੍ਰਿੰਟ ਮੁਟਿਆਰਾਂ ਵਿਚ ਬਹੁਤ ਪਸੰਦ ਕੀਤੇ ਜਾ ਰਹੇ ਹਨ। ਮੁਟਿਆਰਾਂ ਇਸ ਨਾਲ ਆਪਣੀ ਲੁਕ ਨੂੰ ਹੋਰ ਸੁੰਦਰ ਬਣਾਉਣ ਲਈ ਤਰ੍ਹਾਂ-ਤਰ੍ਹਾਂ ਦੀ ਅਕਸੈੱਸਰੀਜ਼ ਅਤੇ ਲਾਈਟ ਜਿਊਲਰੀ ਜਿਵੇਂ ਕਿ ਸਨਗਲਾਸਿਸ, ਬੈਲਟ, ਪਰਸ, ਬੈਗ, ਟੋਪੀ, ਸਕਾਰਫ਼, ਘੜੀ, ਬ੍ਰੈਸਲੇਟ, ਚੇਨ, ਰਿੰਗ ਅਤੇ ਝੁਮਕਿਆਂ ਆਦਿ ਨੂੰ ਸਟਾਈਲ ਕਰਨਾ ਪਸੰਦ ਕਰਦੀਆਂ ਹਨ।

ਫੁੱਟਵੀਅਰ ਵਿਚ ਮੁਟਿਆਰਾਂ ਇਸ ਨਾਲ ਕੈਜ਼ੂਅਲ ਲੁਕ ਲਈ ਸਨੀਕਰਜ਼ ਜਾਂ ਫਲੈਟਸ ਅਤੇ ਪਾਰਟੀ ਲੁਕ ਲਈ ਹੀਲਜ਼ ਜਾਂ ਬੂਟ ਪਹਿਨਣਾ ਪਸੰਦ ਕਰਦੀਆਂ ਹਨ, ਜੋ ਉਨ੍ਹਾਂ ਦੀ ਲੁਕ ਨੂੰ ਕੰਪਲੀਟ ਕਰਨ ਦੇ ਨਾਲ-ਨਾਲ ਹੋਰ ਸਟਾਈਲਿਸ਼ ਵੀ ਬਣਾਉਂਦੀਆਂ ਹਨ। ਮੇਕਅਪ ਅਤੇ ਹੇਅਰ ਸਟਾਈਲ ਵਿਚ ਮੁਟਿਆਰਾਂ ਜ਼ਿਆਦਾਤਰ ਨੈਚੁਰਲ ਮੇਕਅਪ ਅਤੇ ਓਪਨ ਹੇਅਰ ਜਾਂ ਮੈਸੀ ਬਨ ਕੀਤੇ ਵੇਖੀਆਂ ਜਾ ਸਕਦੀਆਂ ਹਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News