Health Tips: ਵਿਟਾਮਿਨ ਬੀ12 ਦੀ ਘਾਟ ਤੋਂ ਪਰੇਸ਼ਾਨ ਸ਼ਾਕਾਹਾਰੀ ਲੋਕ ਇਨ੍ਹਾਂ ਚੀਜ਼ਾਂ ਦਾ ਕਰਨ ਸੇਵਨ, ਸਰੀਰ ਰਹੇਗਾ ਫਿੱਟ

03/01/2024 4:23:34 PM

ਜਲੰਧਰ - ਸਰੀਰ ਨੂੰ ਫਿੱਟ ਰੱਖਣ ਲਈ ਕਸਰਤ ਦੇ ਨਾਲ-ਨਾਲ ਸਹੀ ਖੁਰਾਕ ਦਾ ਸੇਵਨ ਕਰਨਾ ਬਹੁਤ ਜ਼ਰੂਰੀ ਹੈ। ਭੋਜਨ ਨਾਲ ਸਿਰਫ਼ ਢਿੱਡ ਹੀ ਨਹੀਂ ਭਰਦਾ ਸਗੋਂ ਸਰੀਰ ਵੀ ਤੰਦਰੁਸਤ ਰਹਿੰਦਾ ਹੈ। ਇਸੇ ਲਈ ਆਪਣੀ ਖੁਰਾਕ ਵਿੱਚ ਵਿਟਾਮਿਨ ਅਤੇ ਖਣਿਜਾਂ ਨਾਲ ਭਰਪੂਰ ਭੋਜਨ ਸ਼ਾਮਲ ਕਰੋ, ਜਿਸ ਨਾਲ ਜ਼ਰੂਰੀ ਪੌਸ਼ਟਿਕ ਤੱਤ ਆਸਾਨੀ ਨਾਲ ਤੁਹਾਡੇ ਸਰੀਰ 'ਚ ਜਾ ਸਕਣ। ਕਈ ਵਾਰ ਸ਼ਾਕਾਹਾਰੀ ਲੋਕਾਂ ਦੇ ਸਰੀਰ ਵਿੱਚ ਵਿਟਾਮਿਨ ਦੀ ਕਮੀ ਹੋ ਜਾਂਦੀ ਹੈ। ਖਾਸ ਕਰਕੇ ਸ਼ਾਕਾਹਾਰੀ ਲੋਕਾਂ ਵਿੱਚ ਵਿਟਾਮਿਨ ਬੀ-12 ਬਹੁਤ ਘੱਟ ਪਾਇਆ ਜਾਂਦਾ ਹੈ, ਜਿਸ ਨਾਲ ਸਰੀਰ ਕਮਜ਼ੋਰ ਹੁੰਦਾ ਹੈ। ਵਿਟਾਮਿਨ ਬੀ12 ਦੀ ਘਾਟ ਨੂੰ ਪੂਰਾ ਕਰਨ ਲਈ ਸ਼ਾਕਾਹਾਰੀ ਲੋਕ ਕਿਹੜੀਆਂ ਚੀਜ਼ਾਂ ਦਾ ਸੇਵਨ ਕਰਨ, ਦੇ ਬਾਰੇ ਆਓ ਜਾਣਦੇ ਹਾਂ....

ਸੋਇਆ ਉਤਪਾਦ ਦਾ ਸੇਵਨ
ਸ਼ਾਕਾਹਾਰੀ ਲੋਕਾਂ ਦੇ ਸਰੀਰ ਵਿਚ ਜੇਕਰ ਵਿਟਾਮਿਨ ਬੀ12 ਦੀ ਘਾਟ ਹੈ ਤਾਂ ਉਕਤ ਲੋਕ ਆਪਣੀ ਖੁਰਾਕ 'ਚ ਸੋਇਆ ਉਤਪਾਦ ਨੂੰ ਜ਼ਰੂਰ ਸ਼ਾਮਲ ਕਰਨ। ਸੋਇਆਬੀਨ ਵਿਟਾਮਿਨ ਬੀ12 ਦਾ ਸਰੋਤ ਵੀ ਹੈ। ਸੋਇਆ ਉਤਪਾਦ ਨਾਲ ਵਿਟਾਮਿਨ ਬੀ-12 ਦੀ ਘਾਟ ਨੂੰ ਕਾਫ਼ੀ ਹੱਦ ਤੱਕ ਪੂਰਾ ਕੀਤਾ ਜਾ ਸਕਦਾ ਹੈ। ਇਸ ਲਈ ਤੁਸੀਂ ਸੋਇਆ ਮਿਲਕ, ਟੋਫੂ ਜਾਂ ਸੋਇਆਬੀਨ ਦੀ ਸਬਜ਼ੀ ਦਾ ਸੇਵਨ ਵੀ ਕਰ ਸਕਦੇ ਹੋ। 

ਦੁੱਧ-ਦਹੀਂ ਦਾ ਸੇਵਨ
ਜਿਨ੍ਹਾਂ ਸ਼ਾਕਾਹਾਰੀ ਲੋਕਾਂ ਦੇ ਸਰੀਰ 'ਚ ਵਿਟਾਮਿਨ ਬੀ12 ਦੀ ਮਾਤਰਾ ਘੱਟ ਹੁੰਦੀ ਹੈ, ਉਨ੍ਹਾਂ ਨੂੰ ਆਪਣੀ ਖ਼ੁਰਾਕ ਵਿਚ ਰੋਜ਼ਾਨਾ ਦੁੱਧ ਅਤੇ ਦਹੀਂ ਦਾ ਸੇਵਨ ਕਰਨਾ ਚਾਹੀਦਾ ਹੈ। ਦਹੀਂ ਖਾਣ ਨਾਲ ਸਰੀਰ ਨੂੰ ਵਿਟਾਮਿਨ ਬੀ2, ਬੀ1 ਅਤੇ ਬੀ12 ਮਿਲਦਾ ਹੈ। ਇਸ ਲਈ ਤੁਸੀਂ ਘੱਟ ਫੈਟ ਵਾਲਾ ਦਹੀਂ ਵੀ ਖਾ ਸਕਦੇ ਹੋ। ਰੋਜ਼ਾਨਾ 2 ਗਿਲਾਸ ਦੁੱਧ ਪੀਣ ਨਾਲ ਸਰੀਰ ਫਿੱਟ ਰਹਿੰਦਾ ਹੈ।

ਡੇਅਰੀ ਉਤਪਾਦਾਂ ਦਾ ਸੇਵਨ
ਡੇਅਰੀ ਉਤਪਾਦਾਂ ਵਿੱਚ ਵਿਟਾਮਿਨ ਬੀ12 ਦੀ ਮਾਤਰਾ ਜ਼ਿਆਦਾ ਪਾਈ ਜਾਂਦੀ ਹੈ। ਇਸੇ ਲਈ ਸ਼ਾਕਾਹਾਰੀ ਲੋਕ ਇਸ ਦਾ ਸੇਵਨ ਜ਼ਰੂਰ ਕਰਨ। ਸ਼ਾਕਾਹਾਰੀ ਲੋਕ ਆਪਣੀ ਡਾਈਟ 'ਚ ਪਨੀਰ ਜ਼ਰੂਰ ਸ਼ਾਮਲ ਕਰਨ, ਕਿਉਂਕਿ ਪਨੀਰ ਵਿਟਾਮਿਨ ਬੀ12 ਦਾ ਮੁੱਖ ਸਰੋਤ ਹੈ। ਇਸ ਤੋਂ ਇਲਾਵਾ ਕਾਟੇਜ ਚੀਜ਼ ਵਿਚ ਵੀ ਵਿਟਾਮਿਨ ਬੀ12 ਜ਼ਿਆਦਾ ਹੁੰਦਾ ਹੈ। 

ਚੁਕੰਦਰ ਦਾ ਸੇਵਨ
ਸ਼ਾਕਾਹਾਰੀ ਲੋਕ ਸਰੀਰ ਵਿਚ ਵਿਟਾਮਿਨ ਬੀ12 ਦੀ ਘਾਟ ਨੂੰ ਪੂਰਾ ਕਰਨ ਲਈ ਚੁਕੰਦਰ ਦਾ ਸੇਵਨ ਕਰਨ। ਚੁਕੰਦਰ ਵਿਚ ਆਇਰਨ, ਫਾਈਬਰ, ਪੋਟਾਸ਼ੀਅਮ ਦੇ ਨਾਲ-ਨਾਲ ਵਿਟਾਮਿਨ ਬੀ12 ਵੀ ਭਰਪੂਰ ਹੁੰਦੀ ਹੈ। ਚੁਕੰਦਰ ਨੂੰ ਨਿਯਮਿਤ ਤੌਰ 'ਤੇ ਖਾਣ ਨਾਲ ਵਾਲਾਂ ਦਾ ਵਿਕਾਸ ਹੁੰਦਾ ਹੈ ਅਤੇ ਚਮੜੀ ਚਮਕਦੀ ਹੈ। ਇਸ ਤੋਂ ਇਲਾਵਾ ਖੂਨ ਦਾ ਸੰਚਾਰ ਅਤੇ ਸਟੈਮਿਨਾ ਵੀ ਵੱਧਦਾ ਹੈ।

ਓਟਸ ਦਾ ਸੇਵਨ
ਓਟਸ ਦਾ ਸੇਵਨ ਕਰਨ ਨਾਲ ਸਿਰਫ਼ ਮੋਟਾਪਾ ਹੀ ਘੱਟ ਨਹੀਂ ਹੁੰਦਾ ਸਗੋਂ ਸਰੀਰ ਨੂੰ ਕਈ ਫ਼ਾਇਦੇ ਵੀ ਹੁੰਦੇ ਹਨ। ਫਾਈਬਰ ਅਤੇ ਵਿਟਾਮਿਨ ਨਾਲ ਭਰਪੂਰ ਓਟਸ ਖਾਣ ਨਾਲ ਸਰੀਰ ਨੂੰ ਵਿਟਾਮਿਨ ਬੀ12 ਮਿਲਦਾ ਹੈ। ਇਸ ਲਈ ਆਪਣੀ ਡਾਈਟ 'ਚ ਓਟਸ ਨੂੰ ਸ਼ਾਮਲ ਕਰੋ, ਜਿਸ ਨਾਲ ਸਰੀਰ ਸਿਹਤਮੰਦ ਵੀ ਰਹਿੰਦਾ ਹੈ। 

ਬਰੋਕਲੀ ਦਾ ਸੇਵਨ
ਸ਼ਾਕਾਹਾਰੀ ਲੋਕ ਆਪਣੀ ਖ਼ੁਰਾਕ ਵਿਚ ਬਰੋਕਲੀ ਦਾ ਸੇਵਨ ਜ਼ਰੂਰ ਕਰਨ, ਕਿਉਂਕਿ ਇਹ ਵਿਟਾਮਿਨ ਬੀ12 ਦਾ ਸਰੋਤ ਹੈ। ਵਿਟਾਮਿਨ ਬੀ12 ਦੀ ਘਾਟ ਨੂੰ ਪੂਰਾ ਕਰਨ ਲਈ ਬਰੋਕਲੀ ਨੂੰ ਭੋਜਨ ਵਿੱਚ ਜ਼ਰੂਰ ਸ਼ਾਮਲ ਕਰੋ। ਬਰੋਕਲੀ ਵਿੱਚ ਫੋਲੇਟ ਯਾਨੀ ਫੋਲਿਕ ਐਸਿਡ ਹੁੰਦਾ ਹੈ, ਜਿਸ ਕਾਰਨ ਹੀਮੋਗਲੋਬਿਨ ਵਧਦਾ ਹੈ।

ਗਾਂ ਦਾ ਦੁੱਧ 
ਸ਼ਾਕਾਹਾਰੀ ਲੋਕ ਰੋਜ਼ਾਨਾ ਗਾਂ ਦਾ ਦੁੱਧ ਜ਼ਰੂਰ ਪੀਣ। ਇਹ ਦੁੱਧ ਪ੍ਰੋਟੀਨ, ਕੈਲਸ਼ੀਅਮ, ਫਾਸਫੋਰਸ ਅਤੇ ਪੋਟਾਸ਼ੀਅਮ ਦੇ ਨਾਲ-ਨਾਲ ਵਿਟਾਮਿਨ ਬੀ12 ਦਾ ਵੀ ਵਧੀਆ ਸਰੋਤ ਹੈ। ਰੋਜ਼ਾਨਾ ਦੋ ਕੱਪ ਦੁੱਧ ਪੀਣ ਨਾਲ ਤੁਹਾਡੇ ਸਰੀਰ ਨੂੰ ਵਿਟਾਮਿਨ ਬੀ12 ਕਾਫੀ ਮਾਤਰਾ ਮਿਲ ਸਕਦੀ ਹੈ। 


rajwinder kaur

Content Editor

Related News