ਡੱਲੇਵਾਲ ਦੀ ਸਿਹਤ ਸਬੰਧੀ ਵੱਡੀ ਅਪਡੇਟ, ਡਰਿੱਪ ਲਾਉਣ ਲਈ ਨਹੀਂ ਮਿਲ ਰਹੀ ਨਾੜ, ਇਲਾਜ ਬੰਦ!

Sunday, Feb 09, 2025 - 01:05 PM (IST)

ਡੱਲੇਵਾਲ ਦੀ ਸਿਹਤ ਸਬੰਧੀ ਵੱਡੀ ਅਪਡੇਟ, ਡਰਿੱਪ ਲਾਉਣ ਲਈ ਨਹੀਂ ਮਿਲ ਰਹੀ ਨਾੜ, ਇਲਾਜ ਬੰਦ!

ਪਟਿਆਲਾ/ਸਨੌਰ (ਮਨਦੀਪ ਜੋਸਨ) : ਖਨੌਰੀ ਬਾਰਡਰ ’ਤੇ 26 ਨਵੰਬਰ 2024 ਤੋਂ ਕਿਸਾਨਾਂ ਅਤੇ ਮਜ਼ਦੂਰਾਂ ਦੀਆਂ ਹੱਕੀਂ ਮੰਗਾਂ ਨੂੰ ਲਾਗੂ ਕਰਵਾਉਣ ਲਈ ਮਰਨ ਵਰਤ ਦੇ 75ਵੇਂ ਦਿਨ ’ਚ ਪੁੱਜੇ ਜਗਜੀਤ ਸਿੰਘ ਡੱਲੇਵਾਲ ਦੀ ਹਾਲਤ ਮੁੜ ਨਾਜ਼ੁਕ ਬਣਦੀ ਜਾ ਰਹੀ ਹੈ। ਪਿਛਲੇ 5 ਦਿਨਾਂ ਤੋਂ ਉਨ੍ਹਾਂ ਨੂੰ ਡਾਕਟਰੀ ਸਹਾਇਤਾ ਦੇਣ ’ਚ ਮੁਸ਼ਕਲ ਆ ਰਹੀ ਹੈ ਕਿਉਂਕਿ ਡਾਕਟਰਾਂ ਨੂੰ ਡਰਿੱਪ ਲਗਾਉਣ ਲਈ ਨਾੜ ਨਹੀਂ ਦਿਖ ਰਹੀ ਹੈ ਅਤੇ ਉਨ੍ਹਾਂ ਦਾ ਇਲਾਜ ਨਾ ਦੇ ਬਰਾਬਰ ਚੱਲ ਰਿਹਾ ਹੈ।

ਇਹ ਵੀ ਪੜ੍ਹੋ : ਪੰਜਾਬ 'ਚ ਇਕ ਹੋਰ ਛੁੱਟੀ ਦਾ ਐਲਾਨ, ਲਗਾਤਾਰ 2 ਦਿਨ ਬੰਦ ਰਹਿਣਗੇ ਸਕੂਲ

ਡੱਲੇਵਾਲ ਦੇ ਹੱਥਾਂ ਦੀਆਂ ਜ਼ਿਆਦਾਤਰ ਨਾੜਾਂ ਬੰਦ ਹੋ ਗਈਆਂ ਹਨ। ਡਾਕਟਰ ਉਨ੍ਹਾਂ ਨੂੰ ਲੱਤਾਂ ਦੀਆਂ ਨਾੜੀਆਂ ਰਾਹੀਂ ਡਰਿੱਪ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਮੌਕੇ ਕਿਸਾਨ ਨੇਤਾ ਕਾਕਾ ਸਿੰਘ ਕੋਟੜਾ, ਜਸਵੀਰ ਸਿੰਘ ਸਿੱਧੂਪੁਰ ਨੇ ਸਰਕਾਰ ਤੋਂ ਮੰਗ ਕੀਤੀ ਕਿ ਤੁਰੰਤ ਕਿਸਾਨ ਦੇ ਪਰਿਵਾਰ ਨੂੰ ਸਹਾਇਤਾ ਦਿੱਤੀ ਜਾਵੇ।

ਇਹ ਵੀ ਪੜ੍ਹੋ : ਪੰਜਾਬ 'ਚ ਰਜਿਸਟਰੀਆਂ ਨੂੰ ਲੈ ਕੇ ਅਹਿਮ ਖ਼ਬਰ, ਸਟੈਂਪ ਡਿਊਟੀ ਬਾਰੇ ਸਾਹਮਣੇ ਆਈ ਇਹ ਗੱਲ
11, 12, 13 ਦੀਆਂ ਮਹਾਪੰਚਾਇਤਾਂ ਲਈ ਜ਼ੋਰਦਾਰ ਤਿਆਰੀਆਂ
ਕਿਸਾਨਾਂ ਵੱਲੋਂ ਖ਼ਨੌਰੀ ਬਾਰਡਰ ’ਤੇ ਜ਼ੋਰਦਾਰ ਰੋਸ ਰੈਲੀ ਕੀਤੀ ਗਈ ਅਤੇ 11, 12 ਅਤੇ 13 ਤਾਰੀਖ਼ ਦੀਆਂ ਮਹਾਪੰਚਾਇਤਾਂ ਲਈ ਤਿਆਰੀਆਂ ਕੀਤੀਆਂ ਗਈਆਂ। ਕਿਸਾਨਾਂ ਦਾ ਕਹਿਣਾਂ ਹੈ ਕਿ ਮੋਦੀ ਨੂੰ ਝੁਕਣ ਲਈ ਮਜਬੂਰ ਹੋਣਾ ਪਵੇਗਾ ਅਤੇ ਕਿਸਾਨਾਂ ਦੀਆਂ ਮੰਗਾਂ ਮੰਨਣੀਆਂ ਪੈਣਗੀਆਂ। ਇਸ ਮੌਕੇ ਪਵਿੱਤਰ ਜਲ ਯਾਤਰਾ ਦੇ ਚੌਥੇ ਪੜਾਅ ਤਹਿਤ ਹਰਿਆਣਾ ਦੇ ਕਿਸਾਨ ਆਪਣੇ ਖੇਤਾਂ ਦੇ ਟਿਊਬਵੈੱਲਾਂ ਤੋਂ ਪਾਣੀ ਲੈ ਕੇ 10 ਫਰਵਰੀ ਨੂੰ ਦਾਤਾ ਸਿੰਘ ਵਾਲਾ ਖਨੌਰੀ ਕਿਸਾਨ ਮੋਰਚਾ ਵਿਖੇ ਪਹੁੰਚਣਗੇ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8

 


author

Babita

Content Editor

Related News