ਜਲੰਧਰ ''ਚ ਵੱਡਾ ਹਾਦਸਾ, ਵਿਅਕਤੀ ਦੇ ਸਿਰ ਤੋਂ ਲੰਘੀ ਹਾਈ ਸਪੀਡ ਕਰੇਨ, ਮੰਜ਼ਰ ਵੇਖ ਸਹਿਮੇ ਲੋਕ
Friday, Feb 21, 2025 - 03:05 PM (IST)

ਜਲੰਧਰ (ਵੈੱਬ ਡੈਸਕ)- ਜਲੰਧਰ ਵਿਚ ਅੱਜ ਫਿਰ ਵੱਡਾ ਦਰਦਨਾਕ ਹਾਦਸਾ ਵਾਪਰਨ ਦੀ ਖ਼ਬਰ ਸਾਹਮਣੇ ਆਈ ਹੈ। ਦਰਅਸਲ ਇਥੇ ਫੋਕਲ ਪੁਆਇੰਟ ਨੇੜੇ ਇਕ ਕਰੇਨ ਦੀ ਲਪੇਟ ਵਿੱਚ ਆਉਣ ਨਾਲ ਇਕ ਮਜ਼ਦੂਰ ਦੀ ਮੌਤ ਹੋ ਗਈ। ਇਸ ਹਾਦਸੇ ਤੋਂ ਬਾਅਦ ਪੂਰਾ ਇਲਾਕਾ ਦਹਿਸ਼ਤ ਵਿੱਚ ਹੈ। ਮ੍ਰਿਤਕ ਦੀ ਪਛਾਣ ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਦਿਨੇਸ਼ ਨਿਸ਼ਾਦ ਵਜੋਂ ਹੋਈ ਹੈ, ਜੋ ਫੋਕਲ ਪੁਆਇੰਟ ਸਥਿਤ ਇਕ ਫੈਕਟਰੀ ਵਿੱਚ ਕੰਮ ਕਰਦਾ ਸੀ।
ਇਹ ਵੀ ਪੜ੍ਹੋ : ਹਰਜਿੰਦਰ ਸਿੰਘ ਧਾਮੀ ਦੇ ਅਸਤੀਫ਼ੇ 'ਤੇ SGPC ਦਾ ਵੱਡਾ ਫ਼ੈਸਲਾ, ਅੰਤ੍ਰਿੰਗ ਕਮੇਟੀ ਦੀ ਮੀਟਿੰਗ ਮਗਰੋਂ ਹੋਇਆ ਐਲਾਨ
ਮ੍ਰਿਤਕ ਦੇ ਦੋਸਤ ਨੇ ਦੱਸਿਆ ਕਿ ਉਹ ਦੋਵੇਂ ਫੋਕਲ ਪੁਆਇੰਟ 'ਤੇ ਪੱਲੇਦਾਰੀ ਵਜੋਂ ਕੰਮ ਕਰਦੇ ਸਨ। ਜਦੋਂ ਉਹ ਛੁੱਟੀਆਂ ਤੋਂ ਬਾਅਦ ਘਰ ਪਰਤ ਰਿਹਾ ਸੀ ਤਾਂ ਪਿੱਛੇ ਤੋਂ ਆ ਰਹੀ ਇਕ ਕਰੇਨ ਨੇ ਦਿਨੇਸ਼ ਨੂੰ ਟੱਕਰ ਮਾਰ ਦਿੱਤੀ। ਜਦੋਂ ਤੱਕ ਉਸ ਦਾ ਦੋਸਤ ਉਸ ਨੂੰ ਬਚਾਉਣ ਗਿਆ, ਕਰੇਨ ਉਸ ਦੇ ਸਿਰ ਉੱਤੋਂ ਦੀ ਲੰਘ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਵੇਖਣ ਵਾਲੇ ਡਰ ਗਏ। ਫਿਲਹਾਲ ਪੁਲਸ ਨੇ ਕਰੇਨ ਡਰਾਈਵਰ ਨੂੰ ਮੌਕੇ 'ਤੇ ਹੀ ਫੜ ਲਿਆ। ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਫੁੱਟਬਾਲ ਚੌਂਕ ਨੇੜੇ ਇਕ ਦਰਦਨਾਕ ਹਾਦਸੇ ਵਿੱਚ ਦੋ ਦੋਸਤਾਂ ਦੀ ਮੌਤ ਹੋ ਗਈ ਸੀ।
ਇਹ ਵੀ ਪੜ੍ਹੋ : ਜਲੰਧਰ 'ਚ ਕਾਰੋਬਾਰੀਆਂ ਦੇ 2 ਪੁੱਤਾਂ ਨਾਲ ਵਾਪਰੇ ਹਾਦਸੇ ਦੀ ਰੂਹ ਕੰਬਾਊ CCTV ਆਈ ਸਾਹਮਣੇ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e