ਡੱਲੇਵਾਲ ਦੀ ਡਾਕਟਰੀ ਸਹਾਇਤਾ 6 ਦਿਨਾਂ ਤੋਂ ਬੰਦ, ਬੇਹੱਦ ਨਾਜ਼ੁਕ ਹੋਈ ਹਾਲਤ
Monday, Feb 10, 2025 - 05:13 AM (IST)
![ਡੱਲੇਵਾਲ ਦੀ ਡਾਕਟਰੀ ਸਹਾਇਤਾ 6 ਦਿਨਾਂ ਤੋਂ ਬੰਦ, ਬੇਹੱਦ ਨਾਜ਼ੁਕ ਹੋਈ ਹਾਲਤ](https://static.jagbani.com/multimedia/05_08_147791027dallewal.jpg)
ਪਟਿਆਲਾ/ਸਨੌਰ (ਮਨਦੀਪ ਜੋਸਨ)- ਖਨੌਰੀ ਬਾਰਡਰ ’ਤੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ 76ਵੇਂ ਦਿਨ ਵੀ ਦਾਤਾਸਿੰਘਵਾਲਾ-ਖਨੌਰੀ ਕਿਸਾਨ ਮੋਰਚੇ ਉੱਪਰ ਜਾਰੀ ਰਿਹਾ, ਉੱਥੇ ਉਨ੍ਹਾਂ ਦੀ ਹਾਲਤ ਦਿਨੋ-ਦਿਨ ਨਾਜ਼ੁਕ ਹੁੰਦੀ ਜਾ ਰਹੀ ਹੈ। ਦੱਸ ਦਈਏ ਕਿ ਪਿਛਲੇ 6 ਦਿਨ ਤੋਂ ਜਗਜੀਤ ਸਿੰਘ ਡੱਲੇਵਾਲ ਨੂੰ ਦਿੱਤੀ ਜਾਣ ਵਾਲੀ ਡਾਕਟਰੀ ਸਹਾਇਤਾ ਬੰਦ ਹੈ ਕਿਉਂਕਿ ਉਨ੍ਹਾਂ ਦੀਆਂ ਨਾੜਾਂ ਬੰਦ ਹੋ ਗਈਆਂ ਹਨ ਅਤੇ ਡਾਕਟਰਾਂ ਨੂੰ ਡ੍ਰਿੱਪ ਲਾਉਣ ਲਈ ਨਾੜ ਨਹੀਂ ਮਿਲ ਰਹੀ ਹੈ।
ਦੂਸਰੇ ਪਾਸੇ 11 ਫਰਵਰੀ ਨੂੰ ਰਤਨਾਪੁਰਾ ਮੋਰਚੇ ਉੱਪਰ ਹੋਣ ਵਾਲੀ ਕਿਸਾਨ ਮਹਾਪੰਚਾਇਤ ਦੀਆਂ ਤਿਆਰੀਆਂ ਲਈ ਪਿੰਡ ਪਤਲੀ, ਬੁੱਢਵਾਲੀ, ਚਕਹੀਰਾ, ਸਿੰਘਵਾਲਾ, ਨੁਕੇਰਾ, ਹਰੀਪੁਰਾ, ਭਗਤਪੁਰਾ ਆਦਿ ਪਿੰਡਾਂ ’ਚ ਜਾ ਕੇ ਕਿਸਾਨਾਂ ਨੂੰ ਮਹਾਪੰਚਾਇਤ ’ਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਗਿਆ।
ਇਹ ਵੀ ਪੜ੍ਹੋ- ਕਦੇ ਗਰਮੀ ਤੇ ਕਦੇ ਠੰਢ, ਮੌਸਮ ਦੀਆਂ ਅਠਖੇਲੀਆਂ ਲੋਕਾਂ ਲਈ ਬਣਿਆ ਬੁਝਾਰਤਬਣਿਆ ਬੁਝਾਰਤ
ਦੇਸ਼ ਭਰ ਤੋਂ ਕਿਸਾਨ ਅਤੇ ਆਗੂ 12 ਫਰਵਰੀ ਨੂੰ ਦਾਤਾਸਿੰਘ ਵਾਲਾ-ਖਨੌਰੀ ਮੋਰਚੇ ਅਤੇ 13 ਫਰਵਰੀ ਨੂੰ ਸ਼ੰਭੂ ਮੋਰਚੇ ’ਚ ਪੁੱਜਣਗੇ। ਇਸ ਮੌਕੇ ਕਿਸਾਨ ਨੇਤਾ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਸਰਕਾਰਾਂ ਪੰਜਾਬ ਨਾਲ ਧੱਕੇਸ਼ਾਹੀਆਂ ਕਰਨ ਤੋਂ ਬਾਜ ਆਉਣ। ਇਸ ਮੌਕੇ ਕਿਸਾਨਾਂ ਨੇ ਕੇਂਦਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਵੀ ਕੀਤੀ।
ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਮੇਰੀ ਦਿਲੀ ਇੱਛਾ ਹੈ ਕਿ ਮੈਂ 12 ਫਰਵਰੀ ਨੂੰ ਦਾਤਾਸਿੰਘਵਾਲਾ-ਖਨੌਰੀ ਮੋਰਚੇ ਉੱਪਰ ਸਮੂਹ ਕਿਸਾਨਾਂ ਦੇ ਦਰਸ਼ਨ ਕਰਾਂ ਅਤੇ ਕਿਸਾਨਾਂ ਨਾਲ ਆਪਣੇ ਦਿਲ ਦੀਆਂ ਭਾਵਨਾਵਾਂ ਸਾਂਝੀਆਂ ਕਰਾਂ। ਕਿਸਾਨਾਂ ਨੇ ਸ਼੍ਰੀ ਧਮਤਾਨ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਮੋਰਚੇ ਦੀ ਮਜ਼ਬੂਤੀ ਲਈ ਵਾਹਿਗੁਰੂ ਅੱਗੇ ਅਰਦਾਸ ਕੀਤੀ।
ਇਹ ਵੀ ਪੜ੍ਹੋ- ਦਵਾਈ ਲੈਣ ਜਾਂਦੇ ਬੰਦੇ ਦੀ ਰਸਤੇ 'ਚ ਹੀ ਤੜਫ਼-ਤੜਫ਼ ਨਿਕਲੀ ਜਾਨ, ਨਹੀਂ ਦੇਖ ਹੁੰਦਾ ਧਾਹਾਂ ਮਾਰ ਰੋਂਦਾ ਪਰਿਵਾਰ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e