ਭੁੰਨੀ ਹੋਈ ਲੌਂਗ ਦੀ ਵਰਤੋ ਕਰਨ ਨਾਲ ਸਰੀਰ ਨੂੰ ਹੁੰਦੇ ਹਨ ਬੇਮਿਸਾਲ ਫਾਇਦੇ

Tuesday, Aug 01, 2017 - 04:33 PM (IST)

ਭੁੰਨੀ ਹੋਈ ਲੌਂਗ ਦੀ ਵਰਤੋ ਕਰਨ ਨਾਲ ਸਰੀਰ ਨੂੰ ਹੁੰਦੇ ਹਨ ਬੇਮਿਸਾਲ ਫਾਇਦੇ

ਨਵੀਂ ਦਿੱਲੀ— ਲੌਂਗ ਦੀ ਵਰਤੋਂ ਲੱਗਭਗ ਹਰ ਘਰ ਵਿਚ ਕੀਤੀ ਜਾਂਦੀ ਹੈ। ਇਹ ਸੁਆਦ ਵਿਚ ਤਾਂ ਤੀਖੀ ਹੁੰਦੀ ਹੈ ਪਰ ਇਸ ਦੀ ਵਰਤੋਂ ਕਿਸੇ ਵੀ ਮੌਮਸ ਵਿਚ ਕੀਤੀ ਜਾ ਸਕਦੀ ਹੈ। ਲੌਂਗ ਖਾਣ ਦੇ ਕਈ ਫਾਇਦੇ ਹੁੰਦੇ ਹਨ, ਜੇ ਲੌਂਗ ਨੂੰ ਭੁੰਨ ਕੇ ਖਾਦਾ ਜਾਵੇ ਤਾਂ ਇਹ ਸਰੀਰ ਨੂੰ ਦੋਗੁਣਾ ਫਾਇਦਾ ਪਹੁੰਚਾਉਂਦੀਆਂ ਹਨ। ਆਓ ਜਾਣਦੇ ਹਾਂ ਲੌਂਗ ਨੂੰ ਭੁੰਨ ਕੇ ਖਾਣ ਨਾਲ ਹੋਣ ਵਾਲੇ ਫਾਇਦਿਆਂ ਬਾਰੇ
1. ਐਸੀਡਿਟੀ ਤੋਂ ਰਾਹਤ 
ਖਾਣਾ ਖਾਣ ਦੇ ਬਾਅਦ 1 ਭੁੰਨੀ ਹੋਈ ਲੌਂਗ ਨੂੰ ਚਬਾਉਣ ਨਾਲ ਐਸੀਡਿਟੀ ਅਤੇ ਛਾਤੀ ਦੀ ਜਲਣ ਦੂਰ ਹੋ ਜਾਂਦੀ ਹੈ। 
2. ਸੁੱਕੀ ਖਾਂਸੀ
2 ਲੌਂਗ ਭੁੰਨ ਕੇ ਮੂੰਹ ਵਿਚ ਰੱਖਣ ਨਾਲ ਸੁੱਕੀ ਖਾਂਸੀ, ਕਫ ਵਰਗੀਆਂ ਸਮੱਸਿਆਵਾਂ ਦੂਰ ਹੋ ਜਾਂਦੀਆਂ ਹਨ। ਇਸ ਤੋਂ ਇਲਾਵਾ ਗਲੇ ਦੀ ਸੋਜ ਵੀ ਦੂਰ ਰਹਿੰਦੀ ਹੈ।
3. ਦੰਦ ਦਰਦ
ਜੇ ਦੰਦ ਵਿਚ ਤੇਜ਼ ਦਰਦ ਹੋ ਰਿਹਾ ਹੈ ਤਾਂ ਲੌਂਗ ਨੂੰ ਭੁੰਨ ਕੇ ਦੰਦ ਦੇ ਥੱਲੇ ਰੱਖ ਲਓ। ਹਲਕਾ-ਹਲਕਾ ਚਬਾਓ। ਇਸ ਨਾਲ ਦਰਦ ਦੂਰ ਹੋ ਜਾਵੇਗਾ।
4. ਉਲਟੀ ਆਉਣਾ
ਸਫਰ ਦੌਰਾਨ ਜਾਂ ਘਰ ਵਿਚ ਉਂਝ ਹੀ ਉਲਟੀ ਆਵੇ ਤਾਂ ਭੁੰਨੀ ਹੋਈ ਲੌਂਗ ਚਬਾਓ। ਇਸ ਨਾਲ ਉਲਟੀ ਦੀ ਸਮੱਸਿਆ ਤੋਂ ਰਾਹਤ ਮਿਲਦੀ ਹੈ।
5. ਮੂੰਹ ਦੀ ਬਦਬੂ
ਭੁੰਨੀ ਹੋਈ ਲੌਂਗ ਖਾਣ ਨਾਲ ਮੂੰਹ ਵਿਚ ਬਦਬੂ ਪੈਦਾ ਕਰਨ ਵਾਲੇ ਬੈਕਟੀਰੀਆ ਮਰ ਜਾਂਦੇ ਹਨ। ਮੂੰਹ ਦੀ ਬਦਬੂ ਹਮੇਸ਼ਾ ਲਈ ਦੂਰ ਰਹਿੰਦੀ ਹੈ। 
6. ਸਿਰ ਦਰਦ
ਲੌਂਗ ਵਿਚ ਐਂਟੀ-ਇੰਫਲੇਮੇਟਰੀ ਤੱਤ ਹੁੰਦੇ ਹਨ , ਜੇ ਸਿਰ ਵਿਚ ਤੇਜ਼ ਦਰਦ ਰਹਿੰਦਾ ਹੈ ਤਾਂ 2 ਲੌਂਗ ਭੁੰਨ ਕੇ ਚਬਾਓ। ਇਸ ਨਾਲ ਸਿਰ ਦਰਦ ਤੋਂ ਰਾਹਤ ਮਿਲਦੀ ਹੈ।


Related News