Health Tips: ਵਧਦੇ ਭਾਰ ਤੋਂ ਪ੍ਰੇਸ਼ਾਨ ਲੋਕ ਜ਼ਰੂਰ ਪੀਣ ਇਹ ਡਰਿੰਕਸ, ਕੁਝ ਦਿਨਾਂ 'ਚ ਹੋਵੋਗੇ ਪਤਲੇ

10/06/2022 2:30:00 PM

ਜਲੰਧਰ (ਬਿਊਰੋ) - ਅੱਜ ਦੇ ਸਮੇਂ ’ਚ ਬਹੁਤ ਸਾਰੇ ਲੋਕ ਆਪਣੇ ਭਾਰ ਨੂੰ ਲੈ ਕੇ ਪਰੇਸ਼ਾਨ ਹਨ। ਜ਼ਿਆਦਾ ਭਾਰ ਨਾ ਸਿਰਫ਼ ਸਰੀਰ ਨੂੰ ਵਿਗਾੜਦਾ ਹੈ ਸਗੋਂ ਇਹ ਕੈਂਸਰ, ਦਿਲ ਦੀਆਂ ਗੰਭੀਰ ਬੀਮਾਰੀਆਂ ਦਾ ਵੀ ਘਰ ਹੈ। ਕਈ ਲੋਕ ਅਜਿਹੇ ਵੀ ਹਨ, ਜਿਹੜੇ ਭਾਰ ਨੂੰ ਘਟਾਉਣ ਲਈ ਸਿਹਤਮੰਦ ਖੁਰਾਕ ਦਾ ਸੇਵਨ ਕਰਦੇ ਹਨ ਅਤੇ ਜਿੰਮ ਵੀ ਜਾਂਦੇ ਹਨ। ਭਾਰ ਘਟਾਉਣ ਦਾ ਸਭ ਤੋਂ ਵਧੀਆ ਤਰੀਕਾ ਪੌਸ਼ਟਿਕ ਤੱਤਾਂ ਦਾ ਸੇਵਨ ਕਰਨਾ ਹੁੰਦਾ ਹੈ। ਅਜਿਹੀ ਸਥਿਤੀ ਵਿੱਚ ਤੁਸੀਂ ਪ੍ਰੋਟੀਨ, ਕਾਰਬੋਹਾਈਡ੍ਰੇਟਸ, ਵਿਟਾਮਿਨਾਂ ਨਾਲ ਭਰਪੂਰ ਸਿਹਤਮੰਦ ਸਮੂਦੀ ਦੇ ਨੁਸਖ਼ੇ ਇਸਤੇਮਾਲ ਕਰ ਸਕਦੇ ਹੋ, ਜਿਸ ਨਾਲ ਭਾਰ ਘੱਟ ਹੋਣ ਦੇ ਨਾਲ-ਨਾਲ ਢਿੱਡ ਦੀ ਚਰਬੀ ਨੂੰ ਵੀ ਦੂਰ ਕੀਤਾ ਜਾ ਸਕਦਾ ਹੈ...

ਜਾਣੋ ਭਾਰ ਘਟਾਉਣ ’ਚ ਕਿਉਂ ਫ਼ਾਇਦੇਮੰਦ ਸਾਬਿਤ ਹੁੰਦੀ ਹੈ ਸਮੂਦੀ
ਦਰਅਸਲ, ਸਮੂਦੀ ਬਣਾਉਣ ਲਈ ਹਮੇਸ਼ਾ ਮੇਵੇ, ਫਲ ਅਤੇ ਸਬਜ਼ੀਆਂ ਦੀ ਵਰਤੋਂ ਕੀਤੀ ਜਾਂਦੀ ਹੈ, ਜਿਨ੍ਹਾਂ ’ਚ ਐਂਟੀਆਕਸੀਡੈਂਟ, ਪ੍ਰੋਟੀਨ ਅਤੇ ਵਿਟਾਮਿਨ ਭਰਪੂਰ ਮਾਤਰਾ ’ਚ ਹੁੰਦੇ ਹਨ। ਇਸ ਤੋਂ ਇਲਾਵਾ ਉਨ੍ਹਾਂ ਵਿਚ ਚਰਬੀ ਦੀ ਮਾਤਰਾ ਵੀ ਘੱਟ ਹੁੰਦੀ ਹੈ, ਜੋ ਊਰਜਾ ਅਤੇ ਮੈਟਾਬੋਲਿਜ਼ਮ ਨੂੰ ਵਧਾ ਕੇ ਚਰਬੀ ਨੂੰ ਬਰਨ ਕਰਨ ’ਚ ਮਦਦ ਕਰਦੀ ਹੈ। ਇਹੀ ਕਾਰਨ ਹੈ ਕਿ ਸਮੂਦੀ ਨੂੰ ਭਾਰ ਘਟਾਉਣ ਲਈ ਸਭ ਤੋਂ ਵਧੀਆ ਡਰਿੰਕ ਮੰਨਿਆ ਜਾਂਦਾ ਹੈ।

ਭਾਰ ਘਟਾਉਣ ਲਈ ਇੰਝ ਬਣਾਓ ਸਿਹਤਮੰਦ ਸਮੂਦੀ ਡਰਿੰਕ

ਪਾਲਕ ਸਮੂਦੀ
ਭਾਰ ਘਟਾਉਣ ਲਈ ਲੋਕਾਂ ਨੂੰ ਪਾਲਕ ਦੇ ਸਮੂਦੀ ਡਰਿੰਕ ਦਾ ਸੇਵਨ ਕਰਨਾ ਚਾਹੀਦਾ ਹੈ, ਜੋ ਸਿਹਤ ਲਈ ਫ਼ਾਇਦੇਮੰਦ ਹੁੰਦਾ ਹੈ। ਇਸ ਨੂੰ ਬਣਾਉਣ ਲਈ 1 ਕੱਪ ਬੇਬੀ ਪਾਲਕ, 2 ਚਮਚ ਤਾਜ਼ਾ ਪੁਦੀਨਾ, ਥੋੜਾ ਜਿਹਾ ਧਨੀਆ, 1/2 ਕੱਪ ਗ੍ਰੀਨ-ਟੀ, 1 ਕੱਪ ਅਨਾਨਾਸ, 1/4 ਵੱਡਾ ਐਵੋਕਾਡੋ ਲਓ। ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਬਲੈਂਡਰ 'ਚ ਪਾ ਕੇ ਸਮੂਥ ਪੇਸਟ ਬਣਾ ਲਓ। ਫਿਰ ਇਸ ਨੂੰ 10 ਮਿੰਟ ਲਈ ਫਰਿੱਜ 'ਚ ਰੱਖ ਦਿਓ। ਹੁਣ ਠੰਡੀ ਸਮੂਦੀ ਪੀਓ।  

ਕੇਲਾ ਅਤੇ ਦਾਲਚੀਨੀ ਸਮੂਦੀ
ਭਾਰ ਘਟਾਉਣ ਲਈ ਲੋਕਾਂ ਨੂੰ ਕੇਲਾ ਅਤੇ ਦਾਲਦੀਨੀ ਦੀ ਸਮੂਦੀ ਦਾ ਸੇਵਨ ਕਰਨਾ ਚਾਹੀਦਾ ਹੈ। ਇਸ ਲਈ 1 ਕੇਲਾ, ਦਾਲਚੀਨੀ, ਓਟਸ, ਪੀਨਟ ਬਟਰ ਅਤੇ ਸ਼ਹਿਦ ਨੂੰ ਚੰਗੀ ਤਰ੍ਹਾਂ ਮਿਲਾਓ। ਨਾਸ਼ਤੇ ਦੇ ਸਮੇਂ ਇਸ ਦਾ ਸੇਵਨ ਕਰਨ ਨਾਲ ਢਿੱਡ ਲੰਬੇ ਸਮੇਂ ਤੱਕ ਭਰਿਆ ਰਹੇਗਾ ਅਤੇ ਤੁਸੀਂ ਜ਼ਿਆਦਾ ਖਾਣ ਤੋਂ ਬਚੋਗੇ। ਇਸ 'ਚ ਮੌਜੂਦ ਪੋਸ਼ਣ ਮੈਟਾਬੋਲਿਜ਼ਮ ਭਾਰ ਘਟਾਉਣ 'ਚ ਮਦਦ ਕਰਦਾ ਹੈ।

ਅਨਾਨਾਸ ਅਤੇ ਐਵੋਕਾਡੋ ਸਮੂਦੀ
ਸਮੂਦੀ ਬਣਾਉਣ ਲਈ 1 ਐਵੋਕਾਡੋ, 1 ਮੁੱਠੀ ਪਾਲਕ, ਥੋੜਾ ਜਿਹਾ ਅਦਰਕ, 1 ਕੇਲਾ, 1/4 ਕੱਪ ਅਨਾਨਾਸ, ਨਾਰੀਅਲ ਪਾਣੀ ਅਤੇ ਕੁਝ ਬਰਫ਼ ਦੇ ਟੁਕੜਿਆਂ ਨੂੰ ਲੈ ਕੇ ਮਿਲਾਓ। ਇਸਨੂੰ ਇੱਕ ਗਲਾਸ ’ਚ ਪਾ ਕੇ ਇਸ ਦਾ ਨਾਸ਼ਤੇ ਵਿੱਚ ਸੇਵਨ ਕਰੋ। ਫਾਈਬਰ, ਪ੍ਰੋਟੀਨ, ਫੈਟੀ ਐਸਿਡ ਅਤੇ ਵਿਟਾਮਿਨਾਂ ਨਾਲ ਭਰਪੂਰ ਇਹ ਸਮੂਦੀ ਭਾਰ ਘਟਾਉਣ ਵਿੱਚ ਫ਼ਾਇਦੇਮੰਦ ਹੁੰਦੀ ਹੈ।

ਬੇਰੀ ਬੀਟ
ਇਸ ਲਈ 1/2 ਕੱਪ ਬਦਾਮ ਦਾ ਦੁੱਧ, 1/2 ਕੱਪ ਘੱਟ ਫੈਟ ਵਾਲਾ ਦਹੀਂ, 1 ਚਮਚ ਸ਼ਹਿਦ, 1 ਕੱਪ ਬੇਰੀਆਂ, 1 ਕੱਪ ਪੱਕੇ ਚੁਕੰਦਰ, 3 ਤੋਂ 5 ਆਈਸ ਕਿਊਬ ਨੂੰ ਲੈ ਕੇ ਬਲੈਂਡ ਕਰੋ। ਨਾਸ਼ਤੇ ਵਿੱਚ ਇਸ ਡਰਿੰਕ ਦਾ ਸੇਵਨ ਕਰਨ ਨਾਲ ਤੁਹਾਨੂੰ ਊਰਜਾ ਮਿਲੇਗੀ ਅਤੇ ਤੁਹਾਡਾ ਢਿੱਡ ਸਾਰਾ ਦਿਨ ਭਰਿਆ ਹੋਇਆ ਰਹੇਗਾ। ਇਹ ਭਾਰ ਘਟਾਉਣ 'ਚ ਮਦਦ ਕਰਨ ਦੇ ਨਾਲ-ਨਾਲ ਸਰੀਰ ਦੇ ਜ਼ਹਿਰੀਲੇ ਤੱਤ ਬਾਹਰ ਕੱਢਣ ਦਾ ਕੰਮ ਕਰਦਾ ਹੈ। 


rajwinder kaur

Content Editor

Related News