ਸਾਵਧਾਨ! ਚੁੱਪਚਾਪ ਥਾਲੀ ''ਚ ਪਰੋਸਿਆ ਜਾ ਰਿਹੈ ''ਪੀਲਾ ਜ਼ਹਿਰ''

Friday, Aug 22, 2025 - 05:54 PM (IST)

ਸਾਵਧਾਨ! ਚੁੱਪਚਾਪ ਥਾਲੀ ''ਚ ਪਰੋਸਿਆ ਜਾ ਰਿਹੈ ''ਪੀਲਾ ਜ਼ਹਿਰ''

ਵੈੱਬ ਡੈਸਕ- ਹਲਦੀ ਭਾਰਤੀ ਰਸੋਈ ਦਾ ਇਕ ਅਹਿਮ ਹਿੱਸਾ ਹੈ। ਦਾਲ ਹੋਵੇ ਜਾਂ ਸਬਜ਼ੀ, ਹਲਦੀ ਬਿਨਾਂ ਖਾਣਾ ਅਧੂਰਾ ਲੱਗਦਾ ਹੈ। ਇਹ ਨਾ ਸਿਰਫ਼ ਖਾਣੇ ਦਾ ਰੰਗ ਤੇ ਸੁਆਦ ਵਧਾਉਂਦੀ ਹੈ, ਸਗੋਂ ਸਰੀਰ ਲਈ ਕਈ ਔਸ਼ਧੀ ਗੁਣਾਂ ਨਾਲ ਭਰਪੂਰ ਹੈ। ਪਰ ਅਫ਼ਸੋਸ, ਅੱਜਕੱਲ੍ਹ ਬਾਜ਼ਾਰ 'ਚ ਮਿਲਣ ਵਾਲੀ ਹਲਦੀ 'ਚ ਵੀ ਮਿਲਾਵਟ ਕੀਤੀ ਜਾ ਰਹੀ ਹੈ। ਹਾਨੀਕਾਰਕ ਕੈਮੀਕਲ ਅਤੇ ਰੰਗ ਮਿਲਾ ਕੇ ਇਸ ਨੂੰ ਹੋਰ ਪੀਲਾ ਤੇ ਆਕਰਸ਼ਕ ਬਣਾਇਆ ਜਾਂਦਾ ਹੈ। ਚੰਗੀ ਗੱਲ ਇਹ ਹੈ ਕਿ ਕੁਝ ਆਸਾਨ ਘਰੇਲੂ ਟੈਸਟ ਕਰਕੇ ਤੁਸੀਂ ਅਸਲੀ ਤੇ ਨਕਲੀ ਹਲਦੀ 'ਚ ਫ਼ਰਕ ਪਾ ਸਕਦੇ ਹੋ।

ਘਰੇਲੂ ਟੈਸਟਾਂ ਨਾਲ ਕਰੋ ਅਸਲੀ ਤੇ ਨਕਲੀ ਹਲਦੀ ਦੀ ਪਛਾਣ :-

ਪਾਣੀ ਟੈਸਟ:

ਇਕ ਗਿਲਾਸ ਪਾਣੀ 'ਚ ਹਲਦੀ ਪਾਊਡਰ ਪਾਓ ਅਤੇ ਬਿਨਾਂ ਹਿਲਾਏ ਛੱਡ ਦਿਓ। ਜੇ ਹਲਦੀ ਹੇਠਾਂ ਬੈਠ ਜਾਵੇ ਅਤੇ ਪਾਣੀ ਸਾਫ਼ ਰਹੇ ਤਾਂ ਇਹ ਅਸਲੀ ਹੈ। ਜੇ ਪਾਣੀ ਪੀਲਾ ਹੋ ਜਾਵੇ ਜਾਂ ਹਲਦੀ ਉੱਪਰ ਤੈਰਦੀ ਰਹੇ ਤਾਂ ਇਹ ਮਿਲਾਵਟੀ ਹੈ।

ਹੱਥ ਜਾਂ ਕਪੜੇ ਤੇ ਰਗੜੋ:

ਥੋੜ੍ਹੀ ਜਿਹੀ ਹਲਦੀ ਆਪਣੇ ਹੱਥ ਜਾਂ ਕਿਸੇ ਸਫੇਦ ਕੱਪੜੇ 'ਤੇ ਰਗੜ੍ਹੋ। ਅਸਲੀ ਹਲਦੀ ਦਾ ਰੰਗ ਕੁਝ ਸਮੇਂ ਬਾਅਦ ਹਲਕਾ ਹੋ ਕੇ ਸਾਫ਼ ਹੋ ਜਾਂਦਾ ਹੈਜਾਂਦਾ ਹੈ, ਜਦੋਂ ਕਿ ਨਕਲੀ ਹਲਦੀ ਦਾ ਰੰਗ ਚਿਪਕਦਾ ਹੈ ਅਤੇ ਆਸਾਨੀ ਨਾਲ ਨਹੀਂ ਜਾਂਦਾ। ਇਸ ਤੋਂ ਪਤਾ ਲੱਗਦਾ ਹੈ ਕਿ ਉਸ 'ਚ ਆਰਟੀਫੀਸ਼ੀਅਲ ਰੰਗ ਮਿਲਾਇਆ ਗਿਆ ਹੈ ਜਾਂ ਨਹੀਂ। 

ਇਹ ਵੀ ਪੜ੍ਹੋ : ਛੋਟੇ ਬੱਚਿਆਂ 'ਚ ਫੈਲ ਰਹੀ ਹੈ ਮੂੰਹ ਦੇ ਛਾਲਿਆਂ ਦੀ ਬੀਮਾਰੀ, ਜਾਣੋ ਕਾਰਨ, ਲੱਛਣ ਤੇ ਬਚਾਅ

ਸਾਬਣ ਵਾਲਾ ਟੈਸਟ:

ਪਾਣੀ 'ਚ ਹਲਦੀ ਮਿਲਾ ਕੇ ਉਸ 'ਚ ਸਾਬਣ ਪਾਓ। ਜੇ ਰੰਗ ਬਹੁਤ ਡੂੰਘਾ ਹੋ ਜਾਵੇ ਤਾਂ ਸਮਝੋ ਹਲਦੀ ਨਕਲੀ ਹੈ। ਅਸਲੀ ਹਲਦੀ 'ਚ ਇਹ ਤਬਦੀਲੀ ਨਹੀਂ ਹੁੰਦੀ।

ਆਇਓਡੀਨ ਟੈਸਟ:

ਜੇ ਹਲਦੀ 'ਚ ਸਟਾਰਚ ਮਿਲਾਇਆ ਗਿਆ ਹੈ ਤਾਂ ਆਇਓਡੀਨ ਦੀਆਂ ਬੂੰਦਾਂ ਪਾਉਣ ਨਾਲ ਇਸ ਦਾ ਰੰਗ ਨੀਲਾ ਜਾਂ ਕਾਲਾ ਹੋ ਜਾਵੇਗਾ। ਅਸਲੀ ਹਲਦੀ ਦਾ ਰੰਗ ਨਹੀਂ ਬਦਲਦਾ।

ਖੁਸ਼ਬੂ ਤੇ ਸੁਆਦ:

ਅਸਲੀ ਹਲਦੀ 'ਚ ਮਿੱਟੀ ਵਰਗੀ ਖੁਸ਼ਬੂ ਅਤੇ ਇਸ ਦਾ ਸੁਆਦ ਥੋੜ੍ਹਾ ਕੌੜਾ ਹੁੰਦਾ ਹੈ। ਨਕਲੀ ਹਲਦੀ 'ਚ ਤਿੱਖੀ ਜਾਂ ਕੈਮੀਕਲ ਵਰਗੀ ਗੰਧ ਹੋ ਸਕਦੀ ਹੈ।

ਇਹ ਵੀ ਪੜ੍ਹੋ : ਆਖ਼ਿਰ ਗੁਲਾਬੀ ਰੰਗ ਦੇ ਕਾਗਜ਼ 'ਚ ਹੀ ਕਿਉਂ ਲਪੇਟੇ ਜਾਂਦੇ ਹਨ ਸੋਨੇ-ਚਾਂਦੀ ਦੇ ਗਹਿਣੇ ?

ਨਿੰਬੂ ਟੈਸਟ

ਜੇ ਹਲਦੀ 'ਚ ਨਿੰਬੂ ਪਾਉਣ 'ਤੇ ਝੱਗ ਬਣੇ ਤਾਂ ਇਹ ਕੈਮੀਕਲ ਮਿਲਾਵਟ ਦਾ ਸੰਕੇਤ ਹੈ। ਅਸਲੀ ਹਲਦੀ 'ਚ ਨਿੰਬੂ ਪਾਉਣ ਨਾਲ ਅਜਿਹਾ ਕੋਈ ਅਸਰ ਨਹੀਂ ਹੁੰਦਾ। 

ਹੁਣ ਜਦੋਂ ਤੁਹਾਨੂੰ ਅਸਲੀ ਤੇ ਨਕਲੀ ਹਲਦੀ ਦੀ ਪਛਾਣ ਦਾ ਇਹ ਆਸਾਨ ਤਰੀਕਾ ਪਤਾ ਲੱਗ ਗਿਆ ਹੈ, ਤਾਂ ਅਗਲੀ ਵਾਰ ਹਲਦੀ ਖਰੀਦਦੇ ਸਮੇਂ ਸਾਵਧਾਨ ਰਹੋ। ਯਾਦ ਰੱਖੋ- ਮਿਲਾਵਟੀ ਹਲਦੀ ਸਿਰਫ਼ ਖਾਣੇ ਦਾ ਸੁਆਦ ਨਹੀਂ ਖ਼ਰਾਬ ਕਰਦੀ, ਸਿਹਤ ਲਈ ਵੀ ਖ਼ਤਰਨਾਕ ਹੈ।

ਨੋਟ– ਇਹ ਆਰਟੀਕਲ ਸਿਰਫ਼ ਆਮ ਜਾਣਕਾਰੀ ਲਈ ਹੈ। ਆਪਣੀ ਖੁਰਾਕ ਵਿੱਚ ਕੋਈ ਬਦਲਾਅ ਕਰਨ, ਕਿਸੇ ਵੀ ਬਿਮਾਰੀ ਨਾਲ ਸਬੰਧਤ ਕੋਈ ਵੀ ਉਪਾਅ ਕਰਨ ਜਾਂ ਕੋਈ ਵੀ ਘਰੇਲੂ ਨੁਸਖਾ ਅਪਣਾਉਣ ਤੋਂ ਪਹਿਲਾਂ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲਓ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News