ਦਿਮਾਗੀ ਥਕਾਵਟ ਕਾਰਨ ਹੁੰਦੀ ਹੈ ਨੀਂਦ ''ਚ ਬੁੜਬੁੜਾਉਣ ਦੀ ਆਦਤ !
Monday, Aug 11, 2025 - 11:00 AM (IST)

ਇੰਟਰਨੈਸ਼ਨਲ ਡੈਸਕ- ਇਕ ਅਧਿਐਨ ਮੁਤਾਬਕ ਲਗਭਗ 65 ਫੀਸਦੀ ਲੋਕ ਜ਼ਿੰਦਗੀ 'ਚ ਕਦੇ ਨਾ ਕਦੇ ਨੀਂਦ 'ਚ ਬੋਲਦੇ ਹਨ। ਇਹ ਹਮੇਸ਼ਾ ਕੋਈ ਬੀਮਾਰੀ ਨਹੀਂ ਹੁੰਦੀ, ਸਗੋਂ ਕਈ ਵਾਰ ਦਿਮਾਗ ਦੇ ਥੱਕਣ ਦਾ ਸੰਕੇਤ ਹੋ ਸਕਦੀ ਹੈ। ਕਈ ਵਾਰ ਅਸੀਂ ਜਾਗਦੇ ਹੋਏ ਜੋ ਗੱਲਾਂ ਨਹੀਂ ਕਹਿ ਸਕਦੇ, ਉਹ ਸੌਂਦੇ ਸਮੇਂ ਕਹਿ ਦਿੰਦੇ ਹਾਂ, ਪਰ ਇਹ ਹਮੇਸ਼ਾ ਸੱਚ ਨਹੀਂ ਹੁੰਦਾ।
ਇਹ ਵੀ ਪੜ੍ਹੋ : ਆਈਬ੍ਰੋ ਕਰਵਾਉਣ ਨਾਲ ਲਿਵਰ ਹੋ ਗਿਆ ਫੇਲ੍ਹ ! ਬਿਊਟੀ ਪਾਰਲਰ ਜਾਣ ਵਾਲੇ ਜ਼ਰੂਰ ਪੜ੍ਹਨ ਇਹ ਖ਼ਬਰ
ਹਾਰਵਰਡ ਯੂਨੀਵਰਸਿਟੀ ਦੀ ਰਿਸਰਚਰ ਡਿਬਰਾ ਬੇਅਰਟ ਕਹਿੰਦੀ ਹੈ ਕਿ ਜਦੋਂ ਤੱਕ ਨੀਂਦ 'ਚ ਬੋਲਣਾ ਤੁਹਾਡੇ ਲਈ ਜਾਂ ਹੋਰਾਂ ਲਈ ਨੀਂਦ ਖਰਾਬ ਕਰਨ ਵਾਲੀ ਸਮੱਸਿਆ ਨਹੀਂ ਬਣਦਾ, ਉਦੋਂ ਤੱਕ ਚਿੰਤਾ ਦੀ ਗੱਲ ਨਹੀਂ। ਜੇਕਰ ਇਹ ਆਦਤ ਜ਼ਿਆਦਾ ਵਧ ਜਾਵੇ ਜਾਂ ਹੋਰ ਨੀਂਦ ਦੀਆਂ ਬੀਮਾਰੀਆਂ ਨਾਲ ਜੁੜੀ ਹੋਵੇ, ਤਾਂ ਡਾਕਟਰੀ ਸਲਾਹ ਲੈਣੀ ਚਾਹੀਦੀ ਹੈ।
ਵਿਗਿਆਨੀਆਂ ਦੇ ਅਨੁਸਾਰ, ਨੀਂਦ 'ਚ ਬੋਲਣਾ ਵਿਰਾਸਤੀ ਹੋ ਸਕਦਾ ਹੈ ਅਤੇ ਇਹ ਮਨੋਵਿਗਿਆਨਕ ਦਬਾਅ, ਚਿੰਤਾ ਜਾਂ ਤਣਾਅ ਨਾਲ ਵੀ ਜੁੜਿਆ ਹੋ ਸਕਦਾ ਹੈ। ਇਕ ਅਧਿਐਨ 'ਚ ਪਤਾ ਲੱਗਾ ਕਿ ਜਿਨ੍ਹਾਂ ਦੀ ਜ਼ਿੰਦਗੀ ਜ਼ਿਆਦਾ ਸਥਿਰ ਅਤੇ ਬਿਨਾਂ ਤਣਾਅ ਵਾਲੀ ਸੀ, ਉਨ੍ਹਾਂ 'ਚ ਨੀਂਦ 'ਚ ਬੋਲਣ ਦੀ ਸਮੱਸਿਆ ਘੱਟ ਪਾਈ ਗਈ। ਨੀਂਦ 'ਚ ਬੋਲਣਾ, ਕਦੇ-ਕਦੇ ਹੱਸਣ, ਰੋਣ ਜਾਂ ਚੀਕਣ ਦੇ ਰੂਪ 'ਚ ਵੀ ਸਾਹਮਣੇ ਆ ਸਕਦਾ ਹੈ। ਇਹ ਜ਼ਿਆਦਾਤਰ ਹਲਕੀ ਨੀਂਦ ਦੇ ਦੌਰਾਨ ਹੁੰਦਾ ਹੈ ਅਤੇ ਅਕਸਰ ਵਿਅਕਤੀ ਨੂੰ ਯਾਦ ਨਹੀਂ ਰਹਿੰਦਾ ਕਿ ਉਸ ਨੇ ਕੀ ਕਿਹਾ। ਮਾਹਿਰਾਂ ਦੀ ਸਲਾਹ- ਜੇਕਰ ਨੀਂਦ 'ਚ ਬੋਲਣ ਦੀ ਆਦਤ ਨਾਲ ਸਾਥੀ ਦੀ ਨੀਂਦ ਖਰਾਬ ਹੋ ਰਹੀ ਹੈ ਜਾਂ ਇਹ ਹੋਰ ਲੱਛਣਾਂ ਨਾਲ ਮਿਲ ਕੇ ਆ ਰਹੀ ਹੈ (ਜਿਵੇਂ ਬਹੁਤ ਜ਼ਿਆਦਾ ਥਕਾਵਟ, ਤਣਾਅ, ਡਰਾਉਣੇ ਸੁਪਨੇ), ਤਾਂ ਡਾਕਟਰ ਨਾਲ ਸਲਾਹ ਕਰਨੀ ਚਾਹੀਦੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8