ਸਿਰਫ 3 ਦਿਨਾਂ 'ਚ ਦੂਰ ਕਰੋ ਕੂਹਣੀਆਂ ਦਾ ਕਾਲਾਪਨ, ਅਜ਼ਮਾਓ ਇਹ ਦੇਸੀ ਨੁਸਖੇ

Thursday, Aug 14, 2025 - 04:09 PM (IST)

ਸਿਰਫ 3 ਦਿਨਾਂ 'ਚ ਦੂਰ ਕਰੋ ਕੂਹਣੀਆਂ ਦਾ ਕਾਲਾਪਨ, ਅਜ਼ਮਾਓ ਇਹ ਦੇਸੀ ਨੁਸਖੇ

ਵੈੱਬ ਡੈਸਕ- ਕੂਹਣੀ ਅਤੇ ਗੋਡਿਆਂ ਦਾ ਕਾਲਾਪਨ ਕੋਈ ਗੰਭੀਰ ਬੀਮਾਰੀ ਨਹੀਂ ਹੈ ਪਰ ਕਾਲੇਪਨ ਦੀ ਵਜਾ ਨਾਲ ਕਈ  ਵਾਰ ਲੋਕਾਂ ਨੂੰ ਸ਼ਰਮਿੰਦਗੀ ਮਹਿਸੂਸ ਹੁੰਦੀ ਹੈ। ਇਸ ਲਈ ਅੱਜ ਅਸੀਂ ਇਕ ਆਸਾਨ ਘਰੇਲੂ ਨੁਸਖਾ ਦੱਸਣ ਜਾ ਰਹੇ ਹਾਂ, ਜਿਸ ਨਾਲ ਤੁਹਾਡੀ ਕੂਹਣੀ, ਗੋਡਿਆਂ ਅਤੇ ਗਰਦਨ ਦੀ ਕਾਲੀ ਚਮੜੀ ਨੂੰ ਘਰ ਬੈਠੇ ਸਾਫ਼ ਅਤੇ ਚਮਕਦਾਰ ਬਣਾ ਸਕਦੇ ਹਾਂ।

ਦੇਸੀ ਨੁਸਖਾ ਜੋ ਹਟਾਏਗਾ ਕਾਲਾਪਨ

ਇੰਟਰਨੈੱਸ ਅਤੇ ਖਾਸ ਕਰ ਕੇ ਇੰਸਟਾਗ੍ਰਾਮ 'ਤੇ ਤੁਹਾਨੂੰ ਇਸ ਸਮੱਸਿਆ ਲਈ ਕਈ ਆਸਾਨ ਘਰੇਲੂ ਉਪਾਅ ਮਿਲ ਜਾਣਗੇ। ਮਸ਼ਹੂਰ ਕੰਟੈਂਟ ਕ੍ਰਿਏਟਰ ਦਸਮੇਸ਼ ਰਾਵ ਨੇ ਇਕ ਵੀਡੀਓ 'ਚ ਬਹੁਤ ਹੀ ਆਸਾਨ ਅਤੇ ਅਸਰਦਾਰ ਨੁਸਖਾ ਦੱਸਿਆ ਹੈ, ਜੋ ਤੁਹਾਨੂੰ ਬਾਜ਼ਾਰ ਦੇ ਮਹਿੰਗੇ ਪ੍ਰੋਡਕਟਸ 'ਤੇ ਖਰਚ ਕਰਨ ਤੋਂ ਬਚਾ ਸਕਦਾ ਹੈ।

ਇਸ ਨੁਸਖ਼ੇ 'ਚ ਤੁਹਾਨੂੰ ਚਾਹੁੰਦੇ ਹਨ

  • ਟੁੱਥਪੇਸਟ (ਥੋੜ੍ਹਾ ਜਿਹਾ)
  • ਸੋਡਾ ਪਾਊਡਰ (ਥੋੜ੍ਹਾ ਜਿਹਾ)
  • ਕੌਫੀ ਪਾਊਡਰ (ਅੱਧਾ ਚਮਚ)
  • ਟਮਾਟਰ
  • ਨਿੰਬੂ ਦਾ ਰਸ (ਕੁਝ ਬੂੰਦਾਂ)

ਨੁਸਖਾ ਬਣਾਉਣ ਦੀ ਵਿਧੀ

ਸਭ ਤੋਂ ਪਹਿਲੇ ਟੁੱਥਪੇਸਟ ਲਓ ਅਤੇ ਉਸ 'ਚ ਥੋੜ੍ਹਾ ਜਿਹਾ ਪਾਊਡਰ ਮਿਲਾਓ। ਫਿਰ ਅੱਧਾ ਚਮਚ ਕੌਫੀ ਪਾਊਡਰ ਪਾ ਕੇ ਚੰਗੀ ਤਰ੍ਹਾਂ ਮਿਲਾਓ। ਟਮਾਟਰ ਨੂੰ ਪੀਸ ਕੇ ਉਸ ਦਾ ਰਸ ਕੱਢੋ ਅਤੇ ਮਿਸ਼ਰਣ 'ਚ ਪਾਓ। ਆਖ਼ਰ 'ਚ ਨਿੰਬੂ ਦੀਆਂ ਕੁਝ ਬੂੰਦਾਂ ਪਾਓ ਅਤੇ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਲਾਓ। ਹੁਣ ਤੁਹਾਡਾ ਪੇਸਟ ਤਿਆਰ ਹੈ। 

ਨੁਸਖ਼ੇ ਦਾ ਇਸਤੇਮਾਲ ਕਿਵੇਂ ਕਰੀਏ?

ਇਸ ਪੇਸਟ ਨੂੰ ਆਪਣੀ ਕੂਹਣੀ, ਗੋਡਿਆਂ ਜਾਂ ਗਰਦਨ ਦੀ ਕਾਲੀ ਥਾਂ 'ਤੇ ਲਗਾਓ। ਇਸ ਨੂੰ 5 ਤੋਂ 10 ਮਿੰਟ ਲਈ ਲੱਗ ਰਹਿਣ ਦਿਓ। ਫਿਰ ਹਲਕੇ ਠੰਡੇ ਪਾਣੀ ਨਾਲ ਰਗੜਦੇ ਹੋਏ ਧੋ ਲਵੋ। ਇਸ ਨੂੰ ਰੋਜ਼ਾਨਾ 3 ਦਿਨ ਲਗਾਤਾਰ ਕਰੋ। ਤਿੰਨ ਦਿਨਾਂ ਅੰਦਰ ਹੀ ਤੁਸੀਂ ਆਪਣੀ ਚਮੜੀ 'ਚ ਸਾਫ਼ ਅਤੇ ਕੁਦਰਤੀ ਚਮਕ ਮਹਿਸੂਸ ਕਰੋਗੇ।

ਇਸ ਨੁਸਖ਼ੇ ਦੇ ਫਾਇਦੇ

ਨਿੰਬੂ ਅਤੇ ਸੋਡੇ 'ਚ ਕੁਦਰਤੀ ਬਲੀਚਿੰਗ ਗੁਣ ਹੁੰਦੇ ਹੋ, ਜੋ ਡੈੱ ਸਕਿਨ ਸੈੱਲਜ਼ ਨੂੰ ਹਟਾ ਕੇ ਚਮੜੀ ਨੂੰ ਸਾਫ਼ ਕਰਦੇ ਹਨ। ਕੌਫੀ ਅਤੇ ਟਮਾਟਰ ਸਕ੍ਰਬ ਦੀ ਤਰ੍ਹਾਂ ਕੰਮ ਕਰਦੇ ਹਨ, ਜਿਸ ਨਾਲ ਤੁਹਾਡੀ ਚਮੜੀ ਦੀ ਗੰਦਗੀ ਅਤੇ ਮ੍ਰਿਤ ਕੋਸ਼ਿਕਾਵਾਂ ਹਟਦੀਆਂ ਹਨ। ਟੁੱਥਪੇਸਟ ਕਾਲਾਪਨ ਅਤੇ ਟੈਨਿੰਗ ਨੂੰ ਘੱਟ ਕਰਨ 'ਚ ਮਦਦ ਕਰਦਾ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


author

DIsha

Content Editor

Related News