ਬਰਸਾਤੀ ਮੌਸਮ ''ਚ ਤੇਜ਼ੀ ਨਾਲ ਫੈਲ ਰਿਹਾ ਬੁਖ਼ਾਰ ! ਇਨ੍ਹਾਂ ਚੀਜ਼ਾਂ ਨੂੰ ਕਰੋ ਡਾਈਟ ''ਚ ਸ਼ਾਮਲ, ਨਹੀਂ ਵਿਗੜੇਗੀ ਸਿਹਤ
Thursday, Aug 21, 2025 - 04:08 PM (IST)

ਹੈਲਥ ਡੈਸਕ- ਬਦਲਦੇ ਮੌਸਮ 'ਚ ਬੁਖਾਰ, ਸਰਦੀ-ਖਾਂਸੀ-ਜੁਕਾਮ ਅਤੇ ਡਾਇਰੀਆ ਵਰਗੀਆਂ ਸਮੱਸਿਆਵਾਂ ਜ਼ਿਆਦਾ ਤਰ ਉਨ੍ਹਾਂ ਲੋਕਾਂ ਨੂੰ ਪ੍ਰਭਾਵਿਤ ਕਰਦੀਆਂ ਹਨ ਜਿਨ੍ਹਾਂ ਦਾ ਇਮਿਊਨ ਸਿਸਟਮ ਕਮਜ਼ੋਰ ਹੈ। ਜੇ ਤੁਸੀਂ ਇਨ੍ਹਾਂ ਸਿਹਤ ਸਮੱਸਿਆਵਾਂ ਤੋਂ ਬਚਣਾ ਚਾਹੁੰਦੇ ਹੋ, ਤਾਂ ਆਪਣੀ ਇਮਿਊਨ ਸਿਸਟਮ ਨੂੰ ਮਜ਼ਬੂਤ ਕਰਨਾ ਜ਼ਰੂਰੀ ਹੈ। ਇਸ ਲਈ ਆਓ ਜਾਣੀਏ ਕੁਝ ਅਜਿਹੇ ਸੁਪਰਫੂਡਸ ਬਾਰੇ ਜੋ ਤੁਹਾਡੇ ਇਮਿਊਨ ਸਿਸਟਮ ਨੂੰ ਮਜ਼ਬੂਤ ਕਰਨ 'ਚ ਮਦਦਗਾਰ ਹੋ ਸਕਦੇ ਹਨ।
ਇਹ ਵੀ ਪੜ੍ਹੋ : ਵਿਆਹ 'ਚ ਆਖ਼ਿਰ ਲਾਲ ਜੋੜਾ ਹੀ ਕਿਉਂ ਪਹਿਨਦੀ ਹੈ ਲਾੜੀ ? ਜਾਣੋ ਅਸਲ ਵਜ੍ਹਾ
ਹਲਦੀ ਵਾਲਾ ਦੁੱਧ
ਹਲਦੀ ਵਾਲਾ ਦੁੱਧ ਇਕ ਕੁਦਰਤੀ ਔਸ਼ਧੀ ਹੈ, ਜਿਸ 'ਚ ਕੁਝ ਅਜਿਹੇ ਗੁਣ ਹੁੰਦੇ ਹਨ ਜੋ ਸਰੀਰ ਦੀ ਕੁੱਲ ਸਿਹਤ 'ਤੇ ਬਹੁਤ ਪਾਜ਼ੇਟਿਵ ਅਸਰ ਪਾਉਂਦੇ ਹਨ। ਪੁਰਾਣੇ ਸਮਿਆਂ ਤੋਂ ਦਾਦੀ-ਨਾਨੀ ਨੇ ਹਮੇਸ਼ਾ ਹਲਦੀ ਵਾਲੇ ਦੁੱਧ ਨੂੰ ਪੀਣ ਦੀ ਸਲਾਹ ਦਿੱਤੀ ਹੈ। ਹਰ ਰੋਜ਼ ਇਕ ਗਿਲਾਸ ਹਲਦੀ ਵਾਲਾ ਦੁੱਧ ਪੀਣ ਨਾਲ ਬੁਖਾਰ ਦਾ ਖ਼ਤਰਾ ਕਾਫੀ ਹੱਦ ਤੱਕ ਘਟ ਸਕਦਾ ਹੈ। ਇਸ ਨਾਲ ਤੁਹਾਡੇ ਇਮਿਊਨ ਸਿਸਟਮ ਨੂੰ ਮਜ਼ਬੂਤੀ ਮਿਲੇਗੀ ਅਤੇ ਤੁਸੀਂ ਬਹੁਤ ਸਾਰੀਆਂ ਸਿਹਤ ਸੰਬੰਧੀ ਮੁਸ਼ਕਲਾਂ ਤੋਂ ਬਚ ਸਕਦੇ ਹੋ।
ਇਹ ਵੀ ਪੜ੍ਹੋ : ਆਖ਼ਿਰ ਗੁਲਾਬੀ ਰੰਗ ਦੇ ਕਾਗਜ਼ 'ਚ ਹੀ ਕਿਉਂ ਲਪੇਟੇ ਜਾਂਦੇ ਹਨ ਸੋਨੇ-ਚਾਂਦੀ ਦੇ ਗਹਿਣੇ ?
ਹਰੇ ਪੱਤੇ ਵਾਲੀਆਂ ਸਬਜ਼ੀਆਂ
ਹਰੀ ਪੱਤੇ ਵਾਲੀਆਂ ਸਬਜ਼ੀਆਂ ਤੁਹਾਡੇ ਕਮਜ਼ੋਰ ਇਮਿਊਨ ਸਿਸਟਮ ਨੂੰ ਮਜ਼ਬੂਤ ਕਰਨ 'ਚ ਬਹੁਤ ਮਦਦਗਾਰ ਸਾਬਤ ਹੋ ਸਕਦੀਆਂ ਹਨ। ਇਹ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦੀਆਂ ਹਨ ਜੋ ਤੁਸੀਂ ਆਪਣੀ ਡਾਈਟ 'ਚ ਸ਼ਾਮਲ ਕਰਕੇ ਆਪਣੇ ਇਮਿਊਨ ਸਿਸਟਮ ਨੂੰ ਬੂਸਟ ਕਰ ਸਕਦੇ ਹੋ।
ਇਹ ਵੀ ਪੜ੍ਹੋ : ਸਮਾਰਟ ਟਿਪਸ ਨਾਲ ਘਟਾਓ Electricity Bill, ਅੱਜ ਤੋਂ ਹੀ Follow ਕਰੋ ਇਹ ਸੁਝਾਅ
ਸੇਬ ਅਤੇ ਕੀਵੀ
ਸੇਬ ਅਤੇ ਕੀਵੀ ਨੂੰ ਆਪਣੀ ਡਾਈਟ 'ਚ ਸ਼ਾਮਲ ਕਰਨਾ ਵੀ ਤੁਹਾਡੇ ਇਮਿਊਨ ਸਿਸਟਮ ਲਈ ਫਾਇਦੇਮੰਦ ਹੋ ਸਕਦਾ ਹੈ। ਜਿਵੇਂ ਕਿ ਕਿਹਾ ਜਾਂਦਾ ਹੈ "ਹਰ ਰੋਜ਼ ਇਕ ਸੇਬ, ਡਾਕਟਰ ਨੂੰ ਦੂਰ ਰੱਖਦਾ ਹੈ", ਇਸ ਦੇ ਨਾਲ ਹੀ ਕੀਵੀ ਵੀ ਇਮਿਊਨ ਸਿਸਟਮ ਨੂੰ ਮਜ਼ਬੂਤ ਕਰਨ 'ਚ ਮਦਦ ਕਰਦਾ ਹੈ।
ਗਿਲੋਏ ਦੇ ਫਾਇਦੇ
ਗਿਲੋਏ ਇਕ ਆਯੂਰਵੈਦਿਕ ਜੜੀ-ਬੂਟੀ ਹੈ, ਜਿਸ ਦੀ ਖਪਤ ਨਾਲ ਸਿਹਤ 'ਚ ਕਾਫੀ ਸੁਧਾਰ ਹੋ ਸਕਦਾ ਹੈ। ਗਿਲੋਏ ਦੇ ਨਾਲ-ਨਾਲ, ਤੁਸੀਂ ਆਂਵਲਾ ਅਤੇ ਐਲੋਵਰਾ ਜੂਸ ਵੀ ਸ਼ਾਮਲ ਕਰ ਸਕਦੇ ਹੋ ਜੋ ਇਮਿਊਨ ਸਿਸਟਮ ਨੂੰ ਮਜ਼ਬੂਤ ਬਣਾਉਣ 'ਚ ਮਦਦ ਕਰਦੇ ਹਨ। ਇਸ ਤੋਂ ਇਲਾਵਾ ਤੁਲਸੀ ਦੇ ਪੱਤੇ ਵੀ ਇਮਿਊਨ ਸਿਸਟਮ ਨੂੰ ਬੂਸਟ ਕਰਨ ਲਈ ਬਹੁਤ ਖ਼ਾਸ ਹੈ।
ਨੋਟ– ਇਹ ਆਰਟੀਕਲ ਸਿਰਫ਼ ਆਮ ਜਾਣਕਾਰੀ ਲਈ ਹੈ। ਆਪਣੀ ਖੁਰਾਕ ਵਿੱਚ ਕੋਈ ਬਦਲਾਅ ਕਰਨ, ਕਿਸੇ ਵੀ ਬਿਮਾਰੀ ਨਾਲ ਸਬੰਧਤ ਕੋਈ ਵੀ ਉਪਾਅ ਕਰਨ ਜਾਂ ਕੋਈ ਵੀ ਘਰੇਲੂ ਨੁਸਖਾ ਅਪਣਾਉਣ ਤੋਂ ਪਹਿਲਾਂ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲਓ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8