Diabetic ਮਰੀਜ਼ਾਂ ਲਈ ਇੰਝ ਬਣਾਓ ਚੌਲ, ਕੰਟਰੋਲ ''ਚ ਰਹੇਗੀ ਸ਼ੂਗਰ
Wednesday, Aug 20, 2025 - 03:50 PM (IST)

ਹੈਲਥ ਡੈਸਕ- ਭਾਰਤ 'ਚ ਸ਼ੂਗਰ ਤੇਜ਼ੀ ਨਾਲ ਵਧਦੀ ਸਮੱਸਿਆ ਬਣਦੀ ਜਾ ਰਹੀ ਹੈ। ਇਹ ਬੀਮਾਰੀ ਦਾ ਕੋਈ ਪੱਕਾ ਇਲਾਜ ਨਹੀਂ ਹੈ ਪਰ ਸਹੀ ਖੁਰਾਕ ਅਤੇ ਜੀਵਨਸ਼ੈਲੀ ਨਾਲ ਇਸ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ। ਇਸੇ ਕਰਕੇ ਮਰੀਜ਼ਾਂ 'ਚ ਇਕ ਸਵਾਲ ਅਕਸਰ ਉਠਦਾ ਹੈ ਕਿ- ਕੀ ਸ਼ੂਗਰ ਵਾਲੇ ਲੋਕ ਚੌਲ ਖਾ ਸਕਦੇ ਹਨ?
ਕੀ ਸ਼ੂਗਰ ਮਰੀਜ਼ ਖਾ ਸਕਦੇ ਹਨ ਚੌਲ?
- ਆਯੂਰਵੈਦਿਕ ਡਾਕਟਰ ਮੁਤਾਬਕ, ਚੌਲ ਜ਼ਿਆਦਾਤਰ ਭਾਰਤੀ ਘਰਾਂ 'ਚ ਖਾਧੇ ਜਾਂਦੇ ਹਨ ਪਰ ਸ਼ੂਗਰ ਮਰੀਜ਼ਾਂ ਲਈ ਇਹ ਮੁਸ਼ਕਲ ਪੈਦਾ ਕਰ ਸਕਦੇ ਹਨ ਕਿਉਂਕਿ:
- ਚੌਲ ਕਾਰਬੋਹਾਈਡਰੇਟ ਨਾਲ ਭਰਪੂਰ ਹੁੰਦੇ ਹਨ।
- ਸਫ਼ੈਦ ਚਾਵਲ 'ਚ ਫਾਈਬਰ ਘੱਟ ਹੁੰਦਾ ਹੈ, ਜਿਸ ਕਰ ਕੇ ਬਲੱਡ ਸ਼ੂਗਰ ਤੇਜ਼ੀ ਨਾਲ ਵੱਧ ਜਾਂਦੀ ਹੈ।
- ਇਸ ਦੀ ਬਜਾਏ ਬ੍ਰਾਊਨ ਰਾਈਸ ਖਾਣਾ ਵਧੀਆ ਹੈ ਕਿਉਂਕਿ ਇਹ ਸਾਬਤ ਅਨਾਜ ਹਨ ਅਤੇ ਫਾਈਬਰ ਨਾਲ ਭਰਪੂਰ ਹਨ।
ਇਹ ਵੀ ਪੜ੍ਹੋ : ਆਖ਼ਿਰ ਗੁਲਾਬੀ ਰੰਗ ਦੇ ਕਾਗਜ਼ 'ਚ ਹੀ ਕਿਉਂ ਲਪੇਟੇ ਜਾਂਦੇ ਹਨ ਸੋਨੇ-ਚਾਂਦੀ ਦੇ ਗਹਿਣੇ ?
ਗਲਾਇਸੇਮਿਕ ਇੰਡੈਕਸ (GI) ਫਰਕ
- ਸਫ਼ੈਦ ਚਾਵਲ ਦਾ GI 73 ਹੈ (ਉੱਚਾ), ਇਸ ਕਰਕੇ ਇਹ ਤੁਰੰਤ ਸ਼ੂਗਰ ਵਧਾ ਦਿੰਦਾ ਹੈ।
- ਬ੍ਰਾਊਨ ਰਾਈਸ ਦਾ GI 68 ਹੈ (ਮੱਧਮ), ਜੋ ਹੌਲੀ-ਹੌਲੀ ਹਜ਼ਮ ਹੁੰਦਾ ਹੈ।
ਇਹ ਵੀ ਪੜ੍ਹੋ : Users ਦੀ ਲੱਗੀ ਮੌਜ ! ਹੁਣ 90 ਦਿਨਾਂ ਤੱਕ ਚੱਲੇਗਾ 30 ਦਿਨਾਂ ਵਾਲਾ ਇਹ ਧਾਕੜ ਪਲਾਨ
ਕਿੰਨੀ ਮਾਤਰਾ 'ਚ ਚੌਲ ਖਾ ਸਕਦੇ ਹਨ ਸ਼ੂਗਰ ਮਰੀਜ਼
- ਡਾਕਟਰਾਂ ਦੇ ਮੁਤਾਬਕ, ਸ਼ੂਗਰ ਮਰੀਜ਼ ਸਿਰਫ਼ 1/3 ਕੱਪ ਪਕੇ ਹੋਏ ਬ੍ਰਾਊਨ ਰਾਈਸ ਹੀ ਖਾਣ।
- ਇਸ ਨੂੰ ਹਮੇਸ਼ਾ ਸਬਜ਼ੀਆਂ, ਦਾਲ, ਮੱਛੀ ਜਾਂ ਪ੍ਰੋਟੀਨ ਵਾਲੇ ਭੋਜਨ ਨਾਲ ਖਾਣਾ ਚਾਹੀਦਾ ਹੈ।
- ਤੁਸੀਂ ਚੌਲਾਂ 'ਚ ਕੁਇਨੋਆ ਜਾਂ ਫੁੱਲਗੋਭੀ ਮਿਲਾ ਕੇ ਵੀ ਬਣਾ ਸਕਦੇ ਹੋ, ਜਿਸ ਨਾਲ ਫਾਈਬਰ ਤੇ ਪ੍ਰੋਟੀਨ ਵਧੇਗਾ।
ਇਹ ਵੀ ਪੜ੍ਹੋ : ਚਸ਼ਮਾ ਹਟਾਉਣਾ ਚਾਹੁੰਦੇ ਹੋ ਤਾਂ ਹਰ ਦਿਨ ਖਾਓ ਸੌਂਫ, ਜਾਣੋ ਖਾਣ ਦਾ ਸਹੀ ਤਰੀਕਾ
ਚੌਲ ਬਣਾਉਣ ਦਾ ਸਹੀ ਤਰੀਕਾ (ਸ਼ੂਗਰ ਮਰੀਜ਼ਾਂ ਲਈ)
- ਚੌਲ ਚੰਗੀ ਤਰ੍ਹਾਂ ਧੋ ਲਵੋ।
- ਤਿੰਨ ਗੁਣਾ ਪਾਣੀ ਗਰਮ ਕਰਕੇ ਉਸ 'ਚ ਚੌਲ ਪਾਓ।
- 5-6 ਮਿੰਟ ਮੱਧਮ ਸੇਕ 'ਤੇ ਪਕਾਓ।
- ਜਦੋਂ ਪਾਣੀ 'ਚ ਸਫ਼ੈਦ ਝਾਗ (ਸਟਾਰਚ) ਨਜ਼ਰ ਆਵੇ, ਤਾਂ ਚੌਲਾਂ ਨੂੰ ਹੋਰ ਪਕਾਓ।
- ਫਿਰ ਵਧਿਆ ਹੋਇਆ ਪਾਣੀ (ਸਟਾਰਚ ਵਾਲਾ) ਛਾਣ ਦਿਓ।
- ਚੌਲਾਂ ਨੂੰ ਸਬਜ਼ੀਆਂ, ਦਾਲ ਜਾਂ ਪ੍ਰੋਟੀਨ ਵਾਲੇ ਭੋਜਨ ਨਾਲ ਖਾਓ।
Disclaimer: ਇਹ ਜਾਣਕਾਰੀ ਸਿਰਫ਼ ਆਮ ਜਨਰਲ ਜਾਣਕਾਰੀ ਲਈ ਹੈ। ਕਿਸੇ ਵੀ ਇਲਾਜ ਜਾਂ ਡਾਈਟ ਲਈ ਆਪਣੇ ਡਾਕਟਰ ਨਾਲ ਜ਼ਰੂਰ ਸਲਾਹ ਕਰੋ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8