Health Care: ਗਰਮੀਆਂ ''ਚ ਸਰੀਰ ਨੂੰ ਫਿੱਟ ਤੇ ਤੰਦਰੁਸਤ ਰੱਖਣ ਲਈ ਰੋਜ਼ਾਨਾ ਕਰੋ ਇਹ ਯੋਗ ਆਸਣ, ਹੋਵੇਗਾ ਫ਼ਾਇਦਾ
Friday, Jun 21, 2024 - 11:31 AM (IST)
ਜਲੰਧਰ : ਇਨ੍ਹੀਂ ਦਿਨੀਂ ਗਰਮੀ ਦਾ ਕਹਿਰ ਜਾਰੀ ਹੈ। ਗਰਮੀ ਦੇ ਮੌਸਮ ਵਿਚ ਸਿਹਤ ਦਾ ਖ਼ਾਸ ਧਿਆਨ ਰੱਖਣ ਦੀ ਜ਼ਰੂਰਤ ਹੈ, ਕਿਉਂਕਿ ਥੋੜ੍ਹੀ ਜਿਹੀ ਲਾਪਰਵਾਹੀ ਕਈ ਸਿਹਤ ਸਮੱਸਿਆਵਾਂ ਦਾ ਕਾਰਨ ਬਣ ਸਕਦੀ ਹੈ। ਯੋਗ ਵੈਸੇ ਤਾਂ ਸਰੀਰ ਨੂੰ ਫਿੱਟ ਰੱਖਣ ਲਈ ਬਹੁਤ ਜ਼ਰੂਰੀ ਹੈ ਪਰ ਗਰਮੀਆਂ ਵਿੱਚ ਇਹ ਸਰੀਰ ਨੂੰ ਠੰਡਕ ਪਹੁੰਚਾਉਂਦਾ ਹੈ। ਅਜਿਹੇ 'ਚ ਇਨ੍ਹੀਂ ਦਿਨੀਂ ਆਪਣੇ ਆਪ ਨੂੰ ਸਿਹਤਮੰਦ ਰੱਖਣ ਲਈ ਚੰਗੀ ਖੁਰਾਕ ਦੇ ਨਾਲ-ਨਾਲ ਤੁਸੀਂ ਯੋਗ-ਆਸਣ ਨੂੰ ਵੀ ਆਪਣੀ ਰੁਟੀਨ 'ਚ ਸ਼ਾਮਲ ਕਰ ਸਕਦੇ ਹੋ। ਯੋਗਾ ਕਰਨ ਨਾਲ ਤੁਹਾਡੀ ਪ੍ਰਤੀਰੋਧਕ ਸ਼ਕਤੀ ਵਿੱਚ ਸੁਧਾਰ ਹੁੰਦਾ ਹੈ। ਯੋਗ ਕਰਨ 'ਤੇ ਸਰੀਰ ਦਾ ਪਸੀਨਾ ਬਾਹਰ ਆਉਂਦਾ ਹੈ, ਸਰੀਰ ਫਿੱਟ ਰਹਿੰਦਾ ਹੈ। ਸਿਹਤ ਨੂੰ ਸਿਹਤਮੰਦ ਰੱਖਣ ਲਈ ਕਿਹੜੇ ਯੋਗ-ਆਸਣ ਕਰਨੇ ਚਾਹੀਦੇ ਹਨ, ਦੇ ਬਾਰੇ ਆਓ ਜਾਣਦੇ ਹਾਂ....
ਭੁਜੰਗਾਸਨ
ਗਰਮੀਆਂ ਦੇ ਦਿਨਾਂ ਵਿੱਚ ਪਾਚਨ ਪ੍ਰਣਾਲੀ ਨੂੰ ਸਿਹਤਮੰਦ ਰੱਖਣ ਲਈ ਤੁਸੀਂ ਭੁਜੰਗਾਸਨ ਕਰ ਸਕਦੇ ਹੋ। ਇਹ ਤੁਹਾਡੀ ਰੀੜ੍ਹ ਦੀ ਹੱਡੀ ਅਤੇ ਫੇਫੜਿਆਂ ਦੀਆਂ ਮਾਸਪੇਸ਼ੀਆਂ ਨੂੰ ਮਜ਼ਬੂਤ ਕਰਨ ਦਾ ਕੰਮ ਕਰਦਾ ਹੈ। ਇਸ ਆਸਣ ਨੂੰ ਨਿਯਮਿਤ ਤੌਰ 'ਤੇ ਕਰਨ ਨਾਲ ਰੀੜ੍ਹ ਦੀ ਹੱਡੀ ਲਚਕੀਲੀ ਬਣੀ ਰਹਿੰਦੀ ਹੈ।
ਇਹ ਵੀ ਪੜ੍ਹੋ - Health Tips: ਰੋਜ਼ਾਨਾ ਕਰੋ ਯੋਗ ਆਸਣ, ਪਿੱਠ ਦਰਦ ਸਣੇ ਕਈ ਬੀਮਾਰੀਆਂ ਹੋਣਗੀਆਂ ਦੂਰ, ਸਰੀਰ ਰਹੇਗਾ ਫਿੱਟ
ਕਪਾਲਭਾਤੀ ਪ੍ਰਾਣਾਯਾਮ
ਗਰਮੀਆਂ ਦੇ ਦਿਨਾਂ ਵਿੱਚ ਇਸ ਯੋਗ ਆਸਣ ਨੂੰ ਕਰਨ ਲਈ ਪਹਿਲਾਂ ਸੁਖਾਸਨ ਵਿੱਚ ਬੈਠੋ। ਬੈਠਣ ਤੋਂ ਬਾਅਦ ਸਾਹ ਨੂੰ ਇਕ ਝਟਕੇ ਨਾਲ ਬਾਹਰ ਛੱਡੋ। ਇਸ ਦੌਰਾਨ ਆਪਣੇ ਢਿੱਡ ਨੂੰ ਅੰਦਰ ਲੈ ਜਾਓ। ਇਸ ਆਸਣ ਦੇ ਨਿਯਮਤ ਅਭਿਆਸ ਨਾਲ ਫੇਫੜਿਆਂ ਨੂੰ ਮਜ਼ਬੂਤੀ ਮਿਲੇਗੀ ਅਤੇ ਸਾਹ ਨਾਲੀ ਦੇ ਸੰਕਰਮਣ ਦੀ ਸੰਭਾਵਨਾ ਵੀ ਘੱਟ ਜਾਵੇਗੀ। ਤੁਸੀਂ ਇਸ ਆਸਣ ਨੂੰ 10-15 ਮਿੰਟ ਤੱਕ ਕਰ ਸਕਦੇ ਹੋ।
ਤਾੜ ਆਸਨ
ਗਰਮੀਆਂ ਦੇ ਦਿਨਾਂ 'ਚ ਤੁਸੀਂ ਧੁੱਪ ਵਿਚ ਬੈਠਣ ਦੀ ਥਾਂ ਘਰ ਵਿਚ ਤਾੜ ਆਸਨ ਦਾ ਅਭਿਆਸ ਕਰ ਸਕਦੇ ਹੋ, ਜਿਸ ਨਾਲ ਸਰੀਰ ਫਿੱਟ ਰਹਿੰਦਾ ਹੈ। ਤੁਸੀਂ ਸਰੀਰ ਨੂੰ ਖਿੱਚਣ ਲਈ ਤਾੜ ਆਸਣ ਦਾ ਅਭਿਆਸ ਕਰ ਸਕਦੇ ਹੋ। ਇਸ ਨਾਲ ਮੋਢਿਆਂ, ਲੱਤਾਂ ਅਤੇ ਕਮਰ ਦੀਆਂ ਮਾਸਪੇਸ਼ੀਆਂ ਮਜ਼ਬੂਤ ਹੁੰਦੀਆਂ ਹਨ। ਨਾਲ ਹੀ ਫੇਫੜੇ ਵੀ ਖੁੱਲ੍ਹਦੇ ਹਨ।
ਇਹ ਵੀ ਪੜ੍ਹੋ - Health Tips: ਰੋਜ਼ਾਨਾ ਚੜ੍ਹਦੇ-ਉਤਰਦੇ ਰਹੋ 'ਪੌੜੀਆਂ', ਸਰੀਰ ਰਹੇਗਾ ਫਿੱਟ, ਦੂਰ ਹੋਣਗੀਆਂ ਕਈ ਬੀਮਾਰੀਆਂ
ਅਨੁਲੋਮ-ਵਿਲੋਮ
ਧੁੰਦ ਵਿੱਚ ਬਾਹਰ ਕਸਰਤ ਕਰਨ ਦੀ ਥਾਂ ਤੁਸੀਂ ਅਨੁਲੋਮ-ਵਿਲੋਮ ਦਾ ਅਭਿਆਸ ਕਰ ਸਕਦੇ ਹੋ। ਇਹ ਪ੍ਰਾਣਾਯਾਮ ਦਾ ਮੁੱਖ ਯੋਗ ਆਸਣ ਮੰਨਿਆ ਜਾਂਦਾ ਹੈ। ਇਸ ਨੂੰ ਕਰਨ ਲਈ ਇੱਕ ਸੱਜੇ ਹੱਥ ਦੇ ਅੰਗੂਠੇ ਨਾਲ ਸੱਜੀ ਨੱਕ ਨੂੰ ਬੰਦ ਕਰੋ, ਦੂਜੇ ਪਾਸੇ ਖੱਬੀ ਨੱਕ ਨੂੰ ਵਿਚਕਾਰਲੀਆਂ ਦੋ ਉਂਗਲਾਂ ਨਾਲ ਬੰਦ ਕਰਨਾ ਹੋਵੇਗਾ। ਇਸ ਆਸਣ ਲਈ ਜਦੋਂ ਤੁਸੀਂ ਸੱਜੇ ਨੱਕ ਰਾਹੀਂ ਸਾਹ ਲੈਂਦੇ ਹੋ ਤਾਂ ਖੱਬੀ ਨੱਕ ਨੂੰ ਉਂਗਲਾਂ ਰਾਹੀਂ ਬੰਦ ਕਰ ਲਓ। ਸਾਹ ਛੱਡਣ ਲਈ ਖੱਬੇ ਪਾਸੇ ਤੋਂ ਉਂਗਲਾਂ ਹਟਾ ਦਿਓ। ਜਦੋਂ ਤੁਸੀਂ ਖੱਬੀ ਨੱਕ ਰਾਹੀਂ ਸਾਹ ਲੈਂਦੇ ਹੋ ਤਾਂ ਸੱਜੀ ਨੱਕ ਨੂੰ ਬੰਦ ਕਰ ਲਓ। ਸਾਹ ਛੱਡਦੇ ਸਮੇਂ ਸੱਜੀ ਨੱਕ ਤੋਂ ਉਂਗਲਾ ਹਟਾ ਦਿਓ।
ਬਾਲਸਾਨਾ
ਤਣਾਅ ਅਤੇ ਟੈਨਸ਼ਨ ਨੂੰ ਘੱਟ ਕਰਨ ਲਈ ਤੁਸੀਂ ਬਾਲਸਾਨਾ ਕਰ ਸਕਦੇ ਹੋ। ਸਰੀਰ ਦੀ ਲਚਕਤਾ ਬਣਾਈ ਰੱਖਣ ਲਈ ਇਸ ਆਸਣ ਨੂੰ 4 ਤੋਂ 5 ਮਿੰਟਾਂ ਤੱਕ ਰੋਜ਼ਾਨਾ ਕਰੋ। ਇਸ ਨਾਲ ਮਾਸਪੇਸ਼ੀਆਂ ਵਿਚ ਖਿਚਾਅ ਆਉਂਦਾ ਹੈ ਅਤੇ ਸਰੀਰ ਐਕਟਿਵ ਰਹਿੰਦਾ ਹੈ।
ਇਹ ਵੀ ਪੜ੍ਹੋ - Health Tips: ਜ਼ਰੂਰਤ ਤੋਂ ਜ਼ਿਆਦਾ ਕਦੇ ਨਾ ਪੀਓ ਪਾਣੀ, ‘ਕਿਡਨੀ ਫੇਲ੍ਹ’ ਹੋਣ ਸਣੇ ਹੋ ਸਕਦੀਆਂ ਨੇ ਕਈ ਸਮੱਸਿਆਵਾਂ