ਪੰਜਾਬੀਓ ਹੋ ਜਾਓ ਸਾਵਧਾਨ! ਆ ਗਿਆ ਕਾਲਾ ਕੱਛਾ ਗਿਰੋਹ, ਹੋ ਗਈ ਵੱਡੀ ਵਾਰਦਾਤ
Monday, Jun 23, 2025 - 08:00 PM (IST)

ਜਲੰਧਰ (ਮਹੇਸ਼)–ਢਿੱਲਵਾਂ ਪਿੰਡ ਵਿਚ ਸੀਨੀਅਰ ਡਿਪਟੀ ਮੇਅਰ ਬਲਬੀਰ ਸਿੰਘ ਬਿੱਟੂ ਦੇ ਦਫ਼ਤਰ ਦੇ ਬਿਲਕੁਲ ਨੇੜੇ ਰਹਿੰਦੇ ਏਅਰ ਫੋਰਸ ਦੇ ਰਿਟਾਇਰਡ ਅਧਿਕਾਰੀ ਪਵਨ ਸ਼ਰਮਾ ਦੇ ਘਰ ’ਚ ਦਾਖ਼ਲ ਹੋਏ ਕਾਲਾ ਕੱਛਾ ਗਿਰੋਹ ਨੇ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ। ਗਿਰੋਹ ਦੇ ਮੈਂਬਰਾਂ ਵੱਲੋਂ ਡਕੈਤੀ ਦੀ ਵਾਰਦਾਤ ਨੂੰ ਅੰਜਾਮ ਦੇਣ ਲਈ ਪਵਨ ਸ਼ਰਮਾ ਅਤੇ ਉਸ ਦੀ ਪਤਨੀ ਅੰਜੂ ਸ਼ਰਮਾ ਨੂੰ ਇਕ ਕਮਰੇ ਵਿਚ ਬੰਦੀ ਬਣਾ ਲਿਆ ਗਿਆ।
ਇਹ ਵੀ ਪੜ੍ਹੋ: ਲੁਧਿਆਣਾ ਜ਼ਿਮਨੀ ਚੋਣ 'ਚ ਮਿਲੀ ਹਾਰ ਮਗਰੋਂ ਸਿਮਰਜੀਤ ਬੈਂਸ ਦਾ ਵੱਡਾ ਬਿਆਨ
ਪਵਨ ਸ਼ਰਮਾ ਦੀ ਦਿੱਲੀ ’ਚ ਰਹਿੰਦੀ ਬੇਟੀ ਵਿਜੇਤਾ ਨੇ ਇਸ ਸਬੰਧ ’ਚ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਜੇਕਰ ਉਸ ਦੇ ਮੰਮੀ-ਪਾਪਾ ਬੰਦ ਕਮਰੇ ’ਚੋਂ ਰੌਲਾ ਪਾਉਂਦੇ ਤਾਂ ਕਾਲਾ ਕੱਛਾ ਗਿਰੋਹ ਦੇ 7 ਮੈਂਬਰ, ਜਿਨ੍ਹਾਂ ਕੋਲ ਰਾਡਾਂ, ਡੰਡੇ ਅਤੇ ਹੋਰ ਹਥਿਆਰ ਸਨ ਅਤੇ ਉਨ੍ਹਾਂ ਨੇ ਚਿਹਰੇ ’ਤੇ ਕਾਲਾ ਪੇਂਟ ਮਲਿਆ ਹੋਇਆ ਸੀ ਅਤੇ ਸਾਰਿਆਂ ਨੇ ਕਾਲੇ ਕੱਛੇ ਅਤੇ ਕਾਲੀਆਂ ਬੁਨੈਣਾਂ ਪਾਈਆਂ ਹੋਈਆਂ ਸਨ, ਉਸ ਦੇ ਮੰਮੀ-ਪਾਪਾ ਨੂੰ ਜਾਨੀ ਨੁਕਸਾਨ ਵੀ ਪਹੁੰਚਾ ਸਕਦੇ ਸਨ। ਉਸ ਦੇ ਪਾਪਾ ਨੇ ਗੁਆਂਢ ’ਚ ਰਹਿੰਦੇ ਕਿਸੇ ਜਾਣ-ਪਛਾਣ ਵਾਲੇ ਨੂੰ ਫੋਨ ਕੀਤਾ, ਜਿਸ ਤੋਂ ਬਾਅਦ ਲੋਕ ਉਨ੍ਹਾਂ ਦੇ ਘਰ ਆ ਗਏ ਅਤੇ ਉਨ੍ਹਾਂ ਨੇ ਦਰਵਾਜ਼ਾ ਖੋਲ੍ਹ ਕੇ ਕਮਰੇ ’ਚੋਂ ਬਾਹਰ ਕੱਢਿਆ। ਉਦੋਂ ਤਕ ਕਾਲਾ ਕੱਛਾ ਗਿਰੋਹ ਦੇ ਮੈਂਬਰ ਫਰਾਰ ਹੋ ਚੁੱਕੇ ਸਨ।
ਇਹ ਵੀ ਪੜ੍ਹੋ: ਲੁਧਿਆਣਾ ਜ਼ਿਮਨੀ ਚੋਣ ਹਾਰ ਦੀ ਰਾਜਾ ਵੜਿੰਗ ਲਈ ਜ਼ਿੰਮੇਵਾਰੀ, ਦਿੱਤਾ ਵੱਡਾ ਬਿਆਨ
ਵਿਜੇਤਾ ਨੇ ਕਿਹਾ ਕਿ ਉਨ੍ਹਾਂ ਦੇ ਘਰ ’ਚ ਜਰਮਨ ਸ਼ੈਫਰਡ ਕੁੱਤਾ ਵੀ ਰੱਖਿਆ ਹੋਇਆ ਹੈ। ਵਾਰਦਾਤ ਸਮੇਂ ਉਹ ਸੁੱਤਾ ਰਿਹਾ, ਜਿਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਕਾਲਾ ਕੱਛਾ ਗਿਰੋਹ ਦੇ ਮੈਂਬਰਾਂ ਨੇ ਉਸ ਨੂੰ ਵੀ ਸ਼ਾਇਦ ਕੁਝ ਸੁੰਘਾ ਦਿੱਤਾ ਹੋਵੇਗਾ। ਪਵਨ ਸ਼ਰਮਾ ਦੀ ਧੀ ਨੇ ਦੱਸਿਆ ਕਿ ਲੁੱਟ ਦੇ ਇਰਾਦੇ ਨਾਲ ਉਨ੍ਹਾਂ ਦੇ ਘਰ ਵਿਚ ਦਾਖਲ ਹੋਏ ਲੁਟੇਰਿਆਂ ਵਿਚੋਂ ਇਕ ਨੇ ਕੰਧ ਟੱਪ ਕੇ ਪਹਿਲਾਂ ਖਿੜਕੀ ਤੋੜੀ ਅਤੇ ਕਮਰੇ ਵਿਚ ਦਾਖਲ ਹੋਇਆ ਤੇ ਫਿਰ ਆਪਣੇ 6 ਸਾਥੀਆਂ ਨੂੰ ਅੰਦਰ ਲਿਆਉਣ ਲਈ ਡਰਾਇੰਗ ਰੂਮ ਦਾ ਦਰਵਾਜ਼ਾ ਖੋਲ੍ਹਿਆ। ਉਨ੍ਹਾਂ ਨੂੰ ਦੇਖ ਕੇ ਉਸ ਦੇ ਮਾਪੇ ਪੂਰੀ ਤਰ੍ਹਾਂ ਘਬਰਾ ਗਏ।
ਇਹ ਵੀ ਪੜ੍ਹੋ: ਡੇਰਾ ਬਿਆਸ ਦੀ ਸੰਗਤ ਲਈ ਵੱਡੀ ਖ਼ਬਰ: ਜਲੰਧਰ ਦੇ ਇਸ ਸਤਿਸੰਗ ਘਰ ਪਹੁੰਚੇ ਹਜ਼ੂਰ ਜਸਦੀਪ ਸਿੰਘ ਗਿੱਲ
ਵਿਜੇਤਾ ਨੇ ਕਿਹਾ ਕਿ ਲੁਟੇਰਿਆਂ ਨੇ ਘਰ ਵਿਚ ਪਿਆ ਸਾਰਾ ਸਾਮਾਨ ਖਿਲਾਰ ਦਿੱਤਾ ਪਰ ਉਹ ਕੁਝ ਲਿਜਾਣ ਵਿਚ ਸਫਲ ਨਹੀਂ ਹੋ ਸਕੇ। ਸੀਨੀਅਰ ਡਿਪਟੀ ਮੇਅਰ ਬਲਬੀਰ ਸਿੰਘ ਬਿੱਟੂ ਅਤੇ ਸਬੰਧਤ ਥਾਣੇ ਦੀ ਪੁਲਸ ਵੀ ਮੌਕੇ ’ਤੇ ਪਹੁੰਚ ਗਈ। ਪਵਨ ਸ਼ਰਮਾ ਅਤੇ ਉਨ੍ਹਾਂ ਦੀ ਪਤਨੀ ਅੰਜੂ ਸ਼ਰਮਾ ਨੇ ਪੂਰੀ ਘਟਨਾ ਬਾਰੇ ਪੁਲਸ ਨੂੰ ਜਾਣਕਾਰੀ ਦਿੱਤੀ। ਪੁਲਸ ਨੇ ਲੁਟੇਰਿਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ: ਫਿਰ ਚਰਚਾ 'ਚ 'ਕੁੱਲ੍ਹੜ ਪਿੱਜ਼ਾ ਕੱਪਲ', Uk 'ਚ ਛਿੜਿਆ ਨਵਾਂ ਵਿਵਾਦ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e