ਪੰਜਾਬ ''ਚ ਗਰਮੀਆਂ ਦੀ ਛੁੱਟੀਆਂ ਨੂੰ ਲੈ ਕੇ ਵੱਡੀ ਖ਼ਬਰ
Friday, Jun 27, 2025 - 06:33 PM (IST)

ਬਰਨਾਲਾ (ਵਿਵੇਕ ਸਿੰਧਵਾਨੀ, ਰਵੀ)– ਬਰਨਾਲਾ ਦੇ ਵ੍ਹੀਲਰ ਆਟੋ ਪਾਰਟਸ ਐਸੋਸੀਏਸ਼ਨ ਵੱਲੋਂ ਗਰਮੀ ਦੀ ਛੁੱਟੀਆਂ ਦੇ ਮੌਕੇ 'ਤੇ ਮਹੱਤਵਪੂਰਨ ਐਲਾਨ ਕੀਤਾ ਗਿਆ ਹੈ। ਐਸੋਸੀਏਸ਼ਨ ਨੇ ਜਨਤਕ ਸੂਚਨਾ ਜਾਰੀ ਕਰਦਿਆਂ ਦੱਸਿਆ ਕਿ ਮਿਤੀ 28 ਅਤੇ 29 ਜੂਨ 2025 (ਸ਼ਨੀਵਾਰ ਅਤੇ ਐਤਵਾਰ) ਨੂੰ ਸਪੇਅਰ ਪਾਰਟਸ ਦੀਆਂ ਸਾਰੀਆਂ ਦੁਕਾਨਾਂ ਬੰਦ ਰਹਿਣਗੀਆਂ।
ਇਹ ਵੀ ਪੜ੍ਹੋ- ਪੰਜਾਬ 'ਚ ਸਕਿਓਰਿਟੀ ਗਾਰਡ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ
ਇਹ ਫੈਸਲਾ ਗਰਮੀ ਦੀ ਤੀਬਰਤਾ ਤੇ ਵਪਾਰੀਆਂ ਨੂੰ ਅਰਾਮ ਦੇਣ ਦੇ ਨਜ਼ਰਿਏ ਨਾਲ ਲਿਆ ਗਿਆ ਹੈ। ਐਸੋਸੀਏਸ਼ਨ ਦੇ ਪ੍ਰਧਾਨ ਵਰੁਣ ਬੱਤਾ, ਜਨਰਲ ਸਕੱਤਰ ਮਨੋਜ ਕੁਮਾਰ (ਮੋਨੀ) ਅਤੇ ਖਜ਼ਾਨਚੀ ਦਵਿੰਦਰ ਭਾਟੀਆ ਵੱਲੋਂ ਸਾਂਝੀ ਪ੍ਰੈਸ ਨੋਟ ਰਾਹੀਂ ਇਹ ਜਾਣਕਾਰੀ ਸਾਂਝੀ ਕੀਤੀ ਗਈ। ਉਨ੍ਹਾਂ ਨੇ ਸਥਾਨਕ ਲੋਕਾਂ ਨੂੰ ਹੋਰ ਉਤਪਾਦਨਕ ਸਮੱਗਰੀ ਦੀ ਖਰੀਦ ਫਰੋਖਤ ਲਈ ਦਿਨਾਂ ਦਾ ਖਿਆਲ ਰੱਖਣ ਦੀ ਅਪੀਲ ਵੀ ਕੀਤੀ, ਤਾਂ ਜੋ ਉਨ੍ਹਾਂ ਨੂੰ ਕਿਸੇ ਤਕਲੀਫ ਦਾ ਸਾਹਮਣਾ ਨਾ ਕਰਨਾ ਪਵੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8