BSF ਪੱਛਮੀ ਕਮਾਂਡ ਵੱਲੋਂ ਪੂਰੇ ਜੋਸ਼ ਤੇ ਉਤਸ਼ਾਹ ਨਾਲ ਮਨਾਇਆ ਗਿਆ 11ਵਾਂ ਅੰਤਰਰਾਸ਼ਟਰੀ ਯੋਗ ਦਿਵਸ
Saturday, Jun 21, 2025 - 04:11 PM (IST)

ਚੰਡੀਗੜ੍ਹ- ਅੱਜ (21 ਜੂਨ) ਦੁਨੀਆ ਭਰ 'ਚ 11ਵਾਂ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਜਾ ਰਿਹਾ ਹੈ। ਇਸੇ ਦੌਰਾਨ ਅੱਜ ਸੀਮਾ ਸੁਰੱਖਿਆ ਬਲ ਦੇ ਅਧਿਕਾਰੀਆਂ, ਜਵਾਨਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਲਖਨੌਰ (ਮੋਹਾਲੀ) ਵਿਖੇ ਸਥਿਤ ਹੈੱਡਕੁਆਰਟਰ, ਸਪੈਸ਼ਲ ਡਾਇਰੈਕਟਰ ਜਨਰਲ, ਸੀਮਾ ਸੁਰੱਖਿਆ ਬਲ (ਪੱਛਮੀ ਕਮਾਂਡ), ਚੰਡੀਗੜ੍ਹ ਦੇ ਕੈਂਪਸ 'ਚ 'ਯੋਗ ਫਾਰ ਵਨ ਅਰਥ ਵਨ ਹੈਲਥ' ਥੀਮ ਤਹਿਤ 11ਵਾਂ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ।
ਇੱਥੇ ਪ੍ਰਮੋਦ ਕੁਮਾਰ ਯਾਦਵ, ਇੰਸਪੈਕਟਰ ਜਨਰਲ (ਐੱਚ.ਆਰ. ਅਤੇ ਲੌਜਿਸਟਿਕਸ), ਹੈੱਡਕੁਆਰਟਰ ਸੀਮਾ ਸੁਰੱਖਿਆ ਬਲ (ਪੱਛਮੀ ਕਮਾਂਡ) ਦੀ ਅਗਵਾਈ ਹੇਠ ਪੂਰੇ ਉਤਸ਼ਾਹ ਅਤੇ ਜੋਸ਼ ਨਾਲ ਪਤੰਜਲੀ ਯੋਗ ਸਮਿਤੀ, ਚੰਡੀਗੜ੍ਹ ਖੇਤਰ ਦੇ ਸਟੇਟ ਇੰਚਾਰਜ ਅਤੇ ਸਿਖਲਾਈ ਪ੍ਰਾਪਤ ਯੋਗ ਗੁਰੂ ਸ਼੍ਰੀ ਵਿਨੋਦ ਭਾਰਦਵਾਜ ਜੀ ਅਤੇ ਉਨ੍ਹਾਂ ਦੀ ਟੀਮ ਦੀ ਅਗਵਾਈ ਹੇਠ ਵੱਖ-ਵੱਖ ਯੋਗ ਆਸਣਾਂ ਦਾ ਅਭਿਆਸ ਕਰ ਕੇ 11ਵਾਂ ਅੰਤਰਰਾਸ਼ਟਰੀ ਯੋਗ ਦਿਵਸ ਸਮਾਰੋਹ ਆਯੋਜਿਤ ਕੀਤਾ ਗਿਆ।
ਬੀ.ਐੱਸ.ਐੱਫ. ਪੱਛਮੀ ਕਮਾਂਡ ਹੈੱਡਕੁਆਰਟਰ ਦੇ ਸਾਰੇ ਅਧਿਕਾਰੀਆਂ, ਕਰਮਚਾਰੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੇ ਯੋਗ ਅਤੇ ਇਸ ਦੇ ਅਣਗਿਣਤ ਫ਼ਾਇਦਿਆਂ ਨੂੰ ਅਪਣਾਉਣ ਲਈ ਵਚਨਬੱਧ ਹੋ ਕੇ ਇਸ ਦਾ ਪੂਰਾ ਲਾਭ ਉਠਾਇਆ, ਜਿਸ ਵਿੱਚ ਮਾਨਸਿਕ ਤਣਾਅ ਤੋਂ ਰਾਹਤ, ਸਰੀਰਕ ਅਤੇ ਮਾਸਪੇਸ਼ੀਆਂ ਨੂੰ ਮਜ਼ਬੂਤ ਕਰਨਾ, ਸਟੈਮਿਨਾ ਸੁਧਾਰਨਾ ਆਦਿ ਸ਼ਾਮਲ ਹਨ। ਬੀ.ਐੱਸ.ਐੱਫ. (ਪੱਛਮੀ ਕਮਾਂਡ) ਚੰਡੀਗੜ੍ਹ ਤੋਂ ਇਲਾਵਾ ਇਹ ਸਮਾਗਮ ਇਸ ਦੇ ਅਧੀਨ ਆਉਂਦੇ ਸਾਰੇ ਸਬੰਧਤ ਹੈੱਡਕੁਆਰਟਰ ਅਤੇ ਸਰਹੱਦੀ ਚੌਕੀਆਂ 'ਤੇ ਵੀ ਪੂਰੇ ਜੋਸ਼ ਅਤੇ ਉਤਸ਼ਾਹ ਨਾਲ ਮਨਾਇਆ ਗਿਆ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e