ਗਰਮੀਆਂ ਦੀਆਂ ਛੁੱਟੀਆਂ! 28 ਤੇ 29 ਜੂਨ ਲਈ ਹੋਇਆ ਅਹਿਮ ਐਲਾਨ

Wednesday, Jun 25, 2025 - 01:39 PM (IST)

ਗਰਮੀਆਂ ਦੀਆਂ ਛੁੱਟੀਆਂ! 28 ਤੇ 29 ਜੂਨ ਲਈ ਹੋਇਆ ਅਹਿਮ ਐਲਾਨ

ਸਮਰਾਲਾ (ਵਰਮਾ, ਸਚਦੇਵਾ) : ਗਰਮੀ ਦੀਆਂ ਛੁੱਟੀਆਂ ਨੂੰ ਲੈ ਕੇ ਬਿਲਡਿੰਗ ਮਟੀਰੀਅਲ ਐਸੋਸੀਏਸ਼ਨ ਸਮਰਾਲਾ ਦੇ ਦੁਕਾਨਦਾਰਾਂ ਦੀ ਮੀਟਿੰਗ ਹੋਈ। ਇਸ ’ਚ ਐਸੋਸੀਏਸ਼ਨ ਦੇ ਪ੍ਰਧਾਨ ਡਾ. ਪਰਵਿੰਦਰ ਸਿੰਘ (ਬੱਲੀ) ਤੇ ਸਨੀ ਗੁਪਤਾ ਸੈਕਟਰੀ ਨੇ ਦੱਸਿਆ ਐਸੋਸੀਏਸ਼ਨ ਦੇ ਮੈਂਬਰਾਂ ਨੇ ਸਰਵ ਸੰਮਤੀ ਨਾਲ 28 ਅਤੇ 29 ਜੂਨ ਨੂੰ ਦੁਕਾਨਾਂ ਬੰਦ ਰੱਖਣ ਦਾ ਐਲਾਨ ਕੀਤਾ।

ਇਹ ਵੀ ਪੜ੍ਹੋ : ਡਰਾਈਵਿੰਗ ਲਾਇਸੈਂਸਾਂ ਨੂੰ ਲੈ ਕੇ ਵੱਡੀ ਰਾਹਤ, ਹੁਣ ਅਪਲਾਈ ਕਰਨ ਵਾਲਿਆਂ ਦੀਆਂ ਪੱਕੀਆਂ ਫ਼ਾਈਲਾਂ...

ਮੀਟਿੰਗ ’ਚ ਹੋਰਾਂ ਤੋਂ ਇਲਾਵਾ ਪਰਮਜੀਤ ਸਿੰਘ ਰਿਐਤ, ਨਰਿੰਦਰ ਕੁਮਾਰ, ਵਿਨੋਦ ਕੁਮਾਰ, ਗੁਰਪ੍ਰੀਤ ਸਿੰਘ, ਗਗਨ ਗੁਪਤਾ, ਰਾਜਨ, ਹਨੀ ਖੁੱਲਰ, ਮਿੰਟੂ ਖੁੱਲਰ, ਕਾਲਾ ਖੁੱਲਰ, ਰਾਜੂ ਅਤੇ ਸ਼ੈਲਾ ਆਦਿ ਹਾਜ਼ਰ ਸਨ।

ਇਹ ਵੀ ਪੜ੍ਹੋ : ਚੰਡੀਗੜ੍ਹ ਤੋਂ ਉੱਡੀ ਏਅਰ ਇੰਡੀਆ ਦੀ FLIGHT 'ਚ ਨਵਾਂ ਕਾਰਾ, ਯਾਤਰੀਆਂ ਦੇ ਉੱਡ ਗਏ ਹੋਸ਼

ਵਪਾਰ ਮੰਡਲ ਦੇ ਪ੍ਰਧਾਨ ਦੀਪਕ ਭਾਰਦਵਾਜ ਨੇ ਦੱਸਿਆ ਕਿ ਰੈਡੀਮੇਡ, ਮਨਿਆਰੀ ਦੀਆਂ ਦੁਕਾਨਾਂ, ਬਰਤਨ ਸਟੋਰ, ਮੋਬਾਇਲ ਦੀਆਂ ਦੁਕਾਨਾਂ, ਸੁਨਿਆਰੇ ਦੀ ਦੁਕਾਨਾਂ ਅਤੇ ਕਰਿਆਨਾ ਸਟੋਰ 27, 28, 29 ਜੂਨ ਨੂੰ ਅਤੇ ਮੈਡੀਕਲ ਸਟੋਰ, ਸੂਟ ਹਾਊਸ (ਜੁੱਤੀਆਂ ਦੀਆਂ ਦੁਕਾਨਾਂ) ਤੇ ਹਾਰਡਵੇਅਰ ਸਟੋਰ 28 ਅਤੇ 29 ਜੂਨ ਨੂੰ ਬੰਦ ਰਹਿਣਗੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- 
https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 


author

Babita

Content Editor

Related News