ਕੈਬਨਿਟ ਮੰਤਰੀ ਤਰੁਣਪ੍ਰੀਤ ਸੌਂਦ ਨੇ ਕੀਤਾ ਯੋਗ, ਕਿਹਾ- ''ਪਰਮਾਤਮਾ ਨਾਲ ਮਿਲਣ ਦੀ ਵਿਧੀ ਹੈ ਯੋਗ''

Saturday, Jun 21, 2025 - 03:38 PM (IST)

ਕੈਬਨਿਟ ਮੰਤਰੀ ਤਰੁਣਪ੍ਰੀਤ ਸੌਂਦ ਨੇ ਕੀਤਾ ਯੋਗ, ਕਿਹਾ- ''ਪਰਮਾਤਮਾ ਨਾਲ ਮਿਲਣ ਦੀ ਵਿਧੀ ਹੈ ਯੋਗ''

ਖੰਨਾ (ਬਿਪਨ): ਖੰਨਾ ਵਿਚ ਕੌਮਾਂਤਰੀ ਯੋਗ ਦਿਵਸ ਮਨਾਇਆ ਗਿਆ। ਕੈਬਨਿਟ ਮੰਤਰੀ ਤਰੁਣਪ੍ਰੀਤ ਸਿੰਘ ਸੌਂਧ ਨੇ ਸ਼੍ਰੀ ਰਾਮ ਚੰਦਰ ਮੰਦਿਰ ਵਿਖੇ ਲਗਾਏ ਗਏ ਕੈਂਪ ਵਿਚ ਯੋਗ ਕੀਤਾ। ਉਨ੍ਹਾਂ ਕਿਹਾ ਕਿ ਯੋਗ ਜਿੱਥੇ ਸਾਡੀ ਮਾਨਸਿਕ ਸਥਿਤੀ ਨੂੰ ਤੰਦਰੁਸਤ ਰੱਖਣ ਵਿਚ ਮਦਦ ਕਰਦਾ ਹੈ, ਉੱਥੇ ਇਹ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਵੀ ਵਧਾਉਂਦਾ ਹੈ। ਇਸ ਨਾਲ ਅਸੀਂ ਸਿਹਤਮੰਦ ਰਹਿੰਦੇ ਹਾਂ। ਯੋਗ ਪਰਮਾਤਮਾ ਨੂੰ ਮਿਲਣ ਦੀ ਇਕ ਵਿਧੀ ਹੈ। 

ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੀਆਂ ਸਰਹੱਦਾਂ ਸੀਲ! ਨਾਕਿਆਂ 'ਤੇ ਹਜ਼ਾਰ ਦੇ ਕਰੀਬ ਪੁਲਸ ਮੁਲਾਜ਼ਮ ਤਾਇਨਾਤ

ਇਸ ਤੋਂ ਇਲਾਵਾ ਪੁਲਸ ਵਿਭਾਗ ਨੇ ਵੀ ਯੋਗ ਦਿਵਸ ਮਨਾਇਆ। ਐੱਸ.ਐੱਸ.ਪੀ. ਡਾ. ਜੋਤੀ ਯਾਦਵ ਸਮੇਤ ਸਾਰੇ ਅਧਿਕਾਰੀਆਂ ਨੇ ਯੋਗਾ ਕੀਤਾ। ਇਸ ਮੌਕੇ ਐੱਸ.ਐੱਸ.ਪੀ. ਨੇ ਕਿਹਾ ਕਿ ਹਰ ਵਿਅਕਤੀ ਨੂੰ ਯੋਗਾ ਨੂੰ ਆਪਣੇ ਜੀਵਨ ਦਾ ਹਿੱਸਾ ਬਣਾਉਣਾ ਚਾਹੀਦਾ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News