ਕੱਚਾ ਪਿਆਜ਼ ਹੈ ਮਰਦਾਂ ਲਈ ਸੂਪਰਫੂਡ, ਸਿਹਤ ਦਾ ਤਾਕਤਵਰ ਸਾਥੀ, ਜਾਣੋ ਖਾਣ ਦਾ ਸਹੀ ਤਰੀਕਾ
Monday, Jun 30, 2025 - 07:54 PM (IST)

ਹੈਲਥ ਡੈਸਕ : ਆਮ ਤੌਰ 'ਤੇ ਹਰ ਰੋਜ਼ ਦੇ ਖਾਣੇ ਵਿੱਚ ਵਰਤੇ ਜਾਂਦੇ ਪਿਆਜ਼ ਦੀ ਲਾਗਤ ਘੱਟ ਹੁੰਦੀ ਹੈ, ਪਰ ਇਹ ਸਿਹਤ ਨੂੰ ਅਨੇਕਾ ਫਾਇਦੇ ਪਹੁੰਚਾਉਂਦਾ ਹੈ। ਖਾਸ ਕਰਕੇ ਮਰਦਾਂ ਦੀ ਸਿਹਤ ਲਈ ਕੱਚਾ ਪਿਆਜ਼ ਇਕ ਵਿਸ਼ੇਸ਼ ਵਰਦਾਨ ਹੈ। ਆਯੁਰਵੇਦ ਅਤੇ ਆਧੁਨਿਕ ਵਿਗਿਆਨ ਦੋਵੇਂ ਮੰਨਦੇ ਹਨ ਕਿ ਕੱਚਾ ਪਿਆਜ਼ ਮਰਦਾਂ ਦੇ ਸਰੀਰ ਵਿੱਚ ਟੈਸਟੋਸਟੀਰੋਨ ਹਾਰਮੋਨ ਨੂੰ ਵਧਾਉਣ ਵਿੱਚ ਮਦਦ ਕਰਦਾ ਹੈ, ਜੋ ਕਿ ਜਿਨਸੀ ਯੋਗਤਾ, ਫੈਟਰਲਿਟੀ ਅਤੇ ਊਰਜਾ ਲਈ ਜ਼ਰੂਰੀ ਹੈ। ਕੱਚਾ ਪਿਆਜ਼ ਮਰਦਾਂ ਲਈ ਇੱਕ ਚਮਤਕਾਰੀ ਖੁਰਾਕ ਹੈ।
ਇੱਕ ਰਿਪੋਰਟ ਮੁਤਾਬਕ, ਕੱਚਾ ਪਿਆਜ਼ ਸਰੀਰ ਵਿੱਚ ਟੈਸਟੋਸਟੀਰੋਨ ਹਾਰਮੋਨ ਦੀ ਪੈਦਾਵਾਰ ਨੂੰ ਵਧਾਉਂਦਾ ਹੈ। ਟੈਸਟੋਸਟੀਰੋਨ, ਜੋ ਕਿ ਇੱਕ ਅਹਿਮ ਜਿਨਸੀ ਹਾਰਮੋਨ ਹੈ, ਮਰਦਾਂ ਦੀ ਜਿਨਸੀ ਯੋਗਤਾ, ਉਪਜਾਊ ਸ਼ਕਤੀ (ਫੈਟਰਲਿਟੀ) ਅਤੇ ਮਰਦਾਨਾ ਤਾਕਤ ਨੂੰ ਪ੍ਰਭਾਵਿਤ ਕਰਦਾ ਹੈ। ਇਸ ਨਾਲ ਨਾ ਸਿਰਫ਼ ਮਰਦਾਂ ਦੀ ਜਿਨਸੀ ਸਿਹਤ ਬੇਹਤਰ ਹੁੰਦੀ ਹੈ, ਬਲਕਿ ਊਰਜਾ 'ਚ ਵਾਧਾ ਵੀ ਹੁੰਦਾ ਹੈ।
ਕੱਚਾ ਪਿਆਜ਼ ਖਾਣ ਨਾਲ ਖੂਨ ਦੇ ਪ੍ਰਵਾਹ ਵਿੱਚ ਸੁਧਾਰ ਆਉਂਦਾ ਹੈ। ਇਸ ਵਿੱਚ ਮੌਜੂਦ ਐਂਟੀਆਕਸੀਡੈਂਟ ਅਤੇ ਸਲਫਰ ਮਿਸ਼ਰਣ, ਸਰੀਰ ਵਿੱਚ ਖੂਨ ਦੇ ਸੁਚਾਰੂ ਪ੍ਰਵਾਹ ਨੂੰ ਯਕੀਨੀ ਬਣਾਉਂਦੇ ਹਨ, ਜੋ ਜਿਨਸੀ ਅੰਗਾਂ ਵਿੱਚ ਸਹੀ ਖੂਨ ਸੰਚਾਰ ਨੂੰ ਪ੍ਰਭਾਵਿਤ ਕਰਦਾ ਹੈ। ਇਹ ਜਿਨਸੀ ਪ੍ਰਦਰਸ਼ਨ ਵਿੱਚ ਸੁਧਾਰ ਕਰਦਾ ਹੈ ਅਤੇ ਕਮਜ਼ੋਰੀ ਤੋਂ ਰਾਹਤ ਦਿੰਦਾ ਹੈ।
ਮਰਦਾਂ ਵਿੱਚ ਜਿਨਸੀ ਸਮੱਸਿਆਵਾਂ ਦਾ ਇੱਕ ਵੱਡਾ ਕਾਰਨ ਤਣਾਅ ਅਤੇ ਚਿੰਤਾ ਹੁੰਦੀ ਹੈ। ਕੱਚਾ ਪਿਆਜ਼ ਸਰੀਰ ਵਿੱਚ ਹਾਰਮੋਨ ਦੇ ਸੰਤੁਲਨ ਨੂੰ ਮੈਨੇਜ਼ ਕਰਨ ਵਿੱਚ ਮਦਦ ਕਰਦਾ ਹੈ, ਜਿਸ ਨਾਲ ਮਨੋਵਿਗਿਆਨਕ ਤਣਾਅ ਨੂੰ ਘਟਾਉਣ ਵਿੱਚ ਮਦਦ ਮਿਲਦੀ ਹੈ। ਇਸ ਨਾਲ, ਮਰਦਾਂ ਨੂੰ ਮਾਨਸਿਕ ਦਬਾਓ ਅਤੇ ਜਿਨਸੀ ਸਮੱਸਿਆਵਾਂ ਵਿੱਚ ਕਾਫੀ ਹੱਦ ਤੱਕ ਰਾਹਤ ਮਿਲ ਸਕਦੀ ਹੈ।
ਕੱਚਾ ਪਿਆਜ਼ ਮਰਦਾਂ ਦੇ ਸ਼ੁਕਰਾਣੂਆਂ ਦੀ ਗਿਣਤੀ ਅਤੇ ਗੁਣਵੱਤਾ ਵਿੱਚ ਸੁਧਾਰ ਕਰਨ ਵਿੱਚ ਵੀ ਮਦਦ ਕਰਦਾ ਹੈ। ਪਿਆਜ਼ ਵਿੱਚ ਮੌਜੂਦ ਜ਼ਿੰਕ, ਸੇਲੇਨੀਅਮ ਅਤੇ ਵਿਟਾਮਿਨ C ਵਰਗੇ ਤੱਤ ਇਮਿਊਨ ਸਿਸਟਮ ਨੂੰ ਮਜ਼ਬੂਤ ਕਰਦੇ ਹਨ, ਜਿਸ ਨਾਲ ਸਰੀਰ ਵਿਚ ਆਮ ਤੌਰ 'ਤੇ ਪਾਏ ਜਾਣ ਵਾਲੇ ਇਨਫੈਕਸ਼ਨ ਅਤੇ ਸਮੱਸਿਆਵਾਂ ਤੋਂ ਵੀ ਛੁਟਕਾਰਾ ਮਿਲਦਾ ਹੈ।
ਆਯੁਰਵੇਦ ਅਤੇ ਆਧੁਨਿਕ ਵਿਗਿਆਨ ਦੋਵੇਂ ਇਸ ਗੱਲ ਨੂੰ ਮੰਨਦੇ ਹਨ ਕਿ ਕੱਚਾ ਪਿਆਜ਼ ਸਰੀਰ ਵਿੱਚ ਸੁਧਾਰ ਲਿਆਉਂਦਾ ਹੈ, ਖਾਸ ਕਰਕੇ ਜਿਨਸੀ ਸਿਹਤ ਨਾਲ ਜੁੜੇ ਮਾਮਲਿਆਂ ਵਿੱਚ। ਆਯੁਰਵੇਦਿਕ ਵਿਧੀਆਂ ਵਿੱਚ, ਪਿਆਜ਼ ਨੂੰ ਸ਼ਹਿਦ, ਦੁੱਧ ਜਾਂ ਘਿਓ ਨਾਲ ਮਿਲਾ ਕੇ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ, ਜਿਸ ਨਾਲ ਇਸਦਾ ਪ੍ਰਭਾਵ ਹੋਰ ਵੀ ਵਧਦਾ ਹੈ।
ਜਿਵੇਂ ਕਿ ਹਰ ਚੀਜ਼ ਦਾ ਖੁਰਾਕ ਵਿੱਚ ਸੰਤੁਲਨ ਬਹੁਤ ਜ਼ਰੂਰੀ ਹੈ, ਉਵੇਂ ਹੀ ਕੱਚੇ ਪਿਆਜ਼ ਨੂੰ ਵੀ ਸਹੀ ਢੰਗਾ ਨਾਲ ਖਾਣਾ ਜ਼ਰੂਰੀ ਹੈ। ਕਈ ਲੋਕਾਂ ਨੂੰ ਇਸ ਦੇ ਸੇਵਨ ਨਾਲ ਪੇਟ ਫੁੱਲਣਾ, ਗੈਸ, ਜਾਂ ਬਦਬੂ ਆਉਣ ਦੀ ਸ਼ਿਕਾਇਤ ਹੋ ਸਕਦੀ ਹੈ। ਇਸ ਲਈ, ਸ਼ੁਰੂ ਵਿੱਚ ਇਸਨੂੰ ਥੋੜ੍ਹੀ ਮਾਤਰਾ ਵਿੱਚ ਖਾਣਾ ਚਾਹੀਦਾ ਹੈ। ਜੇਕਰ ਕਿਸੇ ਨੂੰ ਪੇਟ ਦੀਆਂ ਪੁਰਾਣੀਆਂ ਸਮੱਸਿਆਵਾਂ ਹਨ, ਤਾਂ ਇਸਨੂੰ ਖਾਣ ਤੋਂ ਪਹਿਲਾਂ ਡਾਕਟਰ ਦੀ ਸਲਾਹ ਲੈ ਲੈਣੀ ਚਾਹੀਦੀ ਹੈ।
ਕੱਚਾ ਪਿਆਜ਼ ਮਰਦਾਂ ਲਈ ਇੱਕ ਸਸਤਾ, ਘਰੇਲੂ ਅਤੇ ਬਹੁਤ ਪ੍ਰਭਾਵਸ਼ਾਲੀ ਉਪਾਅ ਹੈ, ਜੋ ਉਨ੍ਹਾਂ ਦੀ ਜਿਨਸੀ ਸਿਹਤ, ਊਰਜਾ ਅਤੇ ਉਪਜਾਊ ਸ਼ਕਤੀ ਨੂੰ ਵਧਾਉਂਦਾ ਹੈ। ਇਸਨੂੰ ਆਪਣੀ ਰੋਜ਼ਾਨਾ ਖੁਰਾਕ ਵਿੱਚ ਸ਼ਾਮਲ ਕਰਕੇ, ਸਿਹਤ ਦੇ ਬਹੁਤ ਸਾਰੇ ਲਾਭ ਪ੍ਰਾਪਤ ਕੀਤੇ ਜਾ ਸਕਦੇ ਹਨ। ਇਸ ਤਰ੍ਹਾਂ, ਜੇ ਤੁਸੀਂ ਆਪਣੇ ਜੀਵਨ ਵਿੱਚ ਖੁਸ਼ਹਾਲੀ ਅਤੇ ਤੰਦਰੁਸਤੀ ਦੀ ਲੰਬੀ ਜ਼ਿੰਦਗੀ ਚਾਹੁੰਦੇ ਹੋ, ਤਾਂ ਕੱਚਾ ਪਿਆਜ਼ ਇਕ ਜਰੂਰੀ ਸਹੀ ਖੁਰਾਕ ਬਣ ਸਕਦਾ ਹੈ।