ਇਹ ਆਦਤਾਂ ਬਣਾ ਸਕਦੀਆਂ ਹਨ ਤੁਹਾਨੂੰ ਦਿਲ ਦਾ ਮਰੀਜ਼, ਸਮਾਂ ਰਹਿੰਦੇ ਹੋ ਜਾਵੋ ਸਾਵਧਾਨ

Monday, Mar 13, 2023 - 06:52 PM (IST)

ਨਵੀਂ ਦਿੱਲੀ- ਦਿਲ ਦੇ ਦੌਰੇ (ਹਾਰਟ ਅਟੈਕ) ਦੇ ਵਧਦੇ ਮਾਮਲਿਆਂ ਨੇ ਹਰ ਕਿਸੇ ਦੀ ਚਿੰਤਾ ਵਧਾ ਦਿੱਤੀ ਹੈ। ਜੇਕਰ ਸਮੇਂ ਸਿਰ ਦਿਲ ਦੀ ਸਿਹਤ ਦਾ ਧਿਆਨ ਨਾ ਰੱਖਿਆ ਜਾਵੇ ਤਾਂ ਦਿਲ ਵਿੱਚ ਸੋਜ ਵੀ ਆ ਸਕਦੀ ਹੈ। ਦਿਲ ਵਿੱਚ ਸੋਜਸ਼ ਹਾਰਟ ਫੇਲੀਅਰ, ਦਿਲ ਦਾ ਦੌਰਾ ਅਤੇ ਹਾਰਟ ਸਟ੍ਰੋਕ ਵਰਗੀਆਂ ਗੰਭੀਰ ਸਮੱਸਿਆਵਾਂ ਦਾ ਕਾਰਨ ਬਣ ਸਕਦੀ ਹੈ।

ਇਸ ਤੋਂ ਇਲਾਵਾ ਦਿਲ ਦੀ ਧੜਕਣ ਵਧਣਾ, ਦਿਲ ਦੀ ਧੜਕਣ ਦਾ ਅਨਿਯਮਿਤ ਹੋਣਾ ਤੇ ਅਚਾਨਕ ਕਾਰਡੀਅਕ ਅਰੈਸਟ ਦਿਲ ਵਿੱਚ ਸੋਜ ਹੋਣ ਦੇ ਕਾਰਨ ਆ ਸਕਦਾ ਹੈ। ਇਸ ਲਈ ਸਮੇਂ ਸਿਰ ਇਸ ਸਮੱਸਿਆ ਦਾ ਇਲਾਜ ਕਰਨਾ ਜ਼ਰੂਰੀ ਹੈ। ਦਿਲ ਵਿੱਚ ਸੋਜ ਦੇ ਕਾਰਨ ਛਾਤੀ ਵਿੱਚ ਦਰਦ, ਛਾਤੀ 'ਚ ਜਲਨ ਦੀ ਸਮੱਸਿਆ, ਬਹੁਤ ਜ਼ਿਆਦਾ ਥਕਾਵਟ, ਬੇਚੈਨੀ ਵਰਗੇ ਲੱਛਣ ਦੇਖੇ ਜਾ ਸਕਦੇ ਹਨ। ਤੁਸੀਂ ਕੁਝ ਸਧਾਰਨ ਗੱਲਾਂ ਨੂੰ ਧਿਆਨ ਵਿੱਚ ਰੱਖ ਕੇ ਦਿਲ ਦੀ ਸਿਹਤ ਨੂੰ ਸੁਧਾਰ ਸਕਦੇ ਹੋ। ਤਾਂ ਆਓ ਜਾਣਦੇ ਹਾਂ ਉਨ੍ਹਾਂ ਬਾਰੇ...

ਕੰਟਰੋਲ ਰੱਖੋ ਭਾਰ

ਵਧਦਾ ਭਾਰ ਕਈ ਸਿਹਤ ਸਮੱਸਿਆਵਾਂ ਦਾ ਕਾਰਨ ਬਣ ਰਿਹਾ ਹੈ। ਵਧਦੇ ਭਾਰ ਕਾਰਨ ਸ਼ੂਗਰ, ਹਾਈ ਬਲੱਡ ਪ੍ਰੈਸ਼ਰ, ਥਾਇਰਾਇਡ ਵਰਗੀਆਂ ਬੀਮਾਰੀਆਂ ਵੀ ਵਧ ਰਹੀਆਂ ਹਨ। ਇਸ ਤੋਂ ਇਲਾਵਾ ਜ਼ਿਆਦਾ ਭਾਰ ਵਧਣ ਨਾਲ ਦਿਲ ਨਾਲ ਜੁੜੀਆਂ ਬੀਮਾਰੀਆਂ ਦਾ ਖਤਰਾ ਵੀ ਵਧ ਸਕਦਾ ਹੈ। ਅਜਿਹੇ 'ਚ ਤੁਹਾਨੂੰ ਆਪਣੇ ਭਾਰ 'ਤੇ ਕਾਬੂ ਰੱਖਣਾ ਚਾਹੀਦਾ ਹੈ, ਜਿਸ ਨਾਲ ਤੁਹਾਡਾ ਦਿਲ ਵੀ ਸਿਹਤਮੰਦ ਰਹੇਗਾ।

PunjabKesari

ਸਿਹਤਮੰਦ ਖੁਰਾਕ ਲਵੋ

ਚੰਗੀ ਸਿਹਤ ਲਈ ਚੰਗਾ ਭੋਜਨ ਬਹੁਤ ਜ਼ਰੂਰੀ ਹੈ। ਅਜਿਹੇ 'ਚ ਦਿਲ ਸੰਬੰਧੀ ਬੀਮਾਰੀਆਂ ਦੇ ਖਤਰੇ ਨੂੰ ਘੱਟ ਕਰਨ ਲਈ ਹੈਲਦੀ ਡਾਈਟ ਲਓ। ਜੰਕ, ਪ੍ਰੋਸੈਸਡ, ਤਲਿਆ-ਭੁੰਨਿਆ,ਪੈਕੇਟ ਬੰਦ ਭੋਜਨ ਤੋਂ ਪੂਰੀ ਦੂਰੀ ਬਣਾਉ। ਇਨ੍ਹਾਂ ਦਾ ਸੇਵਨ ਕਰਨ ਨਾਲ ਸਰੀਰ ਵਿਚ ਕੋਲੈਸਟ੍ਰੋਲ ਦਾ ਪੱਧਰ ਵਧ ਸਕਦਾ ਹੈ ਅਤੇ ਹਾਈ ਬੀਪੀ ਵੀ ਹੋ ਸਕਦਾ ਹੈ। ਇਸ ਲਈ, ਦਿਲ ਨੂੰ ਸਿਹਤਮੰਦ ਰੱਖਣ ਲਈ, ਸਿਰਫ ਸਿਹਤਮੰਦ ਖਾਣ-ਪੀਣ ਦੀਆਂ ਆਦਤਾਂ ਨੂੰ ਆਪਣੀ ਰੁਟੀਨ ਵਿਚ ਸ਼ਾਮਲ ਕਰੋ।

ਇਹ ਵੀ ਪੜ੍ਹੋ : ਸਰੀਰ ਦੀ ਲੋੜ ਤੋਂ ਵੱਧ ਲੂਣ ਖਾਣ ਨਾਲ ਹੁੰਦੇ ਨੇ ਕਈ ਗੰਭੀਰ ਰੋਗ, ਜਾਣੋ WHO ਮੁਤਾਬਕ ਕਿੰਨਾ ਲੂਣ ਖਾਣਾ ਹੈ ਸਹੀ

ਕਸਰਤ ਕਰੋ

ਰੋਜ਼ਾਨਾ ਕਸਰਤ ਕਰਕੇ ਵੀ ਤੁਸੀਂ ਆਪਣੇ ਦਿਲ ਨੂੰ ਸਿਹਤਮੰਦ ਰੱਖ ਸਕਦੇ ਹੋ। ਹਫ਼ਤੇ ਵਿੱਚ 4-5 ਦਿਨ ਕਸਰਤ ਕਰੋ। ਤੁਸੀਂ ਆਪਣੀ ਰੋਜ਼ਾਨਾ ਰੁਟੀਨ ਵਿੱਚ ਪੈਦਲ ਚੱਲਣਾ, ਦੌੜਨਾ, ਤੈਰਾਕੀ ਅਤੇ ਸਾਈਕਲ ਚਲਾਉਣ ਵਰਗੀਆਂ ਆਦਤਾਂ ਨੂੰ ਸ਼ਾਮਲ ਕਰ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ ਰੋਜ਼ਾਨਾ ਰੂਟੀਨ 'ਚ ਵੀ 30 ਮਿੰਟ ਤੱਕ ਕਸਰਤ ਕਰ ਸਕਦੇ ਹੋ।

PunjabKesari

ਪੂਰੀ ਨੀਂਦ ਲਵੋ

ਪੂਰੀ ਨੀਂਦ ਵੀ ਸਰੀਰ ਲਈ ਜ਼ਰੂਰੀ ਹੈ। ਅਜਿਹੇ 'ਚ ਦਿਲ ਨਾਲ ਜੁੜੀਆਂ ਸਮੱਸਿਆਵਾਂ ਤੋਂ ਬਚਣ ਲਈ ਤੁਹਾਨੂੰ ਘੱਟ ਤੋਂ ਘੱਟ 7-8 ਘੰਟੇ ਦੀ ਨੀਂਦ ਜ਼ਰੂਰ ਲੈਣੀ ਚਾਹੀਦੀ ਹੈ।

ਸਿਗਰਟਨੋਸ਼ੀ ਨੂੰ ਨਾਂਹ ਕਹੋ

ਸਿਗਰਟ ਪੀਣ ਨਾਲ ਦਿਲ ਦੀਆਂ ਬੀਮਾਰੀਆਂ ਦਾ ਖ਼ਤਰਾ ਵੀ ਵੱਧ ਸਕਦਾ ਹੈ। ਸਿਗਰਟ ਪੀਣ ਨਾਲ ਤੁਹਾਡੀਆਂ ਧਮਨੀਆਂ ਸਖ਼ਤ ਹੋ ਜਾਂਦੀਆਂ ਹਨ। ਸਿਗਰਟ ਵਿੱਚ ਮੌਜੂਦ ਧੂੰਆਂ ਹਾਨੀਕਾਰਕ ਜ਼ਹਿਰੀਲੇ ਪਦਾਰਥਾਂ ਨੂੰ ਛੱਡਦਾ ਹੈ ਅਤੇ ਦਿਲ ਦੀਆਂ ਬੀਮਾਰੀਆਂ ਦਾ ਖ਼ਤਰਾ ਵਧਾਉਂਦਾ ਹੈ ਜਿਸ ਕਾਰਨ ਤੁਹਾਡੇ ਦਿਲ ਵਿੱਚ ਸੋਜ ਵੀ ਹੋ ਸਕਦੀ ਹੈ।

PunjabKesari

ਚਿੰਤਾ ਅਤੇ ਤਣਾਅ ਨੂੰ ਰੱਖੋ ਦੂਰ 

ਚਿੰਤਾ, ਤਣਾਅ ਅਤੇ ਡਿਪਰੈਸ਼ਨ ਵਰਗੀਆਂ ਸਮੱਸਿਆਵਾਂ ਸਰੀਰ ਵਿੱਚ ਕਾਰਟੀਸੋਲ ਨਾਮਕ ਹਾਰਮੋਨ ਨੂੰ ਵਧਾਉਂਦੀਆਂ ਹਨ, ਜੋ ਦਿਲ ਵਿੱਚ ਸੋਜ ਦਾ ਕਾਰਨ ਬਣ ਸਕਦੀਆਂ ਹਨ। ਇਸ ਲਈ ਆਪਣੇ ਆਪ ਨੂੰ ਤਣਾਅ ਤੋਂ ਦੂਰ ਰੱਖੋ, ਤੁਸੀਂ ਆਪਣੀ ਰੋਜ਼ਾਨਾ ਰੁਟੀਨ ਵਿੱਚ ਯੋਗਾ ਅਤੇ ਮੈਡੀਟੇਸ਼ਨ ਨੂੰ ਸ਼ਾਮਲ ਕਰ ਸਕਦੇ ਹੋ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News