ਸਰੀਰ ’ਚ ਆਇਰਨ ਦੀ ਘਾਟ ਨਹੀਂ ਹੋਣ ਦਿੰਦੀਆਂ ਇਹ ਚੀਜ਼ਾਂ, ਜ਼ਰੂਰ ਕਰੋ ਖੁਰਾਕ ’ਚ ਸ਼ਾਮਲ
Sunday, Dec 27, 2020 - 05:05 PM (IST)
ਜਲੰਧਰ: ਔਰਤਾਂ ਲਈ ਆਇਰਨ ਬਹੁਤ ਜ਼ਰੂਰੀ ਹੁੰਦੀ ਹੈ ਕਿਉਂਕਿ ਇਸ ਦੀ ਘਾਟ ਨਾਲ ਹੱਡੀਆਂ ‘ਚ ਕਮਜ਼ੋਰੀ, ਅਨਿਯਮਿਤ ਪੀਰੀਅਡਜ, ਸਰੀਰ ਥੱਕਿਆ ਰਹਿਣਾ ਅਤੇ ਵਾਲ ਝੜਨ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਉੱਥੇ ਹੀ ਔਰਤਾਂ ਲਈ ਇਹ ਇਸ ਲਈ ਵੀ ਜ਼ਰੂਰੀ ਹੈ ਕਿਉਂਕਿ 30 ਸਾਲ ਦੀ ਉਮਰ ਤੋਂ ਬਾਅਦ ਪੀਰੀਅਡਜ਼, ਪ੍ਰੈਗਨੈਂਸੀ, ਮੇਨੋਪੌਜ਼ ‘ਚ ਇਸ ਦੀ ਖ਼ਪਤ ਵੱਧ ਜਾਂਦੀ ਹੈ। ਖੋਜ ਦੇ ਅਨੁਸਾਰ ਲਗਭਗ 80% ਭਾਰਤੀ ਔਰਤਾਂ ’ਚ ਆਇਰਨ ਦੀ ਘਾਟ ਯਾਨਿ ਅਨੀਮੀਆ ਦੀ ਸ਼ਿਕਾਇਤ ਪਾਈ ਜਾਂਦੀ ਹੈ ਜਿਨ੍ਹਾਂ ’ਚੋਂ 57.8% ਗਰਭਵਤੀ ਔਰਤਾਂ ਹੁੰਦੀਆਂ ਹਨ। ਇਸ ਲਈ ਇਸ ਵੱਲ ਧਿਆਨ ਦੇਣਾ ਜ਼ਰੂਰੀ ਹੈ ਪਰ ਭਾਰਤੀ ਔਰਤਾਂ ਇਸ ਪ੍ਰਤੀ ਲਾਪਰਵਾਹੀ ਵਰਤਦੀਆਂ ਹਨ ਜੋ ਕਿ ਬਹੁਤ ਸਾਰੀਆਂ ਬੀਮਾਰੀਆਂ ਨੂੰ ਸੱਦਾ ਦਿੰਦੀਆਂ ਹਨ।
ਇਹ ਵੀ ਪੜ੍ਹੋ:ਦਿਲ ਦਾ ਮਰੀਜ਼ ਬਣਾ ਦੇਵੇਗੀ ਪ੍ਰੋਟੀਨ ਦੀ ਜ਼ਿਆਦਾ ਵਰਤੋਂ, ਜਾਣੋ ਕਿੰਝ
ਔਰਤਾਂ ’ਚ ਆਇਰਨ ਦੀ ਘਾਟ ਦਾ ਕਾਰਨ
ਔਰਤਾਂ ’ਚ ਖੂਨ ਦੀ ਘਾਟ ਦਾ ਸਭ ਤੋਂ ਵੱਡਾ ਕਾਰਨ ਗਲਤ ਖਾਣ-ਪੀਣ ਹੈ। ਉੱਥੇ ਪੀਰੀਅਡਜ ‘ਚ ਜ਼ਿਆਦਾ ਬਲੀਡਿੰਗ, ਪ੍ਰੈਗਨੈਂਸੀ, ਇੰਫੈਕਸ਼ਨ, ਕੈਂਸਰ, ਸਰੀਰ ’ਚੋਂ ਕਿਸੇ ਵੀ ਕਾਰਨ ਖ਼ੂਨ ਵਹਿਣ ਕਾਰਨ ਵੀ ਸਰੀਰ ’ਚ ਆਇਰਨ ਦੀ ਘਾਟ ਹੋ ਸਕਦੀ ਹੈ। ਇਸ ਤੋਂ ਇਲਾਵਾ ਜ਼ਿਆਦਾ ਮਾਤਰਾ ‘ਚ ਕੈਲਸ਼ੀਅਮ ਦੀ ਵਰਤੋਂ ਵੀ ਆਇਰਨ ਦੀ ਘਾਟ ਦਾ ਕਾਰਨ ਬਣ ਸਕਦੀ ਹੈ ਕਿਉਂਕਿ ਉਹ ਉਸ ਨੂੰ ਸੋਖ ਲੈਂਦਾ ਹੈ।
ਆਇਰਨ ਘੱਟ ਹੋਣ ‘ਤੇ ਦਿਖਦੇ ਹਨ ਇਹ ਲੱਛਣ
ਹੱਡੀਆਂ ‘ਚ ਕਮਜ਼ੋਰੀ, ਕਮਰ ਦਰਦ ਅਤੇ ਹਰ ਸਮੇਂ ਥਕਾਵਟ ਮਹਿਸੂਸ ਹੋਣਾ
ਪੀਰੀਅਡਜ਼ ਦੇਰ ਨਾਲ ਆਉਣੇ ਅਤੇ ਇਸ ਸਮੇਂ ਦੌਰਾਨ ਅਸਹਿ ਦਰਦ ਹੋਣਾ
ਦੰਦ ਕਮਜ਼ੋਰ ਹੋਣੇ ਅਤੇ ਨਹੁੰ ਕੱਚੇ ਹੋ ਕੇ ਟੁੱਟਣ ਲੱਗਣ
ਵਾਲਾਂ ਦਾ ਝੜਣਾ, ਸਕਿਨ, ਜੀਭ, ਨਹੁੰ ਅਤੇ ਪਲਕਾਂ ‘ਚ ਪੀਲਾਪਣ
ਚੱਕਰ ਆਉਣੇ, ਬੇਹੋਸ਼ੀ ਜਾਂ ਲਗਾਤਾਰ ਸਿਰ ਦਰਦ ਰਹਿਣਾ
ਅੱਖਾਂ ਸਾਹਮਣੇ ਹਨੇ੍ਹਰਾ ਆਉਣਾ
ਹੱਥ-ਪੈਰ ਅਤੇ ਤਲੀਆਂ ਠੰਡੀਆਂ ਹੋ ਜਾਣੀਆਂ
ਇਹ ਵੀ ਪੜ੍ਹੋ:ਦਹੀਂ ’ਚ ਗੁੜ ਮਿਲਾ ਕੇ ਖਾਣ ਨਾਲ ਖ਼ੂਨ ਦੀ ਘਾਟ ਹੋਵੇਗੀ ਪੂਰੀ, ਸਰੀਰ ਨੂੰ ਹੋਣਗੇ ਹੋਰ ਵੀ ਕਈ ਫ਼ਾਇਦੇ
ਖੁਰਾਕ ਨਾਲ ਕਮੀ ਨੂੰ ਕਰੋ ਪੂਰਾ: ਡਾਕਟਰ ਆਇਰਨ ਦੀ ਘਾਟ ਨੂੰ ਪੂਰਾ ਕਰਨ ਲਈ ਟੌਨਿਕ ਜਾਂ ਗੋਲੀਆਂ ਵੀ ਦਿੰਦੇ ਹਨ ਪਰ ਤੁਸੀਂ ਖੁਰਾਕ ਦੁਆਰਾ ਵੀ ਸਰੀਰ ’ਚ ਇਸ ਦੀ ਘਾਟ ਨੂੰ ਪੂਰਾ ਕਰ ਸਕਦੇ ਹੋ। ਇਸ ਦੇ ਲਈ ਆਇਰਨ ਨਾਲ ਭਰਪੂਰ ਫ਼ੂਡ ਜਿਵੇਂ ਪਾਲਕ, ਅਨਾਰ, ਅੰਜੀਰ, ਮੱਛੀ, ਕੇਲ, ਬ੍ਰੋਕਲੀ, ਚੁਕੰਦਰ, ਖਜੂਰ, ਬਦਾਮ, ਅਖਰੋਟ, ਤਿਲ, ਕੱਦੂ ਦੇ ਬੀਜ, ਅਲਸੀ ਦੇ ਬੀਜ, ਦਾਲਾਂ ਅਤੇ ਆਂਡੇ ਖਾਓ।
-ਵਿਟਾਮਿਨ ਸੀ ਆਇਰਨ ਨੂੰ ਪੂਰਾ ਕਰ ਦਿੰਦਾ ਹੈ ਇਸ ਲਈ ਇਸ ਨੂੰ ਵੀ ਆਪਣੀ ਖੁਰਾਕ ’ਚ ਸ਼ਾਮਲ ਕਰੋ। ਇਸ ਦੇ ਲਈ ਸੰਤਰੇ, ਕੀਵੀ, ਕੇਲੇ, ਬਦਾਮ, ਸੇਬ, ਟਮਾਟਰ, ਸਟ੍ਰਾਬੇਰੀ, ਲਸਣ, ਬੇਰੀਜ਼, ਮਸ਼ਰੂਮ, ਆਂਡੇ ਖਾਓ।
-ਇਕ ਗਿਲਾਸ ਚੁਕੰਦਰ ਦੇ ਜੂਸ ‘ਚ 1 ਚਮਚਾ ਸ਼ਹਿਦ ਮਿਲਾ ਕੇ ਪੀਣ ਨਾਲ ਆਇਰਨ ਦੀ ਘਾਟ ਪੂਰੀ ਅਤੇ ਅਨੀਮੀਆ ਦੀ ਸ਼ਿਕਾਇਤ ਵੀ ਦੂਰ ਹੋਵੇਗੀ।
-ਸਰੀਰ ‘ਚ ਖੂਨ ਦੀ ਘਾਟ ਨੂੰ ਤੇਜ਼ੀ ਨਾਲ ਪੂਰਾ ਕਰਨ ਲਈ ਟਮਾਟਰ ਜਾਂ ਗਿਲੋਅ ਦਾ ਜੂਸ ਵੀ ਬਹੁਤ ਫ਼ਾਇਦੇਮੰਦ ਹੁੰਦਾ ਹੈ।
-ਰੋਜ਼ਾਨਾ 10 ਮੁਨੱਕੇ ਅਤੇ 8 ਅੰਜੀਰ ਨੂੰ 200 ਮਿਲੀਲੀਟਰ ਦੁੱਧ ‘ਚ ਉਬਾਲਕੇ ਪੀਓ। ਇਸ ਨਾਲ ਵੀ ਸਰੀਰ ਨੂੰ ਵਿਟਾਮਿਨ, ਆਇਰਨ, ਕੈਲਸ਼ੀਅਮ ਵਰਗੇ ਜ਼ਰੂਰੀ ਤੱਤ ਮਿਲਣਗੇ।
-ਰੋਜ਼ਾਨਾ ਤੁਲਸੀ ਦੇ 8-10 ਪੱਤੇ ਖਾਣ ਨਾਲ ਵੀ ਸਰੀਰ ਨੂੰ ਸਾਰੇ ਤੱਤ ਮਿਲਣਗੇ ਅਤੇ ਉਹ ਤੰਦਰੁਸਤ ਰਹੇਗਾ।
-ਜੇ ਤੁਸੀਂ ਸਰੀਰ ’ਚ ਆਇਰਨ ਦੀ ਘਾਟ ਨੂੰ ਪੂਰਾ ਕਰਨਾ ਚਾਹੁੰਦੇ ਹੋ ਤਾਂ ਰੋਜ਼ਾਨਾ ਗੁੜ ਅਤੇ ਛੋਲੇ ਮਿਕਸ ਕਰਕੇ ਖਾਓ। ਇਸ ’ਚ ਫੋਲਿਕ ਐਸਿਡ ਵਰਗੇ ਤੱਤ ਹੁੰਦੇ ਹਨ ਜਿਸ ਨਾਲ ਸਰੀਰ ’ਚ ਆਇਰਨ ਦੀ ਕਮੀ ਨਹੀਂ ਹੁੰਦੀ।
ਨੋਟ: ਤੁਹਾਨੂੰ ਸਾਡਾ ਇਹ ਆਰਟੀਕਲ ਕਿਸ ਤਰ੍ਹਾਂ ਲੱਗਾ ਕੁਮੈਂਟ ਕਰਕੇ ਦੱਸੋ।