Year Ender 2023 : ਭਾਰ ਘਟਾਉਣ ਲਈ ਸਭ ਤੋਂ ਵੱਧ ਸਰਚ ਕੀਤੇ ਗਏ ਇਹ ਘਰੇਲੂ ਨੁਸਖ਼ੇ, ਮਾੜੇ ਪ੍ਰਭਾਵ ਦਾ ਵੀ ਡਰ ਨਹੀਂ

Tuesday, Dec 19, 2023 - 06:26 PM (IST)

ਜਲੰਧਰ (ਬਿਊਰੋ)– ਮੋਟਾਪਾ ਅੱਜ ਦੁਨੀਆ ਭਰ ਦੇ ਲੋਕਾਂ ਲਈ ਮੁਸੀਬਤ ਦਾ ਨੰਬਰ ਇਕ ਕਾਰਨ ਬਣ ਗਿਆ ਹੈ। ਬਹੁਤ ਜ਼ਿਆਦਾ ਭਾਰ ਨਾ ਸਿਰਫ਼ ਵਿਅਕਤੀ ਦੀ ਸ਼ਖ਼ਸੀਅਤ ਨੂੰ ਵਿਗਾੜਦਾ ਹੈ, ਸਗੋਂ ਉਸ ਨੂੰ ਕਈ ਬੀਮਾਰੀਆਂ ਦਾ ਸ਼ਿਕਾਰ ਵੀ ਬਣਾ ਦਿੰਦਾ ਹੈ। ਇਸ ਤੋਂ ਬਚਣ ਲਈ ਵਿਅਕਤੀ ਕਦੇ ਜਿਮ ਦਾ ਸਹਾਰਾ ਲੈਂਦਾ ਹੈ ਤੇ ਕਦੇ ਡਾਈਟਿੰਗ ਦਾ। ਇਨ੍ਹਾਂ ਚੀਜ਼ਾਂ ਤੋਂ ਇਲਾਵਾ ਕੁਝ ਘਰੇਲੂ ਨੁਸਖ਼ੇ ਉਨ੍ਹਾਂ ਲੋਕਾਂ ਦੀ ਮਦਦ ਕਰਦੇ ਹਨ, ਜੋ ਬਿਨਾਂ ਜ਼ਿਆਦਾ ਮਿਹਨਤ ਕੀਤੇ ਭਾਰ ਘਟਾਉਣਾ ਚਾਹੁੰਦੇ ਹਨ। ਹਾਲਾਂਕਿ ਅਸੀਂ ਤੁਹਾਨੂੰ ਦੱਸ ਦੇਈਏ ਕਿ ਭਾਰ ਘਟਾਉਣ ਲਈ ਇਕ ਵਿਅਕਤੀ ਨੂੰ ਤਿੰਨ ਚੀਜ਼ਾਂ ਦਾ ਸੰਤੁਲਨ ਬਣਾਈ ਰੱਖਣ ਦੀ ਜ਼ਰੂਰਤ ਹੁੰਦੀ ਹੈ– ਕਸਰਤ, ਕੰਟਰੋਲ ਖੁਰਾਕ ਤੇ ਨੁਸਖ਼ੇ। ਇਨ੍ਹਾਂ ’ਚੋਂ ਕਿਸੇ ਇਕ ਚੀਜ਼ ਦੀ ਕਮੀ ਤੁਹਾਡੇ ਭਾਰ ਘਟਾਉਣ ਦੀ ਯਾਤਰਾ ’ਚ ਰੁਕਾਵਟ ਬਣ ਸਕਦੀ ਹੈ। ਆਓ ਜਾਣਦੇ ਹਾਂ ਸਾਲ 2023 ’ਚ ਲੋਕਾਂ ਨੇ ਭਾਰ ਘਟਾਉਣ ਲਈ ਕਿਹੜੇ ਘਰੇਲੂ ਨੁਸਖ਼ੇ ਸਭ ਤੋਂ ਵੱਧ ਸਰਚ ਕੀਤੇ ਹਨ–

ਭਾਰ ਘਟਾਉਣ ਦੇ ਇਹ ਘਰੇਲੂ ਨੁਸਖ਼ੇ ਸਾਲ 2023 ’ਚ ਸਭ ਤੋਂ ਵੱਧ ਸਰਚ ਕੀਤੇ ਗਏ

ਜੀਰਾ ਤੇ ਅਜਵਾਇਨ
ਜੀਰਾ ਤੇ ਅਜਵਾਇਨ ਤੁਹਾਡੀ ਰਸੋਈ ’ਚ ਰੱਖੇ ਦੋ ਮਸਾਲੇ ਹਨ, ਜੋ ਭਾਰ ਘਟਾਉਣ ’ਚ ਤੁਹਾਡੀ ਮਦਦ ਕਰ ਸਕਦੇ ਹਨ। ਇਨ੍ਹਾਂ ਮਸਾਲਿਆਂ ਦੀ ਖ਼ਾਸੀਅਤ ਇਹ ਹੈ ਕਿ ਇਹ ਭਾਰ ਘਟਾਉਣ ਦੇ ਨਾਲ-ਨਾਲ ਸਿਹਤ ਨੂੰ ਵੀ ਕਈ ਹੈਰਾਨੀਜਨਕ ਫ਼ਾਇਦੇ ਦਿੰਦੇ ਹਨ। ਜਿਸ ’ਚ ਡਾਇਬਟੀਜ਼ ਨੂੰ ਕੰਟਰੋਲ ਕਰਨ ਤੋਂ ਲੈ ਕੇ ਬਲੋਟਿੰਗ ਦੀ ਸਮੱਸਿਆ ਨੂੰ ਦੂਰ ਕਰਨ ਤੇ ਅਸੰਤੁਲਿਤ ਹਾਰਮੋਨਸ ਨੂੰ ਬਣਾਈ ਰੱਖਣ ਤੱਕ ਸਭ ਕੁਝ ਸ਼ਾਮਲ ਹੈ। ਭਾਰ ਘਟਾਉਣ ਲਈ ਤੁਸੀਂ ਇਨ੍ਹਾਂ ਦੋ ਮਸਾਲਿਆਂ ਨਾਲ ਚਾਹ ਬਣਾ ਸਕਦੇ ਹੋ। ਇਸ ਨੂੰ ਬਣਾਉਣ ਲਈ ਇਕ ਚਮਚਾ ਜੀਰਾ, ਇਕ ਚਮਚਾ ਅਜਵਾਇਨ, 7-10 ਕਰੀ ਪੱਤੇ, ਇਕ ਚਮਚਾ ਧਨੀਏ ਦੇ ਬੀਜ ਤੇ ਇਕ ਇੰਚ ਪੀਸਿਆ ਹੋਇਆ ਅਦਰਕ ਚਾਹੀਦਾ ਹੈ। ਵਧੀਆ ਨਤੀਜਿਆਂ ਲਈ ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਦੋ ਗਲਾਸ ਪਾਣੀ ’ਚ ਉਬਾਲੋ ਤੇ ਸਵੇਰੇ ਖਾਲੀ ਢਿੱਡ ਪੀਓ।

ਹਲਦੀ ਵਾਲਾ ਪਾਣੀ
ਹਲਦੀ ’ਚ ਐਂਟੀ-ਇੰਫਲੇਮੇਟਰੀ ਗੁਣ ਪਾਏ ਜਾਂਦੇ ਹਨ। ਇਹ ਸਰੀਰ ’ਚ ਸੋਜ ਨੂੰ ਘਟਾ ਕੇ ਭਾਰ ਘਟਾਉਣ ’ਚ ਮਦਦ ਕਰ ਸਕਦਾ ਹੈ। ਭਾਰ ਘਟਾਉਣ ਲਈ ਗਰਮ ਪਾਣੀ ’ਚ ਹਲਦੀ ਪਾਊਡਰ ਤੇ ਥੋੜ੍ਹਾ ਜਿਹਾ ਸ਼ਹਿਦ ਤੇ ਨਿੰਬੂ ਦਾ ਰਸ ਮਿਲਾ ਕੇ ਡਰਿੰਕ ਤਿਆਰ ਕਰੋ। ਤੁਸੀਂ ਆਪਣੇ ਦਿਨ ਦੀ ਸ਼ੁਰੂਆਤ ਇਸ ਡਰਿੰਕ ਨਾਲ ਕਰ ਸਕਦੇ ਹੋ। ਹਲਦੀ ਦਾ ਪਾਣੀ ਪਾਚਨ ਕਿਰਿਆ ’ਚ ਮਦਦ ਕਰਕੇ ਤੁਹਾਡੇ ਮੈਟਾਬੋਲਿਜ਼ਮ ਨੂੰ ਵਧਾ ਸਕਦਾ ਹੈ, ਜੋ ਭਾਰ ਘਟਾਉਣ ’ਚ ਮਦਦ ਕਰਦਾ ਹੈ।

ਇਹ ਖ਼ਬਰ ਵੀ ਪੜ੍ਹੋ : ਚਿਹਰੇ ਦੇ ਛੋਟੇ-ਛੋਟੇ ਦਾਗ-ਧੱਬਿਆਂ ਤੋਂ ਹੋ ਪ੍ਰੇਸ਼ਾਨ ਤਾਂ ਅਜ਼ਮਾਓ ਇਹ ਘਰੇਲੂ ਨੁਸਖ਼ੇ, ਦਿਨਾਂ ’ਚ ਮਿਲੇਗਾ ਛੁਟਕਾਰਾ

ਲਸਣ
ਜਰਨਲ ਆਫ ਨਿਊਟ੍ਰੀਸ਼ਨ ’ਚ ਪ੍ਰਕਾਸ਼ਿਤ ਇਕ ਅਧਿਐਨ ਮੁਤਾਬਕ ਲਸਣ ਚਰਬੀ ਨੂੰ ਘੱਟ ਕਰਨ ’ਚ ਮਦਦ ਕਰ ਸਕਦਾ ਹੈ। ਲਸਣ ’ਚ ਮੌਜੂਦ ਕਈ ਡੀਟਾਕਸੀਫਾਇੰਗ ਗੁਣ ਸਰੀਰ ’ਚੋਂ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢ ਕੇ ਭਾਰ ਘਟਾਉਣ ’ਚ ਮਦਦ ਕਰਦੇ ਹਨ। ਭਾਰ ਘਟਾਉਣ ਲਈ ਰੋਜ਼ਾਨਾ 1-2 ਲਸਣ ਦੀਆਂ ਤੁਰੀਆਂ ਚਬਾਉਣ ਨਾਲ ਫ਼ਾਇਦਾ ਹੁੰਦਾ ਹੈ। ਲਸਣ ਦੀਆਂ ਤੁਰੀਆਂ ਮੈਟਾਬੋਲਿਜ਼ਮ ਨੂੰ ਵਧਾ ਕੇ ਚੰਗੀ ਊਰਜਾ ਦੇ ਪੱਧਰ ਨੂੰ ਬਣਾਈ ਰੱਖਣ ’ਚ ਵੀ ਮਦਦ ਕਰਦੀਆਂ ਹਨ।

ਲਸਣ ਖਾਣ ਨਾਲ ਭਾਰ ਘਟਾਉਣ ’ਚ ਮਦਦ ਮਿਲਦੀ ਹੈ। ਇਸ ਦੇ ਬਾਵਜੂਦ ਜ਼ਿਆਦਾ ਮਾਤਰਾ ’ਚ ਲਸਣ ਦਾ ਸੇਵਨ ਕਰਨ ਤੋਂ ਬਚੋ। ਲਸਣ ਦੇ ਜ਼ਿਆਦਾ ਸੇਵਨ ਨਾਲ ਵਿਅਕਤੀ ਦੇ ਢਿੱਡ ’ਚ ਸਾੜ ਪੈ ਸਕਦਾ ਹੈ। ਇਸ ਤੋਂ ਇਲਾਵਾ ਗੈਸਟ੍ਰੋਓਸੋਫੇਗਲ ਰਿਫਲਕਸ ਬੀਮਾਰੀ (GERD) ਤੋਂ ਪੀੜਤ ਲੋਕਾਂ ਨੂੰ ਵੀ ਲਸਣ ਤੋਂ ਬਚਣ ਦੀ ਸਲਾਹ ਦਿੱਤੀ ਜਾਂਦੀ ਹੈ। ਇਸ ਦੇ ਜ਼ਿਆਦਾ ਸੇਵਨ ਨਾਲ ਅਜਿਹੇ ਲੋਕਾਂ ਦੀ ਛਾਤੀ ’ਚ ਸਾੜ ਪੈ ਸਕਦਾ ਹੈ। ਦਰਅਸਲ ਲਸਣ ’ਚ ਮੌਜੂਦ ਕੁਝ ਮਿਸ਼ਰਣ ਛਾਤੀ ਤੇ ਢਿੱਡ ’ਚ ਸਾੜ ਦਾ ਕਾਰਨ ਬਣਦੇ ਹਨ। ਲਸਣ ਕੁਝ ਲੋਕਾਂ ’ਚ ਐਲਰਜੀ ਵਾਲੀਆਂ ਪ੍ਰਤੀਕਿਰਿਆਵਾਂ ਦਾ ਕਾਰਨ ਬਣ ਸਕਦਾ ਹੈ ਤੇ ਲੱਛਣਾਂ ’ਚ ਛਪਾਕੀ, ਬੁੱਲ੍ਹਾਂ ਜਾਂ ਜੀਭ ’ਚ ਝਰਨਾਹਟ, ਡਿਕਾਂਗੇਸਟੈਂਟ, ਨੱਕ ਵਗਣਾ ਤੇ ਖਾਰਸ਼, ਛਿੱਕਾਂ ਤੇ ਅੱਖਾਂ ’ਚ ਖਾਰਸ਼ ਸ਼ਾਮਲ ਹਨ।

ਸੇਬ ਦਾ ਸਿਰਕਾ
ਸੇਬ ਦੇ ਸਿਰਕੇ ’ਚ ਐਸੀਟਿਕ ਐਸਿਡ ਪਾਇਆ ਜਾਂਦਾ ਹੈ, ਜੋ ਚਰਬੀ ਦੇ ਜਮ੍ਹਾ ਹੋਣ ਨੂੰ ਦਬਾਉਣ ’ਚ ਮਦਦ ਕਰਦਾ ਹੈ। ਇਸ ਲਈ ਰੋਜ਼ਾਨਾ ਕੋਸੇ ਪਾਣੀ ਦੇ ਨਾਲ ਇਕ ਚਮਚਾ ਸੇਬ ਦਾ ਸਿਰਕਾ ਪੀਣ ਨਾਲ ਭਾਰ ਘਟਾਉਣ ’ਚ ਮਦਦ ਮਿਲਦੀ ਹੈ।

ਨੀਂਬੂ ਪਾਣੀ
ਨਿੰਬੂ ਪਾਣੀ ਤੁਹਾਡੇ ਦਿਨ ਦੀ ਸ਼ੁਰੂਆਤ ਕਰਨ ਦਾ ਇਕ ਸਿਹਤਮੰਦ ਤਰੀਕਾ ਹੈ। ਨਿੰਬੂ ਵਿਟਾਮਿਨ ਸੀ ਨਾਲ ਭਰਪੂਰ ਹੋਣ ਕਾਰਨ ਮੈਟਾਬੋਲਿਜ਼ਮ ਨੂੰ ਵਧਾਉਂਦਾ ਹੈ, ਜਦਕਿ ਇਸ ’ਚ ਮੌਜੂਦ ਪੇਕਟਿਨ ਇਕ ਕਿਸਮ ਦਾ ਫਾਈਬਰ ਹੁੰਦਾ ਹੈ, ਜੋ ਤੁਹਾਡੀ ਭੁੱਖ ਨੂੰ ਘੱਟ ਕਰਕੇ ਭਾਰ ਘਟਾਉਣ ’ਚ ਮਦਦ ਕਰਦਾ ਹੈ। ਸਵੇਰੇ ਨਿੰਬੂ ਪਾਣੀ ਦਾ ਸੇਵਨ ਨਾ ਸਿਰਫ਼ ਸਰੀਰ ’ਚੋਂ ਜ਼ਹਿਰੀਲੇ ਤੱਤਾਂ ਨੂੰ ਬਾਹਰ ਕੱਢਣ ’ਚ ਮਦਦ ਕਰਦਾ ਹੈ, ਸਗੋਂ ਬਦਹਜ਼ਮੀ ਦੀ ਸਮੱਸਿਆ ਨੂੰ ਵੀ ਦੂਰ ਕਰਨ ’ਚ ਮਦਦ ਕਰਦਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਭਾਰ ਘਟਾਉਣ ਲਈ ਕੋਈ ਘਰੇਲੂ ਨੁਸਖ਼ਾ ਅਪਣਾਉਣ ਤੋਂ ਪਹਿਲਾਂ ਇਸ ਦੀ ਸਹੀ ਮਾਤਰਾ ਤੇ ਪ੍ਰਭਾਵ ਜਾਣਨ ਲਈ ਡਾਕਟਰ ਦੀ ਸਲਾਹ ਲਓ।


Rahul Singh

Content Editor

Related News