ਪੰਜਾਬ: ਵਾਹਨ ਚਾਲਕ ਸਾਵਧਾਨ! ਇਨ੍ਹਾਂ ਥਾਵਾਂ ''ਤੇ ਲੱਗ ਗਏ ਵਿਸ਼ੇਸ਼ ਨਾਕੇ, ਮੌਕੇ ''ਤੇ ਜ਼ਬਤ ਕੀਤੇ ਜਾ ਰਹੇ ਵਾਹਨ
Tuesday, Jul 15, 2025 - 03:23 PM (IST)

ਲੁਧਿਆਣਾ (ਹਿਤੇਸ਼): ਸਿੱਖਿਆਤਮਕ ਅਤੇ ਮਨੋਰੰਜਨ ਸਥਲਾਂ ਨੇੜੇ ਸੁਰੱਖਿਆ ਨੂੰ ਯਕੀਨੀ ਬਣਾਉਣ ਵੱਲ ਇਕ ਵੱਡੇ ਕਦਮ ਦੇ ਤੌਰ ‘ਤੇ ਕਮਿਸ਼ਨਰੇਟ ਪੁਲਸ ਲੁਧਿਆਣਾ ਨੇ ਈਵ-ਟੀਜ਼ਿੰਗ ਅਤੇ ਉਤਪੀੜਨ ਵਿਰੁੱਧ ਇਕ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਹੈ। ਇਹ ਮੁਹਿੰਮ ਪੁਲਸ ਕਮਿਸ਼ਨਰ ਸਵਪਨ ਸ਼ਰਮਾ ਦੀ ਅਗਵਾਈ ਹੇਠ ਚਲਾਈ ਜਾ ਰਹੀ ਹੈ।
ਇਹ ਖ਼ਬਰ ਵੀ ਪੜ੍ਹੋ - ਆਮ ਆਦਮੀ ਪਾਰਟੀ ਵੱਲੋਂ ਪੰਜਾਬ 'ਚ ਨਵੀਆਂ ਨਿਯੁਕਤੀਆਂ, ਪੜ੍ਹੋ ਪੂਰੀ List
ਇਸ ਮੁਹਿੰਮ ਦੌਰਾਨ ਕੁੱਲ੍ਹ 12 ਪੁਲਸ ਟੀਮਾਂ- ਜਿਨ੍ਹਾਂ ਵਿਚ 4 ਐਡਿਸ਼ਨਲ ਡਿਪਟੀ ਕਮਿਸ਼ਨਰ ਆਫ਼ ਪੁਲਸ ਅਤੇ ਹੋਰ ਗਜ਼ਟਿਡ ਅਧਿਕਾਰੀ ਸ਼ਾਮਲ ਸਨ। ਜਿਨ੍ਹਾਂ ਨੂੰ ਕਮਿਸ਼ਨਰੇਟ ਦੇ ਅਹਿਮ ਸਥਾਨਾਂ ‘ਤੇ ਤਾਇਨਾਤ ਕੀਤਾ ਗਿਆ। ਇਹ ਟੀਮਾਂ ਸਕੂਲਾਂ, ਕਾਲਜਾਂ ਅਤੇ ਮਨੋਰੰਜਨ ਥਾਵਾਂ ਨੇੜੇ ਤਿੱਖੀ ਜਾਂਚ ਕਰਦੀਆਂ ਰਹੀਆਂ। ਕਾਰਵਾਈ ਦੇ ਨਤੀਜੇ ਵਜੋਂ ਪੁਲਸ ਵੱਲੋਂ 118 ਚਾਲਾਨ ਜਾਰੀ ਕੀਤੇ ਗਏ ਅਤੇ 12 ਵਾਹਨ ਜ਼ਬਤ ਕੀਤੇ ਗਏ।
ਇਹ ਖ਼ਬਰ ਵੀ ਪੜ੍ਹੋ - Air India ਦਾ ਕਰੂ ਮੈਂਬਰ ਹੀ ਨਿਕਲਿਆ ਦੋਸ਼ੀ! DRI ਨੇ ਮਾਸਟਰਮਾਈਂਡ ਸਣੇ ਕੀਤਾ ਗ੍ਰਿਫ਼ਤਾਰ
ਇਸ ਕਾਰਵਾਈ ਦਾ ਉਦੇਸ਼ ਵਿਦਿਆਰਥੀਆਂ ਅਤੇ ਆਮ ਜਨਤਾ, ਖਾਸ ਕਰਕੇ ਸਕੂਲ ਤੇ ਕਾਲਜ ਜਾਣ ਵਾਲੇ ਨੌਜਵਾਨਾਂ ਲਈ ਇਕ ਸੁਰੱਖਿਅਤ ਅਤੇ ਆਦਰਯੋਗ ਵਾਤਾਵਰਨ ਤਿਆਰ ਕਰਨਾ ਸੀ। ਚੈਕਿੰਗ ਪੁਆਇੰਟਾਂ 'ਤੇ ਪੁਲਸ ਦੀ ਮੌਜੂਦਗੀ ਨੇ ਲੋਕਾਂ ਲਈ ਇਕ ਪੱਕੀ ਰੋਕਥਾਮ ਅਤੇ ਵਿਸ਼ਵਾਸ ਦੋਵਾਂ ਵਜੋਂ ਕੰਮ ਕੀਤਾ। ਪੁਲਸ ਕਮਿਸ਼ਨਰ ਸਵਪਨ ਸ਼ਰਮਾ ਨੇ ਨਿਰਦੇਸ਼ ਜਾਰੀ ਕੀਤੇ ਹਨ ਕਿ ਅਜਿਹੀਆਂ ਇਨਫੋਰਸਮੈਂਟ ਮੁਹਿੰਮਾਂ ਨੂੰ ਆਉਣ ਵਾਲੇ ਦਿਨਾਂ ਵਿਚ ਹੋਰ ਤੇਜ਼ੀ ਨਾਲ ਅੱਗੇ ਵਧਾਇਆ ਜਾਵੇ, ਤਾਂ ਜੋ ਸ਼ਰਾਰਤੀ ਤੱਤਾਂ ਵਿਰੁੱਧ ਸਖ਼ਤੀ ਨਾਲ ਕਾਰਵਾਈ ਕੀਤੀ ਜਾ ਸਕੇ ਅਤੇ ਲੋਕ-ਕਾਨੂਨੀ ਅਨੁਸ਼ਾਸਨ ਬਰਕਰਾਰ ਰਹੇ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8