ਰਾਤ ਨੂੰ ਥਾਰ ''ਚ ਕੀਤੇ ਕਾਂਡ ਦੀ ਵੀਡੀਓ ਨੇ ਪਾ ''ਤਾ ਪੁਆੜਾ, ਉੱਡ ਗਏ ਸਭ ਦੇ ਹੋਸ਼
Wednesday, Jul 23, 2025 - 01:08 PM (IST)

ਮੋਹਾਲੀ (ਜੱਸੀ) : ਇੱਥੇ ਫ਼ੇਜ਼-3ਬੀ2 ਦੀ ਮਾਰਕੀਟ ’ਚ ਰਾਤ ਸਮੇਂ ਥਾਰ ਗੱਡੀ ’ਚ ਸਵਾਰ ਹੋ ਕੇ ਰੀਲ ਬਣਾਉਣ ਵਾਲੇ ਨੌਜਵਾਨਾਂ ਨੂੰ ਹੁੱਲੜਬਾਜ਼ੀ ਕਰਨੀ ਮਹਿੰਗੀ ਪੈ ਗਈ। ਉੱਚੀ ਆਵਾਜ਼ ’ਚ ਮਿਊਜ਼ਿਕ ਚਲਾ ਕੇ ਗੱਡੀ ਦੀ ਛੱਤ ’ਤੇ ਬੈਠ ਕੇ ਗੇੜੀਆਂ ਮਾਰਦੇ ਨੌਜਵਾਨਾਂ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਈ, ਜਿਸ ਨੇ ਪੁਆੜਾ ਪਾ ਦਿੱਤਾ। ਇਸ ਤੋਂ ਬਾਅਦ ਪੁਲਸ ਨੇ ਤੁਰੰਤ ਕਾਰਵਾਈ ਕਰਦਿਆਂ ਗੱਡੀ ਨੂੰ ਕਬਜ਼ੇ ’ਚ ਲੈ ਲਿਆ ਅਤੇ 35 ਹਜ਼ਾਰ ਦਾ ਚਲਾਨ ਕੱਟ ਦਿੱਤਾ।
ਇਸ ਸਭ ਤੋਂ ਬਾਅਦ ਤਾਂ ਨੌਜਵਾਨਾਂ ਦੇ ਹੋਸ਼ ਹੀ ਉੱਡ ਗਏ। ਥਾਣਾ ਮਟੌਰ ਦੇ ਮੁਖੀ ਅਮਨਦੀਪ ਸਿੰਘ ਕੰਬੋਜ ਮੁਤਾਬਕ ਵਾਇਰਲ ਵੀਡੀਓ ’ਚ ਦਿਖ ਰਿਹਾ ਸੀ ਕਿ ਕੁੱਝ ਨੌਜਵਾਨ ਰਾਤ ਨੂੰ ਮਾਰਕੀਟ ’ਚ ਗੱਡੀ ’ਤੇ ਬੈਠੇ ਹੋਏ ਸਾਊਂਡ ਸਿਸਟਮ ਨਾਲ ਹੁੱਲੜਬਾਜ਼ੀ ਕਰ ਰਹੇ ਸਨ ਤੇ ਆਸ-ਪਾਸ ਦੇ ਲੋਕਾਂ ’ਤੇ ਟਿੱਪਣੀਆਂ ਵੀ ਕਰ ਰਹੇ ਸਨ। ਇਹ ਵੀਡੀਓ ਜਦੋਂ ਪੁਲਸ ਦੇ ਧਿਆਨ ’ਚ ਆਈ ਤਾਂ ਨੌਜਵਾਨਾਂ ਦੀ ਪਛਾਣ ਕਰ ਕੇ ਗੱਡੀ ਚਲਾਉਣ ਵਾਲੇ ਨੂੰ ਥਾਣੇ ਬੁਲਾਇਆ ਗਿਆ।
ਇਹ ਵੀ ਪੜ੍ਹੋ : ਪੰਜਾਬ 'ਚ ਅਸਲਾ ਧਾਰਕਾਂ ਲਈ ਜਾਰੀ ਹੋਏ ਨਵੇਂ ਹੁਕਮ! ਜਾਣੋ ਕਦੋਂ ਤੱਕ ਰਹਿਣਗੇ ਲਾਗੂ
ਬਿਨਾਂ ਦਸਤਾਵੇਜ਼ਾਂ ਦੇ ਚੱਲ ਰਹੀ ਸੀ ਗੱਡੀ
ਗੱਡੀ ਚੰਡੀਗੜ੍ਹ ਨੰਬਰ ਦੀ ਸੀ ਪਰ ਚਾਲਕ ਮੋਹਾਲੀ ਦੇ ਖਰੜ ਇਲਾਕੇ ਦਾ ਨਿਵਾਸੀ ਨਿਕਲਿਆ। ਥਾਣੇ ਪੁੱਜਣ ’ਤੇ ਉਸ ਕੋਲ ਗੱਡੀ ਦੇ ਕਿਸੇ ਵੀ ਤਰ੍ਹਾਂ ਦੇ ਦਸਤਾਵੇਜ਼ ਮੌਜੂਦ ਨਹੀਂ ਸਨ, ਜਿਸ ਕਾਰਨ ਗੱਡੀ ਨੂੰ ਕਬਜ਼ੇ ’ਚ ਲਿਆ ਗਿਆ ਅਤੇ ਕਾਨੂੰਨੀ ਤੌਰ ’ਤੇ ਕਾਰਵਾਈ ਕਰਦਿਆਂ 35 ਹਜ਼ਾਰ ਰੁਪਏ ਦਾ ਚਲਾਨ ਕੱਟਿਆ ਗਿਆ। ਥਾਣਾ ਮੁਖੀ ਮੁਤਾਬਕ ਮਾਰਕਿਟ ’ਚ ਦੂਰ-ਦੂਰ ਤੋਂ ਲੋਕ ਘੁੰਮਣ ਲਈ ਆਉਂਦੇ ਹਨ ਅਤੇ ਖ਼ਰੀਦਦਾਰੀ ਕਰਦੇ ਹਨ। ਇਸ ਕਾਰਵਾਈ ਦਾ ਮਤਲਬ ਇਹ ਹੈ ਕਿ ਮਾਰਕਿਟ ’ਚ ਆਉਣ ਵਾਲੇ ਪਰਿਵਾਰ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰਨ ਅਤੇ ਜੇਕਰ ਫਿਰ ਵੀ ਕੋਈ ਹੁੱਲੜਬਾਜ਼ ਅਜਿਹੀ ਹਰਕਤ ਕਰੇਗਾ ਤਾਂ ਉਸ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8