Punjab: ਨੈਸ਼ਨਲ ਹਾਈਵੇਅ/ਮੁੱਖ ਸੜਕਾਂ ਦੇ ਗੈਰ-ਕਾਨੂੰਨੀ ਕੱਟਾਂ ਨੂੰ ਤੁਰੰਤ ਪ੍ਰਭਾਵ ਨਾਲ ਬੰਦ ਕਰਨ ਦੇ ਨਿਰਦੇਸ਼
Friday, Jul 25, 2025 - 04:29 PM (IST)

ਜਲੰਧਰ (ਪੁਨੀਤ)–ਸੜਕ ਹਾਦਸਿਆਂ ਦੀ ਰੋਕਥਾਮ ਨੂੰ ਲੈ ਕੇ ਮੁੱਖ ਸੜਕਾਂ ਅਤੇ ਨੈਸ਼ਨਲ ਹਾਈਵੇਅ ’ਤੇ ਬਣੇ ਗੈਰ-ਕਾਨੂੰਨੀ ਕੱਟਾਂ ਨੂੰ ਤੁਰੰਤ ਪ੍ਰਭਾਵ ਨਾਲ ਬੰਦ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਉਥੇ ਹੀ ਸਕੂਲੀ ਬੱਚਿਆਂ ਦੀ ਸੁਰੱਖਿਆ ਯਕੀਨੀ ਬਣਾਉਣ ’ਤੇ ਜ਼ੋਰ ਦਿੱਤਾ ਗਿਆ। ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਵਿਚ ਆਯੋਜਿਤ ਸੜਕ ਸੁਰੱਖਿਆ ਕਮੇਟੀ ਦੀ ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਐੱਨ. ਐੱਚ. ਏ. ਆਈ. ਅਤੇ ਪੀ. ਡਬਲਿਊ. ਡੀ. ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਸੜਕ ’ਤੇ ਗੈਰ-ਕਾਨੂੰਨੀ ਕੱਟਾਂ ਨਾਲ ਹੋਣ ਵਾਲੇ ਹਾਦਸਿਆਂ ’ਤੇ ਰੋਕ ਲਾਉਣ ਲਈ ਇਨ੍ਹਾਂ ਕੱਟਾਂ ਦਾ ਬੰਦ ਹੋਣਾ ਜ਼ਰੂਰੀ ਹੈ। ਇਸ ਮੌਕੇ ਡੀ. ਸੀ. ਵੱਲੋਂ ਆਰ. ਟੀ. ਏ. ਸਕੱਤਰ ਬਲਬੀਰ ਰਾਜ ਸਿੰਘ ਨਾਲ ਸੜਕ ਸੁਰੱਖਿਆ ਸਬੰਧੀ ਵੱਖ-ਵੱਖ ਮੁੱਦਿਆਂ ’ਤੇ ਵਿਚਾਰ ਚਰਚਾ ਕੀਤੀ ਗਈ।
ਪੰਜਾਬ ਪੁਲਸ ਮੁਲਾਜ਼ਮ ਦੀ ਵਾਇਰਲ ਹੋਈ ਅਜਿਹੀ ਵੀਡੀਓ ਨੇ ਉਡਾਏ ਸਭ ਦੇ ਹੋਸ਼, ਹੋ ਗਈ ਵੱਡੀ ਕਾਰਵਾਈ
ਉਨ੍ਹਾਂ ਕਿਹਾ ਕਿ ਬਲੈਕ ਸਪਾਟਸ, ਖ਼ਤਰਨਾਕ ਮੋੜਾਂ ਅਤੇ ਚੌਰਾਹਿਆਂ ਦੀ ਪਛਾਣ ਕਰਕੇ ਉਥੇ ਚਿੰਨ੍ਹਹਿਤ ਸੰਕੇਤ, ਟ੍ਰੈਫਿਕ ਲਾਈਟ ਅਤੇ ਹੋਰ ਸੁਰੱਖਿਆਤਮਕ ਉਪਾਅ ਜਲਦ ਤੋਂ ਜਲਦ ਕੀਤੇ ਜਾਣ। ਸੜਕ ਹਾਦਸਿਆਂ ਨੂੰ ਰੋਕਣ ਲਈ ਸੜਕਾਂ ਦੀ ਮੁਰੰਮਤ, ਢਾਂਚੇ ਵਿਚ ਜ਼ਰੂਰੀ ਬਦਲਾਅ ਅਤੇ ਟ੍ਰੈਫਿਕ ਨਿਯਮਾਂ ਦਾ ਸਖ਼ਤੀ ਨਾਲ ਪਾਲਣਾ ਬਹੁਤ ਜ਼ਰੂਰੀ ਹੈ। ਪੁਲਸ ਵਿਭਾਗ ਵੱਲੋਂ ਦਿੱਤੀ ਗਈ ਬਲੈਕ ਸਪਾਟਸ ਦੀ ਸੂਚੀ ’ਤੇ ਸਮੀਖਿਆ ਕੀਤੀ ਗਈ ਅਤੇ ਸਾਰੇ ਐੱਸ. ਡੀ. ਐੱਮਜ਼, ਪੀ. ਡਬਲਿਊ. ਡੀ. ਅਤੇ ਐੱਨ. ਐੱਚ. ਏ. ਆਈ. ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ 30 ਜੁਲਾਈ ਤਕ ਅਜਿਹੇ ਸਾਰੇ ਸੰਭਾਵਿਤ ਹਾਦਸਾ ਸਥਾਨਾਂ ਦੀ ਸੂਚੀ ਤਿਆਰ ਕਰਕੇ ਉਨ੍ਹਾਂ ਨੂੰ ਰਿਪੋਰਟ ਕਰਨ ਤਾਂ ਕਿ ਉਨ੍ਹਾਂ ਸਥਾਨਾਂ ਦੀ ਸੁਧਾਰਾਤਮਕ ਕਾਰਵਾਈ ਕੀਤੀ ਜਾ ਸਕੇ।
ਪੰਜਾਬ ਕੈਬਨਿਟ ਦੀ ਹੋਈ ਅਹਿਮ ਮੀਟਿੰਗ, ਲਏ ਗਏ ਵੱਡੇ ਫ਼ੈਸਲੇ, ਗਰੁੱਪ D 'ਚ ਭਰਤੀ ਹੋਣ ਦੀ ਵਧਾਈ ਗਈ ਉਮਰ ਹੱਦ
ਉਥੇ ਹੀ, ਪੁਲਾਂ ਦੇ ਹੇਠਾਂ ਬੱਸਾਂ ਦੇ ਰੁਕਣ ਕਾਰਨ ਪੈਦਾ ਹੋ ਰਹੀ ਸਮੱਸਿਆ ਨੂੰ ਰੋਕਣ ਲਈ ਹੁਕਮ ਦਿੱਤੇ ਕਿ ਬੱਸਾਂ ਸਿਰਫ਼ ਬੱਸ ਸਟਾਪ ’ਤੇ ਹੀ ਖੜ੍ਹੀਆਂ ਹੋਣ, ਨਾਲ ਹੀ ਐੱਨ. ਐੱਚ. ਏ. ਆਈ. ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਹਾਈਵੇ ’ਤੇ ਪਾਣੀ ਜਮ੍ਹਾ ਨਾ ਹੋਵੇ, ਇਸ ਦੇ ਲਈ ਡ੍ਰੇਨੇਜ ਪੁਆਇੰਟਾਂ ਦੀ ਸਫਾਈ ਅਤੇ ਗਾਰ ਹਟਾਉਣ ਦਾ ਕੰਮ ਪਹਿਲ ਦੇ ਆਧਾਰ ’ਤੇ ਪੂਰਾ ਕੀਤਾ ਜਾਵੇ। ਸੇਫ ਸਕੂਲ ਵਾਹਨ ਨੀਤੀ ਨੂੰ ਸਖ਼ਤੀ ਨਾਲ ਲਾਗੂ ਕਰਨ ਦੇ ਨਿਰਦੇਸ਼ ਦਿੰਦਿਆਂ ਕਿਹਾ ਗਿਆ ਕਿ ਸਕੂਲੀ ਬੱਚਿਆਂ ਦੀ ਸੁਰੱਖਿਆ ਸਰਬੋਤਮ ਪਹਿਲ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿਚ ਕੋਈ ਕੋਤਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਸਾਰੇ ਸਕੂਲੀ ਵਾਹਨਾਂ ਨੂੰ ਸੁਰੱਖਿਆ ਮਾਪਦੰਡਾਂ ਦਾ ਪੂਰੀ ਤਰ੍ਹਾਂ ਪਾਲਣ ਕਰਨਾ ਹੋਵੇਗਾ। ਇਸ ਮੌਕੇ ਆਰ. ਟੀ. ਓ. ਅਮਨਪਾਲ ਸਿੰਘ, ਏ. ਟੀ. ਓ. ਵਿਸ਼ਾਲ ਗੋਇਲ, ਕਮਲੇਸ਼ ਕੁਮਾਰੀ, ਪੁਲਸ ਵਿਭਾਗ ਦੇ ਅਧਿਕਾਰੀ ਅਤੇ ਮੋਹਤਬਰ ਹਾਜ਼ਰ ਰਹੇ।
ਇਹ ਵੀ ਪੜ੍ਹੋ: ਪੰਜਾਬ 'ਚ ਵੱਡਾ ਐਨਕਾਊਂਟਰ! ਕਾਰ ਸਵਾਰ ਤਸਕਰਾਂ ਦੀ ਪੁਲਸ ਨਾਲ ਮੁਠਭੇੜ, ਚੱਲੀਆਂ ਤਾੜ-ਤਾੜ ਗੋਲ਼ੀਆਂ
ਓਵਰ ਸਪੀਡ ਤੇ ਓਵਰਲੋਡਿੰਗ ਵਰਗੇ ਮੁੱਦਿਆਂ ਦੀ ਸਮੀਖਿਆ
ਮੀਟਿੰਗ ਵਿਚ ਓਵਰਲੋਡਿੰਗ, ਓਵਰਸਪੀਡਿੰਗ, ਸ਼ਰਾਬ ਪੀ ਕੇ ਗੱਡੀ ਚਲਾਉਣ ਅਤੇ ਹੋਰ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਦੇ ਮਾਮਲਿਆਂ ਵਿਚ ਕੀਤੀ ਗਈ ਕਾਰਵਾਈ ਦੀ ਸਮੀਖਿਆ ਕੀਤੀ ਗਈ। ਇਸ ਤੋਂ ਇਲਾਵਾ ਵਿਦਿਅਕ ਸੰਸਥਾਵਾਂ ਵਿਚ ਸੜਕ ਸੁਰੱਖਿਆ ਬਾਰੇ ਚਲਾਈ ਜਾ ਰਹੀ ਜਾਗਰੂਕਤਾ ਮੁਹਿੰਮ ਦੀ ਪ੍ਰਗਤੀ ਦੀ ਵੀ ਸਮੀਖਿਆ ਕੀਤੀ ਗਈ। ਪੰਜਾਬ ਸੜਕ ਸਫ਼ਾਈ ਮਿਸ਼ਨ ਤਹਿਤ ਜ਼ਿਲੇ ਦੇ ਵੱਖ-ਵੱਖ ਸੀਨੀਅਰ ਅਧਿਕਾਰੀਆਂ ਵੱਲੋਂ ਗੋਦ ਲਈਆਂ ਗਈਆਂ ਸੜਕਾਂ ਦੀ ਸਥਿਤੀ ਦੀ ਸਮੀਖਿਆ ਕਰਦੇ ਹੋਏ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਮੁਆਇਨੇ ਦੌਰਾਨ ਸਾਹਮਣੇ ਆਈਆਂ ਸਮੱਸਿਆਵਾਂ ਦੇ ਹੱਲ ਲਈ ਤੁਰੰਤ ਕਾਰਵਾਈ ਸ਼ੁਰੂ ਕੀਤੀ ਜਾਵੇ।
ਇਹ ਵੀ ਪੜ੍ਹੋ: ਪੰਜਾਬ 'ਚ ਰੂਹ ਕੰਬਾਊ ਹਾਦਸਾ! ਮਾਂ ਦੀਆਂ ਅੱਖਾਂ ਸਾਹਮਣੇ ਤੜਫ਼-ਤੜਫ਼ ਕੇ ਧੀ ਦੀ ਮੌਤ, ਚਾਵਾਂ ਨਾਲ ਜਾ ਰਹੀ ਸੀ ਟਿਊਸ਼ਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e