ਬਾਰਿਸ਼ ਕਾਰਨ ਸ਼ਹਿਰ ਦੇ ਇਲਾਕਿਆਂ ''ਚ ਭਰਿਆ ਸੀਵਰੇਜ ਦਾ ਪਾਣੀ, ਬਿਮਾਰੀਆਂ ਫੈਲਣ ਦਾ ਡਰ

Saturday, Jul 12, 2025 - 10:48 PM (IST)

ਬਾਰਿਸ਼ ਕਾਰਨ ਸ਼ਹਿਰ ਦੇ ਇਲਾਕਿਆਂ ''ਚ ਭਰਿਆ ਸੀਵਰੇਜ ਦਾ ਪਾਣੀ, ਬਿਮਾਰੀਆਂ ਫੈਲਣ ਦਾ ਡਰ

ਜਲੰਧਰ (ਪੰਕਜ ਕੁਦੰਨ) - ਜਲੰਧਰ ਸ਼ਹਿਰ ਵਿੱਚ ਥੋੜ੍ਹੀ ਜਿਹੀ ਬਾਰਿਸ਼ ਹੋਣ ਕਾਰਨ ਸ਼ਹਿਰ ਦੇ ਕਈ ਇਲਾਕਿਆਂ ਦੀਆਂ ਗਲੀਆਂ ਵਿੱਚ ਪਾਣੀ ਇਕੱਠਾ ਹੋ ਜਾਂਦਾ ਹੈ, ਜਿਸ ਕਾਰਨ ਬਿਮਾਰੀਆਂ ਫੈਲਣ ਦਾ ਡਰ ਹੈ। ਇਸ ਤਸਵੀਰ ਵਿੱਚ ਗਾਂਧੀ ਕੈਂਪ ਦੀਆਂ ਕੁਝ ਗਲੀਆਂ ਵਿੱਚ ਸੀਵਰੇਜ ਦਾ ਪਾਣੀ ਓਵਰਫਲੋ ਹੋ ਗਿਆ ਹੈ ਅਤੇ ਕਈ ਦਿਨਾਂ ਤੋਂ ਗਲੀਆਂ ਵਿੱਚ ਖੜ੍ਹਾ ਹੈ। ਇਸ ਖੜ੍ਹੇ ਸੀਵਰੇਜ ਦੇ ਪਾਣੀ ਕਾਰਨ ਕਈ ਬਿਮਾਰੀਆਂ ਫੈਲ ਸਕਦੀਆਂ ਹਨ। ਇਲਾਕੇ ਦੇ ਵਸਨੀਕਾਂ ਦਾ ਕਹਿਣਾ ਹੈ ਕਿ ਸਾਨੂੰ ਜਲਦੀ ਤੋਂ ਜਲਦੀ ਇਸ ਸਮੱਸਿਆ ਤੋਂ ਛੁਟਕਾਰਾ ਪਾਉਣਾ ਚਾਹੀਦਾ ਹੈ।

ਇਸ ਖੜ੍ਹੇ ਸੀਵਰੇਜ ਦੇ ਪਾਣੀ ਕਾਰਨ ਛੋਟੇ ਬੱਚੇ ਅਤੇ ਬਜ਼ੁਰਗ ਸਾਰੇ ਬਿਮਾਰ ਹੋ ਸਕਦੇ ਹਨ। ਨਗਰ ਨਿਗਮ ਦੇ ਅਧਿਕਾਰੀਆਂ ਨੂੰ ਇਸ ਸੀਵਰੇਜ ਦੀ ਸਮੱਸਿਆ ਨੂੰ ਜਲਦੀ ਤੋਂ ਜਲਦੀ ਹੱਲ ਕਰਨਾ ਚਾਹੀਦਾ ਹੈ ਅਤੇ ਇਲਾਕੇ ਦੇ ਵਸਨੀਕਾਂ ਨੂੰ ਰਾਹਤ ਪ੍ਰਦਾਨ ਕਰਨੀ ਚਾਹੀਦੀ ਹੈ।


author

Inder Prajapati

Content Editor

Related News