ਪੰਜਾਬ ਦੇ ਇਸ ਪਿੰਡ ਲਈ ਵੱਡਾ ਐਲਾਨ, 21 ਤਾਰੀਖ਼ ਤੋਂ ਚੱਲੇਗੀ ਇਹ ਮੁਫ਼ਤ ਬੱਸ ਸੇਵਾ
Thursday, Jul 17, 2025 - 01:44 PM (IST)

ਨੂਰਪੁਰਬੇਦੀ (ਭੰਡਾਰੀ)- ਪੀ. ਜੀ. ਆਈ. ਜਾਣ ਵਾਸਤੇ ਲੋਕਾਂ ਲਈ ਅਹਿਮ ਖ਼ਬਰ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਮੁਤਾਬਕ ਲੋਕਾਂ ਨੂੰ ਪੀ. ਜੀ. ਆਈ. ਚੰਡੀਗੜ੍ਹ ਵਿਖੇ ਇਲਾਜ ਲਈ ਲਿਜਾਉਣ ਸਬੰਧੀ ਸੰਸਥਾ ਗੁਰੂ ਰਾਮਦਾਸ ਸਮਾਜ ਸੇਵਾ ਸੋਸਾਇਟੀ ਨੂਰਪੁਰਬੇਦੀ ਨਿਸ਼ਕਾਮ ਸੇਵਾ ਤਹਿਤ ਚਲਾਈ ਜਾ ਰਹੀ ਮੁਫ਼ਤ ਬੱਸ ਸੇਵਾ ਹੁਣ 21 ਜੁਲਾਈ ਤੋਂ ਬੀਤ ਇਲਾਕੇ ਦੇ ਪਿੰਡ ਹੈਬੋਵਾਲ ਤੋਂ ਚੱਲੇਗੀ, ਜਿਸ ਨੂੰ ਲੈ ਕੇ ਉਕਤ ਖੇਤਰ ਦੇ ਲੋਕਾਂ ’ਚ ਖ਼ੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ।
ਇਹ ਵੀ ਪੜ੍ਹੋ: Punjab: ਡਰਾਈਵਿੰਗ ਲਾਇਸੈਂਸ ਨੂੰ ਲੈ ਕੇ ਚਿੰਤਾ ਭਰੀ ਖ਼ਬਰ, ਖੜ੍ਹੀ ਹੋਈ ਵੱਡੀ ਪ੍ਰੇਸ਼ਾਨੀ
ਜ਼ਿਕਰਯੋਗ ਹੈ ਕਿ ਉਕਤ ਮੁਫ਼ਤ ਪੀ. ਜੀ. ਆਈ. ਬੱਸ ਸੇਵਾ ਰਸਤਾ ਖ਼ਰਾਬ ਹੋਣ ਦੇ ਚੱਲਦੇ ਬੀਤੇ 2 ਸਾਲਾਂ ਤੋਂ ਖੇਤਰ ਦੇ ਪਿੰਡ ਕਾਹਨਪੁਰ ਖੂਹੀ ਤੋਂ ਚੱਲਦੀ ਸੀ, ਜਿਸ ਕਰਕੇ ਬੀਤ ਖੇਤਰ ਦੇ ਮਰੀਜ਼ਾਂ ਨੂੰ ਬੱਸ ਸੁਵਿਧਾ ਨਾ ਹੋਣ ਕਾਰਨ ਭਾਰੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਸੀ ਪਰ ਹੁਣ ਕਿਲ੍ਹਾ ਅਨੰਦਗੜ੍ਹ ਸਾਹਿਬ ਦੇ ਕਾਰਸੇਵਾ ਵਾਲੇ ਸੰਤਾਂ ਵੱਲੋਂ ਉਕਤ ਮਾਰਗ ਦਾ ਨਵੀਨੀਕਰਨ ਕਰ ਦਿੱਤਾ ਗਿਆ ਹੈ, ਜਿਸ ਕਰਕੇ ਸੋਸਾਇਟੀ ਵੱਲੋਂ ਬੀਤੇ ਇਲਾਕੇ ਦੇ ਲੋਕਾਂ ਦੀ ਮੰਗ ’ਤੇ ਹੁਣ ਉਕਤ ਬੱਸ ਸੇਵਾ ਮੁੜ ਸੋਮਵਾਰ ਤੋਂ ਪਿੰਡ ਹੈਬੋਵਾਲ ਦੇ ਗੁਰਦੁਆਰਾ ਸਾਹਿਬ ਤੋਂ ਰੋਜ਼ਾਨਾ ਸਵੇਰੇ 4 ਵਜੇ ਚੱਲੇਗੀ।
ਇਹ ਵੀ ਪੜ੍ਹੋ: ਆਮ ਆਦਮੀ ਪਾਰਟੀ ਵੱਲੋਂ ਪੰਜਾਬ 'ਚ ਅਹੁਦੇਦਾਰਾਂ ਦਾ ਐਲਾਨ, ਲਿਸਟ 'ਚ ਪੜ੍ਹੋ ਪੂਰੇ ਵੇਰਵੇ
ਇਸ ਦੌਰਾਨ ਪਿੰਡ ਹੈਬੋਵਾਲ ਦੇ ਗੁਰਦੁਆਰਾ ਸਾਹਿਬ ਵਿਖੇ ਬੀਤੇ ਦਿਨ ਹੋਈ ਅਹਿਮ ਮੀਟਿੰਗ ਦੌਰਾਨ ਪਹੁੰਚੇ ਸੋਸਾਇਟੀ ਦੇ ਪ੍ਰਧਾਨ ਮੱਖਣ ਸਿੰਘ ਬੈਂਸ ਨੇ ਬਾਕਾਇਦਾ ਇਸ ਦਾ ਐਲਾਨ ਕੀਤਾ, ਜਿਸ ’ਤੇ ਪਿੰਡ ਵਾਸੀਆਂ ਨੇ ਸੰਸਥਾ ਦੇ ਨੁਮਾਇੰਦਿਆਂ ਦਾ ਧੰਨਵਾਦ ਕੀਤਾ ਅਤੇ ਬੀਤ ਖੇਤਰ ਦੀਆਂ ਸੰਗਤਾਂ ਵੱਲੋਂ ਇਕੱਠੀ ਕੀਤੀ ਗਈ ਕਰੀਬ 21 ਹਜ਼ਾਰ 710 ਰੁਪਏ ਦੀ ਰਾਸ਼ੀ ਸੋਸਾਇਟੀ ਦੇ ਨੁਮਾਇੰਦਿਆਂ ਨੂੰ ਮੁਫ਼ਤ ਪੀ. ਜੀ. ਆਈ. ਬੱਸ ਸੇਵਾ ਲਈ ਭੇਟ ਕੀਤੀ।
ਇਹ ਵੀ ਪੜ੍ਹੋ: ਪੰਜਾਬ ਦੇ ਇਨ੍ਹਾਂ 14 ਜ਼ਿਲ੍ਹਿਆਂ 'ਚ ਪਵੇਗਾ ਭਾਰੀ ਮੀਂਹ ਤੇ ਆਵੇਗਾ ਤੂਫ਼ਾਨ, ਵਿਭਾਗ ਵੱਲੋਂ Alert ਜਾਰੀ
ਮੀਟਿੰਗ ’ਚ ਸੰਸਥਾ ਦੇ ਪ੍ਰਧਾਨ ਮੱਖਣ ਸਿੰਘ ਬੈਂਸ, ਕੈਪਟਨ ਪਰਮਜੀਤ ਸਿੰਘ, ਕੈਪਟਨ ਸੁਖਦੇਵ ਸਿੰਘ, ਸੂਬੇਦਾਰ ਜ਼ੈਲ ਸਿੰਘ, ਸਰਪੰਚ ਸੁਰਿੰਦਰ ਸਿੰਘ ਟੱਬਾ, ਰਾਣਾ ਵੀਰ ਸਿੰਘ ਹੈਬੋਵਾਲ, ਸ਼ਮਸ਼ੇਰ ਸ਼ੰਮੀ, ਬਲਬੀਰ ਸਿੰਘ ਪ੍ਰਧਾਨ ਬੀਤ ਭਲਾਈ ਕਮੇਟੀ ਭਵਾਨੀਪੁਰ, ਅਰਜਨ ਸਿੰਘ ਹੈਬੋਵਾਲ, ਤੀਰਥ ਸਿੰਘ ਮਾਨ ਅਚੱਲਪੁਰ, ਕੈਪਟਨ ਬਖਸ਼ੀਸ਼ ਸਿੰਘ ਖੁਰਾਲੀ, ਮੁਖਤਿਆਰ ਸਿੰਘ ਪ੍ਰਧਾਨ ਗੁਰਦੁਆਰਾ ਸਾਹਿਬ ਸੇਖੋਵਾਲ, ਸਰਪੰਚ ਪ੍ਰਦੀਪ ਰੰਗੀਲਾ, ਚੌਧਰੀ ਜੈ ਚੰਦ ਹਰਮਾਂ, ਸਰਪੰਚ ਬਿੰਦਰ ਪੁਰੀ ਆਦਰਸ਼ ਨਗਰ ਹੈਬੋਵਾਲ, ਸ਼ਰਨਜੀਤ ਸਿੰਘ, ਧਰਮ ਸਿੰਘ ਭਵਾਨੀਪੁਰ, ਮੱਖਣ ਸਿੰਘ ਸੇਖੋਵਾਲ ਤੇ ਸਰਪੰਚ ਸੰਤੋਖ ਰਾਮ ਸੇਖੋਵਾਲ ਆਦਿ ਸ਼ਖ਼ਸੀਅਤਾਂ ਹਾਜ਼ਰ ਸਨ।
ਇਹ ਵੀ ਪੜ੍ਹੋ: ਜਲੰਧਰ ਦੀ ਅਦਾਲਤ 'ਚ ਹੋਈ ਅੰਮ੍ਰਿਤਪਾਲ ਸਿੰਘ ਦੀ ਪੇਸ਼ੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e