ਸ੍ਰੀ ਦਰਬਾਰ ਸਾਹਿਬ ਨੂੰ ਧਮਕੀਆਂ ਮਿਲਣ ਦੇ ਮਾਮਲੇ ''ਚ ਹੁਣ ਤਕ ਦਾ ਸਭ ਤੋਂ ਵੱਡਾ ਖ਼ੁਲਾਸਾ

Thursday, Jul 24, 2025 - 11:58 AM (IST)

ਸ੍ਰੀ ਦਰਬਾਰ ਸਾਹਿਬ ਨੂੰ ਧਮਕੀਆਂ ਮਿਲਣ ਦੇ ਮਾਮਲੇ ''ਚ ਹੁਣ ਤਕ ਦਾ ਸਭ ਤੋਂ ਵੱਡਾ ਖ਼ੁਲਾਸਾ

ਅੰਮ੍ਰਿਤਸਰ : ਸ੍ਰੀ ਦਰਬਾਰ ਸਾਹਿਬ ਨੂੰ ਲਗਾਤਾਰ ਈ-ਮੇਲ  ਭੇਜ ਕੇ ਦਿੱਤੀਆਂ ਜਾ ਰਹੀਆਂ ਧਮਕੀਆਂ ਦੇ ਮਾਮਲੇ ਵਿਚ ਵੱਡਾ ਖ਼ੁਲਾਸਾ ਹੋਇਆ ਹੈ। ਸੂਤਰਾਂ ਮੁਤਾਬਕ ਸ੍ਰੀ ਦਰਬਾਰ ਸਾਹਿਬ ਨੂੰ ਡਾਰਕ ਵੈੱਬ ਰਾਹੀਂ ਧਮਕੀ ਭਰੀਆਂ ਈ-ਮੇਲਾਂ ਭੇਜੀਆਂ ਜਾ ਰਹੀਆਂ ਹਨ। ਡਾਰਕ ਵੈੱਬ ਤੋਂ ਈਮੇਲ ਆਉਣ ਕਾਰਨ ਆਈਪੀ ਐਡਰੈਸ ਨੂੰ ਟਰੇਸ ਕਰਨ ਵਿਚ ਮੁਸ਼ਕਲ ਆ ਰਹੀ ਹੈ। ਦੱਸਣਯੋਗ ਹੈ ਕਿ ਹੁਣ ਤਕ 10 ਦੇ ਕਰੀਬ ਧਮਕੀ ਭਰੀਆਂ ਈਮੇਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਮਿਲ ਚੁੱਕੀਆਂ ਹਨ। ਧਮਕੀਆਂ ਮਿਲਣ ਤੋਂ ਬਾਅਦ ਜਿੱਥੇ ਸ਼੍ਰੋਮਣੀ ਕਮੇਟੀ ਪੂਰੀ ਤਰ੍ਹਾਂ ਚੌਕਸ ਹੈ, ਉਥੇ ਹੀ ਪੁਲਸ ਅਤੇ ਸਾਈਬਰ ਸੈੱਲ ਵਲੋਂ ਵੀ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। 

ਇਹ ਵੀ ਪੜ੍ਹੋ : ਮੀਂਹ ਕਾਰਣ ਪੰਜਾਬ ਦੇ ਇਸ ਜ਼ਿਲ੍ਹੇ ਵਿਚ ਵਿਗੜੇ ਹਾਲਾਤ, ਸਕੂਲਾਂ ਵਿਚ ਛੁੱਟੀ ਦਾ ਐਲਾਨ

ਕੀ ਹੈ ਡਾਰਕ ਵੈੱਬ? 

ਡਾਰਕ ਵੈੱਬ ਇੰਟਰਨੈੱਟ ਦਾ ਉਹ ਹਿੱਸਾ ਹੈ ਜਿੱਥੇ ਕਾਨੂੰਨੀ ਅਤੇ ਗੈਰ-ਕਾਨੂੰਨੀ ਦੋਵੇਂ ਤਰ੍ਹਾਂ ਦੀਆਂ ਗਤੀਵਿਧੀਆਂ ਕੀਤੀਆਂ ਜਾਂਦੀਆਂ ਹਨ। ਇੰਟਰਨੈੱਟ ਦਾ 96 ਪ੍ਰਤੀਸ਼ਤ ਹਿੱਸਾ ਡੀਪ ਵੈੱਬ ਅਤੇ ਡਾਰਕ ਵੈੱਬ ਦੇ ਅਧੀਨ ਆਉਂਦਾ ਹੈ। ਅਸੀਂ ਇੰਟਰਨੈੱਟ ਸਮੱਗਰੀ ਦਾ ਸਿਰਫ਼ 4% ਹਿੱਸਾ ਵਰਤਦੇ ਹਾਂ, ਜਿਸਨੂੰ ਸਰਫੇਸ ਵੈੱਬ ਕਿਹਾ ਜਾਂਦਾ ਹੈ। ਸੂਤਰਾਂ ਮੁਤਾਬਕ ਡੀਪ ਵੈੱਬ 'ਤੇ ਸਮੱਗਰੀ ਤੱਕ ਪਹੁੰਚ ਕਰਨ ਲਈ ਇਕ ਪਾਸਵਰਡ ਦੀ ਲੋੜ ਹੁੰਦੀ ਹੈ, ਜਿਸ ਵਿਚ ਈ-ਮੇਲ, ਨੈੱਟ ਬੈਂਕਿੰਗ ਆਦਿ ਸ਼ਾਮਲ ਹਨ। ਡਾਰਕ ਵੈੱਬ ਖੋਲ੍ਹਣ ਲਈ ਟੋਰ ਬ੍ਰਾਊਜ਼ਰ ਦੀ ਵਰਤੋਂ ਕੀਤੀ ਜਾਂਦੀ ਹੈ। ਡਾਰਕ ਵੈੱਬ 'ਤੇ ਪਾਬੰਦੀਸ਼ੁਦਾ ਚੀਜ਼ਾਂ ਉਪਲਬਧ ਹਨ। ਤੁਹਾਨੂੰ ਦੱਸ ਦੇਈਏ ਕਿ ਡਾਰਕ ਵੈੱਬ ਓਨੀਅਨ ਰੂਟਿੰਗ ਤਕਨਾਲੋਜੀ 'ਤੇ ਕੰਮ ਕਰਦਾ ਹੈ। ਇਹ ਉਪਭੋਗਤਾਵਾਂ ਨੂੰ ਟਰੈਕਿੰਗ ਅਤੇ ਨਿਗਰਾਨੀ ਤੋਂ ਬਚਾਉਂਦਾ ਹੈ ਅਤੇ ਉਨ੍ਹਾਂ ਦੀ ਗੋਪਨੀਯਤਾ ਬਣਾਈ ਰੱਖਣ ਲਈ ਸੈਂਕੜੇ ਥਾਵਾਂ 'ਤੇ ਰੂਟ ਅਤੇ ਰੀ-ਰੂਟ ਕਰਦਾ ਹੈ। ਸਧਾਰਨ ਸ਼ਬਦਾਂ ਵਿਚ, ਡਾਰਕ ਵੈੱਬ ਕਈ IP ਪਤਿਆਂ ਨਾਲ ਜੁੜਦਾ ਅਤੇ ਡਿਸਕਨੈਕਟ ਹੁੰਦਾ ਹੈ, ਜਿਸ ਕਾਰਨ ਇਸਨੂੰ ਟਰੈਕ ਕਰਨਾ ਬੇਹੱਦ ਮੁਸ਼ਕਲ ਹੈ। 

ਇਹ ਵੀ ਪੜ੍ਹੋ : ਪੰਜਾਬ ਦੇ ਲੱਖਾਂ ਰਾਸ਼ਨ ਕਾਰਡ ਧਾਰਕਾਂ ਲਈ ਚਿੰਤਾ ਭਰੀ ਖ਼ਬਰ, ਲੱਗਾ ਵੱਡਾ ਝਟਕਾ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇
https://whatsapp.com/channel/0029Va94hsaHAdNVur4L170e


author

Gurminder Singh

Content Editor

Related News