ਸਰੋਂ ਦੇ ਤੇਲ ਨਾਲ ਬਣੇ ਭੋਜਨ ਦੀ ਵਰਤੋ ਕਰਨ ਨਾਲ ਸਰੀਰ ਨੂੰ ਹੁੰਦੇ ਹਨ ਕਈ ਫਾਇਦੇ
Saturday, Jul 01, 2017 - 01:10 PM (IST)
ਨਵੀਂ ਦਿੱਲੀ— ਸਰੋਂ ਦੇ ਤੇਲ ਨਾਲ ਮਾਲਿਸ਼ ਤੋਂ ਇਲਾਵਾ ਭੋਜਨ ਬਣਾਉਣ 'ਚ ਵੀ ਇਸਤੇਮਾਲ ਕੀਤਾ ਜਾਂਦਾ ਹੈ ਪਰ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਸਰੋਂ ਦਾ ਤੇਲ ਵੀ ਖਾਣਾ ਬਣਾਉਣ ਨਾਲ ਬਹੁਤ ਸਾਰੇ ਫਾਇਦੇ ਹੁੰਦੇ ਹਨ। ਇਹ ਦਿਲ ਨੂੰ ਸਿਹਤਮੰਦ ਭਾਈ ਰੱਖਣ ਦੇ ਨਾਲ-ਨਾਲ ਹਾਈ ਬਲੱਡ ਪ੍ਰੈਸ਼ਰ ਤੋਂ ਵੀ ਬਚਾਉਂਦਾ ਹੈ। ਆਓ ਜਾਣਦੇ ਹਾਂ ਸਰੋਂ ਦੇ ਤੇਲ ਨਾਲ ਭੋਜਨ ਬਣਾਉਣ ਦੇ ਫਾਇਦਿਆਂ ਬਾਰੇ
- ਸਰੋਂ ਦੇ ਤੇਲ 'ਚ ਚੰਗੇ ਕੋਲੈਸਟਰੋਲ ਨੂੰ ਸੁਧਾਰਨ ਅਤੇ ਮਾੜੇ ਕੌਲੈਸਟਰੋਲ ਨੂੰ ਘੱਟ ਕਰਨ ਦੀ ਤਾਕਤ ਹੁੰਦੀ ਹੈ।
- ਇਹ ਤੇਲ ਸਰੀਰ 'ਚ ਮੋਜੂਦ ਫੈਟ ਨੂੰ ਘੱਟ ਕਰਨ 'ਚ ਮਦਦ ਕਰਦਾ ਹੈ।
- ਸਰੋਂ ਦਾ ਤੇਲ ਬਲੱਡ ਸਰਕੁਲੇਸ਼ਨ ਨੂੰ ਠੀਕ ਕਰਦਾ ਹੈ ਅਤੇ ਹਾਈ ਬਲੱਡ ਪ੍ਰੈਸ਼ਰ ਤੋਂ ਬਚਾਉਂਦਾ ਹੈ। ਐਕਸਪਰਟ ਮਣਦੇ ਹਨ ਕਿ ਜੈਤੂਨ ਦੇ ਤੇਲ ਨਾਲੋਂ ਜ਼ਿਆਦਾ ਬਹਿਤਰ ਸਰੋਂ ਦਾ ਤੇਲ ਹੁੰਦਾ ਹੈ।
- ਖਾਣੇ ਤੋਂ ਇਲਾਵਾ ਬੱਚਿਆਂ ਦੇ ਸਰੀਰ ਦੀ ਮਾਲਿਸ਼ ਦੇ ਲਈ ਵੀ ਸਰੋਂ ਦੇ ਤੇਲ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ।
