Diabetes ਦੀ ਸਮੱਸਿਆ ਹੁਣ ਹੋਵੇਗੀ ਦੂਰ, ਬਸ ਡਾਈਟ ''ਚ ਸ਼ਾਮਲ ਕਰ ਲਓ ਇਹ ਚੀਜ਼ਾਂ

Tuesday, Feb 10, 2026 - 11:10 AM (IST)

Diabetes ਦੀ ਸਮੱਸਿਆ ਹੁਣ ਹੋਵੇਗੀ ਦੂਰ, ਬਸ ਡਾਈਟ ''ਚ ਸ਼ਾਮਲ ਕਰ ਲਓ ਇਹ ਚੀਜ਼ਾਂ

ਹੈਲਥ ਡੈਸਕ - ਅਜੋਕੇ ਸਮੇਂ ਦੀ ਖਰਾਬ ਜੀਵਨਸ਼ੈਲੀ ਅਤੇ ਮਾਨਸਿਕ ਤਣਾਅ ਕਾਰਨ ਹਾਈ ਬਲੱਡ ਪ੍ਰੈਸ਼ਰ ਭਾਵ ਸ਼ੂਗਰ ਇਕ ਗੰਭੀਰ ਸਮੱਸਿਆ ਬਣ ਚੁੱਕੀ ਹੈ। ਜਦੋਂ ਸਰੀਰ 'ਚ ਇੰਸੁਲਿਨ ਹਾਰਮੋਨ ਸਹੀ ਤਰ੍ਹਾਂ ਕੰਮ ਨਹੀਂ ਕਰਦਾ, ਤਾਂ ਗਲੂਕੋਜ਼ ਖੂਨ 'ਚ ਘੁਲਣਾ ਸ਼ੁਰੂ ਹੋ ਜਾਂਦਾ ਹੈ। ਹਾਲ ਹੀ 'ਚ ਮਾਹਿਰਾਂ ਨੇ ਅਜਿਹੀਆਂ 5 ਸਬਜ਼ੀਆਂ ਬਾਰੇ ਦੱਸਿਆ ਹੈ ਜੋ ਕੁਦਰਤੀ ਤੌਰ 'ਤੇ ਤੁਹਾਡੇ ਖੂਨ 'ਚੋਂ ਵਾਧੂ ਸ਼ੂਗਰ ਨੂੰ ਸੋਖਣ ਦੀ ਸਮਰੱਥਾ ਰੱਖਦੀਆਂ ਹਨ।

PunjabKesari

ਸ਼ੂਗਰ ਨੂੰ ਕੰਟਰੋਲ ਕਰਨ ਵਾਲੀਆਂ 5 'ਸੁਪਰ ਸਬਜ਼ੀਆਂ'

- ਮਾਹਿਰਾਂ ਅਨੁਸਾਰ, ਜੇਕਰ ਤੁਸੀਂ ਇਨ੍ਹਾਂ ਸਬਜ਼ੀਆਂ ਨੂੰ ਆਪਣੀ ਖੁਰਾਕ ਦਾ ਹਿੱਸਾ ਬਣਾਉਂਦੇ ਹੋ, ਤਾਂ ਇੰਸੁਲਿਨ ਦੀ ਸਕਿਰਿਆ ਤੇਜ਼ ਹੋ ਜਾਂਦੀ ਹੈ :-

ਕਰੇਲਾ 
- ਇਸ ਨੂੰ 'ਕੁਦਰਤੀ ਇੰਸੁਲਿਨ' ਮੰਨਿਆ ਜਾਂਦਾ ਹੈ। ਇਹ ਸਰੀਰ 'ਚ ਇੰਸੁਲਿਨ ਵਾਂਗ ਕੰਮ ਕਰਕੇ ਸ਼ੂਗਰ ਲੈਵਲ ਨੂੰ ਤੇਜ਼ੀ ਨਾਲ ਘਟਾਉਂਦਾ ਹੈ।

ਮੋਰਿੰਗਾ 
- ਮੋਰਿੰਗਾ ਦੀਆਂ ਪੱਤੀਆਂ ਜਾਂ ਫਲੀਆਂ ਨੂੰ ਦਾਲ ਅਤੇ ਸੂਪ 'ਚ ਪਾ ਕੇ ਖਾਓ। ਇਹ ਖਾਣਾ ਖਾਣ ਤੋਂ ਬਾਅਦ ਵਧਣ ਵਾਲੀ ਸ਼ੂਗਰ ਨੂੰ ਰੋਕਦਾ ਹੈ।

ਭਿੰਡੀ 
- ਭਿੰਡੀ 'ਚ ਇਕ ਖਾਸ ਕਿਸਮ ਦਾ ਫਾਈਬਰ ਹੁੰਦਾ ਹੈ, ਜੋ ਖੂਨ 'ਚ ਗਲੂਕੋਜ਼ ਦੇ ਸੋਖਣ ਦੀ ਗਤੀ ਨੂੰ ਹੌਲੀ ਕਰ ਦਿੰਦਾ ਹੈ।

PunjabKesari

ਮੇਥੀ 
- ਮੇਥੀ ਦੇ ਪੱਤੇ ਜਾਂ ਦਾਣੇ ਬਹੁਤ ਫਾਇਦੇਮੰਦ ਹਨ। ਖਾਸ ਗੱਲ ਇਹ ਹੈ ਕਿ ਮੇਥੀ ਨੂੰ ਆਲੂ ਨਾਲ ਨਹੀਂ, ਬਲਕਿ ਪਨੀਰ ਨਾਲ ਬਣਾ ਕੇ ਖਾਣਾ ਜ਼ਿਆਦਾ ਗੁਣਕਾਰੀ ਹੈ।

ਨਿੰਬੂ 
- ਸਲਾਦ ਜਾਂ ਦਾਲ 'ਚ ਨੀਂਬੂ ਨਿਚੋੜ ਕੇ ਖਾਓ। ਇਸ 'ਚ ਮੌਜੂਦ ਪੋਲੀਫੇਨੋਲਸ ਬਲੱਡ ਸ਼ੂਗਰ ਨੂੰ ਵਧਣ ਤੋਂ ਰੋਕਦੇ ਹਨ।

ਇਸ ਦੇ ਮੁੱਖ ਲੱਛਣ ਤੇ ਸੰਕੇਤ :-

- ਗਲਾ ਬਾਰ-ਬਾਰ ਸੁੱਕਣਾ ਹਾਈ ਸ਼ੂਗਰ ਦਾ ਮੁੱਖ ਲੱਛਣ ਹੈ।
- ਕਿਡਨੀ ਵਾਧੂ ਸ਼ੂਗਰ ਨੂੰ ਬਾਹਰ ਕੱਢਣ ਲਈ ਜ਼ਿਆਦਾ ਕੰਮ ਕਰਦੀ ਹੈ।
- ਸਰੀਰ ਨੂੰ ਗਲੂਕੋਜ਼ ਤੋਂ ਊਰਜਾ ਨਹੀਂ ਮਿਲ ਪਾਉਂਦੀ, ਜਿਸ ਕਾਰਨ ਸੁਸਤੀ ਰਹਿੰਦੀ ਹੈ।
- ਹਾਈ ਸ਼ੂਗਰ ਅੱਖਾਂ ਦੇ ਲੈਂਸ ਦੀ ਕੰਮ ਕਰਨ ਦੀ ਸਮਰੱਥਾ ਨੂੰ ਪ੍ਰਭਾਵਿਤ ਕਰਦੀ ਹੈ।
- ਸਰੀਰ ਦੀ ਕਿਸੇ ਵੀ ਸੱਟ ਨੂੰ ਠੀਕ ਕਰਨ ਦੀ ਸਮਰੱਥਾ ਘੱਟ ਜਾਂਦੀ ਹੈ।

ਨੋਟ :- ਆਪਣੀ ਡਾਈਟ 'ਚ ਬਦਲਾਅ ਕਰਨ ਦੇ ਨਾਲ-ਨਾਲ ਰੋਜ਼ਾਨਾ ਕਸਰਤ ਕਰੋ ਅਤੇ ਸਮੇਂ-ਸਮੇਂ 'ਤੇ ਡਾਕਟਰੀ ਜਾਂਚ ਜ਼ਰੂਰ ਕਰਵਾਓ।
 


author

Sunaina

Content Editor

Related News