ਗਰਮੀਆਂ 'ਚ ਡਰਾਈ ਫਰੂਟਸ ਖਾਣ ਵੇਲੇ ਨਾ ਕਰੋ ਇਹ ਗਲਤੀ! ਜਾਣੋ ਸਿਹਤਮੰਦ ਰਹਿਣ ਦਾ 'ਸਹੀ ਤਰੀਕਾ'

Friday, Mar 27, 2026 - 10:14 AM (IST)

ਗਰਮੀਆਂ 'ਚ ਡਰਾਈ ਫਰੂਟਸ ਖਾਣ ਵੇਲੇ ਨਾ ਕਰੋ ਇਹ ਗਲਤੀ! ਜਾਣੋ ਸਿਹਤਮੰਦ ਰਹਿਣ ਦਾ 'ਸਹੀ ਤਰੀਕਾ'

ਹੈਲਥ ਡੈਸਕ - ਅਕਸਰ ਲੋਕ ਮੰਨਦੇ ਹਨ ਕਿ ਡਰਾਈ ਫਰੂਟਸ ਸਿਰਫ਼ ਸਰਦੀਆਂ 'ਚ ਹੀ ਖਾਣੇ ਚਾਹੀਦੇ ਹਨ ਪਰ ਸਿਹਤ ਮਾਹਿਰਾਂ ਅਨੁਸਾਰ ਇਨ੍ਹਾਂ ਨੂੰ ਗਰਮੀਆਂ 'ਚ ਵੀ ਖਾਧਾ ਜਾ ਸਕਦਾ ਹੈ। ਬਸ ਸ਼ਰਤ ਇਹ ਹੈ ਕਿ ਇਨ੍ਹਾਂ ਨੂੰ ਖਾਣ ਦਾ ਤਰੀਕਾ ਸਹੀ ਹੋਵੇ। ਡਰਾਈ ਫਰੂਟਸ ਪੋਸ਼ਕ ਤੱਤਾਂ ਦਾ ਖ਼ਜ਼ਾਨਾ ਹਨ, ਪਰ ਇਨ੍ਹਾਂ ਦੀ ਗਰਮ ਤਾਸੀਰ ਨੂੰ ਘੱਟ ਕਰਨਾ ਜ਼ਰੂਰੀ ਹੈ।

ਭਿਉਂ ਕੇ ਖਾਣਾ ਹੈ ਸਭ ਤੋਂ ਉੱਤਮ ਤਰੀਕਾ
- ਗਰਮੀਆਂ 'ਚ ਬਾਦਾਮ, ਅਖਰੋਟ ਅਤੇ ਕਿਸ਼ਮਿਸ਼ ਵਰਗੇ ਮੇਵਿਆਂ ਨੂੰ ਰਾਤ ਭਰ ਪਾਣੀ 'ਚ ਭਿਉਂ ਕੇ ਰੱਖੋ। ਭਿਉਂਣ ਨਾਲ ਇਨ੍ਹਾਂ ਦੀ ਗਰਮੀ (ਤਾਸੀਰ) ਨਿਕਲ ਜਾਂਦੀ ਹੈ ਅਤੇ ਇਹ ਪਚਣ 'ਚ ਆਸਾਨ ਹੋ ਜਾਂਦੇ ਹਨ। ਭਿੱਜੇ ਹੋਏ ਬਾਦਾਮਾਂ ਦਾ ਛਿਲਕਾ ਉਤਾਰ ਕੇ ਖਾਣ ਨਾਲ ਸਰੀਰ ਨੂੰ ਪੂਰਾ ਪੋਸ਼ਣ ਮਿਲਦਾ ਹੈ।

ਮਾਤਰਾ ਦਾ ਰੱਖੋ ਖ਼ਾਸ ਧਿਆਨ 
- ਸਰਦੀਆਂ ਦੇ ਮੁਕਾਬਲੇ ਗਰਮੀਆਂ 'ਚ ਡਰਾਈ ਫਰੂਟਸ ਦੀ ਮਾਤਰਾ ਘੱਟ ਰੱਖਣੀ ਚਾਹੀਦੀ ਹੈ। ਦਿਨ ਭਰ 'ਚ 4-5 ਬਾਦਾਮ, 1-2 ਅਖਰੋਟ ਅਤੇ 5-7 ਕਿਸ਼ਮਿਸ਼ ਕਾਫ਼ੀ ਹਨ। ਬਹੁਤ ਜ਼ਿਆਦਾ ਮਾਤਰਾ 'ਚ ਖਾਣ ਨਾਲ ਨੱਕ 'ਚੋਂ ਖੂਨ (ਨਕਸੀਰ) ਜਾਂ ਪੇਟ 'ਚ ਜਲਣ ਹੋ ਸਕਦੀ ਹੈ।

ਕਾਜੂ ਅਤੇ ਪਿਸਤੇ ਤੋਂ ਕਰੋ ਪਰਹੇਜ਼ 
- ਕਾਜੂ ਅਤੇ ਪਿਸਤੇ ਦੀ ਤਾਸੀਰ ਬਹੁਤ ਜ਼ਿਆਦਾ ਗਰਮ ਹੁੰਦੀ ਹੈ। ਗਰਮੀਆਂ 'ਚ ਇਨ੍ਹਾਂ ਦਾ ਸੇਵਨ ਘੱਟ ਤੋਂ ਘੱਟ ਕਰੋ ਜਾਂ ਬਿਲਕੁਲ ਨਾ ਕਰੋ। ਜੇਕਰ ਖਾਣੇ ਵੀ ਹਨ, ਤਾਂ ਬਹੁਤ ਹੀ ਸੀਮਤ ਮਾਤਰਾ 'ਚ ਲਓ।

ਅੰਜੀਰ ਅਤੇ ਕਿਸ਼ਮਿਸ਼ ਦੇ ਫਾਇਦੇ 
- ਅੰਜੀਰ ਅਤੇ ਕਿਸ਼ਮਿਸ਼ ਨੂੰ ਭਿਉਂ ਕੇ ਖਾਣ ਨਾਲ ਸਰੀਰ 'ਚ ਪਾਣੀ ਦੀ ਕਮੀ ਪੂਰੀ ਹੁੰਦੀ ਹੈ ਅਤੇ ਇਹ ਪੇਟ ਨੂੰ ਠੰਡਾ ਰੱਖਣ 'ਚ ਮਦਦ ਕਰਦੇ ਹਨ। ਇਹ ਗਰਮੀਆਂ 'ਚ ਹੋਣ ਵਾਲੀ ਕਬਜ਼ ਦੀ ਸਮੱਸਿਆ ਨੂੰ ਵੀ ਦੂਰ ਕਰਦੇ ਹਨ।

ਸਵੇਰ ਦਾ ਸਮਾਂ ਹੈ ਬੈਸਟ 
- ਡਰਾਈ ਫਰੂਟਸ ਖਾਣ ਲਈ ਸਵੇਰ ਦਾ ਸਮਾਂ (ਖਾਲੀ ਪੇਟ) ਸਭ ਤੋਂ ਵਧੀਆ ਮੰਨਿਆ ਜਾਂਦਾ ਹੈ। ਇਸ ਨਾਲ ਸਰੀਰ ਨੂੰ ਦਿਨ ਭਰ ਊਰਜਾ ਮਿਲਦੀ ਹੈ ਅਤੇ ਪਾਚਨ ਤੰਤਰ 'ਤੇ ਜ਼ਿਆਦਾ ਬੋਝ ਨਹੀਂ ਪੈਂਦਾ।
 


author

Sunaina

Content Editor

Related News