ਪੇਟ ਦੇ ਅਲਸਰ ਬਣ ਸਕਦੇ ਹਨ ਜਾਨਲੇਵਾ! ਜਾਣੋ ਇਸ ਦੇ ਮੁੱਖ ਕਾਰਨ ਅਤੇ ਬਚਾਅ ਦੇ ਤਰੀਕੇ

Wednesday, Mar 25, 2026 - 11:21 AM (IST)

ਪੇਟ ਦੇ ਅਲਸਰ ਬਣ ਸਕਦੇ ਹਨ ਜਾਨਲੇਵਾ! ਜਾਣੋ ਇਸ ਦੇ ਮੁੱਖ ਕਾਰਨ ਅਤੇ ਬਚਾਅ ਦੇ ਤਰੀਕੇ

ਹੈਲਥ ਡੈਸਕ - ਅਜੋਕੇ ਸਮੇਂ 'ਚ ਗਲਤ ਖਾਣ-ਪੀਣ ਅਤੇ ਵਧਦੇ ਮਾਨਸਿਕ ਤਣਾਅ ਕਾਰਨ ਪੇਟ ਦੀਆਂ ਬਿਮਾਰੀਆਂ ਤੇਜ਼ੀ ਨਾਲ ਵੱਧ ਰਹੀਆਂ ਹਨ। ਇਨ੍ਹਾਂ 'ਚੋਂ 'ਪੇਟ ਦਾ ਅਲਸਰ' ਇਕ ਅਜਿਹੀ ਗੰਭੀਰ ਸਮੱਸਿਆ ਹੈ, ਜਿਸ ਨੂੰ ਜੇਕਰ ਸਮੇਂ ਸਿਰ ਨਾ ਪਛਾਣਿਆ ਜਾਵੇ ਤਾਂ ਇਹ ਵੱਡੀ ਮੁਸੀਬਤ ਬਣ ਸਕਦੀ ਹੈ। ਮਾਹਰਾਂ ਅਨੁਸਾਰ ਪੇਟ ਦੇ ਅੰਦਰੂਨੀ ਹਿੱਸੇ 'ਚ ਹੋਣ ਵਾਲੇ ਜ਼ਖਮਾਂ ਨੂੰ ਹੀ ਅਲਸਰ ਕਿਹਾ ਜਾਂਦਾ ਹੈ।

ਕਿਉਂ ਹੁੰਦੇ ਹਨ ਪੇਟ 'ਚ ਅਲਸਰ?

ਪੇਟ ਦੇ ਅਲਸਰ ਹੋਣ ਦੇ ਕਈ ਕਾਰਨ ਹੋ ਸਕਦੇ ਹਨ, ਜਿਨ੍ਹਾਂ 'ਚੋਂ ਮੁੱਖ ਹੇਠ ਲਿਖੇ ਹਨ :-

H. pylori ਬੈਕਟੀਰੀਆ
- ਇਹ ਬੈਕਟੀਰੀਆ ਪੇਟ ਦੀ ਅੰਦਰੂਨੀ ਪਰਤ ਨੂੰ ਨੁਕਸਾਨ ਪਹੁੰਚਾਉਂਦਾ ਹੈ।

ਦਰਦ ਨਿਵਾਰਕ ਦਵਾਈਆਂ 
- ਬਿਨਾਂ ਡਾਕਟਰੀ ਸਲਾਹ ਦੇ ਜ਼ਿਆਦਾ ਸਮੇਂ ਤੱਕ ਦਰਦ ਨਿਵਾਰਕ ਦਵਾਈਆਂ ਲੈਣਾ ਅਲਸਰ ਦਾ ਸਭ ਤੋਂ ਵੱਡਾ ਕਾਰਨ ਹੈ।

ਜ਼ਿਆਦਾ ਮਿਰਚ-ਮਸਾਲੇ
- ਤਿੱਖਾ ਅਤੇ ਜ਼ਿਆਦਾ ਤੇਲ ਵਾਲਾ ਭੋਜਨ ਪੇਟ 'ਚ ਐਸਿਡ ਵਧਾਉਂਦਾ ਹੈ।

ਤਣਾਅ ਅਤੇ ਨੀਂਦ ਦੀ ਕਮੀ
- ਮਾਨਸਿਕ ਤਣਾਅ ਪੇਟ ਦੀ ਪਾਚਨ ਪ੍ਰਣਾਲੀ 'ਤੇ ਬੁਰਾ ਅਸਰ ਪਾਉਂਦਾ ਹੈ।

ਅਲਸਰ ਦੇ ਮੁੱਖ ਲੱਛਣ :- 

- ਪੇਟ ਦੇ ਉੱਪਰਲੇ ਹਿੱਸੇ 'ਚ ਜਲਣ ਜਾਂ ਦਰਦ ਹੋਣਾ।
- ਖਾਣਾ ਖਾਣ ਤੋਂ ਬਾਅਦ ਪੇਟ ਭਾਰੀ ਮਹਿਸੂਸ ਹੋਣਾ।
- ਉਲਟੀ ਆਉਣਾ ਜਾਂ ਜੀਅ ਕੱਚਾ ਹੋਣਾ।
- ਭੁੱਖ ਘੱਟ ਲੱਗਣਾ ਅਤੇ ਅਚਾਨਕ ਵਜ਼ਨ ਘਟਣਾ।
- ਗੰਭੀਰ ਹਾਲਤ ਵਿੱਚ ਕਾਲੇ ਰੰਗ ਦਾ ਪਖਾਨਾ ਆਉਣਾ।

ਬਚਾਅ ਦੇ ਤਰੀਕੇ

ਜੇਕਰ ਤੁਸੀਂ ਪੇਟ ਦੇ ਅਲਸਰ ਤੋਂ ਬਚਣਾ ਚਾਹੁੰਦੇ ਹੋ, ਤਾਂ ਇਨ੍ਹਾਂ ਗੱਲਾਂ ਦਾ ਖਾਸ ਧਿਆਨ ਰੱਖੋ:

ਖਾਣ-ਪੀਣ 'ਚ ਸੁਧਾਰ
- ਜ਼ਿਆਦਾ ਮਿਰਚ-ਮਸਾਲੇ, ਤਲਿਆ ਹੋਇਆ ਭੋਜਨ ਅਤੇ ਬਾਹਰਲੇ ਜੰਕ ਫੂਡ ਤੋਂ ਪਰਹੇਜ਼ ਕਰੋ। ਹਰੀਆਂ ਸਬਜ਼ੀਆਂ ਅਤੇ ਫਲ ਆਪਣੀ ਖੁਰਾਕ 'ਚ ਸ਼ਾਮਲ ਕਰੋ।

ਦਰਦ ਨਿਵਾਰਕ ਦਵਾਈਆਂ ਤੋਂ ਦੂਰੀ
- ਬਿਨਾਂ ਕਿਸੇ ਲੋੜ ਜਾਂ ਡਾਕਟਰੀ ਸਲਾਹ ਦੇ ਪੇਨ-ਕਿਲਰ ਲੈਣ ਦੀ ਆਦਤ ਛੱਡੋ।

ਨਸ਼ਿਆਂ ਦਾ ਤਿਆਗ
- ਸ਼ਰਾਬ ਅਤੇ ਸਿਗਰਟਨੋਸ਼ੀ ਪੇਟ ਦੇ ਐਸਿਡ ਨੂੰ ਵਧਾਉਂਦੀ ਹੈ, ਜੋ ਅਲਸਰ ਦੇ ਜ਼ਖਮਾਂ ਨੂੰ ਹੋਰ ਡੂੰਘਾ ਕਰਦੀ ਹੈ।

ਪਾਣੀ ਦੀ ਵੱਧ ਵਰਤੋਂ
- ਦਿਨ ਭਰ 'ਚ ਲੋੜੀਂਦਾ ਪਾਣੀ ਪੀਓ ਤਾਂ ਜੋ ਪੇਟ 'ਚ ਐਸਿਡ ਦਾ ਸੰਤੁਲਨ ਬਣਿਆ ਰਹੇ।

ਨਾਰੀਅਲ ਪਾਣੀ ਅਤੇ ਠੰਡਾ ਦੁੱਧ
ਅਲਸਰ ਦੀ ਜਲਣ ਘਟਾਉਣ ਲਈ ਨਾਰੀਅਲ ਪਾਣੀ ਅਤੇ ਬਿਨਾਂ ਖੰਡ ਵਾਲਾ ਠੰਡਾ ਦੁੱਧ ਬੇਹੇਦ ਫਾਇਦੇਮੰਦ ਹੁੰਦਾ ਹੈ।


author

Sunaina

Content Editor

Related News