Health Tips: ਮਜ਼ਬੂਤ ਹੱਡੀਆਂ ਲਈ ਬੇਹੱਦ ਲਾਹੇਵੰਦ ਹਨ ਚੜ੍ਹਦੇ ਸੂਰਜ ਦੀਆਂ ਕਿਰਨਾਂ, ਜਾਣੋ ਹੋਰ ਵੀ ਫ਼ਾਇਦੇ

07/14/2023 4:30:02 PM

ਜਲੰਧਰ - ਬਹੁਤ ਸਾਰੇ ਲੋਕ ਅਜਿਹੇ ਹਨ, ਜੋ ਧੁੱਪ ਵਿੱਚ ਕੁਝ ਸਮਾਂ ਵੀ ਖੜ੍ਹੇ ਨਹੀਂ ਹੋ ਸਕਦੇ। ਉਹਨਾਂ ਨੂੰ ਲੱਗਦਾ ਹੈ ਕਿ ਧੁੱਪ 'ਚ ਖੜ੍ਹੇ ਰਹਿਣ ਨਾਲ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਸਵੇਰ ਦੇ ਸਮੇਂ ਸੂਰਜ ਦੀਆਂ ਨਿਕਲਣ ਵਾਲੀਆਂ ਕਿਰਨਾਂ ਸਾਡੀ ਸਿਹਤ ਅਤੇ ਵਿਕਾਸ ਲਈ ਬਹੁਤ ਜ਼ਰੂਰੀ ਹਨ। ਇਸ ਨਾਲ ਫ਼ਾਇਦੇ ਹੋਣ ਦੇ ਨਾਲ-ਨਾਲ ਕਈ ਬੀਮਾਰੀਆਂ ਤੋਂ ਨਿਜ਼ਾਤ ਵੀ ਮਿਲਦੀ ਹੈ। ਸਵੇਰੇ 7 ਵਜੇ ਤੋਂ ਪਹਿਲਾਂ ਨਿਕਲਣ ਵਾਲੀ ਧੁੱਪ ਦੀਆਂ ਕਿਰਨਾ ਸਰੀਰ ਲਈ ਫ਼ਾਇਦੇਮੰਦ ਹੁੰਦੀਆਂ ਹਨ। ਇਸ ਨਾਲ ਸਰੀਰ ਤੰਦਰੁਸਤ ਰਹਿੰਦਾ ਹੈ। ਡਿਪ੍ਰੈਸ਼ਨ, ਤਣਾਅ ਤੇ ਅਸਥਮਾ ਸਣੇ ਕਈ ਬੀਮਾਰੀਆਂ ਦੂਰ ਹੋ ਜਾਂਦੀਆਂ ਹਨ। ਸੂਰਜ ਦੀਆਂ ਕਿਰਨਾਂ ਲੈਣ ਨਾਲ ਹੋਰ ਕਿਹੜੇ ਫ਼ਾਇਦੇ ਹੁੰਦੇ ਹਨ, ਦੇ ਬਾਰੇ ਆਓ ਜਾਣਦੇ ਹਾਂ...

ਵਿਟਾਮਿਨ-ਡੀ ਮਿਲਦਾ ਹੈ
ਅਸੀਂ ਸਾਰੇ ਜਾਣਦੇ ਹਾਂ ਕਿ ਸੂਰਜ ਦੀਆਂ ਕਿਰਨਾਂ ਤੋਂ ਵਿਟਾਮਿਨ-ਡੀ ਮਿਲਦਾ ਹੈ, ਜੋ ਸਿਹਤ ਲਈ ਬਹੁਤ ਜ਼ਰੂਰੀ ਹੈ। ਵਿਟਾਮਿਨ-ਡੀ ਹੱਡੀਆਂ ਅਤੇ ਦੰਦਾਂ ਨੂੰ ਮਜ਼ਬੂਤ ​​ਕਰਦਾ ਹੈ ਅਤੇ ਇਮਿਊਨ ਸਿਸਟਮ ਨੂੰ ਵੀ ਮਜ਼ਬੂਤ ਕਰਦਾ ਹੈ। ਦਿਮਾਗੀ ਕਮਜ਼ੋਰੀ ਦੂਰ ਕਰਨ ਦੇ ਨਾਲ-ਨਾਲ ਵਿਟਾਮਿਨ-ਡੀ ਕੈਂਸਰ ਤੋਂ ਵੀ ਬਚਾਉਂਦਾ ਹੈ।

PunjabKesari

ਡਿਪ੍ਰੈਸ਼ਨ ਲਈ ਧੁੱਪ ਦੀ ਰੌਸ਼ਨੀ
ਸੂਰਜ ਦੀਆਂ ਕਿਰਨਾਂ ਉਨ੍ਹਾਂ ਲੋਕਾਂ ਲਈ ਬਹੁਤ ਫ਼ਾਇਦੇਮੰਦ ਹੁੰਦੀਆਂ ਹਨ, ਜਿਹੜੇ ਡਿਪ੍ਰੈਸ਼ਨ ਦੀ ਸਮੱਸਿਆ ਨਾਲ ਜੂਝ ਰਹੇ ਹੁੰਦੇ ਹਨ। ਸੂਰਜ ਦੀ ਰੌਸ਼ਨੀ ਦੀ ਘਾਟ ਕਾਰਨ ਲੋਕ ਡਿਪ੍ਰੈਸ਼ਨ ਦਾ ਸ਼ਿਕਾਰ ਹੋ ਜਾਂਦੇ ਹਨ, ਜਿਸ ਕਰਕੇ ਸੂਰਜ ਦੀਆਂ ਕਿਰਨਾਂ ਬਹੁਤ ਜ਼ਰੂਰੀ ਹਨ।  

ਸਰੀਰ ਰਹਿੰਦਾ ਸਿਹਤਮੰਦ
ਸੂਰਜ ਦੀਆਂ ਕਿਰਨਾਂ ਤੋਂ ਨਿਕਲਣ ਵਾਲਾ ਲਾਲ ਸਪੈਕਟ੍ਰਮ ਸਾਡੇ ਮਾਈਟੋਕਾਂਡਰੀਆ ਨੂੰ ਸਿਹਤਮੰਦ ਰੱਖਦਾ ਹੈ ਅਤੇ ਸਾਡੀ ਊਰਜਾ ਨੂੰ ਵਧਾਉਂਦਾ ਹੈ। ਇਸ ਨਾਲ ਸਰੀਰ ਦਾ ਵਿਕਾਸ ਚੰਗੀ ਤਰ੍ਹਾਂ ਹੁੰਦਾ ਹੈ। 

PunjabKesari

ਚੰਗੀ ਨੀਂਦ ਆਉਂਦੀ ਹੈ
ਸੂਰਜ ਦੀਆਂ ਕਿਰਨਾਂ ਨੀਂਦ ਦੀ ਗੁਣਵੱਤਾ ਨੂੰ ਵਧਾਉਣ ਵਿੱਚ ਮਦਦ ਕਰ ਸਕਦੀਆਂ ਹਨ। ਇਹ ਸਾਡੀ ਸਰਕੇਡੀਅਨ ਰਿਦਮ ਨੂੰ ਅਨੁਕੂਲ ਕਰਨ ਦਾ ਕੰਮ ਕਰਦੀ ਹੈ। ਇਸ ਨਾਲ ਚੰਗੀ ਨੀਂਦ ਆਉਂਦੀ ਹੈ ਅਤੇ ਸਾਰੀ ਥਕਾਵਟ ਦੂਰ ਹੋ ਜਾਂਦੀ ਹੈ।

ਘੱਟ ਹੁੰਦੈ ਹਾਈ ਬਲੱਡ ਪ੍ਰੈਸ਼ਰ ਦਾ ਖ਼ਤਰਾ
ਸੂਰਜ ਦੀਆਂ ਕਿਰਨਾਂ ਵਿੱਚ ਮੌਜੂਦ ਯੂਵੀ ਕਿਰਨਾਂ ਨਾਈਟ੍ਰਿਕ ਆਕਸਾਈਡ ਨੂੰ ਵਧਾਉਣ ਦਾ ਕੰਮ ਕਰਦੀਆਂ ਹਨ, ਜੋ ਇੱਕ ਵੈਸੋਡੀਲੇਟਰ ਹੈ। ਇਹ ਖੂਨ ਦੇ ਗੇੜ ਨੂੰ ਬਿਹਤਰ ਬਣਾਉਂਦੀ ਹੈ ਅਤੇ ਆਕਸੀਜਨ ਵਿੱਚ ਸੁਧਾਰ ਕਰਦੀ ਹੈ। ਇਸ ਨਾਲ ਬਲੱਡ ਸ਼ੂਗਰ ਨੂੰ ਆਸਾਨੀ ਨਾਲ ਕੰਟਰੋਲ ਕੀਤਾ ਜਾ ਸਕਦਾ ਹੈ। ਸੂਰਜ ਦੀਆਂ ਕਿਰਨਾਂ ਦਿਲ ਦੀਆਂ ਬੀਮਾਰੀਆਂ ਦੇ ਜੋਖਮ ਨੂੰ ਵੀ ਘਟਾਉਂਦੀਆਂ ਹਨ। 

PunjabKesari

ਪੀਲੀਆ, ਮੁਹਾਸੇ ਦੇ ਰੋਗਾਂ ਤੋਂ ਨਿਜ਼ਾਤ 
ਸੂਰਜ ਦੀਆਂ ਕਿਰਨਾਂ ਲੈਣ ਨਾਲ ਚਮੜੀ ਦੀਆਂ ਕਈ ਸਮੱਸਿਆਵਾਂ ਦਾ ਇਲਾਜ ਘਰ ਵਿੱਚ ਕੀਤਾ ਜਾ ਸਕਦਾ ਹੈ। ਸੋਰਾਏਸਿਸ, ਐਕਸਿਮਾ, ਪੀਲੀਆ, ਮੁਹਾਸੇ ਦੇ ਰੋਗਾਂ ਤੋਂ ਨਿਜ਼ਾਤ ਪਾਉਣ ਲਈ ਸੂਰਜ ਦੀ ਰੌਸ਼ਨੀ ਲੈਣ ਦੀ ਸਿਫਾਰਸ਼ ਕੀਤੀ ਹੈ। ਛੋਟੇ ਬੱਚੇ ਨੂੰ ਜਦੋਂ ਪੀਲੀਆ ਹੁੰਦਾ ਹੈ ਤਾਂ ਡਾਕਟਰ ਬੱਚੇ ਨੂੰ ਸਵੇਰ ਦੇ ਸਮੇਂ ਸੂਰਜ ਦੀ ਰੌਸ਼ਨੀ ਦਿਵਾਉਣ ਦੀ ਸਲਾਹ ਦਿੰਦੇ ਹਨ।


rajwinder kaur

Content Editor

Related News