ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
Friday, Sep 05, 2025 - 09:50 AM (IST)

ਵੈੱਬ ਡੈਸਕ- ਫੈਸ਼ਨ ਦੀ ਦੁਨੀਆ ਵਿਚ ਬਦਲਾਅ ਦੀ ਰਫਤਾਰ ਕਦੇ ਨਹੀਂ ਰੁਕਦੀ। ਅੱਜਕੱਲ ਮੁਟਿਆਰਾਂ ਰਵਾਇਤੀ ਡਰੈੱਸਾਂ ਨੂੰ ਮਾਡਰਨ ਟਵਿਸਟ ਦੇ ਕੇ ਆਪਣੇ ਸਟਾਈਲ ਨੂੰ ਨਵਾਂ ਰੂਪ ਦੇ ਰਹੀਆਂ ਹਨ। ਇਸੇ ਤਰ੍ਹਾਂ ਕ੍ਰਾਪ ਟਾਪ (ਕ੍ਰਾਪ ਚੋਲੀ) ਅਤੇ ਲਹਿੰਗੇ ਦਾ ਸੁਮੇਲ ਮੁਟਿਆਰਾਂ ਵਿਚਾਲੇ ਬਹੁਤ ਟਰੈਂਡ ਵਿਚ ਹੈ। ਇਹ ਨਾ ਸਿਰਫ ਉਨ੍ਹਾਂ ਨੂੰ ਟਰੈਂਡੀ ਅਤੇ ਫੈਸ਼ਨੇਬਲ ਲੁਕ ਦਿੰਦਾ ਹੈ ਸਗੋਂ ਮੁਟਿਆਰਾਂ ਦਾ ਆਤਮਵਿਸ਼ਵਾਸ ਵੀ ਵਧਾਉਂਦਾ ਹੈ। ਇਸ ਵਿਚ ਲਹਿੰਗੇ ਨਾਲ ਇਕ ਛੋਟੀ ਲੰਬਾਈ ਦਾ ਬਲਾਊਜ ਹੁੰਦਾ ਹੈ ਜੋ ਕਮਰ ਦੇ ਉੱਪਰ ਤੱਕ ਆਉਂਦਾ ਹੈ ਜਿਸਨੂੰ ਕ੍ਰਾਪ ਚੋਲੀ ਜਾਂ ਕ੍ਰਾਪ ਟਾਪ ਕਹਿੰਦੇ ਹਨ। ਜਦੋਂ ਇਸਨੂੰ ਲਹਿੰਗੇ ਨਾਲ ਪੇਅਰ ਕੀਤਾ ਜਾਂਦਾ ਹੈ ਤਾਂ ਇਹ ਮੁਟਿਆਰਾਂ ਨੂੰ ਇਕ ਸਟਾਈਲਿਸ਼ ਲੁਕ ਦਿੰਦਾ ਹੈ।
ਅੱਜਕੱਲ ਬਾਜ਼ਾਰ ਵਿਚ ਤਰ੍ਹਾਂ-ਤਰ੍ਹਾਂ ਦੇ ਡਿਜ਼ਾਈਨਰ ਕ੍ਰਾਪ ਟਾਪ ਅਤੇ ਲਹਿੰਗੇ ਮੁਹੱਈਆ ਹਨ। ਖਾਸ ਕਰ ਕੇ ਵਿਆਹਾਂ, ਮਹਿੰਦੀ, ਸੰਗੀਤ, ਮੰਗਣੀ ਅਤੇ ਿਰਪੈਸਪਸ਼ਨ ਵਰਗੇ ਮੌਕਿਆਂ ’ਤੇ ਮੁਟਿਆਰਾਂ ਹੈਵੀ ਐਂਬ੍ਰਾਇਡਰੀ ਵਾਲੇ ਕ੍ਰਾਪ ਚੋਲੀ ਅਤੇ ਲਹਿੰਗੇ ਨੂੰ ਪਸੰਦ ਕਰ ਰਹੀਆਂ ਹਨ। ਇਹ ਪਹਿਰਾਵੇ ਜ਼ਿਆਦਾਤਰ ਮਿਰਰ ਵਰਕ, ਸਟੋਨ ਵਰਕ, ਜਰੀ ਵਰਕ, ਬੀਡਰ ਵਰਕ ਅਤੇ ਸੀਕਵੈਂਸ ਵਰਕ ਵਿਚ ਆਉਂਦੇ ਹਨ ਜੋ ਮੁਟਿਆਰਾਂ ਨੂੰ ਇਕ ਰਾਇਲ ਅਤੇ ਗਲੈਮਰਜ਼ ਲੁਕ ਪ੍ਰਦਾਨ ਕਰਦੇ ਹਨ।
ਰਵਾਇਤੀ ਲਹਿੰਗਾ ਚੋਲੀ ਵਿਚ ਚੋਲੀ ਲੰਬੀ ਹੁੰਦੀ ਹੈ। ਇਹ ਕਲਾਸਿਕ ਅਤੇ ਐਲੀਗੇਂਟ ਲੁਕ ਦਿੰਦਾ ਹੈ ਜੋ ਜ਼ਿਆਦਾਤਰ ਰਵਾਇਤੀ ਮੌਕਿਆਂ ਲਈ ਉਪਯੁਕਤ ਹੁੰਦਾ ਹੈ। ਦੂਜੇ ਪਾਸੇ ਕ੍ਰਾਪ ਟਾਪ ਅਤੇ ਲਹਿੰਗਾ ਇਸ ਤੋਂ ਵੱਖ ਹਨ ਕਿਉਂਕਿ ਕ੍ਰਾਪ ਟਾਪ ਵਿਚ ਚੋਲੀ ਛੋਟੀ ਹੁੰਦੀ ਹੈ। ਤਰ੍ਹਾਂ-ਤਰ੍ਹਾਂ ਦੀ ਕ੍ਰਾਪਿੰਗ ਇਸਨੂੰ ਆਧੁਨਿਕ ਟੱਚ ਦਿੰਦੀ ਹੈ। ਮੁਟਿਆਰਾਂ ਇਸਨੂੰ ਜ਼ਿਆਦਾ ਪਸੰਦ ਇਸ ਲਈ ਕਰਦੀਆਂ ਹਨ ਕਿਉਂਕਿ ਇਹ ਉਨ੍ਹਾਂ ਨੂੰ ਟਰੈਡੀਸ਼ਨਲ ਦੇ ਨਾਲ-ਨਾਲ ਮਾਡਰਨ ਅਤੇ ਫੈਸ਼ਨੇਬਲ ਲੁਕ ਦਿੰਦੀ ਹੈ। ਅੱਜ ਦੀ ਨੌਜਵਾਨ ਪੀੜ੍ਹੀ ਨੂੰ ਕ੍ਰਾਪ ਟਾਪ ਕਾਂਫੀਡੈਂਸ ਅਤੇ ਫੈਸ਼ਨ-ਫਾਰਵਰਡ ਫੀਲ ਕਰਾਉਂਦੀ ਹੈ। ਇਸ ਤੋਂ ਇਲਾਵਾ ਬਾਲੀਵੁੱਡ ਅਤੇ ਸੋਸ਼ਲ ਮੀਡੀਆ ਇਨਫਲੂਏਂਸਰਜ਼ ਵੱਲੋਂ ਇਸਨੂੰ ਪ੍ਰਮੋਟ ਕੀਤੇ ਜਾਣ ਨਾਲ ਇਹ ਟਰੈਂਡ ਵਿਚ ਵੀ ਪਾਪੁਲਰ ਹੋ ਗਿਆ ਹੈ।
ਇਨ੍ਹਾਂ ਨਾਲ ਮੁਟਿਆਰਾਂ ਨੂੰ ਜਿਊਲਰੀ ਵਿਚ ਵੱਡੇ ਈਅਰਰਿੰਗਸ, ਨੈਕਨੈੱਸ ਅਤੇ ਚੂੜੀਆਂ ਪਹਿਨੇ ਦੇਖਿਆ ਜਾ ਸਕਦਾ ਹੈ। ਮਿਰਰ ਵਰਕ ਵਾਲੇ ਕ੍ਰਾਪ ਟਾਪ ਅਤੇ ਲਹਿੰਗਾ ਨਾਲ ਸਿਲਵਰ ਜਿਊਲਰੀ ਪਰਫੈਕਸ ਮੈਚ ਕਰਦੀ ਹੈ। ਫੁੱਟਵੀਅਰ ਵਿਚ ਮੁਟਿਆਰਾਂ ਇਨ੍ਹਾਂ ਨਾਲ ਜੋਧਪੁਰੀ ਜੁੱਤੀ, ਹੀਲਸ ਅਤੇ ਬੈਲੀ ਪਹਿਨਣਾ ਪਸੰਦ ਕਰਦੀਆਂ ਹਨ। ਹੇਅਰ ਸਟਾਈਲ ਅਤੇ ਮੇਕਅਪ ਵਿਚ ਓਪਨ ਹੇਅਰ ਜਾਂ ਬਨ ਨਾਲ ਸਮੋਕੀ ਆਈਜ਼ ਅਤੇ ਬੋਲਡ ਲਿਪਸਟਿਕ ਮੁਟਿਆਰਾਂ ਨੂੰ ਅਟ੍ਰੈਕਟਿਵ ਲੁਕ ਦਿੰਦੀ ਹੈ। ਹੋਰ ਅਸੈੱਸਰੀਜ਼ ਵਿਚ ਮੁਟਿਆਰਾਂ ਨੂੰ ਗੋਲਡਨ, ਸਿਲਵਰ ਜਾਂ ਮੈਚਿੰਗ ਬੈਗ, ਕਲਚ ਅਤੇ ਪੋਟਲੀ ਬੈਗ ਕੈਰੀ ਕੀਤੇ ਦੇਖਿਆ ਜਾ ਸਕਦਾ ਹੈ ਜੋ ਉਨ੍ਹਾਂ ਦੀ ਲੁਕ ਨੂੰ ਕੰਪਲੀਟ ਕਰਨ ਦੇ ਨਾਲ-ਨਾਲ ਹੋਰ ਜ਼ਿਆਦਾ ਸਟਾਈਲਿਸ਼ ਬਣਾਉਂਦਾ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8