ਵਿਆਹੁਤਾ ਜੀਵਨ ਨੂੰ ਖੁਸ਼ਹਾਲੀ ਨਾਲ ਭਰ ਦੇਣੇਗੀ ਇਹ ਆਦਤਾਂ

Friday, Sep 12, 2025 - 10:13 AM (IST)

ਵਿਆਹੁਤਾ ਜੀਵਨ ਨੂੰ ਖੁਸ਼ਹਾਲੀ ਨਾਲ ਭਰ ਦੇਣੇਗੀ ਇਹ ਆਦਤਾਂ

ਵੈੱਬ ਡੈਸਕ- ਵਿਆਹੁਤਾ ਜੀਵਨ ਦੀ ਬੁਨਿਆਦ ਪਿਆਰ, ਸਮਾਂ ਅਤੇ ਤੁਹਾਡੀਆਂ ਕੋਸ਼ਿਸ਼ਾਂ ’ਤੇ ਟਿਕੀ ਹੁੰਦੀ ਹੈ। ਪਿਆਰ ਦੀ ਰਾਹ ਹਮੇਸ਼ਾ ਖੁਸ਼ਹਾਲੀ ਭਰੀ ਨਹੀਂ ਹੁੰਦੀ, ਉਸ ਨੂੰ ਖੁਸ਼ਹਾਲ ਬਣਾਉਣ ਲਈ ਤੁਹਾਨੂੰ ਲਗਾਤਾਰ ਕੋਸ਼ਿਸ਼ ਕਰਦੇ ਰਹਿਣਾ ਹੁੰਦਾ ਹੈ। ਇਸ ਕੰਮ ਵਿਚ ਸਾਡੀਆਂ ਛੋਟੀਆਂ-ਛੋਟੀਆਂ ਆਦਤਾਂ ਬੜੇ ਕੰਮ ਆਉਂਦੀਆਂ ਹਨ ਜੇਕਰ ਤੁਹਾਡੀਆਂ ਆਦਤਾਂ ਚੰਗੀਆਂ ਹਨ ਤਾਂ ਤੁਸੀਂ ਨਾ ਸਿਰਫ ਆਪਣੇ ਜੀਵਨਸਾਥੀ ਦੇ ਕਰੀਬ ਆਉਂਦੇ ਹੋ ਸਗੋਂ ਬਤੌਰ ਕਪਲ ਤੁਹਾਡੀ ਬਾਂਡਿੰਗ ਮਜ਼ਬੂਤ ਹੁੰਦੀ ਹੈ। ਇਥੇ ਅਸੀਂ ਕੁਝ ਅਜਿਹੀਆਂ ਗੱਲਾਂ ਦੇ ਬਾਰੇ ’ਚ ਗੱਲ ਕਰਨ ਜਾ ਰਹੇ ਹਾ ਜੋ ਤੁਹਾਡੀ ਵਿਆਹੁਤਾ ਜ਼ਿੰਦਗੀ ਨੂੰ ਖੁਸ਼ਹਾਲ ਬਣਾ ਦੇਵੇਗੀ।

ਗੱਲਬਾਤ

ਤੁਹਾਡੀ ਵਿਆਹ ਦੇ ਲੰਬੇ ਸਮੇਂ ਤਕ ਟਿਕੇ ਰਹਿਣ ਵਿਚ ਗੱਲਬਾਤ ਦੀ ਵੱਡੀ ਅਹਿਮ ਭੂਮਿਕਾ ਹੁੰਦੀ ਹੈ। ਤੁਹਾਨੂੰ ਦੋਹਾਂ ਨੂੰ ਆਪਣੇ ਬਾਰੇ ’ਚ ਲਗਭਗ ਸਾਰੀਆਂ ਗੱਲਾਂ, ਇਕ-ਦੂਜੇ ਨਾਲ ਸ਼ੇਅਰ ਕਰਨੀ ਚਾਹੀਦੀ। ਘਰ ’ਚ ਅੱਜ ਕੀ ਹੋਇਆ, ਆਫਿਸ ਵਿਚ ਕੀ ਹੋਇਆ,ਜਿਵੇਂ ਗੱਲਾਂ ਸ਼ੇਅਰ ਕਰਨ ਨਾਲ ਪਿਆਰ ਅਤੇ ਲਗਾਅ ਵਧਦਾ ਹੈ। ਇਸ ਤੋਂ ਇਲਾਵਾ ਤੁਸੀਂ ਦੋਵੇਂ ਪਰਿਵਾਰ ਅਤੇ ਦੋਸਤਾਂ ਬਾਰੇ ਗੱਲਾਂ ਕਰ ਸਕਦੇ ਹੋ। ਉਨ੍ਹਾਂ ਦੀ ਜ਼ਿੰਦਗੀ ਦੀਆਂ ਰੋਚਕ ਗੱਲਾਂ ਸਾਂਝਾ ਕਰ ਸਕਗੇ ਹੋ। ਤੁਹਾਡੇ ਜੀਵਨ ਦੇ ਚੰਗੇ ਅਤੇ ਬੁਰੇ ਪਲ, ਆਪਣੇ ਸੰਘਰਸ਼ ਅਤੇ ਸਫਲਤਾ ਦੀਆਂ ਗੱਲਾਂ ਕਰ ਸਕਦੇ ਹੋ। ਇਹ ਦੇਖਿਆ ਗਿਆ ਹੈ ਕਿ ਜਦੋਂ ਦੋਵੇਂ ਪਾਰਟਨਰਸ ਆਪਸ ਵਿਚ ਚੰਗੀਆਂ ਗੱਲਾਂ ਕਰਦੇ ਹਨ, ਉਨ੍ਹਾਂ ਦੀ ਗੱਲਬਾਤ ਬਿਹਤਰ ਹੁੰਦੀ ਹੈ ਤਾਂ ਉਹ ਘੱਟ ਤਣਾਅ ਮਹਿਸੂਸ ਕਰਦੇ ਹਨ। 

ਆਪਣੀ ਨੇੜਤਾ ਦੀ ਅਹਿਮੀਅਤ

ਆਪਣੇ ਪਾਰਟਰਨ ਨਾਲ ਸਰੀਰਿਕ ਅਤੇ ਮਾਨਸਿਕ ਦੋਵੇਂ ਤੌਰ ’ਤੇ ਨੇੜਤਾ ਵਧਾਓ। ਪਾਰਟਰਨ ਨੂੰ ਇੰਨਾ ਭਰੋਸਾ ਹੋਵੇ ਕਿ ਉਹ ਤੁਹਾਡੇ ਨਾਲ ਸੁਰੱਖਿਅਤ ਹਨ। ਉਹ ਆਪਣੇ ਮਨ ਦੀਆਂ ਗੱਲਾਂ ਆਪਸ ’ਚ ਕਰ ਸਕਦਾ ਹੈ। ਤੁਸੀਂ ਦੋਵੇਂ ਇਕ-ਦੂਜੇ ਦੀਆਂ ਸਰੀਰਿਕ ਲੋੜਾਂ ਨੂੰ ਬਿਹਤਰ ਢੰਗ ਨਾਲ ਸਮਝਦੇ ਹਨ। ਇਹ ਬਾਂਡ ਉਦੋਂ ਵੱਧ ਮਜ਼ਬੂਤ ਹੋਵੇਗਾ, ਜਦੋਂ ਤੁਹਾਡੇ ਰਿਸ਼ਤੇ ਵਿਚ ਸੈਕਸ ਦੀ ਮਾਤਰਾ ਢੁਕਵੀਂ ਰਹੇਗੀ। ਸੈਕਸ ਦੇ ਬਾਰੇ ’ਚ ਵੀ ਤੁਸੀਂ ਦੋਵੇਂ ਖੁੱਲ੍ਹ ਕੇ ਗੱਲਾਂ ਕਰੋ ਤਾਂਕਿ ਇਕ-ਦੂਜੇ ਦੀਆਂ ਉਮੀਦਾਂ ਨੂੰ ਸਮਝ ਸਕੋ। ਇਸ ਨਾਲ ਆਪਸੀ ਸਬੰਧਾਂ ਵਿਚ ਸੰਤੁਸ਼ਟੀ ਦਾ ਅਹਿਸਾਸ ਆਉਂਦਾ ਹੈ।

ਚੰਗੇ ਸਰੋਤਾ ਬਣੋ

ਤੁਸੀਂ ਆਪਣੀ ਗੱਲਾਂ ਜਿੰਨੇ ਬੇਝਿਜਕ ਹੋ ਕੇ ਪਾਰਟਰਨ ਨੂੰ ਦੱਸ ਦਿੰਦੇ ਹੋ ਓਨੀ ਹੀ ਉਤਸੁਕਤਾ ਪਾਰਟਨਰ ਦੀਆਂ ਗੱਲਾਂ ਨੂੰ ਸੁਣਨ ’ਚ ਵੀ ਦਿਖਾਓ ਜੇਕਰ ਤੁਸੀਂ ਅਜਿਹਾ ਨਹੀਂ ਕਰਦੇ ਤਾਂ ਇਕ ਸਮੇਂ ਬਾਅਦ ਤੁਹਾਡੇ ਵਿਚ ਹੋਣ ਵਾਲੀ ਗੱਲਬਾਤ, ‘ਵਨ ਵੇਅ’ ਹੋ ਜਾਏਗੀ ਜੋ ਅਖੀਰ ਵਿਚ ਰਿਸ਼ਤੇ ਨੂੰ ਬੋਰੀਅਤ ਨਾਲ ਭਰ ਦੇਵੇਗੀ। ਪਾਰਟਨਰ ਦੀਆਂ ਗੱਲਾਂ ਨੂੰ ਧਿਆਨ ਨਾਲ ਸੁਣ ਕੇ ਤੁਸੀਂ ਉਸ ਦੀਆਂ ਲੋੜਾਂ ਨੂੰ ਠੀਕ ਤਰ੍ਹਾਂ ਸਮਝ ਸਕਦੇ ਹੋ। 


author

DIsha

Content Editor

Related News