ਕੋਲੈਸਟ੍ਰੋਲ ਘਟਾਉਣ ਵਾਲੀ ਦਵਾਈ ਹੁਣ ਕੈਂਸਰ ਨੂੰ ਪਾਵੇਗੀ ਮਾਤ ! ਮੈਡੀਕਲ ਰਿਪੋਰਟ ਨੇ ਸਭ ਨੂੰ ਕੀਤਾ ਹੈਰਾਨ

Monday, Sep 01, 2025 - 12:05 PM (IST)

ਕੋਲੈਸਟ੍ਰੋਲ ਘਟਾਉਣ ਵਾਲੀ ਦਵਾਈ ਹੁਣ ਕੈਂਸਰ ਨੂੰ ਪਾਵੇਗੀ ਮਾਤ ! ਮੈਡੀਕਲ ਰਿਪੋਰਟ ਨੇ ਸਭ ਨੂੰ ਕੀਤਾ ਹੈਰਾਨ

ਨਵੀਂ ਦਿੱਲੀ- ਉੱਚ ਕੋਲੈਸਟ੍ਰੋਲ ਦੇ ਇਲਾਜ ਲਈ ਵਰਤੀ ਜਾਣ ਵਾਲੀ ਦਵਾਈ 'ਸਟੈਟਿਨ' ਕੋਲੋਰੈਕਟਲ ਟਿਊਮਰ ਜੋ ਕੈਂਸਰ ਦੀ ਇਕ ਕਿਸਮ ਹੈ, ਦੇ ਵਿਕਾਸ ਨੂੰ ਹੌਲੀ ਕਰਨ ਦੇ ਯੋਗ ਪਾਈ ਗਈ ਹੈ। ਇਹ ਦਾਅਵਾ ਇਕ ਨਵੇਂ ਅਧਿਐਨ ਦੇ ਆਧਾਰ ’ਤੇ ਇਕ ਰਿਪੋਰਟ ’ਚ ਕੀਤਾ ਗਿਆ ਹੈ। ਇਸ ਨਾਲ ਖੋਜਕਰਤਾ ਕਿਸੇ ਹੋਰ ਮੰਤਵ ਭਾਵ ਕੈਂਸਰ ਦੇ ਇਲਾਜ ’ਚ ਇਕ ਸਹਾਇਕ ਦਵਾਈ ਵਜੋਂ ਇਸ ਦੀ ਵਰਤੋਂ ਕਰਨ ਦੀ ਸੰਭਾਵਨਾ ’ਤੇ ਵਿਚਾਰ ਕਰਨ ਲਈ ਉਤਸ਼ਾਹਿਤ ਹੋਏ ਹਨ।

ਇਹ ਵੀ ਪੜ੍ਹੋ : ਭੂਚਾਲ ਦੇ ਝਟਕਿਆਂ ਨਾਲ ਕੰਬ ਗਈ ਧਰਤੀ, ਹਿੱਲਣ ਲੱਗੀਆਂ ਇਮਾਰਤਾਂ, 250 ਲੋਕਾਂ ਦੀ ਹੋਈ ਮੌਤ

ਖੋਜਕਰਤਾਵਾਂ ਨੇ ਕਿਹਾ ਕਿ 'ਸਟੈਟਿਨ' ਦੇ ਕੈਂਸਰ ਲਈ ਮਿਆਰੀ ਇਲਾਜ ਦਾ ਹਿੱਸਾ ਬਣਨ ਤੋਂ ਪਹਿਲਾਂ ਕਈ ਹੋਰ ਕਲੀਨਿਕਲ ਪ੍ਰੀਖਣ ਕੀਤੇ ਜਾਣਗੇ। ਕਿਸੇ ਹੋਰ ਮੰਤਵ ਲਈ ਦਵਾਈਆਂ ਦੀ ਵਰਤੋਂ ਜਿਸ ਨੂੰ ‘ਰੀਪਰਪੋਜ਼ਿੰਗ ਡਰੱਗਜ਼’ ਵੀ ਕਿਹਾ ਜਾਂਦਾ ਹੈ, ਨਵੀਆਂ ਦਵਾਈਆਂ ਵਿਕਸਿਤ ਕਰਨ ਦੇ ਰਵਾਇਤੀ ਢੰਗ ਦਾ ਇਕ ਬਦਲ ਹੈ। ਇਹ ਨਵੀਂ ਦਵਾਈ ਖੋਜ ਦੀ ਰਫਤਾਰ ਨੂੰ ਤੇਜ਼ ਕਰਦੀ ਹੈ ਕਿਉਂਕਿ ਮੌਜੂਦਾ ਦਵਾਈਆਂ ਤੇ ਉਨ੍ਹਾਂ ਲਈ ਵਰਤੇ ਜਾਣ ਵਾਲੇ ਮਿਸ਼ਰਣ ਪਹਿਲਾਂ ਹੀ ਟੈਸਟਾਂ ’ਚ ਸੁਰੱਖਿਅਤ ਸਾਬਤ ਹੋ ਚੁੱਕੇ ਹਨ।

ਇਹ ਵੀ ਪੜ੍ਹੋ : ਜਵਾਨ-ਬਜ਼ੁਰਗ ਹੀ ਨਹੀਂ, ਹੁਣ ਬੱਚਿਆਂ ਨੂੰ ਵੀ ਆਪਣੀ ਚਪੇਟ 'ਚ ਲੈਣ ਲੱਗੀ ਇਹ 'ਦਰਦਨਾਕ' ਸਮੱਸਿਆ, ਚਿੰਤਾ 'ਚ ਡੁੱਬੇ ਮਾਪੇ

ਦਵਾਈਆਂ ਦੇ ਵਿਕਾਸ ਦੀ ਲਾਗਤ ਨੂੰ ਘੱਟ ਕਰਨ ਦੀ ਲੋੜ ਕਾਰਨ ਕੰਪਿਊਟਰਿੰਗ ਸ਼ਕਤੀ, ਆਰਟੀਫੀਸ਼ੀਅਲ ਇੰਟੈਲੀਜੈਂਸ ਅਤੇ ਜੈਵ ਸੂਚਨਾ ਵਿਗਿਆਨ 'ਚ ਤਰੱਕੀ ਦੇ ਨਾਲ, ਹਾਲ ਦੇ ਸਾਲਾਂ 'ਚ ਇਸ ਵਿਚਾਰ ਨੇ ਗਤੀ ਫੜ੍ਹੀ ਹੈ, ਜਿਸ ਨਾਲ ਮੌਜੂਦਾ ਦਵਾਈਆਂ ਦੇ ਨਵੇਂ ਉਪਯੋਗਾਂ ਦੀ ਪਛਾਣ ਜਲਦ ਕਰਨ 'ਚ ਮਦਦ ਮਿਲੀ ਹੈ। ਕੈਂਸਰ ਰੂਮੇਟਾਈਡ ਆਰਥਰਾਈਟਿਸ HIV/AIDS ਵਰਗੀਆਂ ਉਨ੍ਹਾਂ ਕਈ ਬੀਮਾਰੀਆਂ 'ਚੋਂ ਇਕ ਹੈ, ਜਿਨ੍ਹਾਂ ਲਈ ਅਤੇ ਕਈ ਬੀਮਾਰੀਆਂ 'ਚੋਂ ਇਕ ਹੈ ਜਿਸ ਲਈ ਦਵਾਈਆਂ ਦੇ ਮੁੜ ਇਸਤੇਮਾਲ 'ਤੇ ਵਿਚਾਰ ਕੀਤਾ ਜਾ ਰਿਹਾ ਹੈ। 

ਇਹ ਵੀ ਪੜ੍ਹੋ : ਕਿਉਂ ਟੋਕਿਆ ਜਾਂਦਾ ਤਿੰਨ ਰੋਟੀਆਂ ਖਾਣ ਤੋਂ, ਕੀ ਇਹ ਅੰਧਵਿਸ਼ਵਾਸ ਹੈ ਜਾਂ ਸਮਝਦਾਰੀ

ਰੂਮੇਟਾਈਡ ਆਰਥਰਾਈਟਿਸ (ਗਠੀਆ) ਇਕ ਆਟੋਇਮਿਊਨ ਬੀਮਾਰੀ ਹੈ ਜਿਸ 'ਚ ਸਰੀਰ ਦੀ ਇਮਿਊਨ ਸਿਸਟਮ ਗਲਤੀ ਨਾਲ ਸਿਹਤਮੰਦ ਜੋੜਾਂ ਦੇ ਟਿਸ਼ੂ 'ਤੇ ਹਮਲਾ ਕਰਦੀ ਹੈ, ਜਿਸ ਨਾਲ ਦਰਦ, ਸੋਜ ਅਤੇ ਅਕੜਣ ਹੁੰਦੀ ਹੈ। ਅਧਿਐਨ ਦੇ ਸੀਨੀਅਰ ਲੇਖਕ, ਸ਼ਿਵ ਨਾਦਰ ਯੂਨੀਵਰਸਿਟੀ ਦੇ ਸਕੂਲ ਆਫ਼ ਨੈਚੁਰਲ ਸਾਇੰਸਜ਼ ਦੇ ਡੀਨ ਸੰਜੀਵ ਗਲਾਂਡੇ ਨੇ ਕਿਹਾ, "ਸਟੈਟਿਨ ਸ਼੍ਰੇਣੀ ਦੀਆਂ ਦਵਾਈਆਂ ਕੋਲੈਸਟ੍ਰੋਲ ਨੂੰ ਘਟਾਉਣ ਲਈ ਜਾਣੀਆਂ ਜਾਂਦੀਆਂ ਹਨ ਅਤੇ ਕੋਲੈਸਟ੍ਰੋਲ ਮੈਟਾਬੋਲਿਜ਼ਮ ਕੋਲੋਰੈਕਟਲ ਕੈਂਸਰ ਨਾਲ ਮਿਲਦਾ-ਜੁਲਦਾ ਹੈ।" ਉਨ੍ਹਾਂ ਨੇ ਦੱਸਿਆ, "ਸਟੈਟਿਨ ਦੀ ਵਰਤੋਂ ਕੁਝ ਕੈਂਸਰਾਂ ਦੇ ਵਿਕਾਸ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਹੌਲੀ ਕਰਦੀ ਹੈ, ਪਰ ਇਨ੍ਹਾਂ ਦਵਾਈਆਂ ਦੀ ਸਹੀ ਅਤੇ ਖਾਸ ਵਿਧੀ ਹੁਣ ਤੱਕ ਪ੍ਰਦਰਸ਼ਿਤ ਨਹੀਂ ਕੀਤੀ ਗਈ ਹੈ।"

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News