ਅੱਖਾਂ ਦੀ ਰੌਸ਼ਨੀ ਵਧਾਉਂਦੈ ਸਰੋਂ ਦਾ ਸਾਗ, ਹੋਰ ਵੀ ਜਾਣੋ ਹੈਰਾਨ ਕਰਦੇ ਫਾਇਦੇ
Monday, Nov 11, 2019 - 05:25 PM (IST)
ਜਲੰਧਰ— ਸਰਦੀਆਂ ਦਾ ਮੌਸਮ ਸ਼ੁਰੂ ਹੋ ਚੁੱਕਾ ਹੈ। ਸਾਗ ਖਾਣ ਦਾ ਸ਼ੌਕੀਨ ਹਰ ਕੋਈ ਹੁੰਦਾ ਹੈ। ਸਰਦੀਆਂ 'ਚ ਹਰ ਘਰ 'ਚ ਸਾਗ ਦੇ ਨਾਲ ਮੱਕੀ ਦੀ ਰੋਟੀ ਦਾ ਸੇਵਨ ਖੂਬ ਕੀਤਾ ਜਾਂਦਾ ਹੈ। ਦੱਸ ਦੇਈਏ ਕਿ ਸਾਗ ਜਿੰਨਾ ਖਾਣ 'ਚ ਸੁਆਦ ਹੁੰਦਾ ਹੈ, ਉਨਾ ਹੀ ਇਹ ਸਿਹਤ ਲਈ ਵੀ ਬੇਹੱਦ ਫਾਇਦੇਮੰਦ ਹੁੰਦਾ ਹੈ। ਸਾਗ ਦਾ ਸੇਵਨ ਸਿਰਫ ਪੰਜਾਬ 'ਚ ਹੀ ਨਹੀਂ ਸਗੋਂ ਬਾਕੀ ਸੂਬਿਆਂ 'ਚ ਵੀ ਬੇਹੱਦ ਕੀਤਾ ਹੈ। ਸਾਗ 'ਚ ਪ੍ਰੋਟੀਨ, ਫਾਈਬਰ, ਲੌ ਕੈਲੋਰੀ, ਕਾਰਬੋਹਾਈਡ੍ਰੇਟ, ਪੋਟਾਸ਼ੀਅਮ, ਵਿਟਾਮਿਨ ਏ. ਸੀ. ਡੀ. ਬੀ-12, ਮੈਗਨੀਸ਼ੀਅਮ, ਆਇਰਨ ਅਤੇ ਕੈਲਸ਼ੀਅਮ ਵਰਗੇ ਪੌਸ਼ਟਿਕ ਤੱਤ ਵੀ ਭਰਪੂਰ ਮਾਤਰਾ 'ਚ ਹੁੰਦੇ ਹਨ। ਇਸ ਨਾਲ ਤੁਸੀਂ ਕੈਂਸਰ ਵਰਗੀਆਂ ਵੱਡੀਆਂ ਬੀਮਾਰੀਆਂ ਤੋਂ ਇਲਾਵਾ ਇਸ ਮੌਸਮ 'ਚ ਹੋਣ ਵਾਲੀ ਸਰਦੀ-ਖਾਂਸੀ ਵਰਗੀਆਂ ਛੋਟੀਆਂ ਸਮੱਸਿਆਵਾਂ ਤੋਂ ਵੀ ਬਚੇ ਰਹਿੰਦੇ ਹੋ।
ਦੱਸ ਦੇਈਏ ਕਿ 113 ਗ੍ਰਾਮ ਸਾਗ 'ਚ 2ਜੀ ਪ੍ਰੋਟੀਨ, 59.9 ਕੈਲੋਰੀ, 499.5ਐੱਮ. ਜੀ. ਸੋਡੀਅਮ, 6ਜੀ ਕਾਰਬੋਹਾਈਡ੍ਰੇਟ, 3ਜੀ ਸ਼ੂਗਰ, 1ਜੀ ਫਾਈਬਰ ਪਆਇਆ ਜਾਂਦਾ ਹੈ। ਇਸ ਦੇ ਇਲਾਵਾ ਇਸ 'ਚ ਵਿਟਾਮਿਨ ਏ. ਸੀ. ਡੀ. ਬੀ 12, ਮੈਗਨੀਸ਼ੀਅਮ, ਆਇਰਨ ਅਤੇ ਸੋਡੀਅਮ ਵਰਗੇ ਤੱਤ ਵੀ ਭਰਪੂਰ ਮਾਤਰਾ 'ਚ ਹੁੰਦੇ ਹਨ। ਅੱਜ ਅਸੀਂ ਤੁਹਾਨੂੰ ਸਰਦੀਆਂ 'ਚ ਸਾਗ ਖਾਣ ਨਾਲ ਹੋਣ ਵਾਲੇ ਫਾਇਦਿਆਂ ਬਾਰੇ ਹੀ ਦੱਸਣ ਜਾ ਰਹੇ ਹਾਂ।
ਅੱਖਾਂ ਦੀ ਰੌਸ਼ਨੀ ਵਧਾਏ
ਕਈ ਵਿਟਾਮਿਨਸ ਨਾਲ ਭਰਪੂਰ ਸਾਗ ਅੱਖਾਂ ਦੀ ਰੌਸ਼ਨੀ ਵਧਾਉਣ 'ਚ ਬੇਹੱਦ ਹੀ ਲਾਹੇਵੰਦ ਹੁੰਦਾ ਹੈ। ਸਾਗ ਦਾ ਵੱਧ ਤੋਂ ਵੱਧ ਸੇਵਨ ਕਰਨ ਤੁਸੀਂ ਅੱਖਾਂ 'ਚ ਹੋਣ ਵਾਲੀਆਂ ਹੋਰ ਸਮੱਸਿਆਵਾਂ ਤੋਂ ਵੀ ਬਚੇ ਰਹਿੰਦੇ ਹੋ।
ਕੈਂਸਰ ਤੋਂ ਰੱਖੇ ਬਚਾਅ
ਸਾਗ ਕੈਂਸਰ ਤੋਂ ਬਚਾਅ ਕਰਨ 'ਚ ਵੀ ਲਾਹੇਵੰਦ ਹੁੰਦਾ ਹੈ। ਇਸ ਦੇ ਸੇਵਨ ਨਾਲ ਤੁਸੀਂ ਬਲੈਡਰ, ਪੇਟ, ਬ੍ਰੈਸਟ, ਫੇਫੜੇ ਦੇ ਕੈਂਸਰ ਤੋਂ ਬਚੇ ਰਹਿੰਦੇ ਹੋ। ਗੁਣਾਂ ਨਾਲ ਭਰਪੂਰ ਹੋਣ ਕਰਕੇ ਸਾਗ ਕੈਂਸਰ ਵਰਗੀਆਂ ਕੋਸ਼ਿਕਾਵਾਂ ਨੂੰ ਵਧਣ ਨਹੀਂ ਦਿੰਦਾ।
ਦਿਲ ਦੇ ਰੋਗੀਆਂ ਲਈ ਫਾਇਦੇਮੰਦ
ਸਾਗ ਦਿਲ ਦੇ ਰੋਗੀਆਂ ਲਈ ਵੀ ਬੇਹੱਦ ਫਾਇਦੇਮੰਦ ਹੁੰਦਾ ਹੈ। ਇਸ ਦਾ ਸੇਵਨ ਕਰਨ ਨਾਲ ਕੋਲੈਸਟਰੋਲ ਦਾ ਪੱਧਰ ਕੰਟਰੋਲ 'ਚ ਰਹਿੰਦਾ ਹੈ। ਇਸ ਦੇ ਨਾਲ ਹੀ ਇਹ ਸਰੀਰ 'ਚ ਫੋਲੇਟ ਦਾ ਨਿਰਮਾਣ ਵੀ ਕਰਦਾ ਹੈ, ਜਿਸ ਨਾਲ ਹਾਰਟ ਅਟੈਕ ਵਰਗੀਆਂ ਗੰਭੀਰ ਬੀਮਾਰੀਆਂ ਦਾ ਖਤਰਾ ਘੱਟ ਹੁੰਦਾ ਹੈ।
ਭਾਰ ਘਟਾਉਣ 'ਚ ਲਾਹੇਵੰਦ
ਜੇਕਰ ਤੁਸੀਂ ਭਾਰ ਘੱਟ ਕਰਨਾ ਚਾਹੰਦੇ ਹੋ ਤਾਂ ਤੁਹਾਨੂੰ ਸਾਗ ਦਾ ਸੇਵਨ ਵੱਧ ਤੋਂ ਵੱਧ ਕਰਨਾ ਚਾਹੀਦਾ ਹੈ। ਇਸ ਨਾਲ ਮੇਟਾਬਾਲੀਜ਼ਮ ਵੱਧਦਾ ਹੈ ਅਤੇ ਪਾਚਨ ਕਿਰਿਆ ਦੁਰੱਸਤ ਰਹਿੰਦੀ ਹੈ, ਜਿਸ ਨਾਲ ਭਾਰ ਘਟਾਉਣ 'ਚ ਕਾਫੀ ਮਦਦ ਮਿਲਦੀ ਹੈ।
ਹੱਡੀਆਂ ਕਰੇ ਮਜ਼ਬੂਤ
ਸਾਗ 'ਚ ਕੈਲਸ਼ੀਅਮ ਅਤੇ ਪੋਟਾਸ਼ੀਅਮ ਵੀ ਭਰਪੂਰ ਮਾਤਰਾ 'ਚ ਪਾਇਆ ਜਾਂਦਾ ਹੈ, ਜੋ ਹੱਡੀਆਂ ਲਈ ਲਾਭਕਾਰੀ ਹੁੰਦਾ ਹੈ। ਹੱਡੀਆਂ ਦੇ ਰੋਗੀਆਂ ਦੀ ਰਿਕਵਰੀ ਲਈ ਸਾਗ ਦਾ ਸੇਵਨ ਕਰਨਾ ਚਾਹੀਦਾ ਹੈ।
ਗਠੀਆ ਤੋਂ ਦੇਵੇਂ ਰਾਹਤ
ਸਰੋਂ ਮੈਗਨੀਸ਼ੀਅਮ ਨਾਲ ਭਰਪੂਰ ਹੁੰਦੀ ਹੈ। ਸਰੋਂ ਦੇ ਸਾਗ 'ਚ ਸੈਲੇਨੀਅਮ ਅਤੇ ਐਂਟੀ ਇੰਫਲੇਮੈਟਰੀ ਵੀ ਹੁੰਦਾ ਹੈ, ਜੋ ਗਠੀਆ 'ਚ ਰਾਹਤ ਦਿਵਾਉਂਦਾ ਹੈ। ਸਰੋਂ ਤੁਹਾਡੇ ਮਸਲਸ ਨੂੰ ਗਰਮਾਹਟ ਦੇਣ ਦਾ ਕੰਮ ਕਰਦੀ ਹੈ।
ਤਣਾਅ ਕਰੇ ਘੱਟ
ਸਾਗ ਤਣਾਅ ਨੂੰ ਘੱਟ ਕਰਨ 'ਚ ਵੀ ਬੇਹੱਦ ਫਾਇਦੇਮੰਦ ਹੁੰਦਾ ਹੈ। ਇਸ ਦੇ ਸੇਵਨ ਨਾਲ ਡਿਪ੍ਰੈਸ਼ਨ ਦਾ ਖਤਰਾ 40 ਫੀਸਦੀ ਤੱਕ ਘੱਟ ਹੁੰਦਾ ਹੈ।
ਝੂਰੜੀਆਂ ਤੋਂ ਕਰੇ ਬਚਾਅ
ਸਰੋਂ 'ਚ ਕੈਰੋਟੀਨ ਬਹੁੰਤ ਹੁੰਦਾ ਹੈ। ਇਸ ਨਾਲ ਸਕਿਨ 'ਚ ਕੋਲੇਜ਼ਨ ਦਾ ਪੱਧਰ ਵੀ ਵੱਧਦਾ ਹੈ, ਜਿਸ ਨਾਲ ਤੁਸੀਂ ਵੱਧਦੀ ਉਮਰ ਦੀਆਂ ਸਮੱਸਿਆਵਾਂ, ਝੂਰੜੀਆਂ ਆਦਿ ਤੋਂ ਬਚੇ ਰਹਿੰਦੋ ਹੋ।
ਇਹ ਵਰਤੋਂ ਸਾਵਧਾਨੀ
ਸਰੋਂ ਦੇ ਸਾਗ ਨੂੰ ਮੱਖਣ ਜਾਂ ਦੇਸੀ ਘਿਓ ਦੇ ਨਾਲ ਹੀ ਖਾਣਾ ਚਾਹੀਦਾ ਹੈ। ਬਿਨਾਂ ਮੱਖਣ ਜਾਂ ਦੇਸੀ ਘਿਓ ਦੇ ਸਰੋਂ ਦਾ ਸਾਗ ਖਾਣ ਨਾਲ ਗੈਸ ਦੀ ਪਰੇਸ਼ਾਨੀ ਜਾਂ ਪਾਚਨ ਕਿਰਿਆ ਸਬੰਧੀ ਸਮੱਸਿਆ ਹੋ ਸਕਦੀ ਹੈ।