ਨਸ਼ੇ ਦੀ ਭੇਟ ਚੜਿਆ 24 ਸਾਲਾ ਨੌਜਵਾਨ, ਭਰਾ ਦੀ ਵੀ ਇਸੇ ਦੈਂਤ ਕਾਰਨ ਹੋ ਚੁੱਕੀ ਹੈ ਮੌਤ

Wednesday, Nov 13, 2024 - 07:26 PM (IST)

ਨਸ਼ੇ ਦੀ ਭੇਟ ਚੜਿਆ 24 ਸਾਲਾ ਨੌਜਵਾਨ, ਭਰਾ ਦੀ ਵੀ ਇਸੇ ਦੈਂਤ ਕਾਰਨ ਹੋ ਚੁੱਕੀ ਹੈ ਮੌਤ

ਗੁਰੂਹਰਸਹਾਏ (ਮਨਜੀਤ) : ਸੂਬੇ ਅੰਦਰ ਚਿੱਟੇ ਦਾ ਨਸ਼ਾ ਪੰਜਾਬ ਦੀ ਜਵਾਨੀ ਨੂੰ ਘੁਣ ਵਾਂਗ ਖਾ ਰਿਹਾ ਤੇ ਆਏ ਦਿਨ ਮਾਵਾਂ ਦੇ ਪੁੱਤ ਚਿੱਟੇ ਨਾਲ ਮਰ ਰਹੇ ਹਨ। ਜਾਣਕਾਰੀ ਅਨੁਸਾਰ ਇੱਕ ਹੋਰ ਮਾਮਲਾ ਚਿੱਟੇ ਨਾਲ ਨੌਜਵਾਨ ਦੀ ਮੌਤ ਹੋਣ ਦਾ ਗੁਰੂਹਰਸਾਹਏ ਦੀ ਬਸਤੀ ਗੁਰੂ ਕਰਮ ਸਿੰਘ ਵਾਲੀ ਵਿਖੇ ਸਾਹਮਣੇ ਆਇਆ ਹੈ। ਇਹ ਨੌਜਵਾਨ ਗੁਰਮੀਤ ਮਸੀਹ ਉਮਰ 24 ਸਾਲ ਚਿੱਟੇ ਦੀ ਭੇਟ ਚੜ੍ਹ ਗਿਆ ਹੈ।


ਗੁਰਮੀਤ ਮਸੀਹ ਦੇ ਪਿਤਾ ਸੋਨੂੰ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਅਤੇ ਇਲਾਕੇ ਦੇ ਲੋਕਾਂ ਨੇ ਦੱਸਿਆ ਕਿ ਸਾਡੀ ਬਸਤੀ 'ਚ ਚਿੱਟਾ ਸ਼ਰੇਆਮ ਵਿਕਦਾ ਹੈ ਅਤੇ ਚਿੱਟੇ ਨਾਲ ਆਏ ਦਿਨ ਨੌਜਵਾਨਾਂ ਦੀਆਂ ਮੌਤ ਹੋ ਰਹੀ ਹਨ। ਉਨ੍ਹਾਂ ਨੇ ਦੱਸਿਆ ਕਿ ਗੁਰਮੀਤ ਦਾ ਛੋਟਾ ਭਰਾ ਪਹਿਲਾਂ ਹੀ ਚਿੱਟੇ ਦੀ ਭੇਟ ਚੜ੍ਹ ਚੁੱਕਿਆ ਤੇ ਬੀਤੀ ਰਾਤ ਗੁਰਮੀਤ ਦੀ ਮੌਤ ਹੋ ਗਈ ਹੈ। ਪਰਵਾਰਿਕ ਮੈਂਬਰ ਨੇ ਦੱਸਿਆ ਕਿ ਗੁਰਮੀਤ ਮਸੀਹ ਕੁਝ ਦਿਨ ਪਹਿਲਾਂ ਗੁਰੂ ਨਾਨਕ ਮੈਡੀਕਲ ਫਰੀਦਕੋਟ ਦਾਖਲ ਸਨ ਅਤੇ ਛੁੱਟੀ ਮਿਲਣ ਤੋਂ ਬਾਅਦ ਉਸ ਦੀ ਮੌਤ ਹੋ ਗਈ ਹੈ। ਉਨ੍ਹਾਂ ਨੇ ਪੁਲਸ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਕਿ ਸਾਡੇ ਇਲਾਕੇ ਅੰਦਰ ਨਸ਼ਾ ਬੰਦ ਕਰਵਾਇਆ ਜਾਵੇ ਤੇ ਚਿੱਟੇ ਦੇ ਤਸਕਰਾਂ ਨੂੰ ਨੱਥ ਪਾਈ ਜਾਵੇ।


author

Baljit Singh

Content Editor

Related News