17 ਤਾਰੀਖ਼ ਨੂੰ ਲਾੜੀ ਬਣਨ ਜਾ ਰਹੀ ਕੁੜੀ ਨਾਲ ਕਾਂਡ, ਖੁੱਲ੍ਹੀਆਂ ਰਹਿ ਗਈਆਂ ਸਹੁਰਿਆਂ ਦੀਆਂ ਅੱਖਾਂ

Thursday, Nov 14, 2024 - 11:11 AM (IST)

ਚੰਡੀਗੜ੍ਹ (ਹਾਂਡਾ) : ਇੱਥੇ ਸੈਕਟਰ-42 'ਚ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਭਾਰਤੀ ਡਾਕ ਵਿਭਾਗ ਹੈਦਰਾਬਾਦ ਤੋਂ ਚੰਡੀਗੜ੍ਹ ਭੇਜੇ 2 ਪਾਰਸਲਾਂ 'ਚੋਂ 10 ਮਹਿੰਗੀਆਂ ਸਾੜੀਆਂ ਗਾਇਬ ਹੋ ਗਈਆਂ। ਸਾੜੀਆਂ ਦੀ ਕੀਮਤ 1 ਲੱਖ ਰੁਪਏ ਦੇ ਕਰੀਬ ਹਨ। ਇਸ ਸਬੰਧੀ ਪੁਲਸ ਨੂੰ ਸ਼ਿਕਾਇਤ ਕਰ ਦਿੱਤੀ ਗਈ ਹੈ ਅਤੇ ਡਾਕ ਵਿਭਾਗ ਨੂੰ ਵੀ ਵੀਰਵਾਰ ਨੂੰ ਸ਼ਿਕਾਇਤ ਦਿੱਤੀ ਜਾਵੇਗੀ। ਸੈਕਟਰ-42 ਵਾਸੀ ਐਡਵੋਕੇਟ ਨਰੇਸ਼ ਬਾਂਸਲ ਨੇ ਦੱਸਿਆ ਕਿ ਉਨ੍ਹਾਂ ਦੇ ਬੇਟੇ ਦਾ 17 ਨਵੰਬਰ ਨੂੰ ਵਿਆਹ ਹੈ। ਉਨ੍ਹਾਂ ਦੀ ਹੋਣ ਵਾਲੀ ਨੂੰਹ ਹੈਦਰਾਬਾਦ ਵਿਖੇ ਰਹਿੰਦੀ ਹੈ। ਉਸ ਨੇ ਹੈਦਰਾਬਾਦ ਤੋਂ 20 ਨਵੀਆਂ ਸਾੜੀਆਂ ਭਾਰਤੀ ਡਾਕ ਸੇਵਾ ਦੇ ਤਹਿਤ 2 ਪਾਰਸਲਾਂ 'ਚ ਚੰਡੀਗੜ੍ਹ ਭੇਜੀਆਂ ਸਨ।

ਇਹ ਵੀ ਪੜ੍ਹੋ : 4 ਵਜੇ ਤੋਂ ਬਾਅਦ ਘਰੋਂ ਨਾ ਨਿਕਲਣ ਲੋਕ! ਜਾਰੀ ਹੋਈ Advisory

ਜਦੋਂ ਪਾਰਸਲ ਉਨ੍ਹਾਂ ਨੂੰ ਮਿਲਿਆ ਅਤੇ ਖੋਲ੍ਹ ਕੇ ਦੇਖਿਆ ਤਾਂ ਉਨ੍ਹਾਂ 'ਚੋਂ 10 'ਚੋਂ 5 ਸਾੜੀਆਂ ਗਾਇਬ ਸਨ ਅਤੇ ਵਜ਼ਨ ਪੂਰਾ ਕਰਨ ਲਈ ਪੁਰਾਣੇ ਕੱਪੜੇ ਪਾਏ ਹੋਏ ਸਨ। ਪਹਿਲੇ ਪਾਰਸਲ 'ਚੋਂ ਮਿਲੀ ਗੜਬੜੀ ਤੋਂ ਬਾਅਦ ਦੂਜਾ ਪਾਰਸਲ ਖੋਲ੍ਹਣ ਤੋਂ ਪਹਿਲਾਂ ਉਸ ਦੀ ਵੀਡੀਓ ਬਣਾਈ ਗਈ। ਦੂਜੇ ਪਾਰਸਲ 'ਚ ਵੀ ਓਹੀ ਗੜਬੜੀ ਮਿਲੀ। ਉਸ 'ਚੋਂ ਵੀ 5 ਸਾੜੀਆਂ ਗਾਇਬ ਸਨ ਅਤੇ ਵਜ਼ਨ ਪੂਰਾ ਕਰਨ ਲਈ ਪੁਰਾਣੇ ਕੱਪੜੇ ਭਰੇ ਹੋਏ ਸਨ। ਇਸ ਦੀ ਸੂਚਨਾ ਵੀਡੀਓ ਕਾਲ ਰਾਹੀਂ ਪਾਰਸਲ ਭੇਜਣ ਵਾਲੀ ਨੂੰਹ ਨੂੰ ਦਿੱਤੀ ਗਈ, ਜੋ ਸਾੜੀਆਂ ਗਾਇਬ ਹੋਣ ਕਾਰਨ ਕਾਫੀ ਨਿਰਾਸ਼ ਹੋ ਗਈ। ਇਹ ਸਭ ਵਿਆਹ ਤੋਂ 4 ਦਿਨ ਪਹਿਲਾਂ ਹੋਇਆ।

ਇਹ ਵੀ ਪੜ੍ਹੋ : ਪੰਜਾਬ ਦੇ ਮੌਸਮ ਨੂੰ ਲੈ ਕੇ ਜਾਰੀ ਹੋਈ ਚਿਤਾਵਨੀ, ਲੋਕਾਂ ਨੂੰ ਦਿੱਤੀ ਗਈ ਸਲਾਹ
ਡਾਕ ਵਿਭਾਗ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਾਂਗੇ
ਐਡਵੋਕੇਟ ਨਰੇਸ਼ ਬਾਂਸਲ ਦਾ ਕਹਿਣਾ ਹੈ ਕਿ ਨਿੱਜੀ ਕੋਰੀਅਰ ਕੰਪਨੀਆਂ 'ਚ ਤਾਂ ਇਸ ਤਰ੍ਹਾਂ ਦੀ ਠੱਗੀ ਸੁਣੀ ਸੀ ਪਰ ਭਾਰਤੀ ਡਾਕ 'ਚ ਹੇਰਾਫੇਰੀ ਹੋਣਾ ਗੰਭੀਰ ਮਾਮਲਾ ਹੈ, ਜਿਸ ਦੀ ਜਾਂਚ ਹੋਣੀ ਚਾਹੀਦੀ ਹੈ। ਉਨ੍ਹਾਂ ਨੇ ਦੱਸਿਆ ਕਿ ਪਾਰਸਲ ਖੋਲ੍ਹਣ ਤੋਂ ਬਾਅਦ ਤੋਂ ਹੀ ਪੁਲਸ ਨੂੰ ਆਨਲਾਈਨ ਸ਼ਿਕਾਇਤ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਪਰ ਸਰਵਰ ਡਾਊਨ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਲਿਖ਼ਤੀ ਸ਼ਿਕਾਇਤ ਪੁਲਸ ਨੂੰ ਅਸੀਂ ਦੇ ਰਹੇ ਹਾਂ ਅਤੇ ਡਾਕ ਵਿਭਾਗ ਨੂੰ ਵੀ ਸ਼ਿਕਾਇਤ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਨੂੰਹ ਇਸ ਘਟਨਾ ਤੋਂ ਬਾਅਦ ਕਾਫੀ ਪਰੇਸ਼ਾਨ ਹੈ ਅਤੇ ਉਹ ਡਾਕ ਵਿਭਾਗ ਦੇ ਖ਼ਿਲਾਫ਼ ਵੀ ਕਾਨੂੰਨੀ ਕਾਰਵਾਈ ਕਰਨਗੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
 


Babita

Content Editor

Related News